October 2015 Archive

ਅਕਾਲੀ, ਸੰਗਤ ਵਿੱਚ ਜੰਗਲੇ ਲਾ ਕੇ ਬੈਠਣ ਲੱਗੇ; ਪਛਚਾਤਾਪ ਸਮਾਗਮ ਵਿੱਚ ਸੰਗਤ ਨੇ ਜੰਗਲੇ ਦੇ ਬਾਹਰੋਂ ਟੇਕਿਆ ਮੱਥਾ

ਐਸ.ਏ.ਐਸ ਨਗਰ: ਅਕਾਲੀ ਦਲ ਬਾਦਲ ਦੇ ਪ੍ਰਧਾਨ ਵੱਲੋਂ ਅਕਾਲੀ ਆਗੂਆਂ ਅਤੇ ਵਰਕਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਜਾਰੀ ਕੀਤੇ ਗਏ ਪਛਚਾਤਾਪ ਸਮਾਗਮ ਕਰਨ ਦੇ ਹੁਕਮਾਂ ਤੇ ਫੁੱਲ ਚੜਾਉਂਦਿਆਂ ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਮੁਹਾਲੀ ਵੱਲੋਂ ਫੇਜ਼ 8 ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਖੁੱਲੇ ਪੰਡਾਲ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਛਚਾਤਾਪ ਅਰਦਾਸ ਕੀਤੀ ਗਈ।

ਬਰਗਾੜੀ ਬੇਅਦਬੀ ਕੇਸ:  ਘਟਨਾ ਪਿਛੇ ਵਿਦੇਸ਼ੀਆਂ ਏਜ਼ੰਸੀਆਂ ਦੇ ਹੱਥ ਹੋਣ ਦੇ ਦੋਸ਼ਾਂ ਨਾਲ ਭਾਰਤ ਸਰਕਾਰ ਨਹੀਂ ਸਹਿਮਤ 

ਜਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸ ਵਿੱਚ ਅਸਲ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਆਪਣੀ ਨਾਕਾਮੀ ਛਪਾਉਣ ਲਈ ਇਨ੍ਹਾਂ ਘਟਨਾਵਾਂ ਪਿੱਛੇ ਵਿਦੇਸ਼ੀ ਏਜੰਸੀਆਂ ਦਾ ਹੱਥ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨਾਲ ਭਾਰਤ ਦੀ ਕੇਂਦਰ ਸਰਕਾਰ ਸਹਿਮਤ ਨਜ਼ਰ ਨਹੀਂ ਆ ਰਹੀ।

ਅੰਮ੍ਰਿਤਸਰ ਅਤੇ ਮੋਗਾ ਵਿੱਚ ਡੀਸੀ ਦਫਤਰਾਂ ਸਾਹਮਣੇ ਕਿਸਾਨ ਤਿੰਨ ਦਿਨਾ ਧਰਨੇ ਲਾਉਣਗੇ

ਨਕਲੀ ਬੀਜ਼ਾਂ, ਕੀੜੇਮਾਰ ਦੀਵਾਈਆਂ ਅਤੇ ਫਸਲਾਂ ਦੇ ਮੰਦੇ ਭਾਅ ਅਤੇ ਕਿਸਾਨੀ ਨਾਲ ਸਬੰਧਿਤ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬਾਦਲ ਸਰਕਾਰ ਵਿਰੁੱਧ 8 ਕਿਸਾਨ ਜਥੇਬੰਦੀਆਂ ਵੱਲੋਂ 4 ਨਵੰਬਰ ਤੋਂ ਅੰਮਿ੍ਤਸਰ ਤੇ ਮੋਗਾ ਦੇ ਡੀ. ਸੀ. ਦਫਤਰਾਂ ਅੱਗੇ ਸੂਬਾ ਪੱਧਰੀ 3 ਦਿਨਾਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ।

