March 2020 Archive

ਸ੍ਰੀ ਗੁਰ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ ਦੀ ਇਤਿਹਾਸਕਾਰੀ

ਜੇ ਇਕੱਲਾ ਰਤਨ ਸਿੰਘ ਭੰਗੂ ਪੁੱਤਰ ਰਾਇ ਸਿੰਘ ਪੋਤਾ ਮਹਿਤਾਬ ਸਿੰਘ ਨਾ ਹੁੰਦਾ ਤਾਂ ਇੱਕ ਅਹਿਮ ਅਰਸੇ ਦਾ ਤਕਰੀਬਨ ਤਿੰਨ-ਚੌਥਾਈ ਸਿੱਖ ਇਤਿਹਾਸ ਨਾ ਹੁੰਦਾ। ਜਿਵੇਂ ਆਪਣੇ ਇਤਿਹਾਸ ਨੂੰ ਸਾਂਭਣ ਲਈ ਅਸੀਂ ਅੱਜ ਅਵੇਸਲੇ ਹਾਂ ਓਵੇਂ ਹੀ 19ਵੀਂ ਸਦੀ ਵਿੱਚ ਵੀ ਸਾਂ। ਏਸ ਪੱਖੋਂ ਜਾਗਦਾ ਸੀ ਤਾਂ ਇਕੱਲਾ ਰਤਨ ਸਿੰਘ ਹੀ ਜਾਗਦਾ ਸੀ।

ਹਰ ਪੱਧਰ ਉੱਤੇ ਸੰਵਾਦ ਦੀ ਅਣਹੋਂਦ ਨਾਲ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੋਰ ਵੀ ਗੰਭੀਰ ਹੋ ਰਹੀਆਂ ਨੇ: ਪਰਗਟ ਸਿੰਘ

ਪੰਜਾਬ ਬਚਾਓ ਪਿੰਡ ਬਚਾਓ ਕਮੇਟੀ ਵੱਲੋਂ ਪੰਜਾਬ ਦੀਆਂ ਸ਼ਾਮਲਾਟ ਜਮੀਨਾਂ ਨੂੰ ਬਚਾਉਣ ਬਾਰੇ ਇੱਕ ਵਿਚਾਰ-ਚਰਚਾ 19 ਦਸੰਬਰ 2019 ਨੂੰ ਕਿਸਾਨ ਭਵਨ (ਸੈਕਟਰ 35) ਚੰਡੀਗੜ੍ਹ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਅਤੇ ਵਿਚਾਰਵਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਸਿੱਖਾਂ ਦੇ ਧਾਰਮਿਕ ਤੇ ਸਿਆਸੀ ਆਗੂ ਆਪਸੀ ਕਲੇਸ਼ ਵਿਚ ਉਲਝੇ ਪਰ ਆਮ ਸਿੱਖ ਦੇ ਕਰਮ ਦੀ ਜੱਗ ਚ ਸੋਭਾ ਹੋ ਰਹੀ ਹੈ

ਇਹ ਸਭ ਤੋਂ ਵਧੀਆ ਸਮਾਂ ਸੀ, ਇਹ ਸਭ ਤੋਂ ਮਾੜਾ ਸਮਾਂ ਸੀ, ਇਹ ਸਿਆਣਪ ਦਾ ਦੌਰ ਸੀ, ਇਹ ਮੂਰਖਤਾ ਦਾ ਦੌਰ ਸੀ … ਚਾਰਲਸ ਡਿਕਨਸ ਦੀ ਸ਼ਾਹਕਾਰ ਰਚਨਾ ‘ਏ ਟੇਲ ਆਫ ਟੂ ਸਿਟੀਜ਼’ ਦੀਆਂ ਇਹ ਸ਼ੁਰੂਆਤੀ ਸਤਰਾਂ ਸਿੱਖਾਂ ਦੇ ਮੌਜੂਦਾ ਹਾਲਾਤ ਉੱਤੇ ਇੰਨ ਬਿੰਨ ਢੁਕਦੀਆਂ ਨਜਰ ਆਉਂਦੀਆਂ ਹਨ। 

