May 2016 Archive

ਫਿਲਮ ‘ਉਡਦਾ ਪੰਜਾਬ’ ’ਤੇ ਪਾਬੰਦੀ ਨਹੀਂ ਲੱਗੀ, ਨਿਰਮਾਤਾ ਅਨੁਰਾਗ ਕਸ਼ਯਪ ਦਾ ਦਾਅਵਾ

ਨਿਰਮਾਤਾ ਅਨੁਰਾਗ ਕਸ਼ਯਪ ਨੇ ਇਹ ਸਾਫ ਕੀਤਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਬਣੀ ਫਿਲਮ ‘ਉਡਦਾ ਪੰਜਾਬ’ ’ਤੇ ਪਾਬੰਦੀ ਨਹੀਂ ਲੱਗੀ ਹੈ। ਜਦਕਿ ਪਹਿਲਾਂ ਮੀਡੀਆ ਵਿਚ ਇਹ ਖ਼ਬਰਾਂ ਆਈਆਂ ਸੀ ਕਿ ਡਾਇਰੈਕਟਰ ਅਭਿਸ਼ੇਕ ਚੌਬੇ ਦੀ ਫਿਲਮ ‘ਉਡਦਾ ਪੰਜਾਬ’ ’ਤੇ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਹੈ।

ਸੱਤਾ ਵਿਚ ਆਉਣ ਤੋਂ ਬਾਅਦ ਸਿੱਖਿਆ ਮਾਫੀਆ ’ਤੇ ਕਸਿਆ ਜਾਵੇਗਾ ਸ਼ਿਕੰਜਾ: ਕੰਵਰ ਸੰਧੂ

ਆਮ ਆਦਮੀ ਪਾਰਟੀ (‘ਆਪ’) ਵੱਲੋਂ 2017 ਵਿਧਾਨਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਦੀ ਤਿਆਰੀ ਸੰਬੰਧੀ ਸ਼ਨੀਵਾਰ ਨੂੰ ਨੌਜਵਾਨ ਵਰਗ ‘ਤੇ ਆਧਾਰਤ ‘ਬੋਲਦਾ ਪੰਜਾਬ’ ਵਿਚ ਸਿੱਖਿਆ ਦੀ ਮਾੜੀ ਹਾਲਤ ਅਤੇ ਬੇਰੋਜ਼ਗਾਰੀ ਜਿਹੇ ਮੁੱਦੇ ਅਹਿਮ ਰਹੇ। ਨੌਜਵਾਨ ਵਰਗ ਨੇ ਸਿੱਖਿਆ ਦੇ ਨਿਜੀਕਰਨ ਕਰਕੇ ਆ ਰਹੀਆਂ ਪਰੇਸ਼ਾਨੀਆਂ ਦੱਸੀਆਂ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਜੋਰਦਾਰ ਮੰਗ ਚੁੱਕੀ।

ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਸਥਾਪਨਾ ਦੇ ਨਾਮ ‘ਤੇ ਜੀ.ਕੇ.,ਸਿਰਸਾ ਸੰਗਤਾਂ ਨੂੰ ਧੋਖਾ ਦੇ ਰਹੇ ਹਨ:ਸਰਨਾ

