July 2020 Archive

ਸਲਾਬਤਪੁਰੇ ਵਾਲਾ ਮਾਮਲਾ ਬਾਦਲਾਂ ਨੇ ਕਿਵੇਂ ਬੰਦ ਕਰਵਾਇਆ? ਤੇ ਕਾਂਗਰਸ ਇਸ ਨੂੰ ਮੁੜ ਖੋਲ੍ਹਣ ਤੋਂ ਕਿਉਂ ਟਲ ਰਹੀ ਹੈ?

ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਾਲ 2007 ਵਿਚ ਡੇਰਾ ਸਲਾਬਤਪੁਰਾ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਅੰਮ੍ਰਿਤ ਸੰਸਕਾਰ ਦਾ ਸਵਾਂਗ ਰਚਾਏ ਜਾਣ ਤੋਂ ਬਾਅਦ ਡੇਰਾ ਸਿਰਸਾ ਅਤੇ ਸਿੱਖਾਂ ਦਰਮਿਆਨ ਟਕਰਾਅ ਸ਼ੁਰੂ ਹੋਇਆ ਜੋ ਕਿ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਾ ਹੋਇਆ ਅੱਜ ਵੀ ਜਾਰੀ ਹੈ।

ਮੱਤੇਵਾੜਾ ਜੰਗਲ ਨੇੜੇ ਕਾਰਖਾਨੇ ਲਾਉਣ ਦਾ ਫੈਸਲਾ: ਸਰਕਾਰ ਅਧੂਰਾ ਸੱਚ ਬੋਲ ਕੇ ਕਿਹੜੇ ਝੂਠ ਲੁਕਾ ਰਹੀ ਹੈ?

ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਕਾਰਖਾਨਾ ਪਾਰਕ ਬਣਾਉਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਬਾਰੇ ਵਾਤਾਵਰਣ ਪ੍ਰੇਮੀਆਂ ਅਤੇ ਸਮਾਜਿਕ ਕਾਰਕੁੰਨਾਂ ਵੱਲੋਂ ਗੰਭੀਰ ਖਦਸ਼ੇ ਜਾਹਿਰ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਵਣ-ਜੀਵਾਂ ਦੇ ਸਭ ਤੋੰ ਵੱਡੇ ਬਾਕੀ ਬਚੇ ਬਸੇਰੇ ਮੱਤੇਵਾੜਾ ਜੰਗਲ ਕੋਲ ਕਾਰਖਾਨੇ ਲਾਉਣ ਦਾ ਵਾਤਾਵਰਣ ਨੂੰ ਭਾਰੀ ਨੁਕਸਾਨ ਹੋਵੇਗਾ। ਸਰਕਾਰ ਜਿਸ ਜਮੀਨ ਉੱਤੇ ਕਾਰਖਾਨਾ ਪਾਰਕ ਬਣਾ ਰਹੀ ਹੈ ਉਹ ਸਤਲੁਜ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ।

‘ਅਗਾਂਹ ਵੱਲ ਨੂੰ ਤੁਰਦਿਆਂ..’ ਦਸਤਾਵੇਜ ਬਾਰੇ ਸੰਵਾਦ ਵੱਲੋਂ ਪਲੇਠੀ ਅਹਿਮ ਵਿਚਾਰ-ਚਰਚਾ ਅੱਜ

ਵਿਚਾਰ ਮੰਚ ਸੰਵਾਦ ਵੱਲੋਂ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ, ਰਣਨੀਤੀ ਤੇ ਕਾਰਜਨੀਤੀ ਘੜਨ ਦੇ ਮਨੋਰਥਾਂ ਲੰਘੀ 6 ਜੂਨ ਨੂੰ ਇੱਕ ਅਹਿਮ ਖਰੜਾ ‘ਅਗਾਂਹ ਵੱਲ ਨੂੰ ਤੁਰਦਿਆਂ’ ਜਾਰੀ ਕੀਤਾ ਗਿਆ ਸੀ।

ਪੰਜਾਬ ਵਿਧਾਨ ਸਭਾ ਤੇ ਪੰਜਾਬ ਸਰਕਾਰ ਨੂੰ ਜਚਾ ਕੇ ਠਿੱਠ ਕਰ ਰਹੀ ਹੈ ਸੀ.ਬੀ.ਆਈ; ਕੀ ਸੂਬਿਆਂ ਦੀ ਹੁਣ ਇਹੀ ਹੈਸੀਅਤ ਹੈ?

