March 2012 Archive

ਭਾਈ ਰਾਜੋਆਣਾ ਦੀ ਫਾਂਸ਼ੀ ਵਿਰੁੱਧ ਲੋਕ ਰੋਹ ਭਖਿਆ: ਮੋਹਾਲੀ ਵਿੱਚ ਕੀਤਾ ਗਿਆ ਅਰਦਾਸ ਸਮਾਗਮ, ਖਾਲਸਈ ਮਾਰਚ ਅਤੇ ਚੱਕਾ ਜਾਮ

ਮੋਹਾਲੀ (25 ਮਾਰਚ, 2012): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕੀਤੇ ਗਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰ ਕੇ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਵੱਡੇ ਲੋਕ ਸੈਲਾਬ ਨੇ ਭਾਰਤੀ ਨਿਜ਼ਾਮ ਵੱਲੋਂ ਸਿੱਖ ਕੌਮ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁੱਧ ਗੁਰਦੁਆਰਾ ਅੰਬ ਸਾਹਿਬ ਤੱਕ ਖਾਲਸਈ ਝੰਡਿਆਂ ਨਾਲ ਰੋਹ ਭਰਪੂਰ ਮਾਰਚ ਵੀ ਕੱਢਿਆ।

ਭਾਈ ਰਾਜੋਆਣਾ ਦੇ ਮਾਮਲੇ ਵਿਚ ਬੀਤੇ ਦਿਨ (25 ਮਾਰਚ) ਦੀਆਂ ਘਟਨਾਵਾਂ ਦਾ ਵੇਰਵਾ; ਅੱਜ ਕੀ-ਕੀ ਮੁੱਖ ਰਹੇਗਾ?

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਮਾਮਲੇ ਵਿਚ ਬੀਤੇ ਦਿਨ, ਐਤਵਾਰ ਨੂੰ, ਪੰਜਾਬ ਸਮੇਤ ਦੁਨੀਆ ਭਰ ਵਿਚ ਭਾਰੀ ਸਰਗਰਮੀ ਚੱਲਦੀ ਰਹੀ। ਬਾਦਲ ਦਲ ਦੀ ਇਕੱਤਰਤਾ: ਐਤਵਾਰ ਨੂੰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਕਮੇਟੀ ਦੀ ਇਕੱਤਰਤਾ ਹੋਈ ਜਿਸ ਵਿਚ ਬਾਦਲ ਦਲ ਦੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤੀ ਰਾਸ਼ਟਰਪਤੀ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾਣ ਵਾਲੀ ਫਾਂਸੀ ਵਿਰੁਧ ਦਰਖਾਸਤ ਦਾਖਲ ਕਰਨ ਲਈ ਕਿਹਾ ਹੈ। ...

ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਫਾਂਸੀ ਦੇ ਵਾਰੰਟ ਅਦਾਲਤ ਨੂੰ ਮੁੜ ਵਾਪਸ ਭੇਜੇ; ਕਿਹਾ ਮੌਜੂਦਾ ਹਾਲਤ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਨਹੀਂ ਦਿਤੀ ਜਾ ਸਕਦੀ

ਚੰਡੀਗੜ੍ਹ, (25 ਮਾਰਚ, 2012): ਪੰਜਾਬ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਵੱਲੋਂ 31 ਮਾਰਚ ਨੂੰ ਫ਼ਾਂਸੀ ਦੇਣ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਪਟਿਆਲਾ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਰਾਹੀਂ ਉਕਤ ਵਾਰੰਟ ਚੰਡੀਗੜ੍ਹ ਦੀ ਅਦਾਲਤ ਨੂੰ ਵਾਪਸ ਭੇਜ ਦਿੱਤੇ ਗਏ ਹਨ। ਚੰਡੀਗੜ੍ਹ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਸ਼ਾਲੀਨੀ ਸਿੰਘ ਨਾਗਪਾਲ ਦੀ ਅਦਾਲਤ ਨੂੰ ਭੇਜੇ ਗਏ 11 ਸਫ਼ਿਆਂ ਦੇ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਭਾਈ ਰਾਜੋਆਣਾ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਅਜੇ ਫ਼ਾਂਸੀ ਦਿੱਤੀ ਹੀ ਨਹੀਂ ਜਾ ਸਕਦੀ, ਕਿਉਂਕਿ ਉਨ੍ਹਾਂ ਦੇ ਨਾਲ ਕੇਸ ਵਿਚਲੇ ਦੂਸਰੇ ਦੋਸ਼ੀ ਲਖਵਿੰਦਰ ਸਿੰਘ ਲੱਖਾ ਅਤੇ ਜਗਤਾਰ ਸਿੰਘ ਹਵਾਰਾ ਦੀਆਂ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹਨ।

ਮੈਂ ਜਿੰਦਾ ਸ਼ਹੀਦ ਦੇ ਖਿਲਾਬ ਨੂੰ ਨਹੀਂ ਮੰਨਦਾ, ਕਿਉਂਕਿ ਜਿੰਦਾ ਅਤੇ ਸ਼ਹੀਦ ਵੱਖ-ਵੱਖ ਗੱਲਾਂ ਹਨ: ਬਲਵੰਤ ਸਿੰਘ ਰਾਜੋਆਣਾ

