April 2019 Archive

ਪੰਜਾਬ ਦੇ ਲੋਕ 1984 ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬੁਰੀ ਤਰ੍ਹਾਂ ਹਰਾਉਣਗੇ: ਬੀਬੀ ਪਰਮਜੀਤ ਕੌਰ ਖਾਲੜਾ

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਜਮਹੂਰੀ ਗੱਠਜੜ ਦੀ ਸਾਂਝੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਗੁਰਾਂ ਦੀ ਨਗਰੀ ਤਰਨਤਾਰਨ ਵਿਖੇ ਪੁੱਜ ਕੇ ਸ਼ਹਿਰ ਵਾਸੀਆਂ ਤੱਕ ਪਹੁੰਚ ਕੀਤੀ। ਵੱਖ ਵੱਖ ਬਜਾਰਾਂ ਵਿਚ ਦੀ ਤੁਰ ਕੇ ਉਨ੍ਹਾਂ "ਪੰਜਾਬ ਦੇ ਦੋਖੀਆਂ" ਨੂੰ ਹਰਾਉਣ ਦਾ ਸੱਦਾ ਦਿੱਤਾ।

ਨਵੀਂ ਕਿਤਾਬ “ਸਿੱਖ ਦ੍ਰਿਸ਼ਟੀ ਦਾ ਗੌਰਵ” ਬਾਰੇ ਚਰਚਾ 18 ਅਪਰੈਲ ਨੂੰ ਪੰਜਾਬੀ ਯੂਨੀ. ਪਟਿਆਲਾ ਵਿਖੇ

ਅਜੋਕੇ ਸਮਿਆਂ ਦੇ ਉੱਘੇ ਚਿੰਤਕ ਡਾ: ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਗਏ ਤੀਹ ਲੇਖਾਂ ਨੂੰ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਤ ਕਰਕੇ "ਸਿੱਖ ਦ੍ਰਿਸ਼ਟੀ ਦਾ ਗੌਰਵ: ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ" ਦੇ ਸਿਰਲੇਖ ਹੇਠਲੀ ਕਿਤਾਬ ਦੇ ਤੌਰ ਉੱਤੇ ਛਾਪਿਆ ਗਿਆ ਹੈ।

ਜਰਮਨ ਸਰਕਾਰ ਵਲੋਂ ਭਾਰਤੀ ਏਜੰਸੀਆਂ ਲਈ ਸਿੱਖਾਂ ਦੀ ਜਸੂਸੀ ਕਰਨ ਵਾਲੇ ਜੋੜੇ ਖਿਲਾਫ ਦੋਸ਼ ਆਇਦ

ਵਿਦੇਸ਼ੀਂ ਰਹਿੰਦੇ ਸਿੱਖਾਂ ਨੂੰ ਭਾਰਤ ਦੀਆਂ ਖੂਫੀਆ ਏਜੰਸੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਹੁਣ ਇਕ ਖੁੱਲ੍ਹਾ ਭੇਤ ਹੈ। ਯੂਰਪ ਤੇ ਉੱਤਰੀ-ਅਮਰੀਕਾ ਸਮੇਤ ਵੱਖ-ਵੱਖ ਖਿੱਤਿਆਂ ਵਿਚ ਰਹਿੰਦੇ ਸਿੱਖ ਅਕਸਰ ਭਾਰਤ ਸਰਕਾਰ ਉੱਤੇ ਸਿੱਖਾਂ ਦੀ ਜਸੂਸੀ ਕਰਵਾਉਣ ਤੇ ਉਹਨਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ-ਅੰਦਾਜ਼ੀ ਕਰਨ ਦਾ ਦੋਸ਼ ਲਾਉਂਦੇ ਹਨ।

ਅਸੀਂ ਕਿਸ ਨੂੰ ਸਮਰਪਿਤ ਹਾਂ – ਗੁਰੂ ਗ੍ਰੰਥ-ਗੁਰੂ ਪੰਥ ਨੂੰ ਜਾਂ ਗੁਰੂ ਦੋਖੀਆਂ ਨੂੰ?

