March 2019 Archive

ਯੂਨਾਈਟਿਡ ਸਿੱਖ ਪਾਰਟੀ ਵੱਲੋਂ ਬੀਬੀ ਖਾਲੜਾ ਦੇ ਸਮਰਥਨ ਦਾ ਐਲਾਨ –ਜਸਵਿੰਦਰ ਸਿੰਘ ਰਾਜਪੁਰਾ

ਅੱਜ ਅੰਮ੍ਰਿਤਸਰ ਵਿਖੇ ਯੂਨਾਈਟਿਡ ਸਿੱਖ ਪਾਰਟੀ ਦੇ ਵਫਦ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਉਹ੍ਹਨਾਂ ਦੇ ਘਰ ਵਿਖੇ ਮੁਲਾਕਾਤ ਕੀਤੀ ,ਇਸੇ ਦੌਰਾਨ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ,ਭਾਈ ਜਸਵਿੰਦਰ ਸਿੰਘ ਰਾਜਪੁਰਾ ,ਭਾਈ ਸਰਵਣ ਸਿੰਘ, ਭਾਈ ਬਲਜੀਤ ਸਿੰਘ ਅਤੇ ਭਾਈ ਹਰਚੰਦ ਸਿੰਘ ਮੰਡਿਆਣਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਲੋਕ ਸਭਾ ਚੋਣਾਂ ਦੇ ਵਿਚ ਬਿਨ੍ਹਾ ਕਿਸੇ ਸ਼ਰਤ ਤੋਂ ਜੈਕਾਰਿਆਂ ਦੀ ਗੁੰਜ ਵਿਚ ਸਮਰਥਨ ਦਾ ਐਲਾਨ ਕੀਤਾ ਗਿਆ

ਭਾਰਤ ਸਰਕਾਰ ਵਲੋਂ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਵਰਲਡ ਸਿੱਖ ਪਾਰਲੀਮੈਂਟ ਯੂ.ਐਨ.ਓ ਪਹੁੰਚੀ

ਇੰਗਲੈਂਡ, ਜਰਮਨੀ, ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ ਤੋਂ ਪਹੁੰਚੇ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਨੇ ਭਾਰਤ ਦੇ ਅਦਾਲਤੀ ਢਾਂਚੇ ਦੇ ਭਗਵਾਂਕਰਨ ਹੋ ਜਾਣ ਖਿਲਾਫ ਅਵਾਜ਼ ਉਠਾਉਂਦਿਆਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਣੂੰ ਕਰਵਾਇਆ ਕਿ ਕਿਸ ਤਰ੍ਹਾਂ ਘਟਗਿਣਤੀਆਂ ਨੂੰ ਅਦਾਲਤਾਂ ਵਿੱਚ ਬੇਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਪੰਜਾਬ ਅੰਦਰ ਤਿੰਨ ਨੌਜਵਾਨਾਂ ਨੂੰ ਅਦਾਲਤ ਵੱਲੋਂ ਲਿਟਰੇਚਰ ਰੱਖਣ ਕਰਕੇ ਦਿੱਤੀ ਉਮਰ ਕੈਦ ਦੀ ਸਜ਼ਾ ਹੈ ।

ਭਾਈ ਹਵਾਰਾ ਦੀ ਥਾਪੀ ਪੰਜ ਮੈਂਬਰੀ ਕਮੇਟੀ ਨੇ ਨਾਭਾ ਜੇਲ੍ਹ ਬਾਹਰ ਧਰਨਾ ਦਿੱਤਾ

ਭਾਈ ਜਗਤਾਰ ਸਿੰਘ ਹਵਾਰਾ ਵਲੋਂ ਸਿੱਖ ਮਸਲਿਆਂ ਦੇ ਹੱਲ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿਚ ਲੰਘੇ ਕੱਲ੍ਹ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਦੇ ਬਾਹਰ ਧਰਨਾ ਦਿੱਤਾ ਗਿਆ।