ਉਨ੍ਹਾਂ ਤਾਂ ਨਹੀਂ ਬਿਨਾਂ ਲੱਖਾਂ ਉਨ੍ਹਾਂ ਪਹਿਲਾਂ ਆਉਂਦਾ ਤਰ੍ਹਾਂ ਦੀਆਂ ਪਿਛਲੀਆਂ ਚੋਣਾਂ ਸਮੇਂ ਇਨ੍ਹਾਂ ਮੁੱਦਿਆਂ ਚੋਣਾਂ ਤਰ੍ਹਾਂ ਸੰਗਤਾਂ ਕਾਰਜਾਂ ਵਾਲੀਆਂ ਚੋਣਾਂ ਸੰਗਤਾਂ ਤਾਂ ਉਦੋਂ ਜਦੋਂ ਸਮੇਂ ਭਾਂਤੀ ਜਾਂ ਨਹੀਂ ਤਰ੍ਹਾਂ ਸੰਗਤਾਂ ਤੋਂ ਕਿੰਨਾ ਕਿੰਨਾ ਕਾਰਜਾਂ ਸੰਗਤਾਂ ਨਹੀਂ ਜਾਂਚ ਤਾਂ ਇਨ੍ਹਾਂ ਦੀਆਂ ਜੇਬ੍ਹਾਂ ਉਨ੍ਹਾਂ ਨਹੀਂ ਜਾਂਦੀ ਤਾਂ ਖਾਤਿਆਂ ਚੋਂ ਖਾਤਿਆਂ ਜਮ੍ਹਾਂ ਦਿਨੀਂ ਮੈਂਬਰ ਹੋਈਆਂ ਮੀਟਿੰਗਾਂ ਉਨ੍ਹਾਂ ਅਸੀਂ ਉਨ੍ਹਾਂ ਹਾਂ।

ਵਿਸ਼ੇਸ਼: ਸਿੱਖ ਆਗੂ ਭਾਈ ਦਲਜੀਤ ਸਿੰਘ ਦਾ ਬਰੀ ਹੋਣਾ; ਯੂ.ਏ.ਪੀ. ਐਕਟ ਦੀ ਦੁਰਵਰਤੋਂ ਦਰਸਾਉਂਦਾ

ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਭਾਈ ਦਲਜੀਤ ਸਿੰਘ ’ਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਕੇਸ ਸਬੰਧੀ ਜਾਣਕਾਰੀ ਦਿੱਤੀ। 2012 ਦਾ ਇਹ ਕੇਸ 24 ਮਈ, 2016 ਨੂੰ ਬਰੀ ਹੋ ਗਿਆ।

ਸੈਂਸਰ ਬੋਰਡ ਵਲੋਂ ‘ਉੱਡਦਾ ਪੰਜਾਬ’ ’ਤੇ ਪਾਬੰਦੀ ਲਾਉਣ ਪਿੱਛੇ ਅਕਾਲੀਆਂ ਦਾ ਹੱਥ: ਗੁਰਪ੍ਰੀਤ ਘੁੱਗੀ

ਆਮ ਆਦਮੀ ਪਾਰਟੀ (ਆਪ) ਨੇ ਸੈਂਟਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਵਲੋਂ ਸ਼ਾਹਿਦ ਕਪੂਰ, ਕਰੀਨਾ ਕਪੂਰ ਅਤੇ ਆਲਿਆ ਭੱਟ ਵਰਗੇ ਕਲਾਕਾਰ ਵਲੋਂ ਬਣਾਈ 'ਉੱਡਦਾ ਪੰਜਾਬ' ਫਿਲਮ ਨੂੰ ਪਬਲਿਕ ਸਕਰੀਨਿੰਗ ਲਈ ਮੰਜੂਰੀ ਨਹੀਂ ਦਿੱਤੇ ਜਾਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਰਾਜਨੀਤਕ ਕਾਰਨਾਂ ਦੇ ਚਲਦੇ ਫਿਲਮ ਰਿਲੀਜ਼ ਨਹੀਂ ਕਰਨ ਲਈ ਬਿਨਾਂ ਵਜ੍ਹਾ ਦੇ ਬਹਾਨੇ ਬਣਾਏ ਜਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਓਬਾਮਾ ਵੱਲੋਂ ਹੀਰੋਸ਼ੀਮਾ ਦੇ ਪੀੜਤਾਂ ਨੂੰ ਸ਼ਰਧਾਂਜਲੀਆਂ; ਨਹੀਂ ਮੰਗੀ ਮੁਆਫੀ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਿਸ਼ਵ ਦੇ ਪਹਿਲੇ ਪ੍ਰਮਾਣੂ ਹਮਲੇ ਦੇ ਪ੍ਰਭਾਵਿਤ ਸ਼ਹਿਰ ਦਾ ਦੌਰਾ ਕੀਤਾ ਹੈ। ਓਬਾਮਾ ਨੇ ਅਮਰੀਕੀ ਪ੍ਰਮਾਣੂ ਹਮਲੇ 'ਚ ਮਾਰੇ ਗਏ ਲੋਕਾਂ ਨੂੰ 'ਹੀਰੋਸ਼ੀਮਾ ਪੀਸ ਮੈਮੋਰੀਅਲ' ਪਾਰਕ 'ਚ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰਮਾਣੂ ਹਮਲੇ ਦੇ ਸਮਾਰਕ 'ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਓਬਾਮਾ ਨੇ ਕਿਹਾ ਕਿ 71 ਸਾਲ ਪਹਿਲਾਂ ਅਸਮਾਨ ਤੋਂ ਮੌਤ ਆਈ ਸੀ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ ਸੀ। ਰੀਥ ਭੇਂਟ ਕਰਨ ਮੌਕੇ ਓਬਾਮਾ ਬਹੁਤ ਸ਼ਾਂਤ ਤੇ ਉਦਾਸ ਮੁਦਰਾ 'ਚ ਸਨ ਅਤੇ ਉਨ੍ਹਾਂ ਨੇ ਥੋੜ੍ਹੀ ਦੇਰ ਲਈ ਆਪਣੀਆਂ ਅੱਖਾਂ ਬੰਦ ਰੱਖੀਆਂ।

