June 2019 Archive

ਦਿੱਲੀ ਘਟਨਾ ਵਿਰੁੱਧ ਮੈਲਬਰਨ ‘ਚ ਸਿੱਖਾਂ ਵੱਲ੍ਹੋਂ ਰੋਸ ਪ੍ਰਦਰਸ਼ਨ

ਅੱਜ (21 ਜੂਨ) ਇੱਥੋਂ ਦੇ ਭਾਰਤੀ ਦੂਤਵਾਸ ਬਾਹਰ ਸਿੱਖ ਭਾਈਚਾਰੇ ਨੇ ਦਿੱਲੀ 'ਚ ਸਿੱਖ ਪਿਓ-ਪੁੱਤਰ ਦੀ ਪੁਲਿਸ ਵੱਲ੍ਹੋੰ ਕੀਤੀ ਗਈ ਕੁੱਟਮਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਿੱਖ ਰੈਫਰੈਂਸ ਲਾਇਬਰੇਰੀ ਮਾਮਲੇ ‘ਚ ਸ਼੍ਰੋ.ਗੁ.ਪ੍ਰ.ਕ. ਦੀ ਜਾਂਚ ਟੋਲੀ ‘ਤੇ ਭਰੋਸਾ ਨਹੀਂ: ਸਿੱਖ ਬੁੱਧੀਜੀਵੀ

ਜੂਨ 1984 ਵਿਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ "ਸਿੱਖ ਰੈਫਰੈਂਸ ਲਾਇਬਰੇਰੀ " ਦੇ ਹੋਏ ਨੁਕਸਾਨ ਅਤੇ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਸਬੰਧੀ ਲੇਖਾ ਤਿਆਰ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਬਣਾਈ ਗਈ ਇਕ ਸਪੈਸ਼ਲ ਕਮੇਟੀ ਨੂੰ ਅੱਜ ਸਿੱਖ ਬੁੱਧੀਜੀਵੀਆਂ ਨੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਗਿਆ ਕਿ ਇਹ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਇਕ ਯਤਨ ਹੈ।

ਸਿੱਖ ਸਿਆਸਤ ਨੇ ਆਈ-ਫੋਨ ਲਈ ‘ਜੁਗਤ’ ਜਾਰੀ ਕੀਤੀ

ਸਿੱਖ ਸਿਆਸਤ ਵੱਲੋਂ 18 ਜੂਨ, 2019 ਨੂੰ ਐਪਲ ਆਈ-ਫੋਨ ਲਈ ਜੁਗਤ (ਐਪ) ਜਾਰੀ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਪੰਜਾਬ ਤੋਂ ਚੱਲਦੇ ਇਸ ਸਿੱਖ ਮੀਡੀਆ ਅਦਾਰੇ ਨਾਲ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਦਾ ਜੁੜੇ ਰਹਿਣਾ ਸੁਖਾਲਾ ਹੁਣ ਹੋਰ ਵੀ ਹੋ ਗਿਆ ਹੈ।

ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦਾ ਪੰਥ ਅਤੇ ਪੰਜਾਬ ਨਾਲ ਸਰੋਕਾਰ (ਭਾਈ ਮਨਧੀਰ ਸਿੰਘ ਦੀ ਬੰਗਲੌਰ ਵਿਖੇ ਤਕਰੀਰ)

ਸਿੱਖ ਯੂਥ ਵਿੰਗ ਬੰਗਲੌਰ ਵੱਲੋਂ “ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦਾ ਪੰਥ ਅਤੇ ਪੰਜਾਬ ਨਾਲ ਸਰੋਕਾਰ” ਵਿਸ਼ੇ ਉੱਤੇ ਇਕ ਵਿਚਾਰ ਚਰਚਾ ਮਿਤੀ 27 ਜਨਵਰੀ, 2019 ...