ਪਟਿਆਲਾ, ਪੰਜਾਬ (24 ਮਾਰਚ, 2012): ਫਾਂਸੀ ਦੀ ਸਜਾ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਭੈਣ ਬੀਬੀ ਕਮਲਜੀਤ ਕੌਰ ਨੇ ਅੱਜ ਉਨ੍ਹਾਂ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਤੇ ਭਾਈ ਰਾਜੋਆਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ 23 ਮਾਰਚ, 2012 ਨੂੰ ਲਏ ਗਏ ਫੈਸਲੇ ਤੋਂ ਜਾਣੂ ਕਰਵਾਇਆ।

ਸ਼ਹੀਦੀ ਡਗਰ ਦੇ ਬੇਖੌਫ ਪਾਂਧੀ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਂਅ ‘ਖਾਲਸਾਈ ਗਗਨ’ ਦੇ ਚਮਕਦੇ ਸਿਤਾਰਿਆਂ ਵਿੱਚ ਸ਼ਾਮਲ

31 ਮਾਰਚ, 2012 ਨੂੰ ਸਵੇਰੇ 9 ਵਜੇ, 9 ਅਕਤੂਬਰ, 1992 ਦਾ ਮਾਣਮੱਤਾ ਖਾਲਸਾਈ ਇਤਿਹਾਸ ਦੋਹਰਾਇਆ ਜਾਵੇਗਾ। ਯਾਦ ਰਹੇ, 9 ਅਕਤੂਬਰ, 1992 ਦੀ ਸਵੇਰ ਨੂੰ ਖਾਲਸਾ ਪੰਥ ਦੇ ਦੋ ਮਹਾਨ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨਾ (ਮਹਾਰਾਸ਼ਟਰ) ਦੀ ਜੇਲ੍ਹ ਵਿੱਚ, ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰਿਆਂ ਅਤੇ ਦਗ-ਦਗ ਕਰਦੇ ਚਿਹਰਿਆਂ ਨਾਲ, ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲ ਵਿੱਚ ਪਾਇਆ ਸੀ।

ਜੱਲਾਦ ਬਣਨ ਵਾਲੀ ਖਬਰ ਤੋਂ ਸ਼ਿਵ ਸੈਨਾ ਪ੍ਰਧਾਨ ਦੇ ਸਾਥੀਆਂ ਨੇ ਨਾਤਾ ਤੋੜਿਆ

ਰੋਪੜ, ਪੰਜਾਬ (ਮਾਰਚ 24, 2012): ਪੰਜਾਬੀ ਦੇ ਰੋਜਾਨਾ ਅਖਬਾਰ "ਪੰਜਾਬੀ ਟ੍ਰਿਬਿਊਨ" ਵਿਚ ਛਪੀ ਇਕ ਖਬਰ ਮੁਤਾਬਕ ਬੀਤੀ 17 ਮਾਰਚ ਨੂੰ ਸ਼ਿਵ ਸੈਨਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਜੱਲਾਦ ਦੀ ਪੇਸ਼ਕਸ਼ ਕਰਨ ਸਬੰਧੀ ਕੁੱਝ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਨਾਲੋ ਨੌਜਵਾਨਾਂ ਨੇ ਆਪਣਾ ਨਾਤਾ ਤੋੜਦੇ ਹੋਏ ਖਿਮਾ ਦੀ ਮੰਗ ਕੀਤੀ ਹੈ। ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਖ਼ਬਾਰਾਂ ਵਿੱਚ ਛਪੀ ਫੋਟੋ ਵਿੱਚ ਸ਼ਾਮਿਲ ਨੌਜਵਾਨਾਂ ਕੁਮਾਰ ਗੌਰਵ, ਅੰਮ੍ਰਿਤ ਸਿੰਘ, ਅਮਿਤ ਕੁਮਾਰ ਅਤੇ ਜਤਿੰਦਰ ਕੁਮਾਰ ਉਰਫ ਮੋਨੂੰ ਨੇ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਹ 16 ਮਾਰਚ ਨੂੰ ਸ਼ਾਮ ਸਮੇਂ ਉਂਝ ਹੀ ਘਨੌਲੀ ਬੱਸ ਸਟੈਂਡ ਵੱਲ ਘੁੰਮਣ ਜਾ ਰਹੇ ਸਨ ਕਿ ਰਸਤੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਉਨ੍ਹਾਂ ਨੂੰ ਬੁਲਾ ਕੇ ਇਹ ਕਹਿੰਦਿਆਂ ਫੋਟੋ ਖਿਚਵਾ ਲਈ ਕਿ ਉਸ ਨੇ ਅਖਬਾਰ ਵਿੱਚ ਕੋਈ ਬਿਆਨ ਦੇਣਾ ਹੈ।

