February 2012 Archive

ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਦੀ ਰਿਹਾਈ ਖਿਲਾਫ ਦਿੱਲੀ ਵਿਚ ਇਨਸਾਫ ਰੈਲੀ 16 ਫਰਵਰੀ ਨੂੰ

ਚੰਡੀਗੜ੍ਹ (13 ਫਰਵਰੀ 2012): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਨਵੰਬਰ 1984 ਦੌਰਾਨ ਕਈ ਸਿਖਾਂ ਨੂੰ ਕਤਲ ਕਰਨ ਦੇ ਦੋਸ਼ੀ ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਇੱਥੇ ਦਸਣਯੋਗ ਹੈ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇਜਿੰਦਰ ਖੰਨਾ ਨੇ ਸੈਂਟੈਂਸ ਰਿਵਿਊ ਬੋਰਡ (ਐਸ ਆਰ ਬੀ) ਦੀ ਸਿਫਾਰਿਸ਼ ’ਤੇ ਕਿਸ਼ੋਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਘਟਾ ਦਿੱਤਾ ਹੈ। ਪੁਰਬੀ ਦਿੱਲੀ ਦੇ ਤਿਰਲੋਕਪੁਰੀ ਇਲਾਕੇ ਦਾ ਰਹਿਣ ਵਾਲੇ ਕਸਾਈ ਕਿਸ਼ੋਰੀ ਲਾਲ ਨੂੰ ਨਵੰਬਰ 1984 ਦੌਰਾਨ ਕਈ ਸਿਖਾਂ ਦੇ ਕਤਲ ਲਈ ਅਦਾਲਤ ਨੇ 7 ਵਾਰ ਮੌਤ ਦੀ ਸਜ਼ਾ ਸੁਣਾਈ ਹੈ।

ਭਾਈ ਸਵਰਨ ਸਿੰਘ ਕੋਟਧਰਮੂ ਦੇ ਪਿਤਾ ਅਕਾਲ ਚਲਾਣਾ ਕਰ ਗਏ

ਕੋਟਧਰਮੂ/ਮਾਨਸਾ, ਪੰਜਾਬ (10 ਫਰਵਰੀ, 2012): ਡੇਰਾ ਸੌਦਾ ਸਿਰਸਾ ਮੁਖੀ ਉੱਪਰ 2 ਫਰਵਰੀ, 2008 ਨੂੰ ਨੀਲੋਖੇੜੀ, ਕਰਨਾਲ ਵਿਖੇ ਹਮਲਾ ਕਰਨ ਦੇ ਮੁਕਦਮੇਂ ਵਿਚ ਕਰਨਾਲ ਜੇਲ੍ਹ ਵਿਚ ਨਜ਼ਰਬੰਦ ਭਾਈ ਸਵਰਨ ਸਿੰਘ ਕੋਟਧਰਮੂੰ ਦੇ ਪਿਤਾ ਬਾਪੂ ਕਰਨੈਲ ਸਿੰਘ ਜੀ ਅੱਜ ਅਚਾਨਕ ਅਕਾਲ ਚਲਾਣਾ ਕਰ ਗਏ। ਅੱਜ ਦੇਰ ਸ਼ਾਮ ਉਨ੍ਹਾਂ ਦੀ ਦੇਹ ਦਾ ਸੰਸਕਾਰ ਉਨ੍ਹਾਂ ਦੇ ਪਿੰਡ ਕੋਟਧਰਮੂੰ, ਮਾਨਸਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਪੰਥਕ ਸਖਸ਼ੀਅਤਾਂ ਅਤੇ ਅਕਾਲੀ ਦਲ ਪੰਚ ਪ੍ਰਧਾਨੀ, ਏਕ ਨੂਰ ਖਾਲਸਾ ਫੌਜ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਸ਼ਹਾਦਤ ਟ੍ਰਸਟ ਦੇ ਨੁਮਾਇੰਦੇ ਹਾਜ਼ਰ ਸਨ।

