October 2016 Archive

ਪ੍ਰਦਰਸ਼ਨਾਂ ਤੋਂ ਬਚਣ ਲਈ ਸ੍ਰੀਨਗਰ ਦਾ ਲਾਲ ਚੌਂਕ ਮੁੜ ਸੀਲ, ਕਈ ਇਲਾਕਿਆਂ ‘ਚ ਕਰਫ਼ਿਊ

ਜੰਮੂ-ਕਸ਼ਮੀਰ 'ਚ ਜੁੰਮੇ ਦੀ ਨਮਾਜ਼ ਦੇ ਬਾਅਦ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਧਿਆਨ 'ਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ (ਜੁੰਮਾ) ਸ੍ਰੀਨਗਰ ਦੇ ਕਈ ਇਲਾਕਿਆਂ 'ਚ ਕਰਫਿਊ ਲਗਾ ਦਿੱਤਾ ਹੈ। ਇਸਦੇ ਨਾਲ ਹੀ ਹੁਰੀਅਤ ਕਾਨਫਰੰਸ ਦੇ ਦੋਵੇਂ ਧੜਿਆਂ ਦੇ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਈਜ ਉਮਰ ਫਾਰੂਕ ਤੇ ਦਰਜਨਾਂ ਹੋਰ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੇ.ਕੇ.ਐਲ.ਐਫ. ਮੁਖੀ ਮੁਹੰਮਦ ਯਾਸੀਨ ਮਲਿਕ ਜੋ ਹਸਪਤਾਲ 'ਚ ਦਾਖ਼ਲ ਸੀ ਉਸਨੂੰ ਵੀ ਮੁੜ ਜੇਲ੍ਹ ਭੇਜ ਦਿੱਤਾ ਹੈ।

ਪਿੰਡ ਮੱਲਣ ਦੇ ਗੁਰਦੁਆਰਾ ਸਾਹਿਬ ‘ਚ ਵਾਪਰੇ ਕਤਲ ਕਾਂਡ ‘ਚ 7 ਗ੍ਰਿਫਤਾਰੀਆਂ

19 ਅਕਤੂਬਰ ਨੂੰ ਪਿੰਡ ਮੱਲਣ ਦੇ ਗੁਰਦੁਆਰਾ ਸਾਹਿਬ (ਨੇੜੇ ਸ੍ਰੀ ਮੁਕਤਸਰ ਸਾਹਿਬ) ਵਿਖੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ ਵਿਚ ਤਿੰਨ ਨਿਹੰਗ ਮਾਰੇ ਗਏ ਸਨ। ਇਸ ਘਟਨਾ ਲਈ ਜ਼ਿੰਮੇਵਾਰ ਹਾਲੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ, ਜਿਨ੍ਹਾਂ ਦੀ ਭਾਲ ਜਾਰੀ ਸੀ ਤੇ ਕੱਲ੍ਹ ਸ਼ੁੱਕਰਵਾਰ ਪੁਲਿਸ ਨੇ ਇਸ ਕਾਂਡ ਨਾਲ ਸਬੰਧਤ 7 ਮੁਖ ਦੋਸ਼ੀਆਂ ਨੂੰ ਫ਼ੜ੍ਹਣ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਐਸ.ਪੀ (ਡੀ) ਬਲਜੀਤ ਸਿੰਘ, ਡੀ.ਐਸ.ਪੀ ਹਰਮੀਕ ਸਿੰਘ ਦਿਉਲ, ਗਿੱਦੜਬਾਹਾ ਦੇ ਡੀ.ਐਸ.ਪੀ ਜਗਦੀਸ਼ ਬਿਸ਼ਨੋਈ ਤੇ ਇੰਸਪੈਕਟਰ ਨਰਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ।

ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ‘ਤੇ ਬਸ ‘ਚ ਕੈਮੀਕਲ ਪਾ ਕੇ ਜਿਉਂਦਾ ਸਾੜਿਆ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਇਕ ਯਾਤਰੀ ਨੇ ਬੱਸ ਡਰਾਈਵਰ 'ਤੇ ਜਲਣਸ਼ੀਲ ਪਦਾਰਥ ਪਾ ਕੇ ਉਸਨੂੰ ਜਿਉਂਦਾ ਸਾੜ ਦਿੱਤਾ। ਇਸ ਭਿਆਨਕ ਘਟਨਾ ਵੇਲੇ ਹੋਰ ਯਾਤਰੀ ਵੀ ਬੱਸ 'ਚ ਸਵਾਰ ਸੀ।

ਆਵਾਜ਼-ਏ-ਪੰਜਾਬ ਦੇ ਆਗੂਆਂ ਨਾਲ ਗੱਲ ਚੱਲ ਰਹੀ ਹੈ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਅਤੇ ਆਵਾਜ਼-ਏ-ਪੰਜਾਬ ਵਿਚਕਾਰ ਗੱਲਬਾਤ ਦਾ ਗੇੜ ਮੁੜ ਸ਼ੁਰੂ ਹੋ ਗਿਆ ਹੈ। ‘ਆਪ’ ਦੀ ਲੀਡਰਸ਼ਿਪ ਵੱਲੋਂ ਗਾਏ ਜਾ ਰਹੇ ਸੋਹਲਿਆਂ ਤੋਂ ਸੰਕੇਤ ਮਿਲੇ ਹਨ ਕਿ ਆਵਾਜ਼-ਏ-ਪੰਜਾਬ ਦੀ ਸੁਰ ‘ਆਪ’ ਨਾਲ ਜੁੜ ਸਕਦੀ ਹੈ। ‘ਆਪ’ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਪੰਜਾਬ ਨੂੰ ਬਾਦਲ ਰਾਜ ਤੋਂ ਆਜ਼ਾਦ ਕਰਵਾਉਣਾ ਹੈ ਅਤੇ ਸਿੱਧੂ ਜੋੜੀ ਵੀ ਲਗਾਤਾਰ ਬਾਦਲ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਡਟ ਕੇ ਬੋਲਦੀ ਰਹੀ ਹੈ।

ਭਾਈ ਮੰਡ ਅਤੇ ਸਾਥੀ ਸਿੰਘਾਂ ਵਲੋਂ ਪੰਜਾਂ ਸਿੰਘਾਂ ਨਾਲ ਆਪਸੀ ਇਕਜੁਟਤਾ ਤੇ ਇਕਮੁਠਤਾ ਦਾ ਇਜ਼ਹਾਰ

ਅੱਜ ਅੰਮ੍ਰਿਤ ਵੇਲੇ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਸੱਦੇ 'ਤੇ ਇਕਜੁਟਤਾ ਤੇ ਇਕਮੁਠਤਾ ਦਾ ਇਜ਼ਹਾਰ ਕੀਤਾ ਹੈ।

ਹੁਣ ਬਠਿੰਡਾ ਪੁਲਿਸ ਨੇ ਜੰਮੂ ਦੇ ਕਮਲਜੀਤ ਸਿੰਘ ਰਿੰਕੂ ਨੂੰ ਹਥਿਆਰਾਂ ਦਾ ਸੌਦਾਗਰ ਦੱਸਿਆ

ਬਠਿੰਡਾ ਪੁਲਿਸ ਨੇ ਜੰਮੂ ਕਸ਼ਮੀਰ ਦੇ ਗ੍ਰਿਫਤਾਰ ਕੀਤੇ ਨੌਜਵਾਨ ਕਮਲਜੀਤ ਸਿੰਘ ਉਰਫ਼ ਰਿੰਕੂ ਖ਼ਿਲਾਫ਼ ਦੇਸ਼ ਧ੍ਰੋਹ ਤੇ ਦੰਗੇ ਭੜਕਾਉਣ ਦਾ ਕੇਸ ਦਰਜ ਕੀਤਾ ਹੈ ਪਰ ਬਠਿੰਡਾ ਜ਼ੋਨ ਦੇ ਆਈਜੀ ਨੇ ਉਸ ਨੂੰ 'ਹਥਿਆਰਾਂ ਦਾ ਤਸਕਰ' ਦੱਸਿਆ ਹੈ। ਪੁਲਿਸ ਨੇ ਜੰਮੂ ਕਸ਼ਮੀਰ ਦੇ ਪਿੰਡ ਜਸਰੋਟਾ (ਕਠੂਆ) ਦੇ ਕਮਲਜੀਤ ਸਿੰਘ ਉਰਫ ਰਿੰਕੂ ਨੂੰ 23 ਅਕਤੂਬਰ ਨੂੰ ਚੀਨ ਦੇ ਬਣੇ .30 ਬੋਰ ਦੇ ਅੱਠ ਪਿਸਤੌਲਾਂ ਅਤੇ ਸੌ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਇਜਾਜ਼ਤ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ 5 ਨੂੰ ਪ੍ਰਧਾਨ ਚੁਣੇਗੀ

ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ। ਇਸ ਤਹਿਤ ਪੰਜ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ। ਇਸ ਪਲੇਠੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਚੋਣ ਹੋਵੇਗੀ।

ਬਾਦਲ ਦਲ ਨੂੰ ਆਈ ਫੇਰੂਮਾਨ ਦੀ ਯਾਦ: ਫੇਰੂਮਾਨ ਦੇ ਸ਼ਹੀਦੀ ਸਮਾਗਮ ‘ਚ ਮਜੀਠੀਆ ਤੇ ਸਿਰਸਾ ਹੋਏ ਸ਼ਾਮਿਲ

50 ਸਾਲ ਪਹਿਲਾਂ ਬਣੇ ਪੰਜਾਬੀ ਸੂਬੇ ਦੀਆਂ ਅਹਿਮ ਮੱਦਾਂ ਨੂੰ ਅਖੋਂ ਪਰੋਖੇ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਬਾਦਲ ਦਲ ਦੇ ਆਗੂਆਂ ਨੇ ਅੱਜ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼ਹਾਦਤ ਦੇਣ ਵਾਲੇ ਸ. ਦਰਸ਼ਨ ਸਿੰਘ ਫੇਰੂਮਾਨ ਦੇ ਯਾਦਗਾਰੀ ਸਮਾਗਮ ਮੌਕੇ ਦਸਤਕ ਦਿੱਤੀ। ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਸਥਿਤ ਕਸਬਾ ਰਈਆ ਤੋਂ 10 ਕਿਲੋਮੀਟਰ ਦੂਰ ਪੈਂਦੇ ਪਿੰਡ ਫੇਰੂਮਾਨ ਵਿਖੇ ਅੱਜ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 47ਵੀਂ ਬਰਸੀ ਦੇ ਸਬੰਧ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ।

“ਸਰਬੱਤ ਖ਼ਾਲਸਾ” ਸਬੰਧੀ ਸਿਆਸੀ ਧਾਰਮਿਕ ਧਿਰਾਂ ਵੱਲੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੁਝ ਪੰਥਕ ਆਗੂਆਂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਸਿਆਸੀ ਸੌਦੇਬਾਜ਼ੀ ਹੋ ਚੁੱਕੀ ਹੈ, ਜਿਸ ਕਾਰਨ ਉਹ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਦਾ ਵਿਰੋਧ ਕਰ ਰਹੇ ਹਨ ਅਤੇ ਸਰਬੱਤ ਖ਼ਾਲਸਾ ਦੀ ਤਰੀਕ ਬਦਲਣ ਲਈ ਬੇਤੁਕੇ ਤੱਥ ਪੇਸ਼ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਕਮਲਦੀਪ ਸਿੰਘ ਉਰਫ ਰਿੰਕੂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 23 ਅਕਤੂਬਰ ਨੂੰ ਬਠਿੰਡਾ ਪੁਲਿਸ ਨੇ ਜੰਮੂ ਨਿਵਾਸੀ ਇਕ ਸਿੱਖ ਕਮਲਦੀਪ ਸਿੰਘ ਉਰਫ ਰਿੰਕੂ ਖ਼ਾਲਸਾ ਨੂੰ ਗ੍ਰਿਫਤਾਰ ਕੀਤਾ ਹੈ।

« Previous PageNext Page »