December 2017 Archive

ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੇ ਧੰਨਰਾਜ ਸਿੰਘ ਨੂੰ ਨਵਾਂ ਪ੍ਰਧਾਨ ਥਾਪਿਆ

ਆਪਣੇ ਹੀ ਪ੍ਰਬੰਧ ਹੇਠਲੇ ਇੱਕ ਸਕੂਲ ਦੀ ਪਿੰ੍ਰਸੀਪਲ ਨਾਲ ਅਨੈਤਿਕ ਕਾਰਾ ਕਰਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਬਾਵਜੂਦ ਵੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਬਾਦਲਾਂ ਦੇ ਨਜਦੀਕੀ ਜਾਣੇ ਜਾਂਦੇ ਸ੍ਰ:ਚਰਨਜੀਤ ਸਿੰਘ ਚੱਢਾ ਨੇ ਅਨੈਤਿਕਤਾ ਦੇ ਆਧਾਰ ਤੇ ਵੀ ਅਹੁਦੇ ਤੋਂ ਅਸਤੀਫਾ ਨਹੀ ਦਿੱਤਾ।ਜਿਸਦੇ ਚਲਦਿਆਂ ਦੀਵਾਨ ਦੇ ਮੈਂਬਰਾਨ ਨੇ ਦੀਵਾਨ ਦੇ ਸਵਿੰਧਾਨ ਦਾ ਜਿਕਰ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸ੍ਰ:ਧੰਨਰਾਜ ਸਿੰਘ ਨੂੰ ਦੀਵਾਨ ਦਾ ਨਵਾਂ ਪ੍ਰਧਾਨ ਥਾਪ ਦਿੱਤਾ।

ਕੈਪਟਨ ਸਰਕਾਰ ਵੱਲੋਂ ਸਾਲ 2018 ਲਈ 18 ਗਜ਼ਟਿਡ ਅਤੇ 39 ਰਾਖਵੀਆਂ ਛੁੱਟੀਆਂ ਦੀ ਸੂਚੀ ਜਾਰੀ

ਪੰਜਾਬ ਸਰਕਾਰ ਵੱਲੋਂ ਸਾਲ 2018 ਲਈ 18 ਗਜਟਿਡ ਅਤੇ 39 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ 5 ਰਾਖਵੀਆਂ ਛੁੱਟੀਆਂ ਲੈ ਸਕਣਗੇ, ਜਦੋਂਕਿ ਪਹਿਲਾਂ ਸਿਰਫ 2 ਰਾਖਵੀਆਂ ਛੁੱਟੀਆਂ ਦੀ ਸਹੂਲਤ ਸੀ।

ਕੈਪਟਨ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਨਾਲ ਸਰਕਾਰੀ ਅਫਸਰ ਭੇਜੇ ਜਾਣਗੇ

ਪੰਜਾਬ ਸਰਕਾਰ ਵੱਲੋਂ ਸਾਲ 2018 ਵਿਚ ਵੱਖ-ਵੱਖ ਸਮਾਗਮਾਂ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥਿਆਂ ਨਾਲ ਸੰਪਰਕ ਅਫਸਰਾਂ ਦੀ ਨਿਯੁਕਤੀ ਲਈ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੋਂ ਬਿਨੈ ਪੱਤਰ ਮੰਗੇ ਗਏ ਹਨ।

ਥਰਮਲ ਪਲਾਂਟਾਂ ਦੀ ਜ਼ਮੀਨ ਕਿਸਾਨਾਂ ਨੂੰ ਮੋੜਨਾ ਸਰਕਾਰ ਦਾ ਇਖਲਾਕੀ ਫਰਜ਼ (ਖਾਸ ਰਿਪੋਰਟ)

