December 2011 Archive

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

ਫ਼ਤਹਿਗੜ੍ਹ ਸਾਹਿਬ (26 ਦਸੰਬਰ, 2011): ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਿਦੁਆਰ ਦੀ ਜੱਦੀ ਜਗ੍ਹਾ ਤੇ ਮੁੜ ਉਸਾਰੀ ਵਾਸਤੇ ਅੱਜ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜਣ ਦੇ ਤੈਅ ਪ੍ਰੋਗਰਾਮ ਅਨੁਸਾਰ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਨੇ ਮੁੱਖ ਮੰਤਰੀ ਲਈ ਇੱਕ ਮੰਗ ਪੱਤਰ ਸ੍ਰੀ ਯਸਵੀਰ ਮਹਾਜਨ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਸੌਂਪਿਆ।

ਪੰਜਾਬ ਵਿਚ ਚੋਣਾਂ 30 ਜਨਵਰੀ ਨੂੰ, ਨਤੀਜੇ 4 ਮਾਰਚ ਨੂੰ ਐਲਾਨੇ ਜਾਣਗੇ; ਚੋਣ ਜਾਬਤਾ ਲਾਗੂ

ਨਵੀਂ ਦਿੱਲੀ /ਚੰਡੀਗੜ੍ਹ (ਦਸੰਬਰ 24, 2011): ਪੰਜਾਬ ਵਿਧਾਨ ਸਭਾ ਦੀ 2012 ਵਿਚ ਹੋਣ ਵਾਲੀ ਚੋਣ 30 ਜਨਵਰੀ ਨੂੰ ਹੋ ਜਾਵੇਗੀ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਾਰਚ ਨੂੰ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਨਵੀਂ ਸਰਕਾਰ ਦੀ ਚੋਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਵੋਟਾਂ 30 ਜਨਵਰੀ ਨੂੰ ਪੈਣਗੀਆਂ ਅਤੇ ਚੋਣ ਨਤੀਜੇ 4 ਮਾਰਚ ਨੂੰ ਆਉਣਗੇ।

ਕੀਰਤਨ ਪ੍ਰਸਾਰਣ ਬਾਰੇ ਪਟੀਸ਼ਨ ਸਿੱਖ ਗੁ: ਜੁ: ਕਮਿਸ਼ਨ ਵੱਲੋਂ ਰੱਦ; ਉੱਚ ਅਦਾਲਤ ਤੱਕ ਪਹੁੰਚ ਕਰਾਂਗੇ: ਸਿਰਸਾ

ਅੰਮ੍ਰਿਤਸਰ (23 ਦਸੰਬਰ, 2011): ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ 58 ਸਾਲ ਤੋਂ ਉਮਰ ਤੋਂ ਵੱਧ ਨੌਕਰੀ ਕਰਦੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਕੇ ਦਿੱਤੇ ਗਏ ਝਟਕੇ ਤੋਂ ਬਾਅਦ ਕਮਿਸ਼ਨ ਨੇ ਸਰੋਮਣੀ ਕਮੇਟੀ ਨੂੰ ਰਾਹਤ ਦਿੰਦਿਆ ਸ੍ਰੀ ਦਰਬਾਰ ਸਾਹਿਬ ਤੋ ਪੀ.ਟੀ.ਸੀ ਵੱਲੋਂ ਰੀਲੇਅ ਕੀਤੇ ਜਾਂਦੀ ਬਾਣੀ ਨੂੰ ਬੰਦ ਕਰਾਉਣ ਲਈ ਪਾਈ ਗਈ ਰਿੱਟ ਨੂੰ ਖਾਰਜ ਕਰ ਦਿੱਤਾ ਹੈ ਕਿਉਕਿ ਪਟੀਸ਼ਨਰ ਵੱਲੋਂ ਲਗਾਏ ਗਏ ਦੋਸ਼ ਸਹੀ ਸਿੱਧ ਨਹੀ ਹੋਏ।

