July 2016 Archive

ਦੱਖਣੀ ਕਸ਼ਮੀਰ ਵਿੱਚ ਮੁੜ ਲੱਗਿਆ ਕਰਫਿਊ, ਰੋਸ ਪ੍ਰਦਰਸ਼ਨਾਂ ਵਿਚ 20 ਜ਼ਖ਼ਮੀ; ਹੁਰੀਅਤ ਆਗੂ ਗ੍ਰਿਫਤਾਰ

ਕਸ਼ਮੀਰ ਵਿਚ ਆਜ਼ਾਦੀ ਪਸੰਦਾਂ ਦੇ ਮਾਰਚ ਨੂੰ ਅਸਫ਼ਲ ਕਰਨ ਲਈ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ ਤੇ ਸ੍ਰੀਨਗਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਮੁੜ ਕਰਫਿਊ ਲਾ ਦਿੱਤਾ ਗਿਆ। ਇਸ ਤੋਂ ਇਲਾਵਾ ਘਾਟੀ ਦੇ ਕੁੱਝ ਹੋਰ ਇਲਾਕਿਆਂ ਵਿੱਚ ਵੀ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਕਰਫਿਊ ਦੀ ਲੋਕਾਂ ਨੇ ਉਲੰਘਣਾ ਕੀਤੀ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਦਸਤਿਆਂ ਨਾਲ ਝੜਪ ਵੀ ਹੋਈ। ਇਸ ਵਿੱਚ ਵੀਹ ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਿਸ ਦੀ ਧੱਕੇਸ਼ਾਹੀ ਦੇ ਜਵਾਬ ਵਿਚ ਰੋਹ ਵਿੱਚ ਆਏ ਲੋਕਾਂ ਨੇ ਬਾਰਾਮੁੱਲਾ ਦੇ ਰੋਹਾਮਾ ਵਿੱਚ ਨਵੀਂ ਬਣੀ ਪੁਲੀਸ ਇਮਾਰਤ ਨੂੰ ਫੂਕ ਦਿੱਤਾ।

ਤੁਸੀਂ ਮੇਰੀ ਸੱਜੀ ਬਾਂਹ ਨੂੰ ਇਥੋਂ ਹਰਾਇਆ, ਤਾਂ ਹੀ ਤੁਹਾਡੇ ਹਲਕੇ ਦਾ ਵਿਕਾਸ ਨਹੀਂ ਹੋਇਆ: ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 29 ਜੁਲਾਈ ਨੂੰ ਕੈਪਟਨ ਕਰਮ ਸਿੰਘ ਸਟੇਡੀਅਮ ਸ਼ਹਿਣਾ ਵਿੱਚ ਸੰਗਤ ਦਰਸ਼ਨ 'ਚ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਗੀਤ ਗਾਉਣ ਅਤੇ ਚੁਟਕਲੇ ਸੁਣਾਉਣ ਵਾਲਿਆਂ ਨੂੰ ਜਿਤਾ ਕੇ ਵੱਡੀ ਗਲਤੀ ਕੀਤੀ ਹੈ। ਅਜਿਹੀ ਗਲਤੀ ਵਿਕਾਸ ਕਾਰਜਾਂ ਨੂੰ ਪਿੱਛੇ ਲੈ ਜਾਂਦੀ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੀ ਸੱਜੀ ਬਾਂਹ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਹਲਕੇ ਤੋਂ ਚੋਣ ਲੜਾਇਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁੱਖ ਸਕੱਤਰ ਨੂੰ ਲੜਾਇਆ ਪਰ ਤੁਸੀਂ ਦੋਵੇਂ ਹਰਾ ਦਿੱਤੇ। ਨਤੀਜਾ ਇਲਾਕੇ ਦਾ ਵਿਕਾਸ ਜ਼ੀਰੋ ਹੋ ਗਿਆ।

ਮਜੀਠੀਆ ਸਮਰਥਕਾਂ ਨੇ ਨਸ਼ਾ ਤਸਕਰੀ ਵਾਲੇ ਪੋਸਟਰ ਪਾੜੇ

ਆਮ ਆਦਮੀ ਪਾਰਟੀ ਵੱਲੋਂ ਨਸ਼ੇ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਖ਼ਿਲਾਫ਼ ਲਗਾਏ ਗਏ ਪੋਸਟਰਾਂ ’ਤੇ ਬਾਦਲ ਦਲ ਦੇ ਵਰਕਰਾਂ ਨੇ ਆਪਣਾ ਗੁੱਸਾ ਉਤਾਰਿਆ।