ਜਦੋਂ ਸਰਕਾਰ ਨੇ ਬਠਿੰਡਾ ਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਸਰਕਾਰ ਦਾ ਖਿਲਾਖੀ ਫਰਜ਼ ਬਣਦਾ ਹੈ ਕਿ ਪਲਾਂਟਾਂ ਦੀ ਹਜ਼ਾਰਾਂ ਕਿੱਲੇ ਪੈਲੀ ਉਨ੍ਹਾਂ ਕਿਸਾਨਾਂ ਨੂੰ ਵਾਪਸ ਮੋੜੀ ਜਾਵੇ ਜਿਨ੍ਹਾਂ ਤੋਂ ਜਨਤਕ ਉਦੇਸ਼ ਦੀ ਆੜ ਵਿੱਚ ਖੋਹੀ ਸੀ। ਸਰਕਾਰ ਨੇ ਹਿਪੈਲੀ ਲੈਂਡ ਐਕੂਜ਼ੀਸ਼ਨ ਐਕਟ 1894 ਦੇ ਤਹਿਤ ਲੋਕ ਹਿੱਤ (ਪਬਲਿਕ ਪਰਪਜ਼) ਤਹਿਤ ਐਕੁਆਰਿ ਕੀਤੀ ਸੀ। ਹੁਣ ਜਦੋਂ ਜਨਤਕ ਉਦੇਸ਼ ਯਾਨੀ ਥਰਮਲ ਪਲਾਂਟ ਖ਼ਤਮ ਹੋਗੇ ਨੇ ਤਾਂ ਜ਼ਮੀਨ ਐਕੁਆਰਿ ਕਰਨ ਵੇਲੇ ਦੱਸਿਆ ਗਿਆ ਮਕਸਦ ਵੀ ਖ਼ਤਮ ਹੋ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਸਰਬੰਸਦਾਨੀ: ਸਿੱਖਿਆਵਾਂ ਅਤੇ ਪ੍ਰੇਰਨਾਵਾਂ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਯਾਦ ਨੂੰ ਸਮਰਪਿਤ “ਸਰਬੰਸਦਾਨੀ: ਸਿੱਖਿਆਵਾਂ ਅਤੇ ਪ੍ਰੇਰਨਾਵਾਂ” ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਪਰਮਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰੋ. ਸਰਬਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੈਮੀਨਾਰ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਕੀਤੀ।

ਸਰਵੇਖਣ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਪਾੜ੍ਹਿਆਂ ਦਾ ਮਾਂ ਬੋਲੀ ਨਾਲ ਮੋਹ ਵਧਣ ਲੱਗਿਆ

ਸਿੱਖਿਆ ਵਿਭਾਗ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਪ੍ਰਾਇਮਰੀ ਸਕੂਲ ਦੇ ਵਿਿਦਆਰਥੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਸਮੇਤ ਗਣਿਤ ’ਚੋਂ ਕਾਬਿਲ ਬਣਾਉਣ ਲਈ ਮੁਹਿੰਮ ਚਲਾਈ ਗਈ ਹੈ। ਪ੍ਰਾਜੈਕਟ ਤਹਿਤ ਕਰਵਾਏ ਮੁਢਲੇ ਸਰਵੇਖਣ ਦੇ ਨਤੀਜੇ ਨਿਰਾਸ਼ਾਜਨਕ ਸਨ, ਪਰ ਤਾਜ਼ਾ ਸਰਵੇਖਣ ਨਾਲ ਕੁਝ ਰਾਹਤ ਮਿਲੀ ਹੈ।

ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉਤਰਨ ਲਈ ਲਿਫਟ ਲੱਗੀ

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇੇ ਬਜ਼ੁਰਗ ਸੰਗਤਾਂ ਦੀ ਸਹੂਲਤ ਲਈ ਅਕਾਲ ਤਖ਼ਤ ਦੇ ਸਕੱਤਰੇਤ ਵਾਲੇ ਪਾਸੇ ਪੌੜੀਆਂ ਨਾਲ ਪਹਿਲੀ ਪੌੜੀਆਂ ਵਾਲੀ ਲਿਫਟ (ਆਊਟਡੋਰ ਸਟੇਅਰ ਲਿਫਟ) ਲਾਈ ਗਈ ਹੈ।