ਪੰਜਾਬ ਸਰਕਾਰ ਦੇ ਵਫਦ ਨੇ ਮੇਘਾਲਿਆਂ ਸਰਕਾਰ ਨੂੰ ਸ਼ਿਲੌਂਗ ਦੇ ਸਿੱਖਾਂ ਦਾ ਮਾਮਲਾ ‘ਸੁਖਾਵੇਂ ਢੰਗ ਨਾਲ ਹੱਲ’ ਕਰਨ ਦੀ ਬੇਨਤੀ ਕੀਤੀ

ਮੇਘਾਲਿਆ ਦੇ ਦੌਰੇ ਦੇ ਦੂਜੇ ਦਿਨ ਪੰਜਾਬ ਸਰਕਾਰ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸਵੇਰੇ ਮੇਘਾਲਿਆ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਜੇਮਜ਼ ਕੇ. ਸੰਗਮਾ ਨਾਲ ਮੁਲਾਕਾਤ ਕੀਤੀ ਤੇ ਮੇਘਾਲਿਆਂ ਸਰਕਾਰ ਨੂੰ ਸ਼ਿਲੌਂਗ ਦੀ ਪੰਜਾਬੀ ਲੇਨ ਵਿਚ ਵੱਸਦੇ ਸਿੱਖਾਂ ਦਾ ਮਾਮਲਾ ਛੇਤੀ ਤੇ 'ਸੁਖਾਵੇਂ ਢੰਗ' ਨਾਲ ਹੱਲ ਕਰਨ ਦੀ ਮੰਗ ਕੀਤੀ।

ਸਰਕਾਰੀ ਅਣਗਹਿਲੀ ਦੇ ਚੱਲਦਿਆਂ ਪੰਜਾਬ ਵਿਚਲਾ ਨਹਿਰੀ ਢਾਂਚਾ ਤਬਾਹੀ ਕੰਢੇ; ਜ਼ਮੀਨੀ ਪਾਣੀ ਮੁੱਕਣ ਵੱਲ

ਪੰਜਾਬ ਵਿਚ ਨਹਿਰੀ ਢਾਂਚੇ ਵੱਲ ਸਰਕਾਰੀ ਅਣਗਹਿਲੀ ਦੇ ਚੱਲਦਿਆਂ ਜ਼ਮੀਨੀ ਹੇਠਲੇ ਪਾਣੀ ਦੀ ਵਰਤੋਂ ਬੇਕਾਬੂ ਹੋ ਜਾਣ ਕਾਰਨ ਜ਼ਮੀਨੀ ਪਾਣੀ ਮੁੱਕਣ ਕੰਢੇ ਪਹੁੰਚ ਚੁੱਕਾ ਹੈ। ਅੰਗਰੇਜ਼ਾਂ ਦੇ ਜਮਾਨੇ ਵਿਚ ਪੰਜਾਬ ਵਿਚ ਬਣਿਆ ਨਹਿਰੀ ਢਾਂਚਾ 1970ਵਿਆਂ ਤੱਕ ਠੀਕ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਸਰਕਾਰੀ ਅਣਗਹਿਲੀ ਨੇ ਇਸ ਨੂੰ ਤਬਾਹੀ ਕੰਢੇ ਪਹੁੰਚਾ ਦਿੱਤਾ ਹੈ।

ਦਿੱਲੀ ਦੀ ਘਟਨਾ ਦਰਸਾਉਂਦੀ ਹੈ ਕਿ ਇਸ ਖਿੱਤੇ ਚ ਜੰਗਲ ਰਾਜ ਚੱਲ ਰਿਹਾ ਹੈ: ਖਾਲੜਾ ਮਿਸ਼ਨ ਤੇ ਹੋਰ ਜਥੇਬੰਦੀਆਂ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਦਿੱਲੀ ਵਿੱਚ ਸਿੱਖ ਨੌਜਵਾਨ ਸਰਬਜੀਤ ਸਿੰਘ 'ਤੇ ਉਸ ਦੇ ਪੁੱਤਰ ਬਲਵੰਤ ਸਿੰਘ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਘਟਨਾਂ ਨੇ ਫਿਰ ਸਾਬਤ ਕੀਤਾ ਹੈ ਕਿ "ਮੰਨੂਵਾਦੀਏ" ਇਸ ਖਿੱਤੇ ਵਿੱਚ ਜੰਗਲ ਰਾਜ ਚਲਾ ਰਹੇ ਹਨ।

