September 2014 Archive

ਖਾਲਿਸਤਾਨੀ ਆਗੂ ਸ: ਗੰਗਾ ਸਿੰਘ ਦੀ ਮੌਤ ਕੌਮ ਲਈ ਵੱਡਾ ਘਾਟਾ: ਸਿੱਖ ਜੱਥੇਬੰਦੀਆਂ

ਖਾਲਸਿਤਾਨੀ ਸਿੱਖ ਆਗੂ ਅਮਰੀਕਾ ਨਿਵਾਸੀ ਸਿੱਖ ਆਗੂ ਸ: ਗੰਗਾ ਸਿੰਘ ਢਿੱਲੋਂ ਦੀ ਮੌਤ ਨਾਲ ਸਿੱਖ ਕੌਮ ਖ਼ਾਸਕਰ ਆਜ਼ਾਦੀ ਪਸੰਦ ਸਿੱਖਾਂ ਦੇ ਕਾਫ਼ਲੇ ਨੂੰ ਵੱਡਾ ਘਾਟਾ ਪਿਆ ਹੈ।

ਅਮਰੀਕਾ ਦੇ ਸਿੱਖਾਂ ਦੇ ਇੱਕ ਵਫਦ ਨੇ ਰਾਜਸੀ ਸ਼ਰਨ ਲੈਣ ਵਾਲਿਆਂ ਦੀਆਂ ਮੁਸ਼ਕਲਾ ਹੱਲ ਕਰਨ ਲਈ ਮੋਦੀ ਨੂੰ ਦਿੱਤਾ ਮੰਗ ਪੱਤਰ

ਭਾਰਤੀ ਮੀਡੀਆ ਵੱਲੋਂ ਸਿੱਖ ਕੌਮ ਦਾ ਪ੍ਰਤੀਨਿਧ ਐਲਾਨੇ ਅਮਰੀਕੀ ਸਿੱਖਾਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਕਿ ਵਿਸ਼ੇਸ਼ ਤੌਰ 'ਤੇ 1980 ਵਿਆਂ ਵਿਚ ਰਾਜਸੀ ਸ਼ਰਨ ਲੈਣ ਵਾਲੇ ਵਿਅਕਤੀਆਂ ਨੂੰ ਵੀਜ਼ਾ ਲੈਣ ਤੇ ਪਾਸਪੋਰਟ ਨਵਿਆਉਣ ਵਿਚ ਆ ਰਹੀਆਂ ਰੁਕਾਵਟਾਂ ਦੂਰ ਕੀਤੀਆਂ ਜਾਣ।

ਮੋਦੀ ਨੇ ਮੈਡੀਸਨ ਸਕਵੇਅਰ ‘ਤੇ ਕੀਤਾ ਸੰਬੋਧਨ, ਗੁਜਰਾਤ ਮੁਸਲਿਮ ਕਤਲੇਆਮ ਅਤੇ ਘੱਟ ਗਿਣਤੀਆਂ ਦੀ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਹੋਇਆ ਵਿਰੋਧ

ਅੱਜ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਯਾਰਕ ਦੇ ਮੈਡੀਸਨ ਸਕਵੇਅਰ 'ਤੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਮੋਦੀ ਦੇ ਭਾਸ਼ਣ ਨੂੰ ਸੁਨਣ ਲਈ ਭਾਰਤ ਮੂਲ਼ ਦੇ ਲੋਕ ਵੱਡੀ ਗਿਣਤੀ ਵਿੱਚ ਪਹੂੰਚੇ ਹੋਏ ਸਨ, ਉੱਥੇ ਮੈਡੀਸਨ ਸਕੁਐਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਉਸਦਾ ਵਿਰੋਧ ਵੀ ਕਰ ਰਹੇ ਸਨ।।

ਭਾਜਪਾ ਨੇ ਹਿੰਦੂਤਵ ਦਾ ਇਸਤੇਮਾਲ ਰਾਜਸੀ ਲਾਭ ਲਈ ਕੀਤਾ: ਸ਼ਿਵ ਸੈਨਾ

ਭਾਜਪਾ-ਸ਼ੈਨਾ ਗੱਠਜੋੜ ਟੁੱਟ ਚੁੱਕਿਆ ਹੈ ਅਤੇ ਹੁਣ ਬੀਤੇ ਸਮੇਂ ਵਿੱਚ ਰਹੀਆਂ ਭਾਈਵਾਲ ਪਾਰਟੀਆਂ ਵੱਲੋਂ ਇੱਕ-ਦੂਜੇ 'ਤੇ ਦੋਸ਼ ਲਾਉਣੇ ਸ਼ੁਰੂ ਹੋ ਗਏ ਹਨ।ਅੱਜ ਸਾਬਕਾ ਭਾਈਵਾਲ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਉਸ ਦੇ ਨੇਤਾ ਬਾਲ ਠਾਕਰੇ ਹੀ ਸਨ ਜਿਹੜੇ ਹਿੰਦੂਤਵ ਲਈ ਡਟੇ ਰਹੇ ਜਦਕਿ ਦੂਜਿਆਂ ਨੇ ਇਸ ਦਾ 'ਸਿਆਸੀ ਲਾਭ ਲਈ' ਇਸਤੇਮਾਲ ਕੀਤਾ।

ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਫਿਜ਼ੀਕਲ ਕਾਲਜ਼ ਝੜਕੌਦੀ, ਲੁਧਿਆਣਾ ਵਿੱਚ ਹੋਈ ਸ਼ੁਰੂ

ਸਿੱਖਾਂ ਨੂੰ ਆਪਣੇ ਵਿਰਸੇ ਮੁਤਾਬਕ ਸੱਚ ਅਤੇ ਇਨਸਾਫ ਲਈ ਹਮੇਸ਼ਾ ਸ਼ੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ। ਕਿਉਕਿ ਇਨਸਾਫ ਅਤੇ ਸੱਚ ਹਾਕਮ ਅਤੇ ਮਹਿਕੂਮ ਕੌਮਾਂ ਦਰਮਿਆਨ ਇੱਕ ਅਜਿਹਾ ਸਦਾ ਰਹਿਣ ਵਾਲਾ ਮੁੱਦਾ ਹੈ, ਜਿਸਤੇ ਦੋਹਾਂ ਕੌਮਾਂ ਦੀ ਕਦੇ ਵੀ ਰਿਸਾਈ ਨਹੀਂ ਹੋ ਸਕਦੀ।ਮਹਿਕੂਮ ਕੌਮਾਂ ਦਾ ਸੱਚ ਹਾਕਮ ਕੌਮਾਂ ਨੂੰ ਕਦੇ ਪ੍ਰਵਾਨ ਨਹੀਂ ਹੁੰਦਾ। ਹਾਕਮ ਕੌਮ ਮਹਿਕੂਮ ਕੌਮਾਂ ਨੂੰ ਕਦੇ ਵੀ ਇਨਸਾਫ ਥਾਲੀ ਵਿੱਚ ਪਰੋਸ ਕੇ ਨਹੀਂ ਦਿੰਦੀ, ਇਹ ਹਾਸਲ ਕਰਨਾ ਪੈਂਦਾ ਹੈ।

ਲੁਧਿਆਣਾ ਵਿੱਚ ਮਾਛੀਵਾੜਾ ਥਾਣੇ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗੋਲੀਆਂ ਮਾਰਕੇ ਮਾਰ ਮੁਕਾਇਆ

ਲੁਧਿਆਣਾ ਵਿੱਚ ਕਾਤਲਾਨਾ ਹਮਲੇ ਵਿੱਚ ਲੋੜੀਂਦੇ ਨੌਜਵਾਨਾਂ 'ਤੇ ਖੰਨਾ ਪੁਲਿਸ ਵੱਲੋਂ ਗੋਲੀਆਂ ਚਲਾਉਣ ਨਾਲ ਦੋ ਨੋਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਥਾਣਾ ਮਾਛੀਵਾੜਾ ਦੇ ਐਸ. ਐਚ. ਓ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਆਹਲੂਵਾਲੀਆ ਕਾਲੋਨੀ ਵਿਚ ਇੱਕ ਵਿੱਚ ਘਰ ਛਾਪਾਮਾਰਿਆ ਅਤੇ ਪੁਲਿਸ ਨੇ ਇਕ ਕਮਰੇ ਦਾ ਦਰਵਾਜ਼ਾ ਖੜਕਾਇਆ। ਪਰ ਅੰਦਰੋਂ ਬੈਠੇ ਨੌਜਵਾਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ 'ਤੇ ਪੁਲਿਸ ਮੁਲਾਜ਼ਮ ਦਰਵਾਜ਼ਾ ਤੋੜ ਦਿੱਤਾ।

ਟਾਇਟਲਰ-ਫੁਲਕਾ ਮਾਮਲਾ: ਫੂਲਕਾ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹਾਂ -ਟਾਇਟਲਰ

ਦਿੱਲੀ ਸਿੱਖ ਕਤਲੇਆਮ ਦੇ ਮਾਮਲਿਆ ਦੀ ਪੈਰਵੀ ਕਰ ਰਹੇ ਪ੍ਰਸਿੱਧ ਵਕੀਲ਼ ਐੱਚ. ਐੱਸ ਫੁਲਕਾ ਵੱਲੋਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਮਾਨਹਾਨੀ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਟਾਇਟਲਰ ਨੇ ਅਦਾਲਤ ਨੂੰ ਕਿਹਾ ਕਿ ਉਹ ਸ਼ਿਕਾਇਤ ਕਰਤਾ ਸ੍ਰ. ਫੂਲਕਾ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹੈ।