ਪੰਥਕ ਜਥੇਬੰਦੀਆਂ ਵਲੋਂ ਜਸਵੀਰ ਆਹਲ਼ੂਵਾਲੀਆਂ ਮੁੱਦੇ ‘ਤੇ ਬਾਦਲ ਦੀ ਚੰਡੀਗੜ ਕੋਠੀ ਵਿਖੇ ਰੋਸ ਧਰਨਾ 17 ਫਰਵਰੀ ਨੂੰ

ਲ਼ੁਧਿਆਣਾ 9 ਫਰਵਰੀ, 2011 (ਸਿੱਖ ਸਿਆਸਤ): ਅਕਾਲੀ ਦਲ ਪੰਚ ਪਰਧਾਨੀ ਦੀ ਜਨਰਲ ਕੌਂਸਲ ਦੀ ਮੀਟਿੰਗ ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਿਚ ਹੋਈ।ਇਸ ਮੀਟਿੰਗ ਵਿਚ ਗੁਰੂ ਗਰੰਥ ਸਾਹਿਬ ਯੁਨੀਵਰਸਿਟੀ ਦੇ ਉਪ-ਕੁਲਪਤੀ ਜਸਵੀਰ ਆਹਲੂਵਾਲੀਏ ਦੀ ਮੁੜ ਨਿਯੁਕਤੀ ਦੇ ਮੁੱਦੇ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨਾਲ ਸਬੰਧਤ ਹੋਰ ਮੁੱਦਿਆਂ ਉੱਤੇ ਵੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ।

ਮੈਂ ਪੰਜਾਬ ਬੋਲਦੈਂ, ਜਿਥੇ ਜਿਊਂਦੇ ਵਿਅਕਤੀ ਅਤੇ ਲਾਸ਼ਾਂ ਦੋਵੇਂ ਹੀ ਹੋ ਰਹੇ ਨੇ ਖੁਰਦ-ਬੁਰਦ

ਸਾਡੀ ਹੱਥਲੀ ਲਿਖਤ, ਹਾਲ ਹੀ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੋ ਖਬਰਾਂ ’ਤੇ ਅਧਾਰਿਤ ਹੈ, ਜਿਹੜੀਆਂ ਖਬਰਾਂ ਜੇ ਕਿਸੇ ਸੱਭਿਅਕ ਸਮਾਜ (ਪੱਛਮੀ ਦੇਸ਼ਾਂ) ਵਿੱਚ ਸਾਹਮਣੇ ਆਉਂਦੀਆਂ ਤਾਂ ਅੰਤਰਰਾਸ਼ਟਰੀ ਹਲਚਲ ਮੱਚ ਜਾਣੀ ਸੀ ਅਤੇ ਅਸਤੀਫਿਆਂ-ਇਨਕਵਾਰੀਆਂ ਦਾ ਦੌਰ ਹੋਣਾ ਸੀ ਪਰ ਸਦਕੇ ਜਾਈਏ ਆਪਣੀ ਧਰਤੀ ਦੇ ਜਾਇਆਂ ਤੋਂ, ਜਿਹੜੇ ਇਨ੍ਹਾਂ ਨੂੰ ਵੀ, ਪਹਿਲੇ ਵਾਪਰੇ ਹਾਦਸਿਆਂ ਵਾਂਗ, ਇਕਦਮ ਹਜ਼ਮ ਕਰ ਗਏ ਅਤੇ ਕੋਈ ਮਾੜੀ ਮੋਟੀ ਚੂੰ-ਚਾਂਅ ਵੀ ਨਹੀਂ ਕੀਤੀ।

