September 2011 Archive

ਚੋਣਾਂ ਹਾਰੇ ਹਾਂ ਹਿੰਮਤ ਨਹੀਂ: ਸੁੱਜੋਂ

ਬੰਗਾ (21 ਸਤੰਬਰ, 2011): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਲਕਾ ਸ਼ਹੀਦ ਭਗਤ ਸਿੰਘ ਨਗਰ ਤੋਂ ਉਮੀਦਵਾਰ ਭਾਈ ਚਰਨਜੀਤ ਸਿੰਘ ਸੁੱਜੋਂ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਸ ਨੂੰ ਫਖਰ ਹੈ ਉਸ ਨੂੰ ਪੈਣ ਵਾਲੀਆਂ ਵੋਟਾਂ ਗੁਰੂ ਦੇ ਸਿੱਖਾਂ ਦੀਆਂ ਸਨ।

ਭਾਈ ਚੀਮਾ ਤੇ ਸਲਾਣਾ ਵਲੋਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

ਫ਼ਤਿਹਗੜ੍ਹ ਸਾਹਿਬ (20 ਸਤੰਬਰ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਾਥ ਦੇਣ ਵਾਲੇ ਵੋਟਰਾਂ, ਸਮਰਥਕਾਂ, ਪੰਚ ਪ੍ਰਧਾਨੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ (1920) ਦੇ ਵਰਕਰਾਂ ਦਾ ਧੰਨਵਾਦ ਕੀਤਾ ਹੈ।

ਭਾਈ ਬੜਾਪਿੰਡ ਦੀ ਕਾਮਯਾਬੀ ਸੰਘਰਸ਼ਮਈ ਸੋਚ ਦੀ ਜਿੱਤ: ਯੂਨਾਈਟਿਡ ਖਾਲਸਾ ਦਲ

ਲੰਡਨ (19 ਸਤੰਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਅਤੇ ...

ਹਲਕਾ ਬਸੀ ਪਠਾਣਾਂ ਵਿੱਚ ਜਾਲ੍ਹੀ ਵੋਟਾਂ ਭੁਗਤਾਏ ਜਾਣ ਦੇ ਰੋਸ ਵਜੋਂ ਪੰਥਕ ਮੋਰਚੇ ਤੇ ਮਾਨ ਦਲ ਵਲੋਂ ਸ਼ਾਂਝਾ ਰੋਸ ਧਰਨਾ

ਬੱਸੀ ਪਠਾਣਾਂ (18 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਵਿੱਚ ਕੁਝ ਥਾਵਾਂ ’ਤੇ ਸੱਤਾਧਾਰੀ ਧਿਰ ਵਲੋਂ ਅਪਣੇ ਉਮੀਦਵਾਰਾਂ ਦੇ ਹੱਕ ਵਿੱਚ ਜਾਲ੍ਹੀ ਵੋਟਾਂ ਭੁਗਤਾਏ ਜਾਣ ਦੇ ਰੋਸ ਵਜੋਂ ਪੰਥਕ ਮੋਰਚੇ ਅਤੇ ਮਾਨ ਦਲ ਦੇ ਸਮਰੱਥਕਾਂ ਵੱਲੋਂ ਸਥਾਨਕ ਊਸ਼ਾ ਮਾਤਾ ਮੰਦਰ ਨਜ਼ਦੀਕ ਮੁਖ ਮਾਰਗ ’ਤੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਕਾਰਨ ਦੋਵੇਂ ਪਾਸਿਆਂ ਤੋਂ ਕੁਝ ਸਮੇਂ ਲਈ ਟ੍ਰੈਫ਼ਿਕ ਜਾਮ ਹੋ ਗਈ। ਇਸ ਰੋਸ ਧਰਨੇ ਵਿੱਚ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਅਪਣੇ ਸਮਰੱਥਕਾਂ ਸਮੇਤ ਪਹੁੰਚੇ ਹੋਏ ਸਨ।

