October 2011 Archive

ਦੱਖਣੀ ਚੀਨ ਸਾਗਰ ਵਿੱਚ ਤੇਲ ਦੇ ਭੰਡਾਰ ਖੋਜਣ ਲਈ ਭਾਰਤ ਤੇ ਵੀਅਤਨਾਮ ਵਿੱਚ ਸਮਝੌਤੇ ਤੋਂ ਚੀਨ ਖਫ਼ਾ!

ਵਾਸ਼ਿੰਗਟਨ ਡੀ. ਸੀ. ( 19 ਅਕਤੂਬਰ, 2011 ): ਪਿਛਲੇ ਕੁਝ ਸਾਲਾਂ ਤੋਂ ਕਈ ਅਜਿਹੇ ਮਸਲੇ ਸਾਹਮਣੇ ਆ ਰਹੇ ਹਨ, ਜੋ ਭਾਰਤ ਤੇ ਚੀਨ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜਾਉਂਦੇ ਹਨ। ਅਮਰੀਕਾ ਦੀ ਭਾਰਤ ਨੂੰ ਪੁੱਠ ਇਨ੍ਹਾਂ ਮਸਲਿਆਂ ਨੂੰ ਹੋਰ ਪੇਚੀਦਾ ਬਣਾ ਰਹੀ ਹੈ। ਇੱਕ ਸੀਨੀਅਰ ਭਾਰਤੀ ਪੱਤਰਕਾਰ ਬ੍ਰਹਮ ਚੇਲਾਨੀ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਪੁਸਤਿਕ ‘ਵਾਟਰ - ਏਸ਼ੀਆਜ਼ ਨਿਊ ਬੈਟਲਗਰਾਊਂਡ’ ਵਿੱਚ ਦੱਸਿਆ ਗਿਆ ਹੈ ਕਿ ਭਵਿੱਖ ਵਿੱਚ ਜੰਗਾਂ ਪਾਣੀ ਲਈ ਲੜੀਆਂ ਜਾਣਗੀਆਂ।

ਵੈਦਿਆ ਸਬੰਧੀ ਸਿੱਖ ਕੌਮ ਨੂੰ ਇਨਾਮ ਐਲਾਨਣ ਦੀ ਲੋੜ ਨਹੀਂ ਸੀ ਪਈ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, (22 ਅਕਤੂਬਰ, 2011) : ਹਿੰਦੂ ਸੁਰੱਖਿਆ ਸੰਮਿਤੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ’ਤੇ ਪੇਸ਼ੀ ਦੌਰਾਨ ਹਮਲਾ ਕਰਨ ਦਾ ਐਲਾਨ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸਕੱਤਰ ਜਨਰਲਾਂ ਅਮਰੀਕ ਸਿੰਘ ਈਸੜੂ ਤੇ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਹਿੰਦੂ ਕੱਟੜਪੰਥੀਆਂ ਨੂੰ ਅਜਿਹੇ ਐਲਾਨ ਅਪਣਾ ਇਤਿਹਾਸ ਤੇ ਔਕਾਤ ਵੇਖ ਕੇ ਜਾਰੀ ਕਰਨੇ ਚਾਹੀਦੇ ਹਨ।

ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਦੌਰਾਨ ਨਿਭਾਈ ਭੂਮਿਕਾ ਲਈ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਵਿਚ ਫੌਜਦਾਰੀ ਸ਼ਿਕਾਇਤ ਦਰਜ

ਆਸਟ੍ਰੇਲੀਆ (18 ਅਕਤੂਬਰ 2011): ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਕੋਲ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ। ਅਮਿਤਾਭ ਬਚਨ ਇਸ ਵੇਲੇ ਆਸਟਰੇਲੀਆ ਵਿਚ ਹੈ ਜਿਥੇ ਉਸ ਨੇ ਕੁਈਨਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਬ੍ਰਿਸਬੇਨ ਤੋਂ ਆਨਰੇਰੀ ਡਿਗਰੀ ਹਾਸਿਲ ਕਰਨੀ ਹੈ ਤੇ ਉਸਨੇ ਹਾਲੀਵੁੱਡ ਫਿਲਮ ‘ਗ੍ਰੇਟ ਗੇਟਸਬੀ’ ਦੀ ਅਦਾਕਾਰ ਲੀਓਨਾਰਡੋ ਡੀ ਕਾਪਰੀਓ ਦੇ ਨਾਲ ਸ਼ੂਟਿੰਗ ਕਰਨੀ ਹੈ।

ਆਹਲੂਵਾਲੀਆ ਨੂੰ ਮੁੜ ਉਪ-ਕੁਲਪਤੀ ਲਗਾਏ ਜਾਣ ਦਾ ਪੰਚ ਪ੍ਰਧਾਨੀ ਵਲੋਂ ਵਿਰੋਧ ; ਭਾਈ ਬੜਾ ਪਿੰਡ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਮੁੱਦਾ ਉਠਾਉਣਗੇ

