August 2016 Archive

ਸੁੱਚਾ ਸਿੰਘ ਛੋਟੇਪੁਰ ਨੂੰ ‘ਆਪ’ ‘ਚੋਂ ਕੱਢਣ ਦੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ: ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਦੇ ਪਾਰਟੀ ਦੇ ਸਮੂਹਿਕ ਫ਼ੈਸਲੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਨ। ਇਸ ਤੋਂ ਇਲਾਵਾ ਉਹ ਛੋਟੇਪੁਰ ਨੂੰ ਕੋਈ ਹਮਾਇਤ ਵੀ ਨਹੀਂ ਦੇ ਰਹੇ।

ਦੌਲਤਪੁਰਾ ਨੀਵਾਂ (ਮੋਗਾ) ਅਤੇ ਬਦੇਸ਼ ਕਲਾਂ (ਖਮਾਣੋਂ) ਵਿਖੇ ਵਾਪਰੀ ਗੁਰਬਾਣੀ ਦੀ ਬੇਅਦਬੀ ਦੀ ਘਟਨਾ

ਮੋਗਾ ਦੇ ਥਾਣਾ ਸਦਰ ਅਧੀਨ ਪਿੰਡ ਦੌਲਤਪੁਰਾ ਨੀਵਾਂ ਵਿੱਚ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ‘ਨਸ਼ਾ ਭਜਾਓ, ਪੰਥ ਤੇ ਪੰਜਾਬ ਬਚਾਓ’ ਚੇਤਨਾ ਮਾਰਚ ਨੇੜਲੇ ਪਿੰਡ ਜੋਗੇਵਾਲਾ ਵਿੱਚ ਰਾਤ ਦਾ ਲਈ ਰੁਕਿਆ ਸੀ। ਦੱਸਣਯੋਗ ਹੈ ਕਿ ਬੀਤੀ 22 ਅਗਸਤ ਨੂੰ ਵੀ ਇਸ ਪਿੰਡ ਵਿੱਚ ਗੁਟਕੇ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ।

ਖੁਫੀਆ ਏਜੰਸੀਆਂ ਦਾ ਹਵਾਲਾ ਦੇ ਕੇ ਭਾਈ ਹਵਾਰਾ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਕੀਤਾ ਇਨਕਾਰ

ਦਿੱਲੀ ਆਧਾਰਿਤ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕਰਨ ਤੋਂ ਆਪਣੀ ਅਸਮਰਥਾ ਜਾਹਰ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਖੁਫੀਆ ਏਜੰਸੀਆਂ ਦੀ ਰਿਪੋਰਟਾਂ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ 29 ਅਗਸਤ ਨੂੰ ਐਫ.ਆਈ.ਆਰ. ਨੰ: 134/1995 ਧਾਰਾ 4/5 ਧਮਾਕਾਖੇਜ਼ ਸਮੱਗਰੀ, ਅਸਲਾ ਐਕਟ ਦੀ ਧਾਰਾ 25, ਥਾਣਾ ਕੋਤਵਾਲੀ (ਲੁਧਿਆਣਾ) ਦੇ ਕੇਸ ਤਹਿਤ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।

52 ਦਿਨਾਂ ਤੋਂ ਜਾਰੀ ਕਰਫਿਊ ‘ਚ ਢਿੱਲ ਮਿਲਦੇ ਹੀ ਮੁਜਾਹਰਿਆਂ ਨੇ ਕਸ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ

ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਅਜ਼ਾਦੀ ਪਸੰਦ ਮੁਜਾਹਰਿਆਂ ਅਤੇ ਰੈਲੀਆਂ ਨੇ ਅੱਜ (29 ਅਗਸਤ) ਕਸ਼ਮੀਰ ਘਾਟੀ ਨੂੰ ਹਿਲਾ ਕੇ ਰੱਖ ਦਿੱਤਾ। ਅੱਜ 52 ਦਿਨਾਂ ਤੋਂ ਜਾਰੀ ਕਰਫਿਊ 'ਚ ਢਿੱਲ ਦਿੱਤੀ ਗਈ ਸੀ।

