September 2016 Archive

ਨਵੀਂ ਕਮੇਟੀ ਦੇ ਆਉਂਦੇ ਅਜਲਾਸ ਮੌਕੇ ਅਹੁਦੇਦਾਰਾਂ ਦੀ ਚੋਣ ਨੂੰ ਲੈਕੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ

'ਸਹਿਜਧਾਰੀ ਸਿੱਖਾਂ' ਦੇ ਸ਼੍ਰੋਮਣੀ ਕਮੇਟੀ ਆਮ ਚੋਣਾਂ ਵਿੱਚ ਵੋਟ ਪਾਉਣ ਦੇ ਅਧਿਕਾਰ ਨੂੰ ਲੈਕੇ ਅਦਾਲਤੀ ਚੱਕਰਾਂ ਕਾਰਣ ਪੰਜ ਸਾਲ ਬੇਬੱਸ ਰਹੇ ਕਮੇਟੀ ਮੈਂਬਰਾਨ ਸ਼ਾਇਦ ਚਾਹ ਕੇ ਵੀ ਉਨ੍ਹਾਂ ਦਾਅਵੇਦਾਰਾਂ ਨੂੰ ਪ੍ਰਧਾਨਗੀ ਦਾ ਤਾਜ ਨਾ ਬਖਸ਼ ਸਕਣ ਜਿਨ੍ਹਾਂ ਦੇ ਨਾਮ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹੇ ਹਨ। ਸਹਿਜਧਾਰੀ ਫੈਡਰੇਸ਼ਨ ਬਨਾਮ ਸਟੇਟ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ 15 ਸਤੰਬਰ ਨੂੰ ਸੁਣਾਏ ਗਏ ਫੈਸਲੇ ਨੇ ਦਸ ਦਿਨ ਬਾਅਦ ਮੂੰਹ ਦਿਖਾ ਹੀ ਦਿੱਤਾ ਹੈ ਤੇ ਕਮੇਟੀ ਦਾ ਨਵਾਂ ਹਾਊਸ ਬੁਲਾਏ ਜਾਣ ਲਈ ਕਾਗਜ਼ੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਗਾਂਧੀ ਨੂੰ ਸੰਸਦ ਬਣਾਉਣ ਵਾਲੀ ਪਾਰਟੀ ਹੁਣ ਚੰਗੀ ਨਹੀਂ ਲਗਦੀ; ਅਸਤੀਫ਼ਾ ਦੇਣ: ‘ਆਪ’

ਆਮ ਆਦਮੀ ਪਾਰਟੀ 'ਚੋਂ ਕੱਢੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਲੋਂ ਚੁਣੌਤੀ ਦਿੱਤੀ ਗਈ ਹੈ ਕਿ ਚੌਥਾ ਫਰੰਟ ਬਣਾਉਣ ਤੋਂ ਪਹਿਲਾਂ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ।

ਮੋਗਾ ਵਿਖੇ ਹੋਏ ‘ਆਪ’ ਕਾਰਜਕਰਤਾ ਦੇ ਕਤਲ ਦੇ ਦੋਸ਼ ‘ਚ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ

ਥਾਣਾ ਧਰਮਕੋਟ ਪੁਲਿਸ ਨੇ ਪਿੰਡ ਭਿੰਡਰ ਕਲਾਂ ਵਿੱਚ ਜ਼ਮੀਨੀ ਵਿਵਾਦ ’ਚ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੇ ਕਤਲ ਦੇ ਦੋਸ਼ ਹੇਠ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਥਾਣਾ ਧਰਮਕੋਟ ਪੁਲਿਸ ਨੇ ਮ੍ਰਿਤਕ ਜਗਰੂਪ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦੇ ਭਰਾ ਰਣ ਸਿੰਘ ਦੇ ਬਿਆਨਾਂ ’ਤੇ ਅਕਾਲੀ ਆਗੂ ਜਗਸੀਰ ਸਿੰਘ ਉਰਫ਼ ਸੀਰਾ, ਸਤਵਿੰਦਰ ਸਿੰਘ ਉਰਫ਼ ਬਿੰਦਰ, ਰਾਜਦੀਪ ਸਿੰਘ ਉਰਫ਼ ਰਾਜੂ, ਮਹਿੰਦਰ ਸਿੰਘ ਪੁੱਤਰ ਬੰਤਾ ਸਿੰਘ, ਬੂਟਾ ਸਿੰਘ, ਸੁੱਖਾ ਸਿੰਘ, ਭਿੰਦਾ ਸਿੰਘ, ਮਹਿੰਦਰ ਸਿੰਘ ਉਰਫ਼ ਕੱਲੂ ਪੁੱਤਰ ਸਾਧੂ ਸਿੰਘ ਤੋਂ ਇਲਾਵਾ ਅੱਠ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ, ਜਾਨਲੇਵਾ ਹਮਲਾ, ਆਰਮਜ਼ ਐਕਟ ਆਦਿ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗੋਲੀਬਾਰੀ ’ਚ ਪੀੜਤ ਦਾ ਲੜਕਾ ਪ੍ਰਿਤਪਾਲ ਸਿੰਘ ਵੀ ਜ਼ਖ਼ਮੀ ਹੋਇਆ ਹੈ।

