July 2017 Archive

ਵਿਦੇਸ਼ੀ ਸਿੱਖਾਂ ਵਲੋਂ ਸਿੱਖ ਨਸਲਕੁਸ਼ੀ ਦੀ ਜਾਂਚ ਦੀ ਅਵਾਜ਼ ਚੁੱਕਣੀ ਸ਼ਲਾਘਾਯੋਗ ਕਦਮ: ਖਾਲੜਾ ਮਿਸ਼ਨ

ਅੱਜ (30 ਜੁਲਾਈ) ਤਰਨ ਤਾਰਨ ਵਿਖੇ ਚਮਨ ਲਾਲ ਦੇ ਪਰਿਵਾਰ ਅਤੇ ਹੋਰਨਾਂ ਪਰਿਵਾਰਾਂ ਵੱਲੋਂ ਗੁਲਸ਼ਨ ਕੁਮਾਰ ਸਮੇਤ ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਗੁਰੂ ਕਾ ਲੰਗਰ ਲਾਇਆ ਗਿਆ।

ਸਿੱਖ ਹਾਈਜੈਕਰਾਂ ਦਾ ਕੇਸ: ਭਾਰਤੀ ਨਿਆਂ ਪ੍ਰਣਾਲੀ ਦਾ ਕਾਲਾ ਪੱਖ: ਕੰਵਰਪਾਲ ਸਿੰਘ ਨਾਲ ਗੱਲਬਾਤ

20 ਸਤੰਬਰ, 1981 ਨੂੰ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਅਤੇ ਮਹਿਤਾ ਚੌਂਕ ਵਿਖੇ 19 ਸਿੱਖਾਂ ਦੀ ਪੁਲਿਸ ਗੋਲੀਬਾਰੀ 'ਚ ਹੋਈ ਮੌਤ ਦੇ ਰੋਸ ਵਜੋਂ ਪੰਜ ਸਿੱਖ ਕਾਰਜਕਰਤਾਵਾਂ ਨੇ 29 ਸਤੰਬਰ, 1981 ਨੂੰ ਇਕ ਯਾਤਰੀ ਜਹਾਜ਼ ਅਗਵਾ ਕਰ ਲਿਆ ਸੀ।

ਪਾਦਰੀ ਕਤਲ ਕੇਸ: “ਕਾਲੀ ਸੂਚੀ” ‘ਚ ਸ਼ਾਮਲ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ: ਡੀਜੀਪੀ ਅਰੋੜਾ

ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਸ਼ਨੀਵਾਰ (29 ਜੁਲਾਈ) ਨੂੰ ਕਪੂਰਥਲਾ ਵਿਖੇ ਕਿਹਾ ਕਿ ਪਾਦਰੀ ਕਤਲ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਟੀਮ ਕਤਲ ਕਾਂਡ ਦੀ ਜਾਂਚ ਕਰਨ ਦੇ ਸਮਰੱਥ ਹੈ।

ਰੋਪੜ ਤੋਂ ‘ਆਪ’ ਵਿਧਾਇਕ ਸੰਦੋਆ ਖਿਲਾਫ ਔਰਤ ਨੇ ਬਦਸਲੂਕੀ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਵਾਇਆ

ਰੋਪੜ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਔਰਤ ਨਾਲ ਬਦਸਲੂਕੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ‘ਤੇ ਵਿਚਾਰ ਚਰਚਾ ਲਈ ਜਰਮਨ ‘ਚ ਸੈਮੀਨਾਰ

ਜਰਮਨੀ ਦੇ ਸਿੱਖਾਂ ਵਲੋਂ 'ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ 'ਤੇ ਵਿਚਾਰ ਚਰਚਾ ਲਈ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ. ਗੁਰਚਰਨ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਸ ਸੈਮੀਨਾਰ 'ਚ ਸਿੱਖ ਇਤਿਹਾਸਕਾਰ ਅਤੇ ਰਾਜਨੀਤਕ ਵਿਸ਼ਲੇਸ਼ਕ ਸ. ਅਜਮੇਰ ਸਿੰਘ, ਸ. ਹਰਬੰਸ ਲਾਲ ਵਿਰਦੀ (ਬੁੱਧੀਸਟ ਅੰਬੇਦਕਰ ਆਰਗੇਨਾਈਜ਼ੇਸ਼ਨ, ਇੰਗਲੈਂਡ), ਸ. ਬਲਜਿੰਦਰ ਸਿੰਘ ਸੰਧੂ (ਇੰਗਲੈਂਡ) ਅਤੇ ਡਾ. ਜਸਬੀਰ ਸਿੰਘ (ਡੈਨਮਾਰਕ) ਬੁਲਾਰੇ ਹੋਣਗੇ।

‘ਦ ਬਲੈਕ ਪ੍ਰਿੰਸ’: ਸਤਿੰਦਰ ਸਰਤਾਜ ਨੂੰ ਬੱਬੂ ਮਾਨ ਦਾ ਸੁਨੇਹਾ, ਪੰਜਾਬੀਆਂ ਨੂੰ ਫਿਲਮ ਦੇਖਣ ਲਈ ਅਪੀਲ

ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ 'ਦ ਬਲੈਕ ਪ੍ਰਿੰਸ' ਲਈ ਇਕ ਵਿਸ਼ੇਸ਼ ਸੁਨੇਹਾ ਭੇਜਿਆ ਹੈ। 'ਦ ਬਲੈਕ ਪ੍ਰਿੰਸ' ਨੂੰ ਪਿਛਲੇ ਸ਼ੁੱਕਰਵਾਰ(21 ਜੁਲਾਈ) ਨੂੰ ਜਾਰੀ ਕੀਤਾ ਗਿਆ ਸੀ।