ਰਾਣੀ ਸਦਾ ਕੌਰ ਦਾ ਖਾਲਸਾ ਰਾਜ ਦੀ ਉਸਾਰੀ ਚ ਯੋਗਦਾਨ – ੨ (ਜੀਵਨੀ- ਕਿਸ਼ਤ ਤੀਜੀ)

ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਦੂਸਰਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:-   ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ...

ਤੀਜੇ ਘੱਲੂਘਾਰੇ ਨੂੰ ਕਿਵੇਂ ਸਮਝਿਆ ਜਾਵੇ? – ਡਾ. ਸੇਵਕ ਸਿੰਘ ਦਾ ਵਖਿਆਨ

ਤੀਜੇ ਘੱਲੂਘਾਰੇ ਦੀ 35ਵੀਂ ਯਾਦ ਮੌਕੇ ਗੁਰਦੁਆਰਾ ਗੁਰੂ ਹਰਗੋਬਿੰਦ ਜੀ, ਮੁੱਲਾਂਪੁਰ ਦਾਖਾ ਵਿਖੇ ਕਰਵਾਏ ਗਏ ਪੰਥਕ ਦੀਵਾਨ ਦੌਰਾਨ ਬੋਲਦਿਆਂ ਡਾ. ਸੇਵਕ ਸਿੰਘ ਵਲੋਂ "ਤੀਜੇ ਘੱਲੂਘਾਰੇ ਨੂੰ ਕਿਵੇਂ ਸਮਝਿਆ ਜਾਵੇ" ਵਿਸ਼ੇ ਉੱਤੇ ਸਾਂਝੇ ਕੀਤੇ। ਇੱਥੇ ਇਹ ਵਿਚਾਰ ਸਿੱਖ ਸਿਆਸਤ ਦੇ ਸਰੋਤਿਆਂ ਦੀ ਜਾਣਕਾਰੀ ਲਈ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਇਤਿਹਾਸ ਦੀ ਰੌਸ਼ਨੀ ਵਿਚ ਸਿੱਖਾਂ ਨੂੰ ਅਜੋਕੇ ਸਮੇਂ ‘ਚ ਕੀ ਕੁਝ ਕਰਨਾ ਚਾਹੀਦਾ ਹੈ – ਭਾਈ ਮਨਧੀਰ ਸਿੰਘ

ਦਿੱਲੀ ਦੇ ਨੌਜਵਾਨਾਂ ਵਲੋਂ 'ਤੂਫਾਨਾਂ ਦਾ ਸ਼ਾਹ ਅਸਵਾਰ : ਸ਼ਹੀਦ ਕਰਤਾਰ ਸਿੰਘ ਸਰਾਭਾ' ਵਿਸ਼ੇ ਉੱਤੇ ਇਕ ਵਿਚਾਰ ਚਰਚਾ 19 ਮਈ, 2019 ਨੂੰ ਗੁਰਦੁਆਰਾ ਕਲਗੀਧਰ, ਬੇਰੀ ਵਾਲਾ ਬਾਗ, ਸੁਭਾਸ਼ ਨਗਰ ਦਿੱਲੀ ਵਿਖੇ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਦੌਰਾਨ ਇਸ ਵਿਸ਼ੇ ਉੱਤੇ ਵਿਚਾਰ ਸਾਂਝੇ ਕੀਤੇ ਕਿ ਇਤਿਹਾਸ ਦੀ ਰੌਸ਼ਨੀ ਵਿਚ ਸਿੱਖਾਂ ਨੂੰ ਅਜੋਕੇ ਸਮੇਂ 'ਚ ਕੀ ਕੁਝ ਕਰਨਾ ਚਾਹੀਦਾ ਹੈ?

« Previous PageNext Page »