2015 ਵਿੱਚ ਕੀਤੀ ਅਸਹਿਣਸ਼ੀਲਤਾ ਵਾਲੀ ਟਿੱਪਣੀ ਕਰਕੇ ਹਾਈ ਕੋਰਟ ਵੱਲੋਂ ਆਮਿਰ ਖਾਨ ਨੂੰ ਨੋਟਿਸ ਜਾਰੀ

ਸਾਲ 2015 ਵਿੱਚ ਭਾਰਤੀ ਉਪਮਹਾਂਦੀਪ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬਿਪਰਵਾਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਮੁਸਲਮਾਨਾਂ ਉੱਪਰ ਹਮਲੇ ਵਧ ਰਹੇ ਸਨ, ਉਸ ਵੇਲੇ ਇਸ ਖਿੱਤੇ ਵਿੱਚ ਪਸਰ ਰਹੀ ਅਸਹਿਣਸ਼ੀਲਤਾ ਬਾਰੇ ਬਹਿਸ ਜ਼ੋਰਾਂ ਉੱਪਰ ਸੀ। ਇਸੇ ਦੌਰਾਨ ਇੱਕ ਗੱਲਬਾਤ ਵਿੱਚ ਹਿੰਦੀ ਫਿਲਮਾਂ ਦੇ ਅਦਾਕਾਰ ਆਮਿਰ ਖਾਨ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਸ ਖਿੱਤੇ ਵਿੱਚ ਵਧ ਰਹੀ ਅਸਹਿਣਸ਼ੀਲਤਾ ਕਾਰਨ ਉਸ ਦੀ ਧਰਮ ਪਤਨੀ ਨੇ ਇਹ ਸਲਾਹ ਦਿੱਤੀ ਸੀ ਕਿ ਉਹ ਇਸ ਖਿੱਤੇ ਨੂੰ ਛੱਡ ਦੇਣ।

ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ ਐਲਾਨਿਆ

ਸੰਸਾਰ ਇਤਿਹਾਸ ਬਾਰੇ ਪ੍ਰਸਿੱਧ ਰਸਾਲੇ ‘ਬੀ.ਬੀ.ਸੀ. ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ (ਗਰੇਟ ਲੀਡਰ ਆਫ ਆਲ ਟਾਈਮਜ) ਐਲਾਨਿਆ ਗਿਆ ਹੈ।

ਸਰਕਾਰ ਨੇ ਰੰਜਨ ਗੋਗੋਈ ਨੂੰ ਰਾਜ ਸਭਾ ਦੀ ਮੈਂਬਰੀ ਰਾਮ ਮੰਦਿਰ ਦੇ ਹੱਕ ਵਿੱਚ ਫੈਸਲਾ ਦੇਣ ਦੇ ਇਨਾਮ ਵਜੋਂ ਦਿੱਤੀ

ਦਲ ਖਾਲਸਾ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬਿਪਰਵਾਦੀ ਸਰਕਾਰ ਨੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਅਯੁੱਧਿਆ-ਬਾਬਰੀ ਮਸਜਿਦ ਮਾਮਲੇ ਵਿੱਚ ਹਿੰਦੂਤਵੀਆਂ ਦੇ ਹੱਕ ਵਿੱਚ ਫੈਸਲਾ ਦੇਣ ਦੇ ਇਨਾਮ ਵਜੋਂ ਰਾਜ ਸਭਾ ਦੀ ਮੈਂਬਰੀ ਨਾਲ ਨਿਵਾਜਿਆ ਹੈ।