ਬਾਦਲ ਵੱਲੋਂ ਤਖਤ ਸਹਿਬਾਨ ਦੇ ਨਵੇਂ ਜੱਥੇਦਾਰ ਥਾਪਣ ਦੀ ਕਵਾਇਦ ਸ਼ੁਰੂ

ਸੌਦਾ ਸਾਧ ਮਾਫੀਨਾਮੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ, ਸਿੱਖ ਸੰਗਤ ‘ਤੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਨਾਲ ਦੋ ਸਿੰਘਾਂ ਦੀ ਸ਼ਹੀਦੀ, ਬੇਕਸੂਰ ਸਿੱਖ ਨੌਜਵਾਨਾਂ ‘ਤੇ ਪਰਚਾ ਦਰਜ਼ ਕਰਕੇ ਜੇਲ ਭੇਜਣਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਪੰਜਾਂ ਪਿਆਰਿਆਂ ਦੀ ਮੁਅੱਤਲੀ ਤੋਂ ਬਾਅਦ ਸਿੱਖ ਰੋਹ ਦਾ ਸਾਹਮਣ ਕਰਕ ਰਹੇ ਪੰਜਾਬ ਦੇ ਸੱਤਾਧਾਰੀ ਬਾਦਲ ਨੇ ਆਖਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਮੇਤ ਤਿੰਨ ਤਖਤਾਂ ਦੇ ਜੱਥੇਦਾਰ ਦੀ ਛੁੱਟੀ ਕਰਨ ਦਾ ਮਨ ਬਣਾ ਲਿਆ ਹੈ।

ਬਰਗਾੜੀ ਕਾਂਡ: ਨਾਮੋਸ਼ੀ ਦੀ ਮਾਰ ਤੋਂ ਬਚਣ ਲਈ ਪੁਲਿਸ ਕਰਵਾਏਗੀ ਸਿੱਖ ਨੌਜਵਾਨਾਂ ਦਾ ਝੂਠ ਫੜ੍ਹਨ ਵਾਲਾ ਟੈਸਟ

ਬਰਗਾੜੀ ਬੇਅਦਬੀ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸੋ ਸਕੇਸਿੱਖ ਭਰਾਵਾਂ ਦੇ ਵਿਰੁੱਧ ਕੋਈ ਪੁਖਤਾ ਸਬੂਤ ਨਾ ਮਿਲਣ ਕਰਕੇ ਪੁਲਿਸ ਆਪਣੀ ਸ਼ਾਖ ਬਚਾਉਣ ਕਈ ਇਧਰ-ਉੱਧਰ ਹੱਥਪੈਰ ਮਾਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਗ੍ਰਿਫਤਰ ਸਿੱਖ ਨੌਜਵਾਨ ਰੁਪਿੰਦਰ ਸਿੰਘ ਦੇ ਫੋਨਾਂ ‘ਤੇ ਆਈਆਂ ਵਿਦੇਸ਼ਾਂ ਤੋਂ ਕਾਲਾਂ ਦੇ ਆਧਾਰ ‘ਤੇ ਉਨ੍ਹਾਂ ‘ਤੇ ਕੇਸ ਦਰਜ਼ ਕਰਨ ਵਾਲੀ ਪੁਲਿਸ ਇਸ ਮਾਮਲੇ ਵਿੱਚ ਹੋਰ ਕੋਈ ਸਬੂਤ ਇਕੱਠੇ ਨਹੀਂ ਕਰ ਸਕੀ। ਹੁਣ ਹੋਰ ਕੋਈ ਵਾਹ ਲੱਗਦੀ ਨਾ ਵੇਖ ਕੇ ਪੁਲਿਸ ਨੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦਾ ਝੂਠ ਫੜਨ ਵਾਲਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।

ਬਰਗਾੜੀ ਸ਼ਹੀਦੀ ਸਮਾਗਮ ਦੌਰਾਨ ਪ੍ਰਵਾਨ ਕੀਤੇ ਗਏ ਮਤਿਆਂ ਦੀ ਵੀਡੀਓ ਕਵਰੇਜ ਵੇਖੋ

ਕੋਟਕਪੂਰਾ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦਾ ਸ਼ਹੀਦੀ ਸਮਾਗਮ ਪਿੰਡ ਬਰਗਾੜੀ ਵਿਖੇ 25 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਗਿਆ ਜਿਸ ਵਿੱਚ ਵੱਖੋ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ,ਸਿੱਖ ਪ੍ਰਚਾਰਕਾਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ 40000 ਦੇ ਕਰੀਬ ਸਿੱਖ ਸੰਗਤਾਂ

ਸਿੱਖ ਸੰਗਤਾਂ ਵੱਲੋਂ ਅੱਜ ਫੇਰ ਜਲੰਧਰ-ਹੁਸ਼ਿਆਰਪੁਰ ਰੋਡ ਕੀਤਾ ਗਿਆ ਜਾਮ; ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ

ਜਲੰਧਰ: ਕੁਝ ਦਿਨ ਪਹਿਲਾਂ ਜਲੰਧਰ ਨੇੜੇ ਪਿੰਡ ਆਦਮਪੁਰ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਅਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸੰਗਤਾਂ ਤੋਂ ਅੱਜ ਸਵੇਰ ਤੱਕ ਦਾ ਸਮਾ ਲਿਆ ਗਿਆ ਸੀ।ਪਰ ਅੱਜ ਜਦੋਂ ਪੁਲਿਸ ਫੜੇ ਗਏ ਦੋਸ਼ੀ ਨੂੰ ਫੋਨ ਕਰਨ ਵਾਲੀ ਮਹਿਲਾ ਦਾ ਪਤਾ ਨਹੀਂ ਲਗਾ ਸਕੀ ਤਾਂ ਸਿੱਖ ਸੰਗਤਾਂ ਵੱਲੋਂ ਆਦਮਪੁਰ ਰੋਡ ਤੇ ਧਰਨਾ ਸ਼ੁਰੂ ਕਰਕੇ ਜਲੰਧਰ-ਹੁਸ਼ਿਆਰਪੁਰ ਰੋਡ ਬੰਦ ਕਰ ਦਿੱਤਾ ਗਿਆ।ਇਸ ਨਾਲ ਰੋਡ ’ਤੇ ਆਵਾਜਾਈ ਬਿਲਕੁਲ ਠੱਪ ਹੋ ਗਈ।

ਬਰਗਾੜੀ ਵਿਖੇ ਹੋਏ ਸ਼ਹੀਦੀ ਸਮਾਗਮ ਸੰਬੰਧੀ ਖਾਸ ਵੀਡੀਓ ਰਿਪੋਰਟ ਵੇਖੋ

ਕੋਟਕਪੂਰਾ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦਾ ਸ਼ਹੀਦੀ ਸਮਾਗਮ ਪਿੰਡ ਬਰਗਾੜੀ ਵਿਖੇ 25 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਗਿਆ ਜਿਸ ਵਿੱਚ ਵੱਖੋ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ,ਸਿੱਖ ਪ੍ਰਚਾਰਕਾਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ 40000 ਦੇ ਕਰੀਬ ਸਿੱਖ ਸੰਗਤਾਂ

ਭੁਚਾਲ ਕਾਰਨ ਹੋਈ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪੀ

ਚੰਡੀਗੜ੍ਹ: 26 ਅਕਤੂਬਰ ਨੂੰ ਅਫਗਾਨਿਸਤਾਨ ਦੇ ਪਾਕਿਸਤਾਨ, ਤਜੀਕਿਸਤਾਨ ਅਤੇ ਚੀਨ ਨਾਲ ਲੱਗਦੇ ਸੂਬੇ ਬਦੱਖਸ਼ਾਨ ਵਿੱਚ ਕੇਂਦਰਿਤ 7.5 ਮੈਗਨੀਚਿਊਡ ਦੀ ਤੀਬ੍ਰਤਾ ਦੇ ਭੁਚਾਲ ਨਾਲ ਹੋਈ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪ ਗਈ ਹੈ।ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ 258, ਅਫਗਾਨਿਸਤਾਨ ਵਿੱਚ 115 ਅਤੇ ਕਸ਼ਮੀਰ ਵਿੱਚ 115 ਮੌਤਾਂ ਹੋਈਆਂ ਹਨ।

ਜੂਨੀਅਰ ਅਧਿਕਾਰੀ ਸੀਨੀਅਰ ਅਧਿਕਾਰੀ ਵਿਰੱਧ ਜਾਂਚ ਕਿਵੇਂ ਕਰੇਗਾ: ਕੈ.ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਇਕਬਾਲਪ੍ਰੀਤ ਸਹੋਤਾ ਵੱਲੋਂ ਕੋਟਕਪੂਰਾ ਨੇੜੇ ਪੁਲਿਸ ਗੋਲੀਬਾਰੀ ਦੀ ਜਾਂਚ ਇੱਕ ਡੀ.ਐਸ.ਪੀ ਪੱਧਰ ਦੇ ਅਧਿਕਾਰੀ ਨੂੰ ਦੇਣ ਦੇ ਬਿਆਨ ਤੇ ਸਵਾਲ ਚੁੱਕਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੂਨੀਅਰ ਅਧਿਕਾਰੀ ਆਪਣੇ ਤੋਂ ਦੋ ਰੈਂਕ ਉੱਤੇ ਸੀਨੀਅਰ ਅਧਿਕਾਰੀ ਵਿਰੁੱਧ ਜਾਂਚ ਕਿਵੇਂ ਕਰੇਗਾ।

« Previous PageNext Page »