June 2013 Archive

ਦਿੱਲੀ ਦੇ ਲੈਫ. ਗਵਰਨਰ ਨੇ ਪ੍ਰੋ. ਭੁੱਲਰ ਦੀ ਫਾਂਸੀ ਉੱਤੇ ਵਕਤੀ ਤੌਰ ਉੱਤੇ ਰੋਕ ਲਾਈ

ਨਵੀਂ ਦਿੱਲੀ (19 ਜੂਨ, 2013): ਅਖਬਾਰੀ ਹਵਾਲੇ ਨਾਲ ਹਾਸਲ ਹੋਈ ਜਾਣਕਾਰੀ ਅਨੁਸਾਰ ਦਿੱਲੀ ਦੇ ਲੈਫੀ. ਜਨਰਲ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਹਾਲ ਦੀ ਘੜੀ ਟਾਲ ਦੇਣ ਦਾ ਫੈਸਲਾ ਲਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਫੈਸਲਾ ਦਿੱਲੀ ਸਰਕਾਰ ਦੇ ਸਿਹਤ ਮਹਿਕਮੇਂ ਵੱਲੋਂ ਬਣਾਏ ਗਏ ਡਾਕਟਰਾਂ ਦੇ ਬੋਰਡ ਦੀ ਉਸ ਰਿਪੋਰਟ ਦੇ ਅਧਾਰ ਉੱਤੇ ਲਿਆ ਗਿਆ ਹੈ ਜਿਸ ਵਿਚ ਡਾਕਟਰਾਂ ਵੱਲੋਂ ਪ੍ਰੋ. ਭੁੱਲਰ ਦੀ ਸਿਹਤ ਦੀ ਜਾਂਚ ਕਰਕੇ ਇਹ ਪੁਸ਼ਟੀ ਕੀਤੀ ਗਈ ਸੀ ਕਿ ਉਨ੍ਹਾਂ ਦੀ ਸਰੀਰਕ ਤੇ ਮਾਨਸਕ ਸਿਹਤ ਠੀਕ ਨਹੀਂ ਹੈ।