ਭਾਈ ਦਲਜੀਤ ਸਿੰਘ ਦੀ ਜਮਾਨਤ ਬਾਰੇ ਹਾਈ ਕੋਰਟ ਵਿਚ ਸੁਣਵਾਈ 16 ਫਰਵਰੀ ਅੱਗੇ ਪਈ

ਚੰਡੀਗੜ੍ਹ, ਪੰਜਾਬ (8 ਫਰਵਰੀ, 2012 - ਸਿੱਖ ਸਿਆਸਤ): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਖਿਲਾਫ ਸਿਆਸੀ ਕਾਰਨਾਂ ਕਰਕੇ ਦਰਜ਼ ਕੀਤੇ ਗਏ ਮਾਨਸਾ ਕੇਸ ਵਿਚੋਂ ਜਮਾਨਤ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੋਣੀ ਸੀ ਪਰ ਜੱਜ ਅਲੋਕ ਸਿੰਘ ਵੱਲੋਂ ਦੋਹਰੇ ਬੈਂਚ ਦੇ ਰੁਝੇਵਿਆਂ ਵਿਚ ਰੁਝੇ ਰਹਿਣ ਨਾਲ ਪੱਕੀ ਜਮਾਨਤ ਵਾਲੇ ਇਕੱਲੇ ਬੈਂਚ ਵਾਲੇ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਗਈ।

ਘੋਖ-ਪੜਤਾਲ: ਭਾਰਤੀ ਸੁਪਰੀਮ ਕੋਰਟ ਨੇ ਲਾਜਮੀ ਮੌਤ ਦੀ ਸਜਾ ਗੈਰ-ਸੰਵਿਧਾਨਕ ਐਲਾਨੀ; ਪ੍ਰੋ. ਭੁੱਲਰ ਨੂੰ ਵੀ ਅਜਿਹੀ ਧਾਰਾ ਤਹਿਤ ਹੀ ਫਾਂਸੀ ਦੀ ਸਜਾ ਦਿੱਤੀ ਗਈ ਹੈ

ਸਿੱਖ ਸਿਆਸਤ ਵੱਲੋਂ ਬੀਤੇ ਦਿਨੀਂ ਪਾਠਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ “ਮੌਤ ਦੀ ਲਾਜਮੀ ਸਜਾ” ਵਾਲਾ ਕਾਨੂੰਨ ਰੱਦ ਕਰਨ ਬਾਰੇ ਭਾਰਤੀ ਸੁਪਰੀਮ ਕੋਰਟ ਦੇ ਆਏ ਫੈਸਲੇ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਬਾਰੇ ਵਿਸਤਾਰ ਵਿਚ ਜਾਣਕਾਰੀ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ। ਅਦਾਲਤ ਦੇ ਫੈਸਲੇ ਦੀ ਨਕਲ ਹਾਸਲ ਕਰਨ ਤੇ ਇਸ ਨੂੰ ਘੋਖਣ ਵਿਚ ਖਚਤ ਹੋਏ ਸਮੇਂ ਕਾਰਨ ਇਹ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਵਿਚ ਕੁਝ ਦਿਨਾਂ ਦੀ ਦੇਰੀ ਹੋਈ ਹੈ, ਜਿਸ ਦਾ ਸਾਨੂੰ ਅਫਸੋਸ ਹੈ। ਸਿੱਖ ਸਿਆਸਤ ਵੱਲੋਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਆਮ ਰੁਝਾਨ ਤੋਂ ਕੁਝ ਹਟਵੀਂ ਤੇ ਅਹਿਮ ਮਸਲਿਆਂ ਬਾਰੇ ਤੱਥ ਤੇ ਖੋਜ ਭਰਪੂਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ: ਸੰਪਾਦਕ।