‘ਆਪ’ ਆਗੂ ਕੁਮਾਰ ਵਿਸ਼ਵਾਸ ਦੀ ਜਨਮਦਿਨ ਪਾਰਟੀ ‘ਚ ਅਜੀਤ ਡੋਵਾਲ ਅਤੇ ਆਰ.ਐਸ.ਐਸ. ਦੇ ਵੱਡੇ ਆਗੂ ਪੁੱਜੇ

ਯੂ.ਏ.ਈ. ਤੋਂ ਆਏ ਨੁਮਾਇੰਦਿਆਂ ਨੂੰ ਮਿਲਣ ਤੋਂ ਬਾਅਦ ਭਾਰਤ ਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਕ ਜਨਮ ਦਿਨ ਪਾਰਟੀ 'ਚ ਗਿਆ। ਉਸੇ ਪਾਰਟੀ 'ਚ ਆਰ.ਐਸ.ਐਸ. ਦੇ ਦੋ ਵੱਡੇ ਆਗੂ ਰਾਮ ਲਾਲ ਅਤੇ ਓਮ ਮਾਥੁਰ ਵੀ ਸ਼ਾਮਲ ਸਨ। ਇਹ ਕੋਈ ਭਾਜਪਾ ਜਾਂ ਸਰਕਾਰ ਦਾ ਪ੍ਰੋਗਰਾਮ ਨਹੀਂ ਸੀ। ਇਹ ਸੀ 'ਆਪ' ਆਗੂ ਕੁਮਾਰ ਵਿਸ਼ਵਾਸ ਦੀ ਜਨਮ ਦਿਨ ਪਾਰਟੀ। ਇਹ ਉਹੀ ਕੁਮਾਰ ਵਿਸ਼ਵਾਸ ਹੈ ਜਿਸਨੇ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਦੇ ਖਿਲਾਫ ਅਮੇਠੀ ਤੋਂ ਚੋਣ ਲੜੀ ਸੀ। ਇਸ ਪਾਰਟੀ 'ਚ ਸੰਘ ਅਤੇ ਭਾਜਪਾ ਦੇ ਹੋਰ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਰਵੀ ਸ਼ੰਕਰ ਪ੍ਰਸਾਦ, ਮਨੋਜ ਤਿਵਾਰੀ, ਵਿਜੈ ਗੋਇਲ ਅਤੇ ਸੁਧਾਂਸ਼ੂ ਤ੍ਰਿਵੇਦੀ ਦੇ ਨਾਮ ਹਨ।

ਕੈਲੀਫੋਰਨੀਆ ਵਿਚ ਸਿੱਖ ‘ਤੇ ਜਾਨਲੇਵਾ ਹਮਲਾ

ਕੈਲੀਫੋਰਨੀਆ ਦੇ ਸ਼ਹਿਰ ਰਿਚਮੰਡ ਵਿਚ ਇਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ 'ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ।

ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ: ਬਾਦਲ ਵਲੋਂ ਮੰਗਵਾਏ ਨੀਮ ਫੌਜੀ ਦਸਤੇ ਕਿੱਥੇ ਹਨ?: ਐਫ.ਐਸ.ਓ. ਯੂਕੇ

ਪੰਜਾਬ ਵਿੱਚ ਆਏ ਦਿਨ ਗੁਰਬਾਣੀ ਦੀ ਬੇਅਦਬੀ ਜਾਰੀ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਨਾ ਹੀ ਸਰਕਾਰੀ ਤੌਰ 'ਤੇ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਨਾ ਪੁਲਿਸ ਦੋਸ਼ੀਆਂ ਨੂੰ ਫੜ੍ਹਨ ਵਿੱਚ ਕਾਮਯਾਬ ਹੋ ਰਹੀ ਹੈ। ਇਹ ਵਰਤਾਰਾ ਕਈ ਕਿਸਮ ਦੇ ਭਰਮ ਭੁਲੇਖੇ ਪੈਦਾ ਕਰ ਰਿਹਾ ਹੈ। ਜਲੰਧਰ ਵਿੱਚ ਗੁਰਬਾਣੀ ਦੀ ਬੇਅਦਬੀ ਦਾ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ।

