January 2015 Archive

ਸੌਦਾ ਸਾਧ-ਸਿੱਖ ਟਕਰਾਅ ਕੇਸ ਸਾਲ 2008 ਵਿੱਚ ਨਾਮਜ਼ਦ ਸਾਰੇ ਸਿੱਖ ਬਰੀ

ਸਾਲ 2008 ਵਿੱਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਹੋਈ ਹਿੰਸਕ ਟਕਰਾਅ ਦੇ ਕੇਸ ਵਿੱਚ ਸ਼ਾਮਲ ਸਾਰੇ 22 ਸਿੱਖਾਂ ਨੂੰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਕੇ.ਮਹਿਤਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਿੱਖ ਸੰਗਤ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ ਤੇ ਸੱਚਾਈ ਦੀ ਜਿੱਤ ਦੱਸਿਆ ਹੈ।

ਆਪਣਾ ਸਮੁੱਚਾ ਜੀਵਨ ਦੁਖੀਆਂ ਨੂੰ ਸਮਰਪਿਤ ਕਰਨ ਵਾਲੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ ਅੱਜ ਹੋ ਰਹੀ ਹੈ ਰਿਲੀਜ਼

ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਅਤੇ ਆਪਣਾ ਸਮੁੱਚਾ ਜੀਵਨ ਦੁਖੀ ਮਾਨਵਤਾ ਨੂੰ ਸਮਰਪਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਨਵੀਂ ਪੰਜਾਬੀ ਫਿਲਮ 'ਇਹ ਜਨਮ ਤੁਮ੍ਹਾਰੇ ਲੇਖੇ' 30 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।

ਸਿੱਖ ਚੋਣ ਮੈਨੀਫੈਸਟੋ 31 ਜਨਵਰੀ ਨੂੰ ਲੰਡਨ ‘ਚ ਹੋਵੇਗਾ ਜਾਰੀ

ਮਈ 2015 ਦੀਆਂ ਬਰਤਾਨਵੀ ਸੰਸਦ ਚੋਣਾਂ ਲਈ ਸਿੱਖ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ, ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਇਹ ਚੋਣ ਮੈਨੀਫੈਸਟੋ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਿੱਖ ਆਗੂਆਂ ਅਤੇ ਧਾਰਮਿਕ ਮਾਮਲਿਆਂ ਸਬੰਧੀ ਬਰਤਾਨਵੀ ਮੰਤਰੀ ਲੌਰਡ ਅਹਿਮਦ ਦੀ ਮੌਜੂਦਗੀ ਵਿਚ 11.30 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸਥਾਨਿਕ ਰਾਜਸੀ ਪਾਰਟੀਆਂ ਦੇ ਆਗੂ, ਗੁਰੂ ਘਰਾਂ ਦੇ ਨੁਮਾਇੰਦੇ ਹਾਜ਼ਰ ਹੋਣਗੇ।

ਹਰ ਕਿਸੇ ਨੂੰ ਬਿਨਾਂ ਕਿਸੇ ਭੈਅ ਆਪਣੇ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਦਾ ਹੱਕ ਹੈ’’: ਉਬਾਮਾ

ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਅੱਜ ਆਪਣੇ ਦੌਰੇ ਨੂੰ ਸਮੇਟਦਿਆਂ ਉਨ੍ਹਾਂ ਆਖਿਆ, ‘‘ਹਰ ਕਿਸੇ ਨੂੰ ਬਿਨਾਂ ਕਿਸ ਭੈਅ, ਸਜ਼ਾ ਜਾਂ ਵਿਤਕਰੇ ਤੋਂ ਆਪਣੇ ਧਰਮ ਦੀ ਪੂਜਾ ਅਰਚਨਾ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਦਾ ਹੱਕ ਹੈ।’’

ਕਿਰਨ ਬੇਦੀ ਨੂੰ ਬਣਾਇਆ ਜਾ ਰਿਹਾ ਹੈ ਬਲੀ ਦਾ ਬੱਕਰਾ: ਕੇਜਰੀਵਾਲ

ਅੱਜ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਦਿੱਲੀ ਚੋਣ 'ਚ ਪਾਰਟੀ ਦੀ ਉਮੀਦਵਾਰ ਕਿਰਨ ਬੇਦੀ 'ਬਲੀ ਦਾ ਬੱਕਰਾ' ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਕਈ ਉੱਘੇ ਨੇਤਾ ਕਦੀ ਉਨ੍ਹਾਂ ਦੀ ਸਹਿਯੋਗੀ ਰਹੀ ਕਿਰਨ ਬੇਦੀ ਦੇ ਖਿਲਾਫ ਸਾਜ਼ਸ਼ ਰਚ ਰਹੇ ਹਨ।

ਦਿੱਲ਼ੀ ਚੋਣਾਂ ਕਿਰਨ ਬੇਦੀ ਬਨਾਮ ਕੇਜਰੀਵਾਲ ਬਣੀਆਂ, ਬੇਦੀ ਦੀਆਂ ਰੈਲ਼ੀਆਂ ਵਿੱਚ ਘੱਟ ਲੋਕਾਂ ਦੇ ਆਉਣ ਤੋਂ ਭਾਜਪਾ ਚਿੰਤਤ