ਮਾਨਸਾ ਕੇਸ ਵਿਚ ਨਾਟਕੀ ਮੋੜ ਜਾਰੀ; ਅਗਲੀ ਤਰੀਕ 15 ਫਰਵਰੀ ‘ਤੇ ਪਈ

ਮਾਨਸਾ, ਪੰਜਾਬ (6 ਫਰਵੀ, 2012 - ਸਿੱਖ ਸਿਆਸਤ): ਮਾਨਸਾ ਦੀ ਸਥਾਨਕ ਅਦਾਲਤ ਵਿਚ ਡੇਰਾ ਸਿਰਸਾ ਪ੍ਰੇਮੀ ਲਿੱਲੀ ਕੁਮਾਰ ਦੇ ਕਤਲ ਕੇਸ ਦੀ ਅੱਜ ਸੁਣਵਾਈ ਹੋਈ ਅਤੇ ਅਗਲੀ ਤਰੀਕ 15 ਫਰਵਰੀ 'ਤੇ ਪਾ ਦਿੱਤੀ ਗਈ ਹੈ। ਇਸ ਮਾਮਲੇ ਵਿਚ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਧੀਰ ਸਿੰਘ ਤੋਂ ਇਲਾਵਾ ਭਾਈ ਬਲਬੀਰ ਸਿੰਘ ਮੌਲਵੀਵਾਲਾ, ਗਮਦੂਰ ਸਿੰਘ, ਰਾਜਪਾਲ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ, ਗੁਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਰਾਜੂ ਅਦਾਲਤ ਵਿਚ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੁਕਦਮੇਂ ਵਿਚ ਨਾਮਜ਼ਦ ਪਿੰਡ ਆਲਮਪੁਰ ਮੰਦਰਾਂ ਨਿਵਾਸੀ ਦਲਜੀਤ ਸਿੰਘ ਟੈਣੀ, ਡਾਕਟਰ ਸ਼ਿੰਦਾ ਤੇ ਮਿੱਠੂ ਸਿੰਘ ਵੀ ਹਾਜ਼ਰ ਸਨ। ਇਸ ਮਾਮਲੇ ਵਿਚ ਮੁਢਲੀ ਐਫ. ਆਈ. ਆਰ ਤੇ ਗਵਾਹ ਕਤਲ ਦਾ ਦੋਸ਼ ਆਲਮਪੁਰ ਮੰਦਰਾਂ ਦੇ ਉਕਤ ਵਿਅਕਤੀਆਂ ਉੱਤੇ ਧਰ ਰਹੇ ਹਨ ਪਰ ਪੁਲਿਸ ਤੇ ਸਰਕਾਰੀ ਵਕੀਲ ਇਸ ਮੁਕਦਮੇਂ ਵਿਚ ਪੰਚ ਪ੍ਰਧਾਨੀ ਦੇ ਆਗੂਆਂ ਤੇ ਹੋਰਨਾਂ ਨੂੰ ਫਸਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ।

ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ; ਪੰਚ ਪ੍ਰਧਾਨੀ ਕਾਨੂੰਨੀ ਯਤਨ ਜਾਰੀ ਰੱਖੇਗੀ

ਬਠਿੰਡਾ (4 ਫਰਵਰੀ, 2012 - ਸਿੱਖ ਸਿਆਸਤ): ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ।