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਸਾਢੇ ਤਿੰਨ ਸਾਲਾਂ ਵਿੱਚ ਨਹੀਂ ਕੀਤੀ ਜਾਂਚ ਪੂਰੀ: ਅੱਜ ਤੱਤਕਾਲੀਨ ਐੱਸ.ਐੱਸ.ਪੀ ਨਾਰਨੋਲ ਨੇ ਬਿਆਨ ਕਰਵਾਏ ਦਰਜ਼

ਨਵੰਬਰ 1984 ਵਿੱਚ ਭਾਰਤ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਸਮੁੱਚੇ ਭਾਰਤ ਵਿੱਚ ਚੱਲੀ ਸਿੱਖ ਨਸਲਕੁਸ਼ੀਨ ਦੀ ਹਨੇਰੀ ਵਿੱਚ ਹਰਿਆਣਾ ਦੇ ਜਿਲ੍ਹਾ ਗੁੜਗਾਉਂ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖਾਂ ਦਾ ਹਿੰਦੂਵਾਦੀ ਬੁਰਸ਼ਾਗਰਦਾਂ ਵੱਲੋਂ ਸਮੂਜਿਕ ਕਤਲੇਆਮ ਕਰ ਦਿੱਤਾ ਸੀ।

ਗੁਜਰਾਤ ਮੁਸਲਿਮ ਕਤਲੇਆਮ ਮਾਮਲਾ: ਮੋਦੀ ਤੱਕ ਸੰਮਨ ਪਹੁੰਚਾਣ ਵਾਲੇ ਨੂੰ ਮਿਲੇਗਾ 10,000 ਡਾਲਰ ਦਾ ਇਨਾਮ

ਨਿਊਯਾਰਕ 'ਚ ਰਹਿਣ ਵਾਲੇ ਕਾਨੂੰਨੀ ਸਲਾਹਕਾਰ ਨੇ ਪੱਤਰਕਾਰਾਂ ਦੱਸਿਆ ਕਿ ਅਮਰੀਕਨ ਜਸਟਿਸ ਸੈਂਟਰ ਨੇ ਅਗਲੇ ਦੋ ਦਿਨਾਂ 'ਚ ਸ਼ਹਿਰ 'ਚ ਮੋਦੀ ਦੇ ਕਈ ਜਨਤਕ ਸਮਾਰੋਹਾਂ ਦੌਰਾਨ ਅਦਾਲਤ ਦੇ ਸੰਮਨ ਮੋਦੀ ਤੱਕ ਪਹੁੰਚਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੀ ਪੇਸ਼ਕਸ਼ ਕੀਤੀ ਗਈ ਹੈ।

ਬੰਡਾਲਾ-ਸੁਖਪਾਲ ਸਿੰਘ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਵਿੱਚ ਆਈ.ਜੀ ਉਮਰਾਨੰਗਲ ਖਿਲਾਫ ਸੀਬੀਆਈ ਜਾਂਚ ਹੋਵੇ: ਕਰਨਲ ਜੀ. ਐਸ. ਸੰਧੂ

ਪੰਜਾਬ ਵਿੱਚ 90ਵਿਆਂ ਦੇ ਦੌਰਾਨ ਚੱਲੀ ਸਰਕਾਰੀ ਅੱਤਵਾਦ ਦੀ ਹਨੇਰੀ ਵਿੱਚ ਪਲਿਸ ਵੱਲੋਂ ਇਨਾਮਾਂ ਦੀਆਂ ਵੱਡੀਆਂ ਰਕਮਾਂ ਅਤੇ ਤਰੱਕੀਆ ਲੈਣ ਦੇ ਲਾਲਚ ਵਿੱਚ ਨਾਮੀ ਖਾੜਕੂਆਂ ਦੀ ਜਗ੍ਹਾ ਆਮ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ।ਅਜਿਹੇ ਇੱਕ ਨਹੀਂ ਅਨੇਕਾਂ ਕੇਸ ਜਨ, ਜਿਨਾਂ ਵਿੱਚ ਪੁਲਿਸ ਵੱਲੋਂ ਮੁਕਾਬਲਿਆਂ ਦੌਰਾਨ ਮਾਰੇ ਖਾੜਕੂਆਂ ਦੇ ਨਾਮ 'ਤੇ ਮੋਟੀਆਂ ਇਨਾਮੀ ਰਕਮਾਂ ਅਤੇ ਅਹੁਦੇ ਪ੍ਰਾਪਤ ਕੀਤੇ।

« Previous PageNext Page »