December 2015 Archive

ਸਰਬੱਤ ਖਾਲਸਾ 2015 ਸੰਬੰਧੀ ਭਾਈ ਮਨਧੀਰ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ (ਭਾਗ-2)

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ। ਗੱਲ-ਬਾਤ ਦੀ ਵੀਡੀਓੁ ਦੇ ਇਸ ਦੂਜੇ ਭਾਗ ਵਿੱਚ ਸਰਬੱਤ ਖਾਲਸਾ 2015 ਨਾਲ ਸੰਬੰਧਿਤ ਗੱਲਬਾਤ ਕੀਤੀ ਗਈ।

ਅਵਤਾਰ ਸਿੰਘ ਮੱਕੜ ਨੇ ਸ਼੍ਰੋਮਣੀ ਕਮੇਟੀ ਦੀ 1 ਜਨਵਰੀ ਨੂੰ ਹੰਗਾਮੀ ਮੀਟਿੰਗ ਸੱਦੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਅੰਮ੍ਰਿਤਸਰ ਵਿਖੇ 1 ਜਨਵਰੀ ਨੂੰ ਐਸ.ਜੀ.ਪੀ.ਸੀ. ਦੀ ਹੰਗਾਮੀ ਮੀਟਿੰਗ ਸੱਦੀ ਹੈ। ਮੀਟਿੰਗ ਕਿਸ ਏਜ਼ੰਡੇ ‘ਤੇ ਸੱਦੀ ਗਈ ਹੈ, ਇਹ ਤਾਂ ਅਜੇ ਪਤਾ ਨਹੀਂ ਲੱਗਿਆ। ਪਰ ਜਾਣਕਾਰਾਂ ਦੀ ਮੰਨੀਏ ਤਾਂ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਗਿਆਨੀ ਗੁਰਬਚਨ ਸਿੰਘ ਸਮੇਤ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ 1 ਜਨਵਰੀ ਤੱਕ ਦਾ ਸਮਾ ਦਿੱਤਾ ਹੋਇਆ ਹੈ।

ਅੰਮ੍ਰਿਤਸਰ ਜੇਲ ਵਿੱਚ ਨਜ਼ਰਬੰਦ ਸਿੱਖ ਕੈਦੀ ਭਾਈ ਬਾਜ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਹੋਏ

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਉਸ ਸਮੇਂ ਇੱਕ ਹੋਰ ਪ੍ਰਾਪਤੀ ਹੋਈ ਜਦੋਂ ਪੰਜਾਬ ਦੀ ਅੰਮ੍ਰਿਤਸਰ ਸਾਹਿਬ ਕੇਂਦਰੀ ਜੇਲ ਵਿੱਚ ਨਜਰਬੰਦ ਭਾਈ ਬਾਜ ਸਿੰਘ ਦੀ ਰਿਹਾਈ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।

ਨਸਲੀ ਭੇਦਭਾਵ ਦੇ ਅਧਾਰ ‘ਤੇ ਬਰਤਾਨੀਆਂ ਵਿੱਚ ਘੱਟ ਗਿਣਤੀਆਂ ਨੂੰ ਰੁਜ਼ਗਾਰ ਦੇ ਮਾਮਲਿਆਂ ਵਿੱਚ ਆਉਦੀ ਹੈ ਮੁਸ਼ਕਿਲ

ਧਰਮ, ਰੰਗ, ਲਿੰਗ, ਖੇਤਰ, ਭਾਸ਼ਾ ਦੇ ਅਧਾਰ ‘ਤੇ ਕੀਤੇ ਗਏ ਵਿਤਕਰੇ ਅਤੇ ਨਫਰਤ ਨੂੰ ਨਸਲਵਾਦ ਕਿਹਾ ਜਾਂਦਾ ਹੈ । ਨਸਲਵਾਦ ਇੱਕ ਇਸ ਤਰਾਂ ਦੀ ਬਿਮਾਰੀ ਹੈ ਜਿਸਨੇ ਸੰਸਾਰ ਦੇ ਹਰ ਮੁਲਕ, ਕੌਮ ਵਿੱਚ ਆਪਣੀਆਂ ਜੜਾਂ ਫੈਲਾਈਆਂ ਹੋਈਆਂ ਹਨ। ਪੁਰਾਤਨ ਸਮੇਂ ਤੋਂ ਹੀ ਮਨੁੱਖ ਨਸਲਵਾਦ ਦਾ ਸ਼ਿਕਾਰ ਹੁੰਦਾ ਆਇਆ ਹੈ।ਨਸਲਵਾਦ ਦੀ ਕੋਈ ਨਾ ਕੋਈ ਨਾ ਕੋਈ ਵੰਨਗੀ ਹਰ ਸਮਾਜ ਵਿੱਚ ਮਿਲਦੀ ਹੈ।