ਪਾਣੀਆਂ ਦੇ ਹੱਕਾਂ ਨਾਲ ਖਿਲਵਾੜ ਦੀ ਤਿਆਰੀ

ਭਾਰਤ ਸਰਕਾਰ ਨੇ ਪਾਣੀ ਸਬੰਧੀ ਨਵੀਂ ਨੀਤੀ ਬਣਾਉਣ ਲਈ ‘ਰਾਸ਼ਟਰੀ ਪਾਣੀ ਨੀਤੀ’ ਖਰੜਾ ਰਾਇ ਲੈਣ ਲਈ ਮਾਹਿਰਾਂ ਕੋਲ ਭੇਜਿਆ ਹੈ। ਇਹ ਖਰੜਾ ਪਾਣੀ ਸੇਵਾਵਾਂ ਦੇ ਨਿੱਜੀਕਰਨ ਸਬੰਧੀ ਇਹ ਦਲੀਲ ਦਿੰਦਾ ਹੈ ਕਿ ਪਾਣੀ ਦੀ ਇੰਨੀ ਕੀਮਤ ਜ਼ਰੂਰ ਵਸੂਲੀ ਜਾਵੇ ਜਿਸ ਨਾਲ ਪਾਣੀ ਪ੍ਰਾਜੈਕਟਾਂ ਦੀਆਂ ਓਪਰੇਸ਼ਨ ਅਤੇ ਪ੍ਰਬੰਧਕੀ ਲਾਗਤਾਂ ਨੂੰ ਪੂਰਾ ਕਰ ਲਿਆ ਜਾਵੇ। ਸਰਕਾਰ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣ ਦੀ ਆਪਣੀ ਜ਼ਿੁਮੇਵਾਰੀ ਛੱਡ ਦੇਵੇ ਅਤੇ ਇਹ ਜ਼ੁੰਮੇਵਾਰੀ ਲੋਕ ਸਮੂਹਾਂ/ਨਿੱਜੀ ਖੇਤਰ ਨੂੰ ਦਿੱਤੀ ਜਾਵੇ ਅਤੇ ਖੇਤੀ ਖੇਤਰ ਅਤੇ ਘਰੇਲੂ ਵਰਤੋਂ ਲਈ ਪਾਣੀ ਮੁਹੱਈਆ ਕਰਾਉਣ ਉੱਪਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਬਸਿਡੀਆਂ ਨੂੰ ਘਟਾਇਆ/ਖ਼ਤਮ ਕਰ ਦਿੱਤਾ ਜਾਵੇ, ਪਰ ਵਰਤੇ ਗਏ ਗੰਦੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਵਰਤਣ ਲਈ ਨਿੱਜੀ ਉਦਯੋਗਾਂ ਨੂੰ ਸਬਸਿਡੀਆਂ ਅਤੇ ਹੱਲਾਸ਼ੇਰੀ ਦੇਣ ਦਾ ਸੁਝਾਅ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਕਿ ਸਾਰੇ ਨਾਗਰਿਕਾਂ ਦੀ ਸਿਹਤ ਅਤੇ ਸਫ਼ਾਈ ਲਈ ਲੋੜੀਂਦੀ ਘੱਟੋ-ਘੱਟ ਮਾਤਰਾ ਉਨ੍ਹਾਂ ਦੀ ਆਪਣੀ ਪਹੁੰਚ ਵਿੱਚ ਹੋਵੇ।

ਚਿੱਠੀਸਿੰਘਪੁਰਾ ਕਤਲੇਆਮ – ਕੀ ਕਸ਼ਮੀਰੀ ਸਿੱਖਾਂ ਨੂੰ ਕਦੀ ਇਨਸਾਫ ਮਿਲੇਗਾ

ਭਾਰਤ ਦੀ ਪ੍ਰਮੁੱਖ ਨਿਊਜ਼ ਏਜੰਸੀ ਪੀ. ਟੀ. ਆਈ. ਵਲੋਂ 31 ਜਨਵਰੀ ਨੂੰ ਦਿੱਤੀ ਗਈ ਇੱਕ ਖਬਰ ਅਨੁਸਾਰ ਕਸ਼ਮੀਰੀ ਸਿੱਖਾਂ ਦੀ ਨੁਮਾਇੰਦਾ ਜਮਾਤ ‘ਆਲ ਪਾਰਟੀਜ਼ ਸਿੱਖ ਕੁਆਰਡੀਨੇਸ਼ਨ ਕਮੇਟੀ’ ਦੇ ਅਹੁਦੇਦਾਰਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ, ਭਾਰਤੀ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਲਗਭਗ 12 ਸਾਲ ਪਹਿਲਾਂ 20 ਮਾਰਚ, 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਕਤਲੇਆਮ ਨੂੰ, ਸੁਪਰੀਮ ਕੋਰਟ ਆਪਣੀ ਜਾਂਚ ਦੇ ਘੇਰੇ ਵਿੱਚ ਲਿਆਏ। ਇਸ ਦੇ ਨਾਲ ਹੀ ਸਿੱਖਾਂ ਦੇ ਕਾਤਲਾਂ ਨੂੰ ਮਾਰਨ ਦੇ ਬਹਾਨੇ, ਭਾਰਤੀ ਸੁਰੱਖਿਆ ਦਸਤਿਆਂ ਵਲੋਂ ਮਾਰੇ ਗਏ ਪੰਜ ਨਿਰਦੋਸ਼ ਕਸ਼ਮੀਰੀਆਂ (ਪਥਰੀਅਲ ਕਾਂਡ) ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

« Previous PageNext Page »