March 2018 Archive

‘ਪੰਜਾਬ ਸਰਕਾਰ ਪਾਣੀ ਦਾ ਬਿੱਲ ਭੇਜੇ ਤਾਂ ਪੇਮੈਂਟ ਕਰੇਗੀ ਦਿੱਲੀ ਸਰਕਾਰ’

ਪੰਜਾਬ ਵਿਧਾਨ ਸਭਾ ਵਿੱਚ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਚੁਣੌਤੀ ਨੂੰ ਕਬੂਲ ਕਰਨ ਤੋਂ ਝਿਜਕਦੀ ਦਿਖਾਈ ਦਿੱਤੀ। ਬਜਟ ਉੱਤੇ ਬਹਿਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਪੱਸ਼ਟ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਿੱਲੀ ਨੂੰ ਪੀਣ ਵਾਲੇ ਪਾਣੀ ਦਾ ਬਿੱਲ ਭੇਜੇ ਤਾਂ ਦਿੱਲੀ ਸਰਕਾਰ ਅਦਾਇਗੀ ਕਰਨ ਨੂੰ ਤਿਆਰ ਹੈ। ਉਨ੍ਹਾਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਹੋ ਚੁੱਕੀ ਹੈ। ਬਹਿਸ ਦਾ ਜਵਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬੁੱਧਵਾਰ ਨੂੰ ਦੇਣਗੇ।

ਪੁਲਿਸ ਅੱਗੇ ਤਰਲੇ ਕੱਢਦਾ ਲੋਕਾਂ ਨੂੰ ਇਨਸਾਫ ਦਵਾਉਣ ਲਈ ਬਣਾਇਆ ਮਨੁੱਖੀ ਅਧਿਕਾਰ ਕਮਿਸ਼ਨ

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਬਲਾਤਕਾਰ ਪੀੜਤ ਇਕ ਔਰਤ ਦੀ ਫਰਿਆਦ ਚਾਰ ਸਾਲਾਂ ਤੋਂ ਇਨਸਾਫ਼ ਲਈ ਲਮਕ ਰਹੀ ਹੈ ਤੇ ਕਮਿਸ਼ਨ ਨੂੰ ਪੁਲੀਸ ਨੇ ਉਲਝਾਇਆ ਹੋਇਆ ਹੈ। ਕਮਿਸ਼ਨ ਨੇ ਹਾਰ ਕੇ ਨਿਰਪੱਖ ਜਾਂਚ ਲਈ ਮਾਮਲਾ ਪੁਲੀਸ ਦੀ ਐਨਆਰਆਈ ਵਿੰਗ ਦੀ ਆੲੀਜੀ ਗੁਰਪ੍ਰੀਤ ਕੌਰ ਦਿਓ ਹਵਾਲੇ ਕਰ ਦਿੱਤਾ। ਸਿਤਮ ਇਹ ਕਿ ਐਨਆਰਆਈ ਵਿੰਗ ਨੇ ਵੀ ਇੱਕ ਸਾਲ ਤੋਂ ਜਾਂਚ ਰਿਪੋਰਟ ਨਹੀਂ ਦਿੱਤੀ ਹੈ। ਕਮਿਸ਼ਨ ਨੂੰ ਆਪਣੇ ਪੱਧਰ ’ਤੇ ਹੀ ਜਾਂਚ ਲਈ ਮਿਆਦ ਵਿੱਚ ਵਾਧਾ ਕਰਨਾ ਪਿਆ ਹੈ।

ਭਾਰਤ-ਪਾਕਿ ਸਿੰਧੂ ਜਲ ਕਮਿਸ਼ਨ ਦੀ ਦੋ ਰੋਜ਼ਾ ਮੀਟਿੰਗ ਵੀਰਵਾਰ ਤੋਂ ਦਿੱਲੀ ਵਿਚ

ਭਾਰਤ ਤੇ ਪਾਕਿਸਤਾਨ ਵਿਚਕਾਰ ਸਿੰਧੂ ਦਰਿਆ ਦੇ ਪਾਣੀ ਦੀ ਵੰਡ ਲਈ ਕਾਇਮ ਸਥਾਈ ਸਿੰਧੂ ਕਮਿਸ਼ਨ ਦੀ ਦੋ ਰੋਜ਼ਾ ਮੀਟਿੰਗ ਦਿੱਲੀ ਵਿਖੇ ਵੀਰਵਾਰ ਤੋਂ ਸ਼ੁਰੂ ਹੋਵੇਗੀ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਇਸ ਸੰਧੀ ਅਧੀਨ ਆਉਂਦੇ ਦਰਿਆਈ ਪਾਣੀਆਂ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ। ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਸਥਾਈ ਸਿੰਧੂ ਕਮਿਸ਼ਨ ਦੀ 114ਵੀਂ ਮੀਟਿੰਗ ਹੋਵੇਗੀ। ਸਿੰਧੂ ਦਰਿਆ ਦੇ ਪਾਣੀ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਹੋਈ ਸੰਧੀ ਦੇ ਮੁਤਾਬਿਕ ਇਹ ਮੀਟਿੰਗ ਸਾਲ ਵਿੱਚ ਇੱਕ ਵਾਰ ਹੋਣੀ ਹੁੰਦੀ ਹੈ।