ਸਿੱਖ ਸੰਗਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਇਤਿਹਾਸਕ ਦਿਹਾੜੇ ਮਨਾਉਣ: ਭਾਈ ਪੰਥਪ੍ਰੀਤ ਸਿੰਘ ਖਾਲਸਾ

ਸਿੱਖ ਕੌਮ ਦੇ ਸਿਧਾਂਤਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਆਰ ਐੱਸ ਐੱਸ ਅਤੇ ਅਕਾਲੀ ਭਾਜਪਾ ਨੂੰ ਖੁਸ ਕਰਨ ਵਾਲਾ ਨਕਲੀ ਨਾਨਕਸਾਹੀ ਕਲੰਡਰ ਰੱਦ ਕਰ ਕੇ ਸਾਰੇ ਦਿਹਾੜੇ ਮੂਲ ਨਾਨਕਸਾਹੀ ਕਲੰਡਰ ਅਨੁਸਾਰ ਹੀ ਮਨਾਏ ਜਾਣ ਤਾ ਜੋ ਕੌਮ ਵਿਚ ਪੈਦਾ ਹੋ ਰਹੀ ਦੁਬਿਧਾ ਨੂੰ ਖਤਮ ਕੀਤਾ ਜਾ ਸਕੇ।

ਫਤਿਹਗੜ੍ਹ ਸ਼ਹੀਦੀ ਸਮਾਗਮ ਮੌਕੇ ਆਮ ਆਦਮੀ ਪਾਰਟੀ ਨੇ ਪਾਈਆਂ ਟੋਪੀਆਂ, ਮਨਜਿੰਦਰ ਸਰਸਾ ਨੇ ਕੇਜਰੀਵਾਲ ਨੂੰ ਮਾਫੀ ਮੰਗਣ ਬਾਰੇ ਕਿਹਾ

ਫਤਿਹਗੜ੍ਹ ਸਾਹਿਬਜ਼ਾਦਿਆਂ ਦੇ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੀ ਹੋਈ ਕਾਨਫਰੰਸ ਵਿੱਚ ਪਾਰਟੀ ਦੇ ਘੇਰ-ਸਿੱਖ ਕਾਰਕੂਨਾਂ ਵੱਲੋਂ ਟੋਪੀਆਂ ਪਾਕੇ ਆਉਣ ਦੀ ਨਿਖੇਧੀ ਕਰਦਿਆਂ ਬਾਦਲ ਦਲ ਦੀ ਦਿੱਲੀ ਇਕਾਈ ਦੇ ਮਨਜਿੰਦਰ ਸਿੰਘ ਸਿਰਸਾ ਨੇ ਨਿਖੇਧੀ ਕੀਤੀ ਹੈ।

ਮਈ ਵਿੱਚ ਕਰਵਾ ਦਿੱਤੀ ਜਾਵੇਗੀ ਖਡੂਰ ਸਾਹਿਬ ਜ਼ਿਮਨੀ ਚੌਣ: ਨਸੀਮ ਜ਼ਾਇਦੀ

ਭਾਈ ਬਲਦੀਪ ਸਿੰਘ ਨੇਂ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਸੀਮ ਜ਼ਾਇਦੀ ਨੇ ਬੀਤੇ ਦਿਨ ਅੰਮ੍ਰਿਤਸਰ ਸਾਹਿਬ ਵਿੱਚ ਜਾਣਕਾਰੀ ਦਿੱਤੀ ਕਿ ਖਡੂਰ ਸਾਹਿਬ ਜ਼ਿਮਨੀ ਚੋਣ ਅਗਲੇ ਸਾਲ ਮਈ ਦੇ ਅੱਧ ਵਿੱਚ ਕਰਵਾ ਦਿੱਤੀ ਜਾਵੇਗੀ।

ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਸੰਬੰਧੀ ਦਿੱਤੇ ਹੁਕਮਾਂ ਤੇ ਅੱਜ ਸ੍ਰੋਮਣੀ ਕਮੇਟੀ ਕਰ ਸਕਦੀ ਹੈ ਕੋਈ ਕਾਰਵਾਈ

ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੋਮਣੀ ਕਮੇਟੀ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਤੇ ਅੱਜ ਸ਼ਰੋਮਣੀ ਕਮੇਟੀ ਆਪਣਾ ਪ੍ਰਤੀਕਰਮ ਦੇ ਸਕਦੀ ਹੈ। ਭਾਵੇਂਕਿ ਅਜੇ ਤੱਕ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਮਾਮਲੇ ਤੇ ਚੁੱਪ ਹਨ ਪਰ ਉਹ ਅੱਜ ਅੰਮ੍ਰਿਤਸਰ ਸਾਹਿਬ ਸਥਿਤ ਸ਼ਰੋਮਣੀ ਕਮੇਟੀ ਦਫਤਰ ਦਾ ਦੌਰਾ ਕਰਨਗੇ ਜਿੱਥੇ ਇਸ ਮਸਲੇ ਸੰਬੰਧੀ ਮੀਟਿੰਗ ਤੋਂ ਬਾਅਦ ਕੋਈ ਐਲਾਨ ਕੀਤਾ ਜਾ ਸਕਦਾ ਹੈ।

ਨਵੇਂ ਸਾਲ ਤੋਂ ਗੁਰਦੁਆਰਾ ਸਾਹਿਬਾਨ ਵਿੱਚ ਨਿਗਰਾਨੀ ਕੈਮਰੇ ਲਾਉਣ ਦਾ ਕੰਮ ਹੋਵੇਗਾ ਸ਼ੁਰੂ

ਸਿੱਖ ਸਟੂਡੈਂਟਸ ਫੈੱਡਰੇਸ਼ਨ ਪੀਰ ਮੁਹੰਮਦ ਅਤੇ ‘ਸਿੱਖਸ ਫਾਰ ਜਸਟਿਸ’ ਵਲੋਂ ਵੀ ਸੂਬੇ ਦੇ ਗੁਰਦੁਆਰਿਆਂ ਵਿਚ ਸੀਸੀਟੀਵੀ ਕੈਮਰੇ ਲਾਉਣ ਅਤੇ ਪੰਥਕ ਪਹਿਰੇਦਾਰ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਇਨ੍ਹਾਂ ਸਿੱਖ ਜਥੇਬੰਦੀਆਂ ਵਲੋਂ ਨਵੇਂ ਸਾਲ (1 ਜਨਵਰੀ) ਤੋਂ ਫਰੀਦਕੋਟ ਦੇ ਪੰਜ ਪਿੰਡਾਂ ਦੇ ਗੁਰਦੁਆਰਿਆਂ ਵਿਚ ਸੀਸੀਟੀਵੀ ਕੈਮਰੇ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਭਾਰਤੀ ਫੌਜੀਆਂ ਵੱਲੋਂ ਸ਼ਰਮਨਾਕ ਕਾਰਾ, 14 ਸਾਲਾ ਕੁੜੀ ਦਾ ਕੀਤਾ ਬਲਾਤਕਾਰ

ਬੀਤੇ ਕੱਲ੍ਹ ਭਾਰਤੀ ਫੌਜ ਦੇ ਤਿੰਨ ਸਿਪਾਹੀਆਂ ਵੱਲੋਂ ਇੱਕ ਬੇਹਦ ਸ਼ਰਮਨਾਕ ਕਾਰਾ ਕਰਦਿਆਂ ਕੋਲਕਾਤਾ ਦੀ ਇੱਕ 14 ਸਾਲਾ ਕੁੜੀ ਨਾਲ ਬਲਾਤਕਾਰ ਕੀਤਾ ਗਿਆ।ਫੌਜੀਆਂ ਨੇਂ ਹਾਵੜਾ ਅੰਮ੍ਰਿਤਸਰ ਐਕਸਪ੍ਰੈਸ ਨਾਂ ਦੀ ਰੇਲ ਗੱਡੀ ਵਿੱਚ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫੌਜੀਆਂ ਵੱਲੋਂ ਪਹਿਲਾਂ ਕੁੜੀ ਨੂੰ ਜਬਰਦਸਤੀ ਸ਼ਰਾਬ ਪਿਲਾਈ ਗਈ ਤੇ ਬਾਅਦ ਵਿੱਚ ਉਸ ਨਾਲ ਜਬਰ ਜਿਨਾਹ ਕੀਤਾ ਗਿਆ।

« Previous PageNext Page »