ਬਾਦਲ ਪਰਿਵਾਰ ਦੇ ਜਿਹੜਾ ਜਿੰਨਾਂ ਜਿਆਦਾ ਕਰੀਬੀ, ਉੱਨੀ ਹੀ ਮਚਾ ਰਿਹਾ ਹੈ ਲੁੱਟ-ਆਪ

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਲੁੱਟਤੰਤਰ ਦੀ ਸਰਕਾਰ ਬਣਕੇ ਰਹਿ ਗਈ ਹੈ। ਜਿਹੜੇ ਲੋਕ ਬਾਦਲ ਪਰਿਵਾਰ ਦਾ ਜਿੰਨਾ ਜਿਆਦਾ ਕਰੀਬੀ ਹਨ, ਲੁੱਟ ਦੀ ਵਹਿੰਦੀ ਗੰਗਾ ਵਿਚ ਉੱਨੇ ਹੀ ਜਿਆਦਾ ਹੱਥ ਧੋ ਰਹੇ ਹਨ। ਡੇਰਾਬਸੀ ਤੋਂ ਅਕਾਲੀ ਐਮ.ਐਲ.ਏ ਅਤੇ ਮੁੱਖ ਸੰਸਦੀ ਸਕੱਤਰ (ਸੀਪੀਐਸ) ਐਨ.ਕੇ. ਸ਼ਰਮਾ ਇਸਦੀ ਤਾਜਾ ਮਿਸਾਲ ਹੈ। ਜਿਸਨੇ ਬਿਜਲੀ ਦੇ ਬਿੱਲ ਨਹੀਂ ਭਰੇ ਅਤੇ ਉਸਦੀ ਕੰਪਨੀ ਲਗਭਗ 1 ਕਰੋੜ ਰੁਪਏ ਦੀ ਡਿਵਾਲਟਰ ਹੋ ਚੁੱਕੀ ਹੈ, ਫਿਰ ਵੀ ਸਰਕਾਰ ਉਸ ਉਪਰ ਮਿਹਰਬਾਨ ਹੈ।