ਧਾਰਾ 370 ਖਤਮ ਕਰਨ ਦਾ ਕੋਈ ਇਰਾਦਾ ਨਹੀਂ: ਭਾਰਤ ਸਰਕਾਰ

ਭਾਰਤੀ ਸੰਵਿਧਾਨ ਦੀ ਧਾਰਾ 370 ਜਿਸ ਰਾਹੀਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ, ਬਾਰੇ ਲੋਕ ਸਭਾ ਵਿਚ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਕਿਹਾ ਹੈ ਕਿ ਸਰਕਾਰ ਦੀ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਸਬੰਧੀ ਕੋਈ ਤਜਵੀਜ਼ ਨਹੀਂ ਹੈ। ਭਾਜਪਾ ਦੇ ਸੰਸਦ ਮੈਂਬਰ ਅਸ਼ਵਨੀ ਕੁਮਾਰ ਵੱਲੋਂ ਇਸ ਸਬੰਧੀ ਲਿਖਤੀ ਪ੍ਸ਼ਨ ਪੁੱਛੇ ਜਾਣ ’ਤੇ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇਹ ਪੁਸ਼ਟੀ ਕੀਤੀ।

ਪੰਜਾਬ ਦੇ ਦਰਿਆਈ ਪਾਣੀ ਨੂੰ ਹੁਣ ਉਤਰਾਖੰਡ ਵਿਚ ਬੰਨ੍ਹ ਮਾਰ ਕੇ ਹਰਿਆਣੇ ਰਾਜਸਥਾਨ ਨੂੰ ਦੇਣ ਦੀ ਤਿਆਰੀ

ਪੰਜਾਬ ਦੇ ਦਰਿਆਈ ਪਾਣੀਆਂ ਦੇ ਕੁਦਰਤੀ ਵਹਾਅ ਨੂੰ ਬਦਲਣ ਦੀਆਂ ਭਾਰਤੀ ਸਾਜਿਸ਼ਾਂ ਦਾ ਅੱਜ ਇਕ ਹੋਰ ਵੱਡਾ ਸੰਕੇਤ ਮਿਲਿਆ ਜਦੋਂ ਹਰਿਆਣਾ ਦੇ ਰੋਹਤਕ ਵਿਚ ਐਗਰੀ ਲੀਡਰਸ਼ਿਪ ਸਮਿਟ 2018 ਨੂੰ ਸੰਬੋਧਨ ਕਰਦਿਆਂ ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਜਾਂਦੇ ਦਰਿਆਵਾਂ ਦਾ ਪਾਣੀ ਉਤਰਾਖੰਡ ਵਿਚ ਤਿੰਨ ਵੱਡੇ ਡੈਮ ਬਣਾ ਕੇ ਯਮੁਨਾ ਦਰਿਆ ਵਿਚ ਪਾਉਣ ਤੋਂ ਬਾਅਦ ਹਰਿਆਣੇ ਅਤੇ ਰਾਜਸਥਾਨ ਤਕ ਲਿਆਂਦਾ ਜਾਵੇਗਾ।

ਸਾਰੇ ਯੋਗ ਨੌਜਵਾਨਾਂ ਨੂੰ ਹੌਲੀ-ਹੌਲੀ ਸਮਾਰਟ ਫੋਨ ਦਿਆਂਗੇ: ਅਮਰਿੰਦਰ ਸਿੰਘ ਦਾ ਵਿਧਾਨ ਸਭਾ ਵਿੱਚ ਬਿਆਨ

ਪੰਜਾਬ ਵਿਧਾਨ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਖ-ਵੱਖ ਪੜਾਵਾਂ ਵਿਚ ਪੰਜਾਬ ਦੇ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਜਿਹਨਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 6 ਲੱਖ ਤਕ ਹੈ ਤੇ ਜੋ ਦਸਵੀਂ ਪਾਸ ਹਨ, ਸਮਾਰਟ ਫੋਨ ਦਵੇਗੀ।

ਪੰਜਾਬ ਵਿਚ ਮੁੜ ਸ਼ੁਰੂ ਕਰਾਵਾਂਗੇ ਵਿਦਿਆਰਥੀ ਚੋਣਾਂ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ...