ਬਿਪਰਵਾਦੀ ਹਕੂਮਤ ਪੱਖੀ ਫੈਸਲੇ ਸੁਣਾਉਣ ਵਾਲੇ ਸਾਬਕਾ ਮੁੱਖ ਜੱਜ ਰੰਜਨ ਗੋਗੋਈ ਨੂੰ ਰਾਜ ਸਭਾ ਮੈਂਬਰ ਬਣਾਇਆ

ਰੰਜਨ ਗੋਗੋਈ ਉੱਪਰ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ ਸਨ ਪਰ ਇਸ ਜੱਜ ਵੱਲੋਂ ਆਪਣੇ ਮਾਮਲੇ ਦੀ ਆਪੇ ਹੀ ਸੁਣਵਾਈ ਕਰਦਿਆਂ ਇਹ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਕੋਈ ਵੀ ਜਾਂਚ ਕਰਨ ਦੀ ਲੋੜ ਨਹੀਂ ਹੈ।

ਖਾਲਸੇ ਦੀ ਪਾਤਿਸਾਹੀ ਨੇ ਬਿਪਰਵਾਦੀ ਗਲਬੇ ਹੇਠਲੇ ਸਮੂਹ ਮਜਲੂਮਾਂ ਨੂੰ ਅਜਾਦੀ ਨਾਲ ਨਿਵਾਜਣਾ ਹੈ

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜਦੀਕੀ ਰਹੇ ਸੀਨੀਅਰ ਪੱਤਰਕਾਰ ਸਰਦਾਰ ਦਲਬੀਰ ਸਿੰਘ ਗੰਨਾ ਦੀ ਯਾਦ ਵਿੱਚ 23 ਫਰਵਰੀ 2020 ਨੂੰ ਫਿਲੌਰ ਨੇੜੇ ਪਿੰਡ ...

“ਹਮ ਦੇਖੇਂਗੇ…” ਕਵਿਤਾ ਪੜ੍ਹਨ ਲਈ ਸਮਾਂ ਅਤੇ ਥਾਂ ਢੁੱਕਵੇਂ ਨਹੀਂ ਸਨ: ਆਈ.ਆਈ.ਟੀ. ਕਾਨਪੁਰ ਦੀ ਜਾਂਚ ਦਾ ਫੈਸਲੇ

ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਹਮ ਦੇਖੇਂਗੇ ਕਿਸੇ ਵੇਲੇ ਪਾਕਿਸਤਾਨ ਵਿੱਚ ਜ਼ਿਆ ਉਲ ਹੱਕ ਦੀ ਸਰਕਾਰ ਵਿਰੁੱਧ ਉੱਠੇ ਲੋਕ ਰੋਹ ਦੌਰਾਨ ਰੂਹ ਦੇ ਪ੍ਰਤੀਕ ਵਜੋਂ ਮਕਬੂਲ ਹੋਈ ਸੀ ਉੱਥੇ ਇਹ ਕਵਿਤਾ ਆਈਆਈਟੀ ਕਾਨਪੁਰ ਵਿਖੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਉੱਠੇ ਲੋਕ ਰੋਹ ਦੀ ਆਵਾਜ਼ ਬਣ ਕੇ ਉੱਭਰੀ।

ਸ਼੍ਰੋ.ਗੁ.ਪ੍ਰ.ਕ. ਨੂੰ ਮਸੰਦਾਂ ਦੇ ਚੁੰਗਲ ਚੋਂ ਕੱਢਣ ਦਾ ਵੇਲਾ: ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਤੁਲਨਾ ਮਸੰਦਾਂ ਨਾਲ ਕਰਦਿਆਂ ਕਿਹਾ ਗਿਆ ਹੈ ਕਿ ਹੁਣ ਇਸ ਪ੍ਰਬੰਧ ਵਿੱਚ ਮਸੰਦਾਂ ਨੂੰ ਬਾਹਰ ਕਰਨ ਦਾ ਸਮਾਂ ਆ ਚੁੱਕਾ ਹੈ। 

« Previous PageNext Page »