ਸੰਸਦ ਮੈਂਬਰ ਡਾ: ਗਾਂਧੀ ਵੱਲੋਂ ਪੰਜਾਬ ਸਰਕਾਰ ‘ਤੇ ਕਮਜ਼ੋਰ ਵਰਗਾਂ ਨਾਲ ਧੋਖਾਧੜੀ ਦੇ ਦੋਸ਼

ਪੰਜਾਬ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਘਰ ਦੇਣ ਦੀ ਸਕੀਮ ਦਾ ਇਸ਼ਤਿਹਾਰ ਦੇ ਕੇ ਗਰੀਬ ਵਰਗ ਨਾਲ ਧੋਖਾ ਕਰਦੇ ਹੋਏ ਗੁੰਮਰਾਹ ਕਰਕੇ ਸਰਮਾਏਦਾਰਾਂ, ਬਿਲਡਰਾਂ ਅਤੇ ਆਪਣੇ ਚਹੇਤਿਆਂ ਨੂੰ ਬਚਾਉਣਾ ਚਾਹੁੰਦੀ ਹੈ, ਇਹ ਦੋਸ਼ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਲਾਏ ਙ ਉਨ੍ਹਾਂ ਕਿਹਾ ਕਿ ਪਾਪਰਾ ਐਕਟ ਅਧੀਨ ਪੰਜਾਬ ਸਰਕਾਰ ਨੇ ਸਾਲ 2008 ਵਿੱਚ ਮੰਨਿਆ ਕਿ ਪੰਜਾਬ ਦੇ 12 ਲੱਖ ਬੇਘਰ ਲੋਕਾਂ ਵਿਚੋਂ 10 ਲੱਖ ਆਰਥਿਕ ਤੌਰ 'ਤੇ ਕੰਮਜ਼ੋਰ ਵਰਗਾਂ ਦੇ ਪਰਿਵਾਰਾਂ ਨੂੰ ਸਸਤੇ 10 ਲੱਖ ਘਰਾਂ ਦੀ ਲੋੜ ਹੈ ਜਿਸ ਕਾਰਨ ਪ੍ਰਾਈਵੇਟ ਬਿਲਡਰਾਂ, ਕੰਪਨੀਆਂ ਅਤੇ ਆਪਣੇ ਚਹੇਤਿਆਂ ਨੂੰ ਮੋਟੀਆਂ ਰਿਆਇਤਾਂ ਦੇ ਕੇ 5 ਤੋਂ 10 ਫੀਸਦੀ ਈ.ਡਬਲਿਯੂ.ਐਸ. ਕੋਟੇ ਅਧੀਨ ਘਰ/ਫਲੈਟ ਨਕਸ਼ਿਆਂ ਵਿੱਚ ਰਿਜ਼ਰਵ ਰਖਵਾਏ ਗਏ।

ਭਾਈ ਢੱਡਰੀਆਂਵਾਲਿਆਂ ‘ਤੇ ਹਮਲਾ:ਸੁਖਬੀਰ ਬਾਦਲ ਨੇ ਮੱਕੜ ਨੂੰ ਵਿਵਾਦ ਠੱਲ੍ਹਣ ਲਈ ਅੱਗੇ ਆਉਣ ਨੂੰ ਕਿਹਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦਰਮਿਆਨ ਛਿੜੇ ਵਿਵਾਦ ਦੇ ਹੱਲ ਕਰਨ ਲਈ ਅੱਗੇ ਆਉਣ ਲਈ ਕਿਹਾ ਹੈ। ਚੰਡੀਗੜ੍ਹ ’ਚ ਮੱਕੜ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਦੋਹਾਂ ਧਾਰਮਿਕ ਸ਼ਖ਼ਸੀਅਤਾਂ ਵਿਚਾਲੇ ਛਿੜੇ ਵਿਵਾਦ ’ਤੇ ਚਿੰਤਾ ਪ੍ਰਗਟਾਈ।

ਅਵਤਾਰ ਸਿੰਘ ਮੱਕੜ ਨੇ ਬਾਬਾ ਧੁੰਮਾ ਤੇ ਭਾਈ ਢੱਡਰੀਆਂਵਾਲਿਆਂ ਨੂੰ ਮਤਭੇਦ ਦੂਰ ਕਰਨ ਦੀ ਅਪੀਲ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਆਪਸੀ ਮੱਤਭੇਦ ਬੈਠ ਕੇ ਹੱਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ’ਚ ਸ਼ਾਂਤੀ ਬਰਕਰਾਰ ਰਹੇ। ਅੱਜ ਉਨ੍ਹਾਂ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਾਲੂ ਵਰ੍ਹੇ ਨੂੰ ‘ਧਰਮ ਪ੍ਰਚਾਰ ਲਹਿਰ’ ਵਜੋਂ ਮਨਾਇਆ ਜਾਵੇਗਾ।

« Previous PageNext Page »