June 2012 Archive

ਅਮਰੀਕਨ ਸਿੱਖਾਂ ਵਲੋਂ ਭਾਰਤੀ ਦੂਤਾਵਾਸ ਅੱਗੇ ਭਾਰੀ ਰੋਸ ਪ੍ਰਦਰਸ਼ਨ

ਸੈਨ ਫਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ)- ਮਨੁੱਖਤਾ ਦੀ ਘੋਰ ਦੁਸ਼ਮਣ ਭਾਰਤ ਸਰਕਾਰ ਤੇ ਇਸਦੀ ਦਹਿਸ਼ਤਗਰਦ ਫੌਜ ਦੁਆਰਾ ਸਿੱਖ ਕੌਮ ਉਤੇ ਜੂਨ 1984 ਵਿਚ ਕੀਤੇ ਹਮਲੇ ਦੀ ਦਰਿੰਦਗੀ ਦੀਆਂ ਭਿਆਨਕ ਯਾਦਾਂ ਦੇ ਜ਼ਖ਼ਮ 28 ਸਾਲਾਂ ਬਾਦ ਵੀ ਰਿਸ ਰਹੇ ਹਨ। ਜੂਨ ਦਾ ਮਹੀਨਾ ਆਉਂਦਿਆਂ ਹੀ ਇਹ ਗੁੱਸਾ ਵਿਰੋਧ ਬਣ ਕੇ ਨਾਹਰਿਆਂ, ਜੈਕਾਰਿਆਂ ਅਤੇ ਰੋਸ ਦੇ ਪ੍ਰਗਟਾਵੇ ਵਜੋਂ ਬਾਹਰ ਆਉਂਦਾ ਹੈ। ਇਹ ਮੁਜ਼ਾਹਰੇ ਕੈਨੇਡਾ, ਇੰਗਲੈਂਡ, ਜਰਮਨੀ ਤੇ ਹੋਰ ਯੌਰਪੀ ਮੁਲਕਾਂ ਵਿਚ ਹੁੰਦੇ ਹਨ। ਅਮਰੀਕਾ ਵਿਚ ਇਹ ਮੁਜ਼ਾਹਰੇ ਨਿਊਯਾਰਕ, ਵਾਸ਼ਿੰਗਟਨ ਡੀ.ਸੀ. ਤੇ ਸੈਨ ਫਰਾਂਸਿਸਕੋ ਵਿਖੇ ਹੁੰਦੇ ਹਨ। ਸੈਨ ਫਰਾਂਸਿਸਕੋ ਦੇ ਇਸ ਵਾਰ ਦੇ ਮੁਜ਼ਾਹਰੇ ਨੂੰ ਲਾਮਬੰਦ ਕਰਨ ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੀ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੂਰੀ ਮਿਹਨਤ ਕੀਤੀ,

ਵਿਸ਼ੇਸ਼ ਗੱਲਬਾਤ (2): ਸਾਕਾ ਦਰਬਾਰ ਸਾਹਿਬ ਦੀ ਦੇ ਵਿਰੋਧ ਦੀ ਰਾਜਨੀਤੀ

ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।

ਵਿਸ਼ੇਸ਼ ਗੱਲਬਾਤ (1): ਸਾਕਾ ਦਰਬਾਰ ਸਾਹਿਬ (ਜੂਨ 1984) ਦੀ ਯਾਦਗਾਰ ਕਿਉਂ?

ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਵਿਸ਼ੇਸ਼ ਗੱਲਬਾਤ: (1) ਸਾਕਾ ਦਰਬਾਰ ਸਾਹਿਬ (ਜੂਨ 1984) ਦੀ ਯਾਦਗਾਰ ਕਿਉਂ? ਅਤੇ (2) ਯਾਦਗਾਰ ਦੇ ਵਿਰੋਧ ਦੀ ਰਾਜਨੀਤੀ

ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਾਰੇ ਸਿੱਖ ਨੁਕਤਾ-ਨਜ਼ਰ ਲੱਭਣ ਦੇ ਯਤਨਾਂ ਤਹਿਤ "ਸਿੱਖ ਸਿਆਸਤ ਮਲਟੀਮੀਡੀਆ" ਵੱਲੋਂ ਸਿੱਖ ਚਿੰਤਕਾਂ ਨਾਲ ਵਿਸ਼ੇਸ਼ ਗੱਲ-ਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਦਾ ਸੰਚਾਲਨ ਸ੍ਰ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਵਿਚ ਉੱਘੇ ਸਿੱਖ ਚਿੰਤਕ ਤੇ ਲੇਖਕ ਸ੍ਰ: ਅਜਮੇਰ ਸਿੰਘ, ਸਮਾਜਕ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ: ਜਗਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।

