August 2014 Archive

ਪ੍ਰਨੀਤ ਕੌਰ ਨੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤੀ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਦੋ ਸੀਟਾਂ ‘ਤੇ ਹੋਈਆਂ ਚੋਣਾਂ ‘ਚੋਂ ਪਟਿਆਲਾ ਸੀਟ ਦਾ ਨਤੀਜ਼ਾ ਆ ਗਿਆ ਹੈ।ਇਥੋਂ ਕਾਗਰਸੀ ਉਮੀਦਵਾਰ ਪ੍ਰਨੀਤ ਕੌਰ ਚੋਣ ਜਿੱਤ ਗਏ ਹਨ।

ਆਮ ਆਦਮੀ ਪਾਰਟੀ ਪੰਜਾਬ ਦੀ ਕਾਰਜ਼ਕਰਨੀ ਦੀ ਮੀਟਿੰਗ ਵਿੱਚ ਜੱਥੇਬੰਦਕ ਢਾਂਚੇ ਨੂੰ ਮਜਬੂਤ ਕਰਨ ‘ਤੇ ਦਿੱਤਾ ਜੋਰ

ਆਮ ਆਦਮੀ ਪਾਰਟੀ ਵੱਲੋਂਪੰਜਾਬ ਵਿੱਚ ਲੋਕ ਸਭਾ ਚੋਣਾਂ ਅਤੇ ਹੁਣ ਦੋ ਜਿਮਨੀ ਚੋਣਾਂ ਉਪਰੰਤ ਅੱਜ ਹੋਈ ਪੰਜਾਬ ਕਾਰਜ਼ਕਾਰਨੀ ਦੀ ਮੀਟਿੰਗ ਚ ਪੰਜਾਬ ਦੇ ਢਾਂਚੇ ਨੂੰ ਬੂਥ ਪੱਧਰ ਤੇ ਸੰਗਠਤ ਕਰਨ ਅਤੇ ਹੋਰ ਰਣਨੀਤੀਆਂ ਬਾਰੇ ਵਿਸਥਾਰ ਚ ਚਰਚਾ ਕੀਤੀ

ਜੇ ਸ਼੍ਰੋਮਣੀ ਕਮੇਟੀ ਪ੍ਰਧਾਨ, ਅੰਤਰਿੰਗ ਕਮੇਟੀ ਮੈਂਬਰ ਸੁਤੰਤਰ ਫੈਸਲੇ ਨਹੀਂ ਲੈ ਸਕਦੇ ਤਾਂ ਅਹੁਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ : ਦਲ਼ ਖਾਲਸਾ

ਸ਼੍ਰੋਮਣੀੌ ਕਮੇਟੀ ਦੇ ਇੰਟਰਨਲ ਆਡੀਟਰ ਐੱਸ. ਐੱਸ. ਕੋਹਲੀ ਦੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਨਿਯੂਕਤੀ ਨੂੰ ਪ੍ਰਵਾਨਗੀ ਦੇਣ ਦੀ ਦਲ਼ ਖਾਲਸਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ ਭੇਜਿਆ, ਮਾਨਸਾ ਪੁਲਸ ਪਰਤੀ ਬੇਰੰਗ

ਸਿੱਖ ਸਿਆਸਤ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਸ ਵੱਲੋਂ ਗ੍ਰਿਫਤਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਉਨ੍ਹਾਂ ਦਾ ਇੱਕ ਦਿਨਾਂ ਰਿਮਾਂਡ ਖਤਮ ਹੋਣ ‘ਤੇ ਸਥਾਨਕ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨਾਂ ਨੂੰ 6 ਸਤੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਨ੍ਹਾਂ ਨਾਲ ਗ੍ਰਿਫਤਾਰ ਦੋ ਹੋਰ ਸਿੱਖਾਂ ਨੂੰ ਅਦਾਲਤ ਨੇ ਪਹਿਲਾਂ ਹੀ ਜੇਲ ਭੇਜ ਦਿੱਤਾ ਸੀ।

ਬਾਬਾ ਦਾਦੂਵਾਲ ਦੀ ਗ੍ਰਿਫਤਾਰੀ ਬਾਦਲ ਸਰਕਾਰ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੀ ਕਾਰਵਾਈ: ਦਲ ਖਾਲਸਾ