ਜਿਲ੍ਹਾ ਰੋਪੜ ਤੋਂ ਮਾਨ ਦਲ ਦਾ ਸੀਨੀਅਰ ਮੀਤ ਪ੍ਰਧਾਨ ਵੀ ਪੰਚ ਪ੍ਰਧਾਨੀ ਵਿੱਚ ਸ਼ਾਮਿਲ

ਬੱਸੀ ਪਠਾਣਾਂ (15 ਸਤੰਬਰ, 2011): ਸ਼੍ਰੋਮਣੀ ਕਮੇਟੀ ਚੋਣ ਪ੍ਰਚਾਰ ਦੇ ਚਲਦਿਆਂ ਮਾਨ ਦਲ ਨੂੰ ਅੱਜ ਲਗਾਤਾਰ ਦੂਜਾ ਵੱਡਾ ਝਟਕਾ ਉਦੋਂ ਲੱਗਾ ਜਦੋਂ ਜਿਲ੍ਹਾ ਰੋਪੜ ਦੇ ਮੀਤ ਪ੍ਰਧਾਨ ਸ. ਦਿਲਬਾਗ ਸਿੰਘ ਬੁਰਜਵਾਲਾ ਨੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਿੱਚ ਸ਼ਾਮਿਲ ਹੋਣ ਦਾ ਤੇ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਇਸ ਨਾਲ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੀ ਟਿਕਟ ’ਤੇ ਚੋਣ ਲੜ ਰਹੇ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਦੀ ਚੋਣ ਮੁਹਿੰਮ ਨੂੰ ਵੱਡੀ ਸਫ਼ਲਤਾ ਦਾ ਦਾਅਵਾ ਕੀਤਾ ਜਾ ਰਿਹਾ ਹੈ। ਭਾਈ ਚੀਮਾ ਤੇ ਸਲਾਣਾ ਨੇ ...

ਵੋਟਾਂ ਸਮੇਂ ਸੱਤਾਧਾਰੀ ਧਿਰ ਵਲੋਂ ਵੱਡੇ ਪੱਧਰ ’ਤੇ ਤਾਕਤ ਦੀ ਵਰਤੋਂ ਕਰਨ ਦਾ ਖ਼ਦਸਾ

ਬੱਸੀ ਪਠਾਣਾਂ (17 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਉਪਰੰਤ ਅੱਜ ਸ਼ਾਮੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਪੰਥਕ ਮੋਰਚੇ ਦੀ ਕੱਲ੍ਹ ਹੋਈ ਰੈਲੀ ਤੇ 2 ਕਿਲੋਮੀਟਰ ਤੋਂ ਵੀ ਵੱਧ ਲੰਮੇ ਕਾਫ਼ਲੇ ਨੂੰ ਵੇਖ ਕੇ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਹੈ। ਉਨ੍ਹਾਂ ਖ਼ਦਸਾ ਪ੍ਰਗਟ ਕੀਤਾ ਕਿ ਭਲਕੇ ਵੋਟਾਂ ਪੈਣ ਸਮੇਂ ਸੱਤਾਧਾਰੀ ਧਿਰ ਵੱਡੇ ਪੱਧਰ ’ਤੇ ਤਾਕਤ ਦੀ ਵਰਤੋਂ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਪਹਿਲਾਂ ਵੀ ਕੁਝ ਮੌਕਿਆਂ ...

ਪੰਥਕ ਮੋਰਚੇ ਦੇ ਭਾਈ ਹਰਪਾਲ ਸਿੰਘ ਚੀਮਾ ਦੀ ਵਿਸ਼ਾਲ ਚੋਣ ਰੈਲੀ ਨੇ ਵਿਰੋਧੀਆਂ ਦੇ ਹੌਸਲੇ ਪਸਤ ਕੀਤੇ

ਬੱਸੀ ਪਠਾਣਾਂ (16 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਅਪਣੇ ਹਜ਼ਾਰਾਂ ਦੀ ਗਿਣਤੀ ਵਿੱਚ ਸਮੱਰਥਕਾਂ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਘਰਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ, ਖਮਾਣੋਂ ਤੋਂ ਚਲ ਕੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਦਾ ਅਸੀਰਵਾਦ ਲੈਣ ਲਈ ਪੁੱਜੇ ਅਤੇ ਅਰਦਾਸ ਕੀਤੀ। ਇਸ ਤੋਂ ਪਹਿਲਾਂ ਖਮਾਣੋਂ ਦੇ ਅਮਰ ਪੈਲੇਸ ਵਿੱਚ ਉਨ੍ਹਾਂ ਦੇ ਸਮਰੱਥਕਾਂ ਦਾ ਇੱਕਠ ਜੋ ਕਿ ਬਾਅਦ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ ਨੂੰ ਸੰਬੋਧਨ ...