ਸ਼੍ਰੋ.ਅ.ਦ. (ਟਕਸਾਲੀ) ਤੇ ਆਪ ਵਿਚਾਲੇ ਗਠਜੋੜ ਦੀ ਗੱਲਬਾਤ ਟੁੱਟੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਮਾਝੇ ਦੇ ਕੁਝ ਆਗੂਆਂ ਵਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਫੁੱਟ ਦਾ ਸ਼ਿਕਾਰ ਚੱਲ ਰਹੀ ਆਮ ਆਦਮੀ ਪਾਰਟੀ ਵਿਚਾਲੇ ਲੋਕ ਸਭਾ ਚੋਣਾਂ ਵਾਸਤੇ ਗੱਠਜੋੜ ਬਣਾਉਣ ਬਾਰੇ ਗੱਲਬਾਤ ਟੁੱਟ ਚੁੱਕੀ ਹੈ।

ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧ ਚ ਸਰਕਾਰੀ ਦਖਲ ਵਿਰੁਧ ਸੰਘਰਸ਼ ਦਾ ਭਵਿਖ ਸਵਾਲਾਂ ਦੇ ਘੇਰੇ ਚ

ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਨੇ ਕਿਹਾ ਹੈ ਕਿ ਬੋਰਡ ਕਾਨੂੰਨ ਦੇ ਤਹਿਤ ਕੰਮ ਕਰਦਾ ਰਹੇਗਾ। ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਾਂਰਾਸ਼ਟਰ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਕੇ ਨਵੇਂ ਬਣਾਏ ਬੋਰਡ ਦੀ ਇਕਤਰਤਾ 1 ਅਪਰੈਲ 2019 ਨੂੰ ਸੱਦ ਲਈ ਹੈ।

ਗੁਰਮਤਿ ਵਿਚ ਹੁਕਮ ਅਤੇ ਨਦਰਿ – ਡਾ. ਸੇਵਕ ਸਿੰਘ ਦੇ ਵਿਚਾਰ ਸੁਣੋ

ਵਿਚਾਰ ਮੰਚ ਸੰਵਾਦ ਵਲੋਂ "ਗੁਰਮਤਿ ਵਿਚ ਹੁਕਮ ਅਤੇ ਨਦਰਿ" ਵਿਸ਼ੇ ਉੱਤੇ ਇਕ ਗੋਸ਼ਟਿ ਮਿਤੀ 4 ਮਾਰਚ, 2019 ਨੂੰ ਗੁਰਦੁਆਰਾ ਟਾਹਲੀ ਸਾਹਿਬ, ਪਾਤਿਸ਼ਾਹੀ 10ਵੀਂ, ਪਿੰਡ ਰਤਨ, ਨੇੜੇ ਜੋਧਾਂ-ਮਨਸੂਰਾਂ, ਪੱਖੋਵਾਲ ਸੜਕ, ਜਿਲ੍ਹਾ ਲੁਧਿਆਣਾ, ਪੰਜਾਬ ਵਿਖੇ ਕਰਵਾਈ ਗਈ।

ਮਨਜਿੰਦਰ ਸਿੰਘ ਸਿਰਸਾ ਨੇ ਮਾਫੀ ਮੰਗੀ; ਕਿਹਾ ਕਿ ਪਹਿਲਾਂ ਬਿਨਾ ਸੋਚੇ-ਵਿਚਾਰੇ ਟਿੱਪਣੀ ਸਾਂਝੀ ਕਰ ਦਿੱਤੀ ਸੀ

ਚੰਡੀਗੜ੍ਹ: ਲੰਘੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਚ ਅੰਨ੍ਹੇਵਾਹ ਗੋਲੀਆਂ ਚਲਾ ਕੇ 49 ਲੋਕਾਂ ਨੂੰ ਮਾਰ ਦੇਣ ਤੇ ਕਈ ...