ਸ਼ਹਾਦਤ ਦਾ ਸਫਰ

ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਦਾ ਦਿਨ ਸਮੁੱਚੀ ਸਿੱਖ ਕੌਮ ਵਲੋਂ, ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰ, ਪਹਿਲੇ ਸ਼ਹੀਦ ਗੁਰੂ, ਗੁਰੂ ਅਰਜਨ ਸਾਹਿਬ ਦੇ 406ਵੇਂ ਸ਼ਹੀਦੀ-ਪੁਰਬ ਵਜੋਂ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਗੁਰੂ ਅਰਜਨ ਸਾਹਿਬ ਤੋਂ ਸਿੱਖੀ ਵਿੱਚ ਸ਼ਹਾਦਤ ਦਾ ਦੌਰ ਸ਼ੁਰੂ ਹੁੰਦਾ ਹੈ, ਜੋ ਨਿਰੰਤਰ ਜਾਰੀ ਹੈ।

ਜੂਨ 1984 ਦੇ ਸ਼ਹੀਦਾਂ ਨੂੰ ਗੁਰਬਾਣੀ ਤੇ ਰੌਸ਼ਨੀ ਦੀ ਲੋਅ ਵਿਚ ਸ਼ਰਧਾਂਜਲੀ

ਫਰੀਮਾਂਟ (13/06/2012): ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿਚ ਉਸਰੇ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਜੂਨ 1984 ਵਿਚ ਭਾਰਤ ਦੀ ਮਨੁੱਖਤਾ ਵਿਰੋਧੀ ਜਾਬਰ ਜਾਂ ਜ਼ਾਲਮ ਹਕੂਮਤ ਦੀ ਦਹਿਸ਼ਤਵਾਦੀ ਫੌਜ ਦੁਆਰਾ ਸ੍ਰੀ ਹਰਿਮੰਦਿਰ ਸਾਹਿਬ ਤੇ 37 ਹੋਰ ਗੁਰਦੁਆਰਾ ਸਾਹਿਬਾਨ ਵਿਚ ਕੀਤੇ ਗਏ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨਸਲਘਾਤੀ ਕਤਲੇਆਮ ਵਿਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਬੁਜ਼ਰਗਾਂ ਤੇ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ੇਸ਼ ਦੀਵਾਨ ਸਜਾਏ ਗਏ।

ਸਿਖਸ ਫਾਰ ਜਸਟਿਸ ਵੱਲੋਂ ਦਸਤਖਤ ਇਕੱਠੇ ਕਰਨ ਲਈ ‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ

ਕੈਲੀਫੋਰਨੀਆ, (12 ਜੂਨ 2012): ਨਵੰਬਰ ਵਿਚ ਸਯੁੰਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਅੱਗੇ ਦਾਇਰ ਕੀਤੀ ਜਾਣ ਵਾਲੀ ਸਿਖ ‘ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕੱਠੇ ਕਰਨ ਲਈ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਭਰ ਦੇ ਸਿਖ ਭਾਈਚਾਰੇ ਨਾਲ ਰਾਬਤਾ ਕਾਇਮ ਕਰਨ ਲਈ ਅਤੇ ਯਹੂਦੀਆਂ, ਅਰਮੇਨੀਅਨਾਂ, ਬੋਸਨੀਅਨਾਂ ਤੇ ਰਵਾਂਡਾ ਦੇ ਲੋਕਾਂ ਜਿਹੜੇ ਕਿ ਨਸਲਕੁਸ਼ੀ ਦੇ ਪੀੜਤ ਰਹੇ ਹਨ ਤੋਂ ਸਮਰਥਨ ਜੁਟਾਉਣ ਲਈ ਇਕ ਵੈਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ।