13 ਅਪ੍ਰੈਲ 1978 ਦੇ ਖੂਨੀ ਸਾਕੇ ਨੂੰ ਯਾਦ ਕਰਦਿਆਂ ਅਜਿਹੀਆਂ ਕਈ ਘਟਨਾਵਾਂ ਇੱਕ ਦ੍ਰਿਸ਼-ਲੜੀ ਵਾਙ ਅੱਖਾਂ ਮੁਹਰੇ ਚਲ ਪੈਂਦੀਆਂ ਹਨ ਜਿਥੇ ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣ ਦੇ ਹੱਕ ਵਿੱਚ ਨਿੱਤਰੇ ਸਿੱਖਾਂ ਨੂੰ ਸ਼ਹੀਦੀ ਜਾਮ ਪੀਣ ਦੇ ਮਾਰਗ ਚੱਲਣਾ ਪਿਆ।

ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ (ਸ. ਅਜਮੇਰ ਸਿੰਘ ਵਲੋਂ ਨਵੀਂ ਕਿਤਾਬ ਨਾਲ ਜਾਣਪਛਾਣ)

ਉੱਘੇ ਸਿੱਖ ਚਿੰਤਕ ਡਾ: ਗੁਰਭਗਤ ਸਿੰਘ ਵਲੋਂ ਤਿੰਨ ਦਹਾਕੇ ਦੇ ਸਮੇਂ ਦੌਰਾਨ ਵੱਖ-ਵੱਖ ਮੌਕਿਆਂ ਉੱਤੇ ਤੇ ਵੱਖ-ਵੱਖ ਵਿਿਸ਼ਆਂ ਬਾਰੇ ਲਿਖੇ ਗਏ 30 ਲੇਖਾਂ ਨੂੰ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਨੇ "ਸਿੱਖ ਦ੍ਰਿਸ਼ਟੀ ਦਾ ਗੌਰਵ" ਸਿਰਲੇਖ ਹੇਠ ਕਿਤਾਬ ਦਾ ਰੂਪ ਦਿੱਤਾ ਹੈ। ਸ. ਅਜਮੇਰ ਸਿੰਘ ਵਲੋਂ ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ ਸਿਰਲੇਖ ਹੇਠ ਲਿਖੀ ਗਈ ਇਸ ਕਿਤਾਬ ਦੀ ਭੂਮਿਕਾ ਅਸੀਂ ਹੇਠਾਂ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ: ਸੰਪਾਦਕ, ਸਿੱਖ ਸਿਆਸਤ।

ਕਾਂਗਰਸ ’84 ਲਈ ਅਤੇ ਬਾਦਲ ਦਲ ਬੇਅਦਬੀਆਂ ਲਈ ਜਿੰਮੇਵਾਰ: ਬੀਬੀ ਖਾਲੜਾ

ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਪੰਜਾਬ ਏਕਤਾ ਪਾਰਟੀ (ਪੰ.ਏ.ਪਾ.) ਤੇ ਪੰਜਾਬ ਡੈਮੋਕਰੈਟਿਕ ਅਲਾਇੰਸ (ਪੰ.ਡੈ.ਅ.) ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਪੰ.ਏ.ਪਾ. ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਕਸੇਲ, ਜੌਹਲ ਰਾਜੂ ਸਿੰਘ, ਬਾਠ, ਬਾਗੜੀਆਂ, ਝਾਮਕੇ, ਭੈਲ, ਛੱਜਲਵੱਡੀ ਆਦਿ ਪਿੰਡਾਂ ਵਿਚ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ।

ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਜਿਉਂ ਦੀ ਤਿਉਂ ਰੱਖੀ ਜਾਵੇ: ਸਿੱਖ ਯੂਥ ਆਫ ਪੰਜਾਬ