ਸਹਿਜਧਾਰੀ ਵੋਟਾਂ ਬਾਰੇ ਅਦਾਲਤੀ ਫੈਸਲੇ ‘ਤੇ ਵਿਦੇਸ਼ੀਂ ਰਹਿੰਦੇ ਸਿੱਖਾਂ ਵੱਲੋਂ ਵੀ ਵਿਚ ਤੱਖਾਂ ਪ੍ਰਤੀਕਰਮ

ਡਰਬੀ (23 ਦਸੰਬਰ, 2011): ਹਾਈਕੋਰਟ ਵੱਲੋਂ ਸਹਿਜਧਾਰੀਆਂ 'ਤੇ ਰੋਕ ਲਾਉਣ ਬਾਰੇ ਨੋਟੀਫਿਕੇਸ਼ਨ ਰੱਦ ਕਰਨ ਦੇ ਮਾਮਲੇ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥਾ ਯੂ ਕੇ ਤੇ ਯੂਰਪ ਦੇ ਜਥੇਦਾਰ ਭਾਈ ਰਘਵੀਰ ਸਿੰਘ, ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ ਯੂਕੇ ਦੇ ਪੋਲੀਟੀਕਲ ਵਿੰਗ ਦੇ ਆਗੂਆਂ ਜਥੇਦਾਰ ਬਲਬੀਰ ਸਿੰਘ ਅਤੇ ਭਾਈ ਜੋਗਾ ਸਿੰਘ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਜਥੇਦਾਰ ਅਵਤਾਰ ਸਿੰਘ ਸੰਘੇੜਾ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ ਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਹਾਈਕੋਰਟ ਦਾ ਇਹ ਫ਼ੈਸਲਾ ਮੰਦਭਾਗਾ ਹੈ, ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ

ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਜ਼ਬਤ ਕਰਨ ਦਾ ਮਾਮਲਾ: ਪੁਲਿਸ ਕਾਰਵਾਈ ਦੀ ਦਲ ਖਾਲਸਾ ਵੱਲੋਂ ਨਿੰਦਾ

ਲੁਧਿਆਣਾ (23 ਦਸੰਬਰ, 2011): ਲੁਧਿਆਣਾ ਪੁਲਿਸ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਜਿਨਾਂ ਉਤੇ ‘ਖਾਲਿਸਤਾਨ‘ ਉਕਰਿਆ ਹੋਇਆ ਹੈ, ਨੂੰ ਜਬਤ ਕਰਨ ਉਤੇ ਤਿਖੀ ਪ੍ਰਤੀਕਿਰਿਆ ਪ੍ਰਗਟਾਉਦਿਆਂ ਦਲ ਖਾਲਸਾ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਬੇਲੋੜੀ ਅਤੇ ਗੈਰ-ਵਾਜਿਬ ਹੈ ਕਿਉਕਿ ਜਬਤ ਕੀਤੀ ਗਈ ਸਮਗਰੀ ਗੈਰ-ਕਾਨੂੰਨੀ ਨਹੀ ਹੈ।

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਗੁਰਨਾਮ ਕੌਰ ਦੀ ਯਾਦ ’ਚ ਸ਼ਰਧਾਂਜਲੀ ਸਮਾਰੋਹ

ਫਰੀਮਾਂਟ: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਦੇ ਅਚਾਨਕ ਹੋਏ ਅਕਾਲ ਚਲਾਣੇ ਨੇ ਪੂਰੇ ਸਿੱਖ ਸੰਸਾਰ ਵਿਚ ਗ਼ਮ ਤੇ ਵਿਛੋੜੇ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ। ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ’ਚ ਮਾਤਾ ਜੀ ਦੀ ਯਾਦ ਵਿੱਚ ਸਮਾਗਮ ਉਲੀਕੇ ਗਏ। ਇਸੇ ਸੰਦਰਭ ਵਿੱਚ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਤੇ ਸੁਪਰੀਮ ਕੌਂਸਲ ਨੇ ਮਾਤਾ ਜੀ ਦੀ ਯਾਦ ਵਿੱਚ ਯਾਦਗਾਰੀ ਵੈਰਾਗਮਈ ਸਮਾਗਮ ਦਾ ਪ੍ਰਬੰਧ ਕੀਤਾ,