ਪੰਜਾਬ ਸਰਕਾਰ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰੇ: ਪੰਜਾਬ ਮਨੁੱਖੀ ਅਧਿਕਾਰ ਸੰਗਠਨ

ਚੰਡੀਗੜ੍ਹ, ਪੰਜਾਬ (24 ਮਾਰਚ, 2012): ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਅੱਜ ਇਕ ਬਿਆਨ ਜਾਰੀ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਪੰਜਾਬ ਸਰਕਾਰ ਤੋਂ ਮੰਗ ਉਠਾਈ ਹੈ। ਪੰਜਾਬ ਵਿਚ ਮਨੁੱਖੀ ਹੱਕਾਂ ਦੇ ਪਿਤਾਮਾ ਵੱਜੋਂ ਜਾਣੇ ਜਾਂਦੇ ਜਸਟਿਸ ਅਜੀਤ ਸਿੰਘ ਬੈਂਸ (ਰਿਟਾ.) ਦੀ ਅਗਵਾਈ ਵਾਲੀ ਇਸ ਜਥੇਬੰਦੀ ਦੇ ਜਨਰਲ ਸਕੱਤਰ ਸ੍ਰ. ਗੁਰਬਚਨ ਸਿੰਘ ਨੇ ਸਿੱਖ ਸਿਆਸਤ ਵੱਲੋਂ ਜੋ ਬਿਆਨ "ਸਿੱਖ ਸਿਆਸਤ" ਨੂੰ ਭੇਜਿਆ ਗਿਆ ਹੈ, ਉਸ ਨੂੰ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ:

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ 23 ਮਾਰਚ, 2012 ਨੂੰ ਜਾਰੀ ਕੀਤਾ ਗਿਆ ਸੰਦੇਸ਼

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ 23 ਮਾਰਚ, 2012 ਨੂੰ ਜਾਰੀ ਕੀਤਾ ਗਿਆ ਸੰਦੇਸ਼

ਅਕਾਲੀ ਦਲ ਪੰਚ ਪਰਧਾਨੀ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਸਬੰਧ ਵਿਚ ਦਿੱਤਾ ਗਿਆ ਪੱਤਰ

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਵਿਅਕਤੀਗਤ ਨਹੀਂ ਸਗੋਂ ਕੌਮੀ ਹੈ ਅਤੇ ਇਹ ਸਿੱਖ ਕੌਮ ਉੱਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਦਾ ਸਿੱਧਾ ਅਤੇ ਸਪੱਸ਼ਟ ਰੂਪ ਹੈ ਕਿਉਂਕਿ ਜੇ ਭਾਰਤੀ ਇਨਸਾਫ ਪ੍ਰਣਾਲੀ ਦੀ ਗੱਲ ਕਰੀਏ ਤਾਂ ਸਪੱਸ਼ਟ ਹੈ ਕਿ ਸਿੱਖਾਂ ਦੇ ਸਬੰਧ ਵਿਚ ਇਸਨੇ ਹਮੇਸ਼ਾ ਦੋਹਰੇ-ਮਾਪਢੰਡ ਅਪਣਾਏ ਹਨ।

ਭਾਈ ਦਿਲਾਵਰ ਸਿੰਘ ਸਿੱਖਾਂ ਦੇ ਕੌਮੀ ਸ਼ਹੀਦ; ਭਾਈ ਬਲਵੰਤ ਸਿੰਘ ਜ਼ਿੰਦਾ ਸ਼ਹੀਦ: ਸ਼੍ਰੀ ਅਕਾਲ ਤਖਤ ਸਾਹਿਬ

ਅੰਮ੍ਰਿਤਸਰ, ਪੰਜਾਬ (ਮਾਰਚ 23, 2012): ਸ਼੍ਰੀ ਅਕਾਲ ਤਖਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਸਿੱਖ ਕੌਮ ਦਾ ਕੌਮੀ ਸ਼ਹੀਦ ਐਲਾਨਿਆ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿੱਖ ਕੌਮ ਦਾ ਜ਼ਿੰਦਾ ਸ਼ਹੀਦ ਐਲਾਨਿਆ ਹੈ। ਪੰਜ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਨੇ ਅੱਜ ਇਕੱਤਰਤਾ ਤੋਂ ਬਾਅਦ ਐਲਾਨ ਕੀਤਾ ਹੈ ਕਿ ਸ. ਪਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਬਾਦਲ ਦਲ), ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ ਬਾਦਲ ਦਲ) ਅਤੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਰਾਸ਼ਟਰਪਤੀ ਨੂੰ ਮਿਲ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਉਪਰਾਲਾ ਕਰਨ ਤੇ ਭਾਰਤ ਸਰਕਾਰ ਤੱਕ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਦੀਆਂ ਕਰਨ। ਉਨ੍ਹਾਂ ਸਿੱਖ ਸੰਗਤਾਂ ਨੂੰ ਕਿਹਾ ਹੈ ਕਿ ਉਹ 28 ਮਾਰਚ, 2012 ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਨਾਮ ਸਿਮਰਨ ਕਰਨ।

« Previous PageNext Page »