ਸਿੱਖ ਹੱਕਾਂ ਜਦੋ ਜਹਿਦ ਕਰ ਰਹੀ ਪਾਰਟੀ ਦਲ ਖਾਲਸਾ ਨੇ ਸਿੱਖ ਪ੍ਰਚਾਰਕ ਅਤੇ ਨਵੀਂ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਮੈਂਬਰ ਬਾਬਾ ਬਲਜੀਤ ਸਿੰਘ ਦੀ ਗ੍ਰਿਫਤਾਰੀ ਨੂੰ ਬਾਦਲ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਦਬਾਉਣ ਦੀ ਸਪੱਸ਼ਟ ਕਾਰਵਾਈ ਕਰਾਰ ਦਿੱਤਾ।

ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਵਿੱਚ ਮਨਮੋਹਨ ਸਿੰਘ ਦੀ ਧੀ ਰਾਹੀਂ ਉਸਨੂੰ ਸੰਮਨ ਭੇਜਣ ਦੀ ਆਗਿਆ ਦਿੱਤੀ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ “ਮਨੁੱਖੀ ਅਧਿਕਾਰਾਂ ਦੀ ਉਲ਼ੰਘਣਾ” ਦੇ ਕੇਸ ਵਿੱਚ ਇੱਕ ਅਮਰੀਕੀ ਅਦਾਲਤ ਨੇ “ਸਿੱਖਸ ਫਾਰ ਜਸਟਿਸ” ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਧੀ ਅੰਮ੍ਰਿਤ ਸਿੰਘ ਜੋ ਕਿ ਅਮਰੀਕਾ ਦੀ ਪੱਕੀ ਵਸਨੀਕ ਹੈ, ਰਾਹੀਂ ਸੰਮਨ ਪਹੁੰਚਾਉਣ ਦੀ ਆਗਿਆ ਦੇ ਦਿੱਤੀ ਹੈ।

ਮੋਹਨ ਭਾਗਵਤ ਵੱਲੋਂ ਸਿੱਖਾਂ ਦੁਆਰਾ ਕੀਤੀਆਂ ਕੁਰਬਾਨੀਆਂ ਦਾ ਬਦਲਾ ਨਮਕ ਹਰਾਮੀ ਦੇ ਰੂਪ ਵਿਚ ਦੇਣਾ ਬਹੁਤ ਹੀ ਸ਼ਰਮਨਾਕ :ਜੱਥੇਦਾਰ ਨੰਦਗੜ੍ਹ

ਸਿੱਖ ਪੰਥ ਨੂੰ ਆਪਣੇ ਵੱਖਰੇ ਤੇ ਨਿਰਾਲੇ ਹੋਣ ਲਈ ਕਿਸੇ ਬੁਤਪੂਜਕ ਦੇ ਸਰਟੀਫੀਕੇਟ ਦੀ ਲੋੜ ਨਹੀਂ, ਕਿਉਂਕਿ ਦਸਮ ਪਿਤਾ ਨੇ 1699ਈਂ ਵਿਚ ਖਾਲਸੇ ਦੀ ਸਾਜਣਾ ਕਰਕੇ ਖਾਲਸੇ ਨੂੰ ‘ਬਿਪਰਨ ਕੀ ਰੀਤ’ ਤੋਂ ਦੂਰ ਰਹਿਣ ਦੇ ਸਖਤ ਆਦੇਸ਼ ਰਾਹੀਂ ਖਾਲਸੇ ਦੇ ਨਿਆਰੇਪਣ ਦਾ ਖੁਲਾ ਐਲਾਨਨਾਮਾ ਹੋਇਆ ਹੈ ਜਿਸ ਨੂੰ ਦੁਨੀਆਂ ਦੀ ਕੋਈ ਹਸਤੀ ਮੇਟਣ ਦੀ ਸਮਰਥਾ ਨਹੀਂ ਰੱਖਦੀ।