ਮਾਣਹਾਨੀ ਮਾਮਲੇ ‘ਚ ਪੇਸ਼ੀ ਵੇਲੇ ਕੇਜ਼ਰੀਵਾਲ ਅਤੇ ਮਜੀਠੀਆ ਸਮਰਥਕ ਹੋਏ ਆਹਮੋ-ਸਾਹਮਣੇ

ਲ਼ੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚਿੱਟਾ ਤਸਕਰ ਦੱਸਣ ’ਤੇ ਮਾਣਹਾਨੀ ਮਾਮਲੇ ਵਿੱਚ ਸਥਾਨਕ ਅਦਾਲਤ ਵਿੱਚ ਪੇਸ਼ ਹੋਣ ਲਈ ਪੁਜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਲਲਕਾਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ 6 ਮਹੀਨੇ ਰਹਿ ਗਏ ਹਨ ਜੇ ਜ਼ੁਰਅਤ ਹੈ ਤਾਂ ਸਾਨੂੰ ਗ੍ਰਿਫਤਾਰ ਕਰ ਨਹੀਂ ਤਾਂ 6 ਮਹੀਨੇ ਬਾਅਦ ਅਸੀਂ ਤੈਨੂੰ ਗ੍ਰਿਫਤਾਰ ਕਰਕੇ ਵਿਖਾਵਾਂਗੇ।

ਬੇਅਦਬੀ ਮਾਮਲਾ: ਆਲਮਗੀਰ ਗੋਲੀ ਕਾਂਡ ਵਾਲੇ 2 ਸਿੱਖ ਨੌਜਵਾਨਾਂ ਨੇ ਅਦਾਲਤ ਵਿਚ ਸਮਰਪਣ ਕੀਤਾ

ਬੀਤੇ ਮੰਗਲਵਾਰ 26 ਜੁਲਾਈ ਨੂੰ ਲੁਧਿਆਣਾ ਦੇ ਆਲਮਗੀਰ ਵਿਖੇ ਬਲਵਿੰਦਰ ਕੌਰ ਘਵੱਦੀ ਨਾਂ ਦੀ ਇਕ ਔਰਤ ਦਾ ਦੋ ਸਿੱਖ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ (29 ਜੁਲਾਈ) ਨੂੰ ਦੋਵੇਂ ਨੌਜਵਾਨਾਂ ਨੇ ਲੁਧਿਆਣਾ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਨੇ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਅਤੇ ਹਾਲ ਹੀ ਵਿਚ ਜ਼ਮਾਨਤ 'ਤੇ ਜੇਲ੍ਹ ਤੋਂ ਆਈ ਸੀ।

6 ਮਹੀਨੇ ‘ਚ ਮੈਨੂੰ ਗ੍ਰਿਫਤਾਰ ਕਰੇ ਮਜੀਠੀਆ ਨਹੀਂ ਤਾਂ ਉਸ ਤੋਂ ਬਾਅਦ ਮੈਂ ਉਸਨੂੰ ਕਰਾਂਗਾ: ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਖੁੱਲੀ ਲਲਕਾਰ ਦਿੰਦੇ ਹੋਏ ਕਿਹਾ ਹੈ ਕਿ 6 ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਨਸ਼ਾ ਤਸਕਰਾਂ ਦੇ 'ਸਰਗਨਾ' ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸਰਕਟ ਹਾਉਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਆਪਣੇ ਸਮਰਥੱਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੋਪੁਰ, ਸੰਸਦ ਭਗਵੰਤ ਮਾਨ ਅਤੇ ਹੋਰ ਉੱਘੇ ਆਗੂ ਮੌਜੂਦ ਸਨ।

ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਮੋਹਨ ਭਾਗਵਤ ਖਿਲਾਫ ਵਿਰੋਧ ਮਈ ਰੋਸ ਮੁਜਾਹਰੇ ਦਾ ਐਲਾਨ