ਗੁਰਮਤਿ ਵਿਚ ਹੁਕਮ ਅਤੇ ਨਦਰਿ – ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਦਾ ਵਖਿਆਨ

ਵਿਚਾਰ ਮੰਚ ਸੰਵਾਦ ਵਲੋਂ "ਗੁਰਮਤਿ ਵਿਚ ਹੁਕਮ ਅਤੇ ਨਦਰਿ" ਵਿਸ਼ੇ ਉੱਤੇ ਇਕ ਗੋਸ਼ਟਿ ਮਿਤੀ 4 ਮਾਰਚ, 2019 ਨੂੰ ਗੁਰਦੁਆਰਾ ਟਾਹਲੀ ਸਾਹਿਬ, ਪਾਤਿਸ਼ਾਹੀ 10ਵੀਂ, ਪਿੰਡ ਰਤਨ, ਨੇੜੇ ਜੋਧਾਂ-ਮਨਸੂਰਾਂ, ਪੱਖੋਵਾਲ ਸੜਕ, ਜਿਲ੍ਹਾ ਲੁਧਿਆਣਾ, ਪੰਜਾਬ ਵਿਖੇ ਕਰਵਾਈ ਗਈ।

ਨਿਊਜ਼ੀਲੈਂਡ ਘਟਨਾਕ੍ਰਮ ਦਾ ਦੋਸ਼ ਮੁਸਲਮਾਨ ਪਰਵਾਸੀਆਂ ਸਿਰ ਮੜ੍ਹਨ ’ਤੇ ਸਿੱਖਾਂ ਵਲੋਂ ਮਨਜਿੰਦਰ ਸਿੰਘ ਸਿਰਸਾ ਦੀ ਭਰਵੀਂ ਨਿਖੇਧੀ

ਬੀਤੇ ਕੱਲ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਵਿਚ ਚਲਾਈਆਂ ਗਈਆਂ ਗੋਲੀਆਂ ਕਾਰਨ ਹੁਣ ਤੱਕ 49 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ। ਪੂਰੀ ਦੁਨੀਆ ਵਿਚ ਇਸ ਕਾਰੇ ਦੀ ਅਤੇ ਇਸ ਪਿਛੇ ਕੰਮ ਕਰਦੀ ਨਫਰਤ ਭਰੀ ਮਾਨਸਿਕਤਾ ਦੀ ਨਿਖੇਧੀ ਹੋ ਰਹੀ ਹੈ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਲਈ ਮੁਸਲਮਾਨਾਂ ਦੇ ਪਰਵਾਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਇਕ ਬਿਆਨ ਦੀ ਪ੍ਰੋੜਤਾ ਕੀਤੀ ਹੈ ਜਿਸ ਕਾਰਨ ਉਸ ਨੂੰ ਸਿੱਖਾਂ ਵਲੋਂ ਨਿਖੇਧੀ ਤੇ ਫਿਟਕਾਰਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।

ਗੱਤਕੇ ਨੂੰ ‘ਪੇਟੈਂਟ’ ਕਰਵਾਉਣਾ ਗੁਰੂ ਮਰਿਆਦਾ ਦੇ ਉਲਟ ਮੰਦਭਾਗੀ ਕਾਰਵਾਈ: ਪ੍ਰੋ. ਬਡੂੰਗਰ

ਸਿੱਖ ਸ਼ਾਸਤਰ ਵਿੱਦਿਆ ਅਤੇ ਗੱਤਕਾ ਦਾ ਸਿੱਧਾ ਸਬੰਧ ਗੁਰੂ ਸਾਹਿਬਾਨ ਅਤੇ ਗੁਰਮਤਿ ਮਰਿਆਦਾ ਨਾਲ ਹੈ, ਜੋ ਗੁਰਮਤਿ ਜੀਵਨ ਦਾ ਅਨਿੱਖੜਵਾ ਅੰਗ ਹੈ, ਜਿਸ ਨਾਲ ਕਿਸੇ ਤਰ੍ਹਾਂ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਨੂੰ ਸਿੱਖ ਵਿਰਾਸਤ ਨੂੰ ਆਪਣੀ ਨਿੱਜੀ ਜਾਇਦਾਦ ਨਹੀਂ ਬਣਾ ਸਕਦਾ।

« Previous PageNext Page »