ਭਗਵੰਤ ਮਾਨ ਨੇ ਸੁੱਚਾ ਸਿੰਘ ਛੋਟੇਪੁਰ ‘ਤੇ ਹਮਲਾ ਬੋਲਿਆ, ਕੇਜਰੀਵਾਲ ਦਾ ਕੀਤਾ ਬਚਾਅ (ਤਾਜ਼ਾ ਵੀਡੀਓ)

ਆਮ ਆਦਮੀ ਪਾਰਟੀ ਆਗੂ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਛੋਟੇਪੁਰ ਦੇ ਖਿਲਾਫ ਪਾਰਟੀ ਦੇ ਫੈਸਲੇ ਦਾ ਐਲਾਨ ਕੀਤਾ। 26 ਅਗਸਤ 2016 ਨੂੰ ਭਗਵੰਤ ਮਾਨ ਨੇ ਸੁੱਚਾ ਸਿੰਘ ਛੋਟੇਪੁਰ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਟਿਕਟਾਂ ਵੇਚੀਆਂ ਹਨ। ਭਗਵੰਤ ਮਾਨ ਨੇ ਛੋਟੇਪੁਰ ਵਲੋਂ ਕੇਜਰੀਵਾਲ 'ਤੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਸ਼ ਆਧਾਰਹੀਣ ਹਨ।

ਭਾਜਪਾ ਸੰਸਦ ਮੈਂਬਰ ਦਾ ਬਿਆਨ; ਬੀਫ ਖਾ ਕੇ ਹੀ ਜਿੱਤੇ ਯੂਸੈਨ ਬੋਲਟ ਨੇ 9 ਗੋਲਡ ਮੈਡਲ

ਭਾਜਪਾ ਸੰਸਦ ਅਤੇ ਦਲਿਤ ਆਗੂ ਉਦਿਤ ਰਾਜ ਨੇ ਬੀਫ ਖਾਣ 'ਤੇ ਇਕ ਬਿਆਨ ਦਿੱਤਾ ਹੈ। ਉਦਿਤ ਰਾਜ ਨੇ ਟਵੀਟ ਕੀਤਾ, "ਜਮੈਕਾ ਦੇ ਯੂਸੈਨ ਬੋਲਟ ਗਰੀਬ ਸੀ ਅਤੇ ਉਦੋਂ ਉਨ੍ਹਾਂ ਦੇ ਟ੍ਰੇਨਰ ਨੇ ਬੋਲਟ ਨੂੰ ਬੀਫ ਖਾਣ ਦੀ ਸਲਾਹ ਦਿੱਤੀ, ਜਿਸਤੋਂ ਬਾਅਦ ਯੂਸੈਨ ਬੋਲਟ ਨੇ ਓਲੰਪਿਕ 'ਚ ਕੁਲ 9 ਗੋਲਡ ਮੈਡਲ ਜਿੱਤੇ।"

ਭ੍ਰਿਸ਼ਟਾਚਾਰ ਕਵਰ ਵਾਲੇ ਪੱਤਰਕਾਰਾਂ ਦੀ ਜਾਨ ਨੂੰ ਭਾਰਤ ਵਿਚ ਖਤਰਾ: ਰਿਪੋਰਟ

ਪੱਤਰਕਾਰਾਂ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ ਮਸ਼ਹੂਰ ਕੌਮਾਂਤਰੀ ਸੰਸਥਾ ਸੀਪੀਜੇ ਮੁਤਾਬਕ ਭਾਰਤ 'ਚ ਭ੍ਰਿਸ਼ਟਾਚਾਰ ਕਵਰ ਕਰਨ ਵਾਲੇ ਪੱਤਰਕਾਰਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਨੂੰ ਮਨਾਇਆ ਜਾਏਗਾ: ਸਿੱਖ ਯੂਥ ਆਫ ਪੰਜਾਬ