ਦਸਤਾਵੇਜ਼ੀ ਦੀ ਘੋਖ – 2: ਨਵੰਬਰ ’84 ਦੀ ਨਸਲਕੁਸ਼ੀ ਅਤੇ ਝੂਠੇ ਮੁਕਬਲਿਆਂ ਦੇ ਪੀੜਤਾਂ ਲਈ ਇਨਸਾਫ ਸ਼੍ਰੋ.ਅ.ਦ (ਬਾਦਲ) ਦੇ ਏਜੰਡੇ ‘ਚੋਂ ਮਨਫੀ

ਸ਼੍ਰੋਮਣੀ ਅਕਾਲੀ ਦਲ ਦੇ 97ਵੇਂ ਸਥਾਪਨਾ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਤਿਆਰ ਕਰਵਾਈ ਗਈ ਦਸਤਾਵੇਜੀ ਫਿਲਮ ‘ਜੋ ਲਰੈ ਦੀਨ ਕੇ ਹੇਤ’ ਜਿਥੇ ਦਲ ਦੇ 97 ਸਾਲਾ ਦੇ ਸਫਰ ਦੀ ਅੱਧ-ਅਧੂਰੀ ਤੇ ਇੱਕ ਪਾਸੜ ਪੇਸ਼ਕਾਰੀ ਹੈ ਉਥੇ ਇਹ ਵੀ ਅਗਾਉਂ ਹੀ ਸੂਚਿਤ ਕਰ ਰਹੀ ਹੈ ਕਿ ਦਲ ਦੇ ਭਵਿੱਖਤ ਏਜੰਡੇ ਵਿੱਚ 1980 ਤੋਂ 1995 ਦੌਰਾਨ ਪੰਜਾਬ ਵਿੱਚ ਪੁਲਿਸ ਤੇ ਭਾਰਤੀ ਦਸਤਿਆਂ ਵਲੋਂ ਝੂਠੇ ਮੁਕਾਬਲਿਆਂ ਵਿੱਚ ਮਾਰ ਮੁਕਾ ਦਿੱਤੇ ਗਏ ਤੇ ਸਦਾ ਲਈ ਲਾਪਤਾ ਕਰ ਦਿੱਤੇ ਗਏ ਹਜਾਰਾਂ ਸਿੱਖਾਂ ਅਤੇ ਨਵੰਬਰ '84 ਦੀ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਕੋਈ ਏਜੰਡਾ ਨਹੀ ਹੈ।

ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ, ਕਿਸੇ ਨੂੰ ਵੀ ਧਰਮ ਦੇ ਸਿਧਾਂਤਾਂ ਅਨੁਸਾਰ ਪ੍ਰਵਾਨਗੀ ਨਹੀਂ

ਸਿੱਖ ਯੂਥ ਆਫ਼ ਪੰਜਾਬ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸੰਬੰਧੀ ਛਿੱੜੀ ਸ਼ਬਦੀਜੰਗ 'ਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ।

ਪੰਜਾਬ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਵਾਹਗਾ ਸਰਹੱਦ ਰਾਹੀਂ ਵਪਾਰ ਖੋਲਿਆ ਜਾਵੇ: ਸਿੱਖ ਯੂਥ ਆਫ ਪੰਜਾਬ

'ਸਿੱਖ ਯੂਥ ਆਫ਼ ਪੰਜਾਬ' ਵਲੋਂ ਬੀਤੇ ਦਿਨ (24 ਦਸੰਬਰ ਨੂੰ) ਨੌਜਵਾਨਾਂ ਇਕ ਕਾਨਫਰੰਸ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕਰਵਾਈ ਗਈ। ਜਥੇਬੰਦੀ ਦੇ 9ਵੇਂ ਸਥਾਪਨਾ ਦਿਹਾੜੇ ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਪਰਪਤ ਕਰਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਾਰਵਾਈ ਗਈ ਇਸ ਕਾਨਫਰੰਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

« Previous PageNext Page »