ਜੂਨ 1984 ਦੇ ਘੱਲੂਘਾਰੇ ਬਾਰੇ ਲੁਕੀ ਹੋਈ ਸਭਿਆਚਾਰਕ ਰਾਜਨੀਤੀ ਦਾ ਵਿਸ਼ਲੇਸ਼ਣ

ਇਹ ਵੀ ਭੁੱਲਣ ਵਾਲੀ ਗੱਲ ਨਹੀਂ ਕਿ ਜਦੋਂ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਦੇ ਕੰਪਲੈਕਸ ਵਿੱਚ ਆਪਣੇ ਸਲਾਹਕਾਰਾਂ ਦੀ ਸਹਾਇਤਾ ਨਾਲ ਨੌਜੁਆਨਾਂ ਨੂੰ ਪ੍ਰੇਰਿਤ ਕਰ ਰਹੇ ਸਨ, ਉਸ ਸਮੇਂ ਸੰਤ ਹਰਚੰਦ ਸਿੰਘ ਲੌਗੋਂਵਾਲ ਵੀ ਮੋਰਚਾ ਚਲਾ ਰਹੇ ਸਨ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਣਕ ਦੂਜੇ ਰਾਜਾਂ ਵਿਚ ਨਾਂ ਭੇਜਣ ਦਾ ਐਲਾਨ ਕਰ ਦਿੱਤਾ ਹੋਇਆ ਸੀ। ਉਨ੍ਹਾਂ ਦੇ ਐਲਾਨ ਦੇ ਝੱਟ ਪਿੱਛੋਂ ਹੀ ਉਪਰੇਸ਼ਨ ਬਲਿਊ ਸਟਾਰ, ਜਿਸ ਦਾ ਅਭਿਆਸ ਬਹੁਤ ਦੇਰ ਤੋਂ ਹੋ ਰਿਹਾ ਸੀ, ਕਰ ਦਿੱਤਾ ਗਿਆ। ਜਦੋਂ ਕਿ ਪ੍ਰਧਾਨ ਮੰਤਰੀ ਇੱਕ ਦਿਨ ਪਹਿਲਾਂ ਤੱਕ ਕਹਿ ਰਹੀ ਸੀ ਕਿ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਦਾ ਤੀਸਰਾ ਐਡੀਸ਼ਨ ਜਾਰੀ ਕੀਤਾ ਗਿਆ

ਸ਼੍ਰੀ ਅੰਮ੍ਰਿਤਸਰ, ਪੰਜਾਬ (ਜੂਨ 5, 2012):ਜੂਨ 1984 ਦਰਬਾਰ ਸਾਹਿਬ ਹਮਲੇ ਦੌਰਾਨ ਅਕਾਲ ਤਖਤ ਦੀ ਅਜ਼ਮਤ ਦੀ ਰਾਖੀ ਕਰਦਿਆਂ ਜੂਝ ਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ‘ਸ਼ਹੀਦੀ ਡਾਇਰੈਕਟਰੀ‘ ਦਾ ਤੀਸਰਾ ਐਡੀਸ਼ਨ ਦਲ ਖ਼ਾਲਸਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਜੋ ਅੱਜ ਅਕਾਲ ਤਖਤ ਸਾਹਿਬ ਉਤੇ ਅਰਦਾਸ ਕਰਨ ਉਪਰੰਤ ਇਹਨਾਂ ਸ਼ਹੀਦਾਂ ਦੀ ਬਣ ਰਹੀ ‘ਸ਼ਹੀਦੀ ਯਾਦਗਾਰ‘ ਵਾਲੇ ਸਥਾਨ ਤੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਅਤੇ ਹੋਰਨਾਂ ਪੰਥਕ ਆਗੂਆਂ ਵੱਲੋਂ ਕੌਮ ਨੂੰ ਸਮਰਪਿਤ ਕੀਤੀ ਗਈ।

ਜੂਨ 1984 ਦੇ ਦੁਖਾਂਤ ਦਾ ਸੰਦੇਸ਼: ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲੋ

20ਵੀਂ ਸਦੀ ਦੇ ਜ਼ਖਮਾਂ ਦੀ ਇਬਾਰਤ ਪਾਉਂਦਾ ਇਕ ਹੋਰ ਵਰ੍ਹਾ ਬੀਤ ਰਿਹਾ ਹੈ। 28 ਸਾਲ ਪਹਿਲਾਂ ਸਿੱਖ ਮਾਨਸਿਕਤਾ ’ਤੇ ਲੱਗੇ ਜ਼ਖਮਾਂ ਨੇ ਵਰ੍ਹਿਆਂ ਦੀ ਇਸ ਇਬਾਰਤ ਵਿਚ ਇਕ ਹੋਰ ਪੰਨਾ ਜੋੜ ਦਿੱਤਾ ਹੈ। ਜ਼ਖਮ ਜੋ ਡੂੰਘੇ ਵੀ ਹਨ, ਦੁਖਦਾਈ ਵੀ ਅਤੇ ਰਾਹ ਦਰਸਾਵੇ ਵੀ। ਜ਼ਖਮ ਜੋ ਪੀੜ ਵੀ ਦਿੰਦੇ ਹਨ ਅਤੇ ਰਾਹ ਵੀ ਰੁਸ਼ਨਾਉਂਦੇ ਹਨ। ਜ਼ਖਮ ਜੋ ਅਤੀਤ ਵੱਲ ਵੀ ਜਾਂਦੇ ਹਨ ਅਤੇ ਜੋ ਭਵਿੱਖ ਘੜਨ ਦੀ ਸਮਰੱਥਾ ਵੀ ਰੱਖਦੇ ਹਨ।

« Previous PageNext Page »