ਭਾਰਤੀ ਨਿਆਂਪਾਲਿਕਾ ਵਲੋਂ ਸਿੱਖ ਵਿਰੋਧੀ ਹੋਣ ਦਾ ਪ੍ਰਮਾਣ: ਡੱਲੇਵਾਲ

ਲੰਡਨ (23 ਦਸੰਬਰ, 2011): ਪਿਛਲੇ ਦਿਨੀਂ ਭਾਰਤ ਦੀ ਸੁਪਰੀਮ ਕੋਰਟ ਵਲੋਂ ਸੈਂਕੜੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਰਾਹਤ ਦਿੱਤੀ ਗਈ,ਜਿਹੜਾ ਸੈਣੀ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ ਦਾ ਦੋਸ਼ੀ ਹੈ ਅਤੇ ਪੰਜਾਬ ਹਰਿਆਣਾ ਦੀ ਹਾਈਕੋਰਟ ਵਲੋਂ ਸਹਿਜਧਾਰੀ ਸਿੱਖਾਂ ਨੂੰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਵੋਟ ਦਾ ਹੱਕ ਦੇਣ ਦਾ ਸਾਂਝਾ ਅਤੇ ਲੁਕਵਾਂ ਮੰਤਵ ਸਿੱਖ ਕੌਮ ਨੂੰ ਗੁਲਾਮੀਂ ਦੀਆਂ ਜ਼ੰਜੀਰਾਂ ਵਿੱਚ ਸਥਾਈ ਕਾਲ ਤੱਕ ਜਕੜ ਕੇ ਰੱਖਣਾ ਹੈ।ਹਾਲ ਹੀ ਦੌਰਾਨ ਭਾਰਤੀ ਨਿਆਂ ...

ਰਾਣੂ ਤੇ ਅਮਰਿੰਦਰ ਸਿੰਘ ਸਹਿਜਧਾਰੀਆਂ ਬਾਰੇ ਗੁਮਰਾਹ ਕਰ ਰਹੇ ਹਨ: ਦਲ ਖਾਲਸਾ

ਅੰਮ੍ਰਿਤਸਰ (23 ਦਸੰਬਰ, 2011): ਦਲ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ “ਸਹਿਜਧਾਰੀ ਸਿੱਖ ਫੈਡਰੇਸ਼ਨ” ਪ੍ਰਧਾਨ ਪਰਮਜੀਤ ਸਿੰਘ ਰਾਣੂ ਉਤੇ ਸਹਿਜਧਾਰੀਆਂ ਦੀ ਪਰਿਭਾਸ਼ਾ ਨੂੰ ਪਤਿਤ ਦੀ ਪਰਿਭਾਸ਼ਾ ਨਾਲ ਰਲ਼ਗੱਡ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਕੁਝ ਰਾਜਨੀਤਿਕ ਆਗੂ ਆਪਣੇ ਸੌੜੇ ਮੁਫਾਦਾਂ ਲਈ ਕੌਮ ਅੰਦਰ ਦੁਬਿਧਾ ਪੈਦਾ ਕਰ ਰਹੇ ਹਨ।

ਜੋੜ ਮੇਲ ਮੌਕੇ ਪੰਥਕ ਜਥੇਬਦੀਆਂ ਸਾਂਝੀ ਕਾਨਫਰੰਸ ਕਰਨਗੀਆਂ

ਫ਼ਤਹਿਗੜ੍ਹ ਸਾਹਿਬ (22 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਾਵਰ ...

ਸਹਿਜਧਾਰੀ ਨੂੰ ਹਾਈਕੋਰਟ ਵਲੋਂ ਵੋਟ ਦਾ ਹੱਕ ਮੁੜ ਪ੍ਰਦਾਨ

ਅੱਜ 20 ਦਸੰਬਰ 2011 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦੇ ਮਸਲੇ ਸਬੰਧੀ ਆਪਣਾ ਹੁਕਮ ...

« Previous PageNext Page »