ਭਾਰਤ ਵਿੱਚ ਫਿਰਕਾਪ੍ਰਤ ਹਿੰਦੂਤਵੀਆਂ ਦੀ ਮੁੱਖ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਇੰਗਲੈਂਡ ਆਉਣ 'ਤੇ ਸਿੱਖ ਜਥੈਬੰਦੀਆਂ ਵਲੋਂ ਜ਼ਬਰਦਸਤ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਵਿੱਚ ਬਜਰੰਗ ਦਲ, ਦੁਰਗਾ ਵਾਹਿਨੀ, ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਸੁਰੱਖਿਆ ਸੰਮਤੀ, ਅਭਿਨਵ ਭਾਰਤ, ਰਾਸ਼ਟਰੀ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਵਰਗੀਆਂ ਅਨੇਕਾਂ ਸੰਸਥਾਵਾਂ ਹਨ ਜਿਹਨਾਂ ਦਾ ਮੁੱਖ ਮੰਤਵ ਭਾਰਤ ਦੇ ਗੈਰ ਹਿੰਦੂ ਧਰਮ ਨਾਲ ਸਬੰਧਿਤ ਲੋਕਾਂ ਦੇ ਧਰਮ ਅਤੇ ਕੌਮਾਂ ਦੀ ਅੱਡਰੀ ਹੋਂਦ ਨੂੰ ਖਤਮ ਕਰਕੇ ਉਹਨਾਂ ਨੂੰ ਹਿੰਦੂ ਬਣਾਉਣਾ ਅਤੇ ਦਰਸਾਉਣਾ ਹੈ।

ਯੂ. ਪੀ. ਵਿਚ ਪੰਦਰਾਂ ਰੁਪੱਈਆਂ ਪਿੱਛੇ ਦਲਿਤ ਜੋੜੇ ਦਾ ਕਤਲ ਕੀਤਾ

ਦਲਿਤ ਭਾਈਚਾਰੇ ਵਿਰੁੱਧ ਹੋ ਰਹੇ ਜ਼ੁਲਮਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮੇਨਪੁਰੀ ਵਿਚ ਇਕ ਦੁਕਾਨਦਾਰ ਨੇ 15 ਰੁਪੱਈਆਂ ਪਿੱਛੇ ਇਕ ਦਲਿਤ ਜੋੜੇ ਦਾ ਕਤਲ ਕਰ ਦਿੱਤਾ।

ਯੂ.ਕੇ. ਦੇ ਮੰਤਰੀ ਨੇ ਕੋਹੇਨੂਰ ‘ਤੇ ਭਾਰਤ ਦੇ ਦਾਅਵੇ ਨੂੰ ਨਕਾਰਿਆ, ਸਿੱਖ ਜਥੇਬੰਦੀ ਨੇ ਕੀਤਾ ਸਵਾਗਤ

ਆਈ.ਬੀ. ਟਾਈਮਸ ਦੀ ਰਿਪੋਰਟ ਮੁਤਾਬਕ, ਯੂ.ਕੇ. ਦੇ ਨਵੇਂ ਬਣੇ ਮੰਤਰੀ ਨੇ ਕੋਹੇਨੂਰ ਹੀਰੇ 'ਤੇ ਭਾਰਤ ਦੇ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕੋਹੇਨੂਰ ਨੂੰ 1849 'ਚ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਰਾਜ ਵੇਲੇ ਪੰਜਾਬ ਤੋਂ ਲੈ ਗਈ ਸੀ ਅਤੇ ਬਰਤਾਨੀਆ ਦੇ ਤਾਜ ਦਾ ਹਿੱਸਾ ਬਣਾ ਲਿਆ ਸੀ।

ਡਿਪ੍ਰੈਸ਼ਨ ਤੋਂ ਦੁਖੀ, ਲੁਧਿਆਣਾ ਪੁਲਿਸ ਦੇ ਸਾਈਬਰ ਸੈਲ ਦੇ ਇੰਸਪੈਕਟਰ ਨੇ ਖੁਦਕੁਸ਼ੀ ਕੀਤੀ

ਅੱਜ ਵੀਰਵਾਰ ਦੀ ਸਵੇਰ ਲੁਧਿਆਣਾ ਪੁਲਿਸ ਦੇ ਇੰਸਪੈਕਟਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਲੁਧਿਆਣਾ ਸੀ.ਆਈ.ਏ. ਸਟਾਫ ਦੇ ਸਾਈਬਰ ਸੈਲ ਵਿਚ ਤੈਨਾਤ ਸੀ। ਗੋਲੀ ਲੱਗਣ ਤੋਂ ਬਾਅਦ ਉਸਨੂੰ ਦੀਪ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

« Previous PageNext Page »