ਪੁਲਸ ਕੈਟ ਪਿੰਕੀ ਰਿਹਾਈ ਮਾਮਲਾ: ਮੁੱਖ ਮੰਤਰੀ ਬਾਦਲ ਨੇ ਫਾਇਲ ਆਪਣੇ ਕੋਲ ਮੰਗਵਾਈ

ਬਦਨਾਮ ਪੁਲਸ ਕੈਟ ਗੁਰਮੀਤ ਪਿੰਕੀ ਜੋ ਕਿ ਇੱਕ ਕਤਲ ਕੇਸ ਵਿੱਚ ਉਮਰ ਕੈਦ ਭੋਗ ਰਿਹਾ ਸੀ, ਦੀ ਰਿਹਾਈ ਮਹਿਜ਼ 7 ਸਾਲ ਅਤੇ ਕੁਝ ਮਹੀਨਿਆਂ ਵਿੱਚ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਖੂਬ ਆਲੋਚਨਾ ਹੋ ਰਹੀ ਹੈ।ਪੀੜਤ ਪਰਿਵਾਰ ਨੇ ਪੰਜਾਬ ਦੀ ਬਾਦਲ ਸਰਕਾਰ ਦੇ ਇਸ ਫੈਸਲੇ ਵਿਰੁੱਧ ਹਾਈਕੋਰਟ ‘ਚ ਪਹੁੰਚ ਕੀਤੀ ਹੈ।

ਬਾਦਲ ਨੇ ਮੋਹਨ ਭਾਗਵਤ ਦੀ ਬਿਆਨਬਾਜ਼ੀ ‘ਤੇ ਕਿਹਾ: ਨਹੀਂ ਕਰਨੀਆਂ ਚਾਹੀਦਆਂ ਕਿਸੇ ਧਰਮ, ਕੌਮ ਪ੍ਰਤੀ ਟਿੱਪਣੀਆਂ

ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੂਤਵ ਅਤੇ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਪ੍ਰਤੀ ਦਿੱਤੇ ਬਿਆਨ ‘ਤੇ ਪੰਜਾਬ ਦੇ ਮੁੱਖ ਮੰਤੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਹੈ, ਇਸ ਕਰਕੇ ਵੱਖ-ਵੱਖ ਧਰਮਾਂ, ਜਾਤਾਂ, ਵਿਸ਼ਵਾਸਾਂ ਤੇ ਭਾਈਚਾਰਿਆਂ ‘ਤੇ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰਖਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਵਿਰੁਧ ਟਿਪਣੀਆਂ ਕਰਨ ‘ਤੇ ਬਚਣਾ ਚਾਹੀਦਾ ਹੈ।

ਪੰਜਾਬ ਪੁਲਸ ਨੇ ਬਾਬੇ ਦਾਦੂਵਾਲ ਕੋਲ ਏ.ਕੇ 47 ਹੋਣ ਦਾ ਦਾਅਵਾ ਕਰਦਿਆਂ ਪੁਲਸ ਰਿਮਾਂਡ ਵਧਾਉਣ ਦੀ ਦਿੱਤੀ ਅਰਜ਼ੀ, ਅਦਾਲਤ ਨੇ ਇੱਕ ਦਿਨ ਦਾ ਰਿਮਾਂਡ ਵਧਾਇਆ

ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕਰਨ ਮਗਰੌਂ ਅੱਜ ਪੁਲਸ ਨੇ ਬਾਬੇ ਤੋਂ ਇੱਕ ਏ. ਕੇ 47 ਰਾਈਫਲ ਦੀ ਬਰਾਮਦੀ ਕਰਨ ਲਈ ਪੁਲਸ ਰਿਮਾਂਡ ਵਿੱਚ ਵਾਧਾ ਕਰਨ ਦੀ ਅਰਜ਼ੀ ਦਿੱਤੀ, ਜਿਸ ‘ਤੇ ਕਾਰਵਾਈ ਕਰਦਿਆਂ ਸਥਾਨਕ ਇਲਾਕਾ ਮੈਜਿਸਟਰੇਟ ਸ੍ਰੀ ਵਿਸ਼ੇਸ਼ ਨੇ ਜੈਤੋ ਪੁਲੀਸ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਪੁਲੀਸ ਰਿਮਾਂਡ ਵਿੱਚ ਇੱਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਦ ਕਿ ਉਸ ਦੇ ਦੋ ਸਾਥੀਆਂ ਰਜਿੰਦਰ ਸਿੰਘ ਅਤੇ ਰਣਧੀਰ ਸਿੰਘ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ।

« Previous PageNext Page »