ਫ਼ਤਿਹਗੜ੍ਹ ਸਾਹਿਬ ( 18 ਅਕਤੂਬਰ, 2011 ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੜ ਵੀ.ਸੀ. ਲਗਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਸਿੱਖ ਕੌਮ ਲਈ ਅਤਿ ਨਮੋਸ਼ੀ ਵਾਲੀ ਗੱਲ ਹੈ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣੀ ਯੂਨੀਵਰਿਸਟੀ ਦੇ ਅਹਿਮ ਆਹੁਦੇ ’ਤੇ ਵਾਰ-ਵਾਰ ਸ਼ੰਗੀਨ ਦੋਸ਼ਾਂ ਵਿੱਚ ਘਿਰੇ ਵਿਅਕਤੀ ਨੂੰ ਬਿਠਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਆਹਲੂਵਾਲੀਆ ਕਿਸੇ ਵਕਾਰੀ ਸੰਸਥਾ ਲਈ ਯੋਗ ਪ੍ਰਬੰਧਕ ਵੀ ਸਾਬਿਤ ਨਹੀਂ ਹੋ ਸਕਿਆ ਜੇ ਅਜਿਹਾ ਹੁੰਦਾ ਤਾਂ ਯੁਨੀਵਰਿਸਟੀ ਵਿੱਚ ਉਸ ’ਤੇ ਹਮਲੇ ਵਾਲੀ ਗੋਲੀ ਚੱਲਣ ਦੀ ਘਟਨਾ ਵੀ ਨਹੀਂ ਸੀ ਵਪਾਰਨੀ। ਉਨ੍ਹਾਂ ਕਿਹਾ ਕਿ ਇਹ ਘਟਨਾ ਆਹਲੂਵਾਲੀਏ ਦੇ ਮਾੜੇ ਵਿਵਹਾਰ ਕਾਰਨ ਵਾਪਰੀ ਹੈ।

ਇਕ ਉਪਰਾਲਾ ਮਾਂ-ਬੋਲੀ ਪੰਜਾਬੀ ਤੇ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦਾ, ਕਥਾਵਾਚਕ ਸੁਖਵਿੰਦਰ ਸਿੰਘ ਰਟੌਲ ਵੱਲੋਂ

ਰਚਨਾਕਾਰ :- ਸ. ਸੁਖਵਿੰਦਰ ਸਿੰਘ ਰਟੌਲ(ਕਥਾਵਾਚਕ) ਆਵਾਜ਼ ਅਤੇ ਸੰਗੀਤ :- ਸੁਖਪਾਲ ਦਰਸ਼ਨ

1984 ’ਚ ਅਡਵਾਨੀ ਨੇ ਚੰਦੂ ਵਾਲਾ ਰੋਲ ਨਿਭਾਇਆ: ਪੀਰ ਮੁਹੰਮਦ

ਬਠਿੰਡਾ (15 ਅਕਤੂਬਰ, 2011 -ਕਿਰਪਾਲ ਸਿੰਘ ): ਭਾਜਪਾ ਆਗੂ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਬੜੇ ਮਾਣ ਨਾਲ ਇਸ ਗਲ ਨੂੰ ਮੰਨਿਆ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਵਲੋਂ ਫੌਜੀ ਕਾਰਵਾਈ ਉਨ੍ਹਾਂ ਵਲੋਂ ਜੋਰ ਪਾਉਣ ’ਤੇ ਹੀ ਕੀਤੀ ਗਈ ਸੀ। ਅਡਵਾਨੀ ਦਾ ਇਹ ਇਕਬਾਲੀਆ ਬਿਆਨ ਇਹ ਸਬੂਤ ਦੇਣ ਲਈ ਕਾਫੀ ਹੈ ਕਿ ਜਿਸ ਤਰ੍ਹਾਂ ਚੰਦੂ ਨੇ ਮੌਕੇ ਦੇ ਹਾਕਮ ਜਹਾਂਗੀਰ ਕੋਲ ਚੁਗਲੀਆਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਯੋਗਦਾਨ ਪਾਇਆ ਸੀ

ਮਨਜੀਤ ਸਿੰਘ (ਉਰਫ ਭਾਈ ਲਾਲ ਸਿੰਘ) ਬਨਾਮ ਅਮਾਂਡਾ ਨੌਕ

ਕਹਾਣੀ ਅਮਾਂਡਾ ਨੌਕਸ ਤੋਂ ਸ਼ੁਰੂ ਕਰੀਏ। ਅਮਾਂਡਾ ਅੱਜ 24 ਕੁ ਸਾਲ ਦੀ ਬੜੀ ਭਲ਼ੀ ਮੁਟਿਆਰ ਹੈ, ਜਿਸ ਨੂੰ ਇਟਲੀ ਦੀ ਸਰਕਾਰ ਨੇ ਕਤਲ ਦੇ ਮੁਕੱਦਮੇ ਵਿੱਚ ਫਸਾ ਕੇ, ਓਸ ਨੂੰ 28 ਸਾਲ ਲਈ ਕੈਦ ਕਰ ਦਿੱਤਾ ਸੀ। ਪ੍ਰੋਫ਼ੈਸਰ ਭੁੱਲਰ ਵਾਂਗ ਓਸ ਕੋਲੋਂ ਵੀ ਮਾਰ ਕੁੱਟ ਕਰ ਕੇ ਇਕਬਾਲੀਆ ਬਿਆਨ ਲੈ ਲਿਆ ਗਿਆ ਸੀ।