ਭਾਈ ਬਿਟੂ ਵਲੋਂ ਪੰਥਕ ਮੋਰਚੇ ਨੂੰ ਜਿਤਾ ਕੇ ਬਾਦਲਕਿਆਂ ਨੂੰ ਭਾਂਜ ਦੇਣ ਦਾ ਸੱਦਾ

ਫ਼ਤਿਹਗੜ੍ਹ ਸਾਹਿਬ (15 ਸਤੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾ ਗੁਰਧਾਮਾਂ ਵਿੱਚੋਂ ਸਿੱਖ ਵਿਰੋਧੀ ਸ਼ਕਤੀਆਂ ਨੂੰ ਭਾਂਜ ਦਿੱਤੀ ਜਾਵੇ।ਪੰਜਾਬ ਦੀ ਕਥਿਤ ‘ਪੰਥਕ’ ਸਰਕਾਰ ਵਲੋਂ ਪਾਏ ਗਏ ਇਕ ਕੇਸ ਦੀ ਪੇਸ਼ੀ ਦੇ ਸਬੰਧ ਵਿੱਚ ਭਾਈ ਬਿੱਟੂ ਨੂੰ ਪੁਲਿਸ ਅੰਮ੍ਰਿਤਸਰ ਜੇਲ੍ਹ ਤੋਂ ਇੱਥੇ ਜਿਲ੍ਹਾ ਕਚਹਿਰੀਆਂ ਵਿੱਚ ਲੈ ਕੇ ਆਈ। ਮਾਨਯੋਗ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 21 ਅਕਤੂਬਰ ’ਤੇ ਪਾ ਦਿੱਤੀ ਹੈ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਲੰਮੇ ਸਮੇਂ ਤੋਂ ਸਿੱਖ ਰੂਪ ਵਿੱਚ ਕਾਬਜ਼ ਸ਼ਕਤੀਆਂ ਨੇ ਗੁਰਧਾਮਾਂ ਦਾ ਸਮੁੱਚਾ ਪ੍ਰਬੰਧ ਤਹਿਤ ਨਹਿਸ ਕਰ ਕੇ ਰੱਖ ਦਿੱਤਾ ਹੈ।ਸਿੱਖ ਸਿਧਾਂਤਾਂ ਨੂੰ ਵੱਡੇ ਪੱਧਰ ’ਤੇ ਢਾਹ ਲਗਾਈ ਗਈ ਹੈ। ਸਿੱਖ ਨੌਜਵਾਨ ਨਸ਼ਿਆਂ ...

ਕੈਨੇਡਾ ਦੀ ਸੰਸਦ ਵਿਚ ‘ਨਸਲਕੁਸ਼ੀ ਮਤੇ’ ਲਈ ਸਮਰਥਨ ਜੁਟਾਉਣਗੇ ਸਿਖ

ਟੋਰੰਟੋ/ਕੈਨੇਡਾ (13 ਸਤੰਬਰ 2011)- ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਲਹਿਰ ਦੀ ਅਗਵਾਈ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ 1 ਨਵੰਬਰ 2011 ਨੂੰ ਕੈਨੇਡਾ ਦੀ ਸੰਸਦ ਵਿਚ ‘ਨਸਲਕੁਸ਼ੀ ਮਤਾ’ ਪੇਸ਼ ਕੀਤਾ ਜਾਵੇਗਾ। ਇਹ ਮਤਾ ਇਸ ਗਲ ਦੀ ਬਹਿਸ ਕਰੇਗਾ ਕਿ ਕੀ ਨਵੰਬਰ 1984 ਦੌਰਾਨ ਭਾਰਤ ਵਿਚ ਸਿਖਾਂ ਦਾ ਹੋਇਆ ਸੰਗਠਿਤ ਕਤਲੇਆਮ ਨਸਲਕੁਸ਼ੀ ਸੀ ਜਿਵੇਂ ਕਿ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 2 ਵਿਚ ਬਖਿਆਨ ਕੀਤਾ ਗਿਆ ਹੈ।

ਸਥਾਪਨਾ ਦਿਹਾੜੇ ‘ਤੇ ਵਿਸ਼ੇਸ਼ – ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵਿਦਿਆਰਥੀ ਧਿਰ ਹੀ ਰਹਿਣ ਦਿੱਤਾ ਜਾਵੇ

ਦੁਨੀਆ ਦੀ ਤਵਾਰੀਖ਼ ਵਿਚ ਇਸ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਕਿ ਕਿਸੇ ਵੀ ਕੌਮ ਅੰਦਰ ਉਸ ਦੇ ਨੌਜਵਾਨ ਵਿਦਿਆਰਥੀ ਤਬਕੇ ਨੇ ਮੋਹਰੀ ਤੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਉਹ ਆਪਣੀ ਕੌਮ ਦੀਆਂ ਇਛਾਵਾਂ ਤੇ ਰੀਝਾਂ ਦੀ ਜਥੇਬੰਦਕ ਰੂਪ 'ਚ ਤਰਜ਼ਮਾਨੀ ਕਰਦੇ ਰਹੇ ਹਨ ਤੇ ਉਨ੍ਹਾਂ ਲਈ ਹਰ ਸੰਭਵ ਕੁਰਬਾਨੀ ਦਿੰਦੇ ਰਹੇ ਹਨ। ਸਿੱਖਾਂ ਵਿਚ ਇਹ ਤਵਾਰੀਖ਼ੀ ਭੂਮਿਕਾ ਸਿੱਖ ਸਟੂਡੈਂਟਸ ਫੈਡਰੇਸ਼ਨ ਅਦਾ ਕਰਦੀ ਰਹੀ ਹੈ।

« Previous PageNext Page »