ਸਿੱਖ ਯੂਥ ਆਫ ਪੰਜਾਬ (ਸਿ.ਯੂ.ਆ.ਪੰ) ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵਲੋਂ ਇਕ ਚਿੱਠੀ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਗਈ ਹੈ ਕਿ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਜੀ ਦੀ ਦਰਸ਼ਨੀ ਡਿਓੜੀ, ਜਿਸ ਨੂੰ ਕਿ ਬੀਤੇ ਦਿਨੀਂ ਕਾਰਸੇਵਾ ਲਈ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ, ਨੂੰ ਨਾ ਢਾਹਿਆ ਜਾਵੇ ਤੇ ਮਾਹਿਰਾਂ ਦੀ ਇਕ ਟੋਲੀ ਬਣਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਇਤਿਹਾਸਕ ਦਰਸ਼ਨੀ ਡਿਓੜੀ ਜਿਉਂ ਦੀ ਤਿਉਂ ਸਾਂਭੀ ਜਾਵੇਗੀ।

ਕਰਤਾਰ ਪੁਰਿ ਕਰਤਾ ਵਸੈ: ਕਰਤਾਰਪੁਰ ਸਾਹਿਬ – ਮੁੱਢ ਤੋਂ ਹੁਣ ਤੱਕ ਤੇ ਭਵਿੱਖ ‘ਚ (ਹਰਿੰਦਰ ਸਿੰਘ ਯੂ.ਐਸ.ਏ)

"ਸੈਂਟਰ ਓਨ ਸਟਡੀਜ਼ ਇਨ ਗੁਰੂ ਗ੍ਰੰਥ ਸਾਹਿਬ", ਗੁਰੂ ਨਾਨਾਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ "ਕਰਤਾਰ ਪੁਰਿ ਕਰਤਾ ਵਸੈ - ਕਰਤਾਰਪੁਰ ਸਾਹਿਬ : ਮੁੱਢ ਤੋਂ ਹੁਣ ਤੱਕ ਤੇ ਭਵਿੱਖ ਚ" ਵਿਸ਼ੇ ਉੱਤੇ ਸਿੱਖ ਵਿਚਾਰਕ, ਸਿੱਖਿਅਕ ਤੇ ਕਾਰਕੁੰਨ ਸ. ਹਰਿੰਦਰ ਸਿੰਘ (ਯੂ.ਐਸ.ਏ.) ਦਾ ਇਕ ਵਖਿਆਨ ਮਿਤੀ 28 ਮਾਰਚ, 2019 ਨੂੰ ਕਰਵਾਇਆ ਗਿਆ। ਅਸੀਂ ਉਹ ਵਖਿਆਨ ਇਥੇ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ।

ਓਟਾਰੀਓ ਖ਼ਾਲਸਾ ਦਰਬਾਰ ਦੇ ਪ੍ਰਬੰਧਕਾਂ ਦੀ ਚੋਣ ਹੋਈ; ਮੌਜੂਦਾ ਪ੍ਰਬੰਧਕ ਮੁੜ ਚੁਣੇ ਗਏ

ਕਨੇਡਾ 'ਚ ਮਿਸੀਸਾਗਾ ਵਿਖੇ ਡਿਕਸੀ ਰੋਡ ਸਥਿਤ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਦੇ 11 ਪ੍ਰਬੰਧਕਾਂ (ਬੋਰਡ ਆਫ਼ ਡਾਇਰੈਕਟਰਜ਼) ਦੀ ਚੋਣ ਬੀਤੇ ਦਿਨੀਂ (31 ਮਾਰਚ ਨੂੰ) ਹੋਈ ਜਿਸ ਵਿਚ ਮੌਜੂਦਾ ਪ੍ਰਬੰਧਕ ਦੀ ਮੁੜ ਚੁਣੇ ਗਏ। ਰੋਜਾਨਾਂ ਅਜੀਤ ਦੀ ਇਕ ਖਬਰ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਚੋਂ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਦੀ ਅਗਵਾਈ ਵਾਲੇ ਉਮੀਦਵਾਰ ਜੇਤੂ ਰਹੇ ਹਨ।

ਇਤਿਹਾਸਕ ਵਿਰਾਸਤੀ ਯਾਦਗਾਰ ਨੂੰ ਢਾਉਣ ਤੇ ਰੋਕ ਲੱਗੇ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ: ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼

30 ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਬੀਤੀ 30 ਮਾਰਚ ਰਾਤ 9 ਵਜੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਚਾਰ ਸੌ ...

« Previous PageNext Page »