ਵਿਸਫੋਟਕ ਫ਼ੜਣ ਦਾ ਦਾਅਵਾ ਭਾਰਤੀ ਪੁਲਿਸ ਦਾ ਤਿਉਹਾਰੀ ਡਰਾਮਾ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (14 ਅਕਤੂਬਰ, 2011) : ਅੰਬਾਲਾ ਵਿੱਚ ਫੜੇ ਵਿਸਫੋਟਕਾਂ ਨੂੰ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਬੱਬਰ ਖਾਲਸਾ ਨਾਲ ਜੋੜਣਾ ਇਹ ਗੱਲ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਦੇ ਨੀਤੀ ਘਾੜਿਆਂ ਦੀ ਸਿੱਖ ਵਿਰੋਧੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਨਹੀਂ ਆਈ...ਆਮ ਤੌਰ ’ਤੇ 26 ਜਨਵਰੀ, 15 ਅਗਸਤ ਜਾਂ ਦੀਵਾਲੀ ਵਰਗੇ ਕਿਸੇ ਵੱਡੇ ਤਿਉਹਾਰ ਮੌਕੇ ਵਿਸਫੋਟਕ ਜਾਂ ਵਿਸਫੋਟਕਾਂ ਸਮੇਤ ਖਾੜਕੂਆਂ ਨੂੰ ਫੜੇ ਜਾਣ ਦੇ ਡਰਾਮੇ ਭਾਰਤੀ ਪੁਲਿਸ ਰਾਹੀਂ ਅਕਸਰ ਕੀਤੇ ਜਾਂਦੇ ਹਨ ਤੇ ਤਾਜ਼ਾ ਘਟਨਾ ਵੀ ਇਸੇ ਲੜੀ ਦਾ ਹਿੱਸਾ ਜਾਪਦੀ ਹੈ।

ਪੀਰ ਮੁਹੰਮਦ ਦੀ ਜਥੇਬੰਦੀ ਐਲ ਕੇ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕੇਗੀ

ਮੋਗਾ (14 ਅਕਤੂਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਐਲਾਨ ਕੀਤਾ ਹੈ ਕਿ ਐਲ ਕੇ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਯਾਤਰਾਵਾਂ ਦੌਰਾਨ ਧਾਰਮਿਕ ਘਟਗਿਣਤੀਆਂ ਦੇ ਖਿਲਾਫ ਹਿੰਸਾ ਭੜਕਾਉਣਾ ਤੇ ਫਿਰਕੂ ਹਿੰਸਾ ਫੈਲਾਉਣਾ ਅਡਵਾਨੀ ਦਾ ਇਤਿਹਾਸ ਰਿਹਾ ਹੈ।

ਹਾਈਕੋਰਟ ਵਲੋਂ ਭਾਈ ਬਿੱਟੂ ਦੀ ਜ਼ਮਾਨਤੀ ਆਰਜ਼ੀ ਰੱਦ; ਅਗਲੀ ਪੇਸ਼ੀ ਰੋਪੜ ਅਦਾਲਤ ਵਿੱਚ 20 ਅਕਤੂਬਰ ਨੂੰ

ਚੰਡੀਗੜ੍ਹ (13 ਅਕਤੂਬਰ, 2011 ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੇ ਇੱਥੇ ਚਲ ਰਹੇ ਇੱਕ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਰਾਜੇਸ਼ ਬਿੰਦਲ ਦੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ਼ ਕਰ ਦਿੱਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਸ. ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਹਾਈਕੋਰਟ ਵਿੱਚ ਭਾਈ ਬਿੱਟੂ ਦੀ ਜ਼ਮਾਨਤ ਲਈ ਅਰਜ਼ੀ 25 ਫਰਵਰੀ 2011 ਨੂੰ ਲਗਈ ਗਈ ਸੀ ਤੇ ਇਸ ਅਰਜ਼ੀ ’ਤੇ ਸੁਣਵਾਈ ਮੌਕੇ ਅਦਾਲਤ ਨੇ ਕਿਹਾ ਸੀ ਕਿ ਕੇਸ ਦੀਆਂ ਗਵਾਹੀਆਂ ਹੋਣ ਤੋਂ ਬਾਅਦ ਜ਼ਮਾਨਤ ਬਾਰੇ ਵਿਚਾਰ ਕੀਤੀ ਜਾਵੇਗੀ।

« Previous PageNext Page »