ਗਿਆਨੀ ਗੁਰਬਚਨ ਸਿੰਘ ਨੇ ਪਟਿਆਲਾ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤਾ ਦੁੱਖ ਸਾਂਝਾ

ਗਿਆਨੀ ਗੁਰਬਚਨ ਸਿੰਘ ਅੱਜ (29 ਜੁਲਾਈ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਨਾਲ ਦੁੱਖ ਪ੍ਰਗਟ ਕਰਨ ਲਈ ਪਟਿਆਲਾ ਪਹੁੰਚੇ। ਉਨ੍ਹਾਂ ਨੇ ਇਸ ਮੌਕੇ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਸਿਰੋਪਾ ਵੀ ਦਿੱਤਾ।

ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ‘ਤੇ ਡਾ. ਸੇਵਕ ਸਿੰਘ ਵਲੋਂ ਦਿੱਤਾ ਭਾਸ਼ਣ (ਵੀਡੀਓ)

15 ਜੁਲਾਈ, 2017 ਨੂੰ ਸਿੱਖ ਸੰਗਤ ਵਲੋਂ ਬਲਾਚੌਰ ਵਿਖੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ।

ਰਿਵਿਊ: ‘ਦ ਬਲੈਕ ਪ੍ਰਿੰਸ’ ਇਸ ਸਦੀ ਦੀ ਸਿੱਖ ਫਿਲਮ ( ਪ੍ਰੋ. ਜਗਮੋਹਨ ਸਿੰਘ )

ਪਿਛਲੇ ਹਫਤੇ ਸ਼ੁੱਕਰਵਾਰ ਨੂੰ ਮੈਂ 2 ਘੰਟੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦੇ ਸਾਥ ਵਿੱਚ ਗੁਜਾਰੇ। ਇਸ ਸਾਰੇ ਸਮੇਂ ਦੌਰਾਨ ਮੈਂ ਮਹਾਰਾਜਾ ਦਲੀਪ ਸਿੰਘ ਨਾਲ ਸਿੱਖ ਧਰਮ ਤੋਂ ਜ਼ਬਰੀ ਇਸਾਈ ਧਰਮ ਦੇ ਦਾਖਲੇ ਤੱਕ ਅਤੇ ਫਿਰ ਸਹਿਜੇ-ਸਹਿਜੇ ਸਿੱਖੀ ਵਿੱਚ ਮੁੜ ਵਾਪਸੀ ਦਾ ਸਫਰ ਤਹਿ ਕੀਤਾ। ਬੱਚੇ ਦਲੀਪ ਸਿੰਘ ਨੂੰ ਸਿੱਖ ਰਾਜ ਦੇ ਘਰਾਣੇ ‘ਚੋਂ ਮਾਂ ਦੀ ਝੋਲੀ ‘ਚੋਂ ਖੋਹ ਕੇ ਇੰਗਲੈਂਡ ਬਕਿੰਗਮ ਪੈਲੇਸ ਦੇ ਰਾਜ ਘਰਾਣੇ ਤੱਕ ਮਹਾਰਾਜਾ ਦਲੀਪ ਸਿੰਘ ਦੀ ਜ਼ਬਰੀ ਯਾਤਰਾ ਦਾ ਵੀ ਮੈਂ ਸਾਥ ਮਾਣਿਆ।

ਰੇਤ ਖੱਡਾਂ ‘ਚ ਹੋਇਆ ‘ਘਪਲਾ’: ‘ਆਪ’ ਆਗੂਆਂ ਵਲੋਂ ਦਿੱਤੇ ਦਸਤਾਵੇਜ਼ ਲੈਣ ਤੋਂ ਜਸਟਿਸ ਨਾਰੰਗ ਨੇ ਕੀਤਾ ਇਨਕਾਰ

ਰੇਤ ਦੀਆਂ ਖੱਡਾਂ ਦੀ ਨਿਲਾਮੀ ’ਚ ਹੋਏ 'ਘਪਲੇ' ਦੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇਐੱਸ ਨਾਰੰਗ ਨੇ ਆਮ ਆਦਮੀ ਪਾਰਟੀ ਦੇ ਵਫ਼ਦ ਨੂੰ ਬੇਰੰਗ ਮੋੜ ਦਿੱਤਾ ਹੈ। ਜਸਟਿਸ ਨਾਰੰਗ ਨੇ 'ਘਪਲੇ' ਨਾਲ ਸਬੰਧਤ ਹੋਰ ਦਸਤਾਵੇਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਰੇਤਾ ਦੀਆਂ ਖੱਡਾਂ ਦੀ ਨਿਲਾਮੀ ਘਪਲੇ ਦੀ ਜਾਂਚ ਜਸਟਿਸ ਨਾਰੰਗ ਕਮਿਸ਼ਨ ਨੂੰ ਦਿੱਤੀ ਗਈ ਹੈ ਅਤੇ ‘ਆਪ’ ਦਾ ਵਫਦ ਕਮਿਸ਼ਨ ਨੂੰ ਇਸ ਜਾਂਚ ਨਾਲ ਸਬੰਧਤ ਦਸਤਾਵੇਜ਼ ਦੇਣ ਲਈ ਗਿਆ ਸੀ।

« Previous PageNext Page »