ਐੱਸਸੀ ਤੇ ਐੱਸਟੀ ਐਕਟ ਮੁਕੰਮਲ ਰੂਪ ਵਿੱਚ ਲਾਗੂ ਕਰਨ ਦਾ ਮਤਾ ਵਿਧਾਨ ਸਭਾ ਵੱਲੋਂ ਪਾਸ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਹੁਕਮਰਾਨਾਂ ਸਮੇਤ ਸਮੂਹ ਧਿਰਾਂ ਨੇ ਦਲਿਤਾਂ ਦੇ ਮੁੱਦੇ ’ਤੇ ਇਕਸੁਰ ਹੁੰਦਿਆਂ ਐੱਸਸੀ ਅਤੇ ਐੱਸਟੀ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਮੁੱਦੇ ਉਪਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ, ਜੋ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ (‘ਆਪ’) ਦੇ ਵਿਧਾਇਕਾਂ ਨੇ ਦਲਿਤਾਂ ਦੇ ਮੁੱਦੇ ਉਪਰ ਹਾਊਸ ਵਿੱਚ ਨਾਅਰੇਬਾਜ਼ੀ ਕਰਨ ਉਪਰੰਤ ਵਾਕਆਊਟ ਕਰਕੇ ਰੋਸ ਪ੍ਰਗਟ ਕੀਤਾ।

ਭਾਰਤ ਦੇ ਵਿਕਾਊ ਮੀਡੀਏ ਦਾ ਸਟਿੰਗ ਆਇਆ ਸਾਹਮਣੇ, ਪੈਸੇ ਲੈ ਕੇ ਫਿਰਕੂ ਖ਼ਬਰਾਂ ਚਲਾਉਣ ਦਾ ਮਾਮਲਾ

ਕੋਬਰਾਪੋਸਟ ਨਾਮੀਂ ਇਕ ਸੰਸਥਾ ਵਲੋਂ ਇਕ ਸਟਿੰਗ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ 17 ਵੱਡੇ ਮੀਡੀਆ ਅਦਾਰੇ ਪੈਸੇ ਲੈ ਕੇ ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਖਬਰਾਂ ਚਲਾਉਣ ਲਈ ਤਿਆਰ ਹੋ ਗਏ ਸਨ। ਜਾਰੀ ਕੀਤੀ ਗਈ ਵੀਡੀਓ ਵਿਚ ਇਕ ਅੰਡਰਕਵਰ ਪੱਤਰਕਾਰ ਇਹਨਾਂ ਮੀਡੀਆ ਅਦਾਰਿਆਂ ਦੇ ਉੱਚ ਅਧਿਕਾਰੀਆਂ ਜਾ ਮਾਲਕਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਤੇ ਉਪਰੋਕਤ ਖ਼ਬਰਾਂ ਨੂੰ ਚਲਾਉਣ ਲਈ ਇਹ ਲੋਕ ਬਿਨ੍ਹਾ ਕਿਸੇ ਬਿਲ ਤੋਂ ਨਗਦ ਰਾਸ਼ੀ ਲੈਣ ਲਈ ਵੀ ਰਜ਼ਾਮੰਦ ਹਨ।

ਪੰਜਾਬ-ਪਾਕਿਸਤਾਨ ਸਰਹੱਦ ਖੁੱਲ੍ਹਣ ਅਤੇ ਪਾਣੀਆਂ ਦਾ ਹੱਕ ਮਿਲਣ ਨਾਲ ਹੀ ਕਿਸਾਨੀ ਖੁਸ਼ਹਾਲ ਹੋਵੇਗੀ: ਦਲ ਖ਼ਾਲਸਾ

ਜੇਕਰ ਪੰਜਾਬ-ਪਾਕਿਸਤਾਨ ਬਾਰਡਰ ਵਪਾਰ ਲਈ ਖੁੱਲ ਜਾਏ ਅਤੇ ਪੰਜਾਬ ਦਾ ਦਰਿਆਈ ਪਾਣੀ ਪੰਜਾਬ ਲਈ ਹੀ ਵਰਤਿਆ ਜਾਏ ਤਾਂ ਯਕੀਨਨ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ। ਇਕੱਠ ਨੇ ਫਸਲਾਂ ਦਾ ਭਾਅ ਹੋਰ ਇੰਡਸਟਰੀ ਵਾਂਗ ਕਿਸਾਨਾ ਨੂੰ ਆਪ ਤਹਿ ਕਰਨ ਦੇ ਹੱਕ ਦੀ ਪ੍ਰੋੜਤਾ ਕੀਤੀ।

« Previous PageNext Page »