ਸੰਵਿਧਾਨ ਦੇ 7ਵੇਂ ਸ਼ਡਿਊਲ ਵਿੱਚ 3 ਸੂਚੀਆਂ ਹਨ। ਪਹਿਲੀ ਸੂਚੀ ਵਿੱਚ ਉਹ ਮੱਦਾਂ ਜਾਂ ਵਿਸ਼ੇ ਹਨ ਜਿਹਨਾਂ ਉੱਤੇ ਯੂਨੀਅਨ ਦਾ ਅਖਤਿਆਰ ਹੈ, ਭਾਵ ਕਿ ਇਸ ਸੂਚੀ ਵਿਚਲੇ ਵਿਸ਼ੇ ਯੂਨੀਅਨ ਅਧੀਨ ਹਨ।

ਸਾਕਾ ਨਕੋਦਰ ਬੇਅਦਬੀ ਦੇ ਇੰਨਸਾਫ ਦੇਣ ਦਾ ਚੋਣ ਵਾਅਦਾ ਪੂਰਾ ਕਰਨ ਕੈਪਟਨ – ਚੋਧਰੀ ਸੰਤੋਖ ਸਿੰਘ

ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ 1986 ਵਿੱਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆ ਹੋਇਆ ਵਾਪਰੇ ਨਕੋਦਰ ਬੇਅਦਬੀ ਕਾਂਡ ਦੀ ਮੁੜ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।

ਦਿੱਲੀ ਕਮੇਟੀ ਦੀਆਂ ਚੋਣਾਂ ਦਾ ਅਮਲ ਸ਼ੁਰੂ; ਵੋਟਰ ਸੂਚੀਆਂ ਨਵਿਆਉਣ ਦੀ ਕਾਰਵਾਈ ਆਰੰਭ ਹੋਈ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੀਆਂ ਸਾਲ 2021 'ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਟਵਿਟਰ ਵਿਰੁੱਧ ਸੁਪਰੀਮ ਕੋਰਟ ਆਪਣੀ ਮਾਣਹਾਨੀ ਦੀ ਆਪੂੰ ਕਾਰਵਾਈ ਰਿਹੈ

ਇੰਡੀਆ ਦੇ ਸੁਪਰੀਮ ਕੋਰਟ ਵੱਲੋਂ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਬਿਜਲ ਸੱਥ ਮੰਚ ਟਵਿੱਟਰ ਵਿਰੁੱਧ ਆਪਣੀ ਮਾਣਹਾਨੀ ਕਰਨ ਦੇ ਦੋਸ਼ਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ।

ਸਿੱਖ ਰਾਜ ਦੇ ਖੁੱਸ ਜਾਣ ਦਾ ਮੁੱਢ ਕਿਵੇਂ ਬੱਝਾ?

ਜਜ਼ਬਾਤੀ ਗੱਲਾਂ ਦੀ ਅਹਿਮੀਅਤ ਨੂੰ ਜਾਣਦੇ ਹੋਇਆਂ ਵੀ ਇਸ ਲੇਖ ਨੂੰ ਮੁੱਖ ਤੌਰ ਤੇ ਰਾਜਨੀਤਿਕ ਪੜਚੋਲ ਵਜੋਂ ਲਿਖਣ ਦਾ ਮਕਸਦ ਅਤੀਤ ਦੀਆਂ ਗਲਤੀਆਂ ਭਵਿੱਖ ਦਾ ਰਾਹ ਦਸੇਰਾ ਬਣ ਸਕਣ ।

267 ਸਰੂਪਾਂ, ਡਿਜਿਟਲ ਸਿੱਖ ਮੰਚ, ਸਿੱਖ ਸਹਾਇਤਾ ਫੰਡ ਅਤੇ ਸਿੱਖ ਵਿਦਿਆਰਥੀਆਂ ਨੂੰ ਤਾਕੀਦ ਕਰਦਾ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ

ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੋਲਡਨ ਆਫਸੈਟ ਪ੍ਰੈਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਰਿਕਾਰਡ ਵਿਚ ਘੱਟ ਹੋਣ ਸਬੰਧੀ ਸਿੱਖ ਪੰਥ ਅੰਦਰ ਕਾਫੀ ਸ਼ੰਕਾਵਾਂ ਪਾਈਆਂ ਜਾ ਰਹੀਆਂ ਹਨ।

ਸੰਸਾਰ ਸਿਆਸਤ ਦਾ ਬਦਲ ਰਿਹਾ ਮੁਹਾਂਦਰਾ – ਅਹਿਮ ਮਸਲਿਆਂ ਨਾਲ ਮੁੱਢਲੀ ਜਾਣ-ਪਛਾਣ (ਸ. ਅਵਤਾਰ ਸਿੰਘ ਨਾਲ ਖਾਸ ਗੱਲਬਾਤ)

ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ 'ਵਪਾਰ-ਯੁੱਧ' ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।

Next Page »