ਸਿੱਖ ਯੂਥ ਆਫ ਪੰਜਾਬ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪਹਿਲੀ ਸਤੰਬਰ ਨੂੰ ਗੁਰਦੁਆਰਾ ਤਪ ਅਸਥਾਨ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ 'ਸ਼ਬਦ-ਗੁਰੂ ਸਤਿਕਾਰ ਸਮਾਗਮ' ਕਰਵਾਇਆ ਜਾ ਰਿਹਾ ਹੈ।

ਚੰਡੀਗੜ੍ਹ ਪੁਲਿਸ ਨੇ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਕਿਤਾਬ ‘ਡੇਰਾ ਬਨਾਮ ਸਿੱਖ ..’ ਰਿਲੀਜ਼ ਹੋਣੋ ਰੋਕੀ

ਚੰਡੀਗੜ੍ਹ ਪੁਲਿਸ ਨੇ ਲੇਖਕ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਪੁਸਤਕ ‘ਡੇਰਾ ਬਨਾਮ ਸਿੱਖ (ਹੁਕਮਨਾਮੇ ਤੋਂ ਮੁਆਫੀਨਾਮੇ ਤੱਕ)’ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ। ਲੇਖਕ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਪੁਸਤਕ ਐਤਵਾਰ ਚੰਡੀਗੜ੍ਹ ਸੈਕਟਰ-22 ਦੇ ਇੱਕ ਹੋਟਲ ਵਿੱਚ ਰਿਲੀਜ਼ ਹੋਣੀ ਸੀ। ਲੇਖਕ ਵੱਲੋਂ ਪੁਸਤਕ ਰਿਲੀਜ਼ ਸਮਾਗਮ ਲਈ ਅਗਾਊਂ ਹੀ ਹੋਟਲ ਬੁੱਕ ਕੀਤਾ ਗਿਆ ਸੀ। ਰਿਲੀਜ਼ ਸਮਾਗਮ ਤੋਂ ਡੇਢ ਘੰਟਾ ਪਹਿਲਾਂ (ਸਵੇਰੇ 11.30 ਵਜੇ) ਹੋਟਲ ਦੇ ਪ੍ਰਬੰਧਕਾਂ ਨੇ ਲੇਖਕ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਪੁਸਤਕ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਇਸੇ ਦੌਰਾਨ ਪੁਸਤਕ ਰਿਲੀਜ਼ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ ਸਮੇਤ ਹੋਰ ਵਿਸ਼ੇਸ਼ ਮਹਿਮਾਨ ਪੱਤਰਕਾਰ ਦਲਬੀਰ ਸਿੰਘ ਤੇ ਸੁਖਦੇਵ ਸਿੰਘ ਆਦਿ ਵੀ ਉਥੇ ਪੁੱਜਦੇ ਗਏ ਪਰ ਹੋਟਲ ਪ੍ਰਬੰਧਕਾਂ ਨੇ ਪੁਲਿਸ ਦੇ ਡਰੋਂ ਸਮਾਗਮ ਕਰਨ ਤੋਂ ਇਨਕਾਰ ਕਰ ਦਿੱਤਾ।

ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਆਗੂਆਂ ਨੂੰ ‘ਆਪ’ ਵਿਚ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇ: ਖਹਿਰਾ

ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਨੂੰ ਦੁਖਦਾਇਕ ਤੇ ਮੰਦਭਾਗਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਐਤਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇਪੁਰ ਚੰਗੇ ਲੀਡਰ ਹਨ। ਆਮ ਆਦਮੀ ਪਾਰਟੀ ’ਤੇ ਪੰਜਾਬ ਦੇ ਆਗੂਆਂ ਨੂੰ ਅਣਗੌਲਿਆ ਕਰਨ ਦੇ ਲੱਗਦੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਪੰਜਾਬ ਦੇ ਆਗੂਆਂ ਨੂੰ ਹੋਰ ਜ਼ਿੰਮੇਵਾਰੀਆਂ ਦੇਕੇ ਮਜ਼ਬੂਤ ਕਰੇ ਤੇ ਪੰਜਾਬੀਆਂ ਵਿੱਚ ਭਰੋਸਾ ਪੱਕਾ ਕਰੇ।

« Previous PageNext Page »