ਰੋਹ ਵਿਚ ਆਏ ਬੇਰੁਜ਼ਗਾਰ ਵੱਲੋਂ ਮੁੱਖ ਮੰਤਰੀ ਖਿਲਾਫ ਬਾਦਲ ਪਿੰਡ ਵਿਚ ਵਿਰੋਧ-ਵਿਖਾਵਾ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਆਪਣੇ ਪਿੰਡ ਬਾਦਲ ਵਿਖੇ ਹੀ ਇਕ ਬੇਰੋਜ਼ਗਾਰ ਨੌਜਵਾਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਿਨੇਸ਼ ਕੁਮਾਰ, ਜੋ ਕਿ ਕਾਮਰਸ ਤੋਂ ਗ੍ਰੈਜੂਏਟ ਹੈ, ਨੇ ਬਾਦਲ ਨੂੰ ਇਕ ਵਾਰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਜੋ ਉਹ ਬਾਦਲ ਨੂੰ ਆਪਣੀ ਨੌਕਰੀ ਲਈ ਅਰਜ਼ੀ ਦੇ ਸਕੇ।

ਮੀਡੀਆ ਰਿਪੋਰਟ ਮੁਤਾਬਕ: ਬਾਦਲ ਦਲ ਦੇ ਆਗੂ ਵਲੋਂ ਮੋਗਾ ਵਿਖੇ ‘ਆਪ’ ਕਾਰਜਕਰਤਾ ਦਾ ਗੋਲੀ ਮਾਰ ਕੇ ਕਤਲ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਇਕ ਕਾਰਜਕਰਤਾ ਦਾ ਬਾਦਲ ਦਲ ਦੇ ਆਗੂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਧਰਮਕੋਟ ਦੇ ਭਿੰਡਰਕਲਾਂ ਪਿੰਡ ਵਿਖੇ ਦੋਵਾਂ ਧਿਰਾਂ ਦਾ ਜ਼ਮੀਨ ਦਾ ਝਗੜਾ ਸੀ, ਜਿਥੇ ਇਹ ਘਟਨਾ ਐਤਵਾਰ (25 ਸਤੰਬਰ) ਸ਼ਾਮ ਨੂੰ ਘਟੀ।

ਗਾਂਧੀ ਵਲੋਂ ਚੌਥੇ ਫਰੰਟ ਦਾ ਐਲਾਨ ਪਰ ਖੁਦ ਰਹਿਣਗੇ ਇਸਤੋਂ ਬਾਹਰ; ਗੋਲਮੇਜ਼ ਕਾਨਫਰੰਸ ‘ਚ ਪਾਸ ਕੀਤੇ ਮਤੇ

ਆਮ ਆਦਮੀ ਪਾਰਟੀ ਵਿੱਚੋਂ ਕੱਢੇ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਕੱਲ੍ਹ ਚੰਡੀਗੜ੍ਹ ਵਿਖੇ ਵੱਖ-ਵੱਖ ਧਿਰਾਂ ਦੀ ਹੋਈ ਮੀਟਿੰਗ ਵਿੱਚ ‘ਆਪ’ ਤੋਂ ਦੁਖੀ ਤਿੰਨ ਮੁੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਪ੍ਰੋ. ਮਨਜੀਤ ਸਿੰਘ ਅਤੇ ਡਾ. ਗਾਂਧੀ ਵੱਲੋਂ ਵੱਖਰਾ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿੱਤੀ ਗਈ ਹੈ।

ਜਲੰਧਰ ਵਿਖੇ ਹੋਈ ਬੇਅਦਬੀ ਮਾਮਲੇ ‘ਚ ਪੁਲਿਸ ਨੇ ਪ੍ਰਕਾਸ਼ਕ ਸਣੇ 2 ਨੂੰ ਚੁੱਕਿਆ

ਜਲੰਧਰ ਪੁਲਿਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਲੰਧਰ ਪੁਲਿਸ ਨੇ ਇਸ ਮਾਮਲੇ 'ਚ ਇੱਕ ਪ੍ਰਕਾਸ਼ਕ ਸਮੇਤ 2 ਨੂੰ ਗ੍ਰਿਫਤਾਰ ਕੀਤਾ ਹੈ।

« Previous PageNext Page »