ਦਿੱਲੀ ਵਿੱਚ ਹੋ ਰਹੀਆਂ ਕਿਰਨ ਬੇਦੀ ਦੀਆਂ ਚੋਣ ਰੈਲੀਆਂ 'ਚ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਮੁਕਾਬਲੇ ਘੱਟ ਭੀੜ ਹੋਣ ਤੋਂ ਪ੍ਰੇਸ਼ਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਰਾਜਧਾਨੀ 'ਚ ਅਪਣੇ ਪ੍ਰਮੁੱਖ ਆਗੂਆਂ ਨੂੰ ਚੋਣ ਪ੍ਰਚਾਰ ਲਈ ਲਿਆਉਣ ਦੀ ਤਿਆਰੀ 'ਚ ਹੈ।

ਨਿਤਨੇਮ ਕਰਨ ਨਾਲ ਰੂਹ ਨੂੰ ਸਕੂਨ ਮਿਲਦਾ ਹੈ: ਇਟਾਲੀਅਨ ਬੀਬੀ

ਸਿੱਖ ਗੁਰੂ ਸਹਿਬਾਨਾਂ ਵੱਲੋਂ ਦਰਸਾਇਆ ਗਿਆ ਸਿੱਖੀ ਮਾਰਗ ਅਜਿਾਹ ਮਾਰਗ ਹੈ ਜਿਸ ਵੱਲ ਜਿਸਨੇ ਵੀ ਇੱਕ ਕਦਮ ਅੱਗੇ ਵਧਿਆ, ਉਹ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ।ਜਿਸਨੇ ਵੀ ਇੱਕ ਵਾਰ ਰੂਹ ਨਾਲ ਇਸ ਮਾਰਗ ਵੱਲ ਵੇਖਿਆ, ਉਹ ੋਇਸ ਦਾ ਪਾਂਧੀ ਬਣ ਗਿਆ।

ਸ਼ਾਮ ਸਿੰਘ ਅਟਾਰੀਵਾਲੇ ਦੀ ਯਾਦ ਵਿੱਚ ਬਣੇ ਮਲਟੀ ਮੀਡਆ ਸਿੱਖ ਮਿਊਜ਼ੀਅਮ ਦਾ ਹੋਇਆ ਉਦਘਾਟਨ

ਖਾਲਸਾ ਰਾਜ ਦੀ ਆਨ ਸ਼ਾਨ ਅਤੇ ਸਲਾਮਤੀ ਲਈ ਸਭਰਾਵਾਂ ਦੇ ਜੰਗ-ਏ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਮਹਾਨ ਸਿੱਖ ਜਰਨੈਲ ਸ. ਸ਼ਾਮ ਸਿੰਘ ਅਟਾਰੀਵਾਲੇ ਦੀ ਯਾਦ ਨੂੰ ਸਮਰਪਿਤ ਮਲਟੀ ਮੀਡਆ ਸਿੱਖ ਮਿਊਜ਼ੀਅਮ ਬਣਾਇਆ ਗਿਆ ਹੈ।

ਸਿੱਖਾਂ ਪ੍ਰਤੀ ਜਿਆਦਾਤਰ ਅਮਰੀਕੀਆਂ ਨੂੰ ਪਤਾ ਨਾ ਹੋਣ ਬਾਰੇ ਸਰੋਮਣੀ ਕਮੇਟੀ ਨੇ ਜਤਾਈ ਚਿੰਤਾ

ਅਮਰੀਕਾ ਦੀ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਸਰਵੇਖਣ ਦੌਰਾਨ ਸਿੱਖਾਂ ਦੀ ਪਹਿਚਾਣ ਸਬੰਧੀ ਜ਼ਿਆਦਾਤਰ ਅਮਰੀਕੀ ਮੂਲ ਨਿਵਾਸੀਆਂ ਨੂੰ ਪਤਾ ਨਾ ਹੋਣ ਦਾ ਖੁਲਾਸਾ ਹੋਣ 'ਤੇ ਚਿੰਤਾ ਜਿਤਾਉਂਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਦੀ ਤਰੱਕੀ 'ਚ ਜਿਥੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਹੈ ।

ਸੌਦਾ ਸਾਧ ਦੀ ਫਿਲਮ ‘ਤੇ ਰੋਕ ਸਬੰਧੀ ਪਟੀਸ਼ਨ ‘ਤੇ ਸੁਣਵਾਈ ਚਾਰ ਫਰਵਰੀ ਨੂੰ

ਸਰਸਾ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਵਿਵਾਦਤ ਫਿਲਮ “ਗੋਡ ਆਫ ਮੈਸੇਂਜਰ” ‘ਤੇ ਅੱਜਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪ੍ਰਦਰਸ਼ਨ 'ਤੇ ਰੋਕ ਦੀ ਮੰਗ ਸਬੰਧੀ ਪਟੀਸ਼ਨ 'ਤੇ ਅੱਜ ਸੁਣਵਾਈ ਨਹੀ ਹੋ ਸਕੀ ਅਤੇ ਹੁਣ ਅਦਾਲਤ ਨੇ ਇਸ ‘ਤੇ ਸੁਣਵਾਈ ਕਰਨ ਲਈ 4 ਫਰਵਰੀ ਦੀ ਤਰੀਖ ਨਿਸ਼ਚਿੱਤ ਕੀਤੀ ਹੈ।

« Previous PageNext Page »