July 2011 Archive

ਜਿਲ੍ਹਾ ਮੋਹਾਲੀ ਵਿੱਚ ਵੱਡੇ ਪੱਧਰ ’ਤੇ ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਮਤੇ ਪਾਸ – ਪੰਚਾਇਤਾਂ, ਸੁਸਾਇਟੀਆਂ ਕੱਲਬਾਂ, ਗੁਰਦੁਆਰਾ ਤੇ ਮੰਦਰ ਕਮੇਟੀਆਂ ਨੇ ਪੰਚ ਪ੍ਰਧਾਨੀ ਨੂੰ ਸੌਂਪੇ ਮਤੇ

ਮੋਹਾਲੀ (18 ਜੁਲਾਈ, 2011): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਹਾਅ ਦਾ ਨਾਹਰਾ ਮਾਰਦਿਆਂ ਜਿਲ੍ਹਾ ਮੋਹਾਲੀ ਦੀਆਂ 83 ਪੰਚਾਇਤਾਂ, 41 ਸਥਾਨਕ ਗੁਰਦੁਆਰਾ ਤੇ ਮੰਦਰ ਕਮੇਟੀਆਂ ਤੇ 150 ਤੋਂ ਵੱਧ ਕਲੱਬਾਂ, ਸੁਸਾਇਟੀਆਂ ਤੇ ਰਜਿਸਟਰ ਕਲੱਬਾਂ ਨੇ ਮਤੇ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੂੰ ਸੌਂਪ ਦਿੱਤੇ ਹਨ। ਅੱਜ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਦੱਸਿਆ ਕਿ ਉਕਤ ਤੋਂ ਬਿਨਾਂ ਮੋਹਾਲੀ ਨਗਰ ਕੌਂਸਲ ਅਤੇ ਜਿਲ੍ਹੇ ਦੇ 8 ਮੰਡਲਾਂ ਨੇ ਵੀ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤੇ ਪਾ ਕੇ ਉਨ੍ਹਾਂ ਨੂੰ ਸੌਂਪੇ ਹਨ।

ਸੁਪਰੀਮ ਕੋਰਟ ਆਪਣੀ ਦੇਖ-ਰੇਖ ਹੇਠ ਮੁੰਬਈ ਧਮਾਕਿਆਂ ਦੀ ਜਾਂਚ ਕਰਵਾਏ

ਲੁਧਿਆਣਾ (16 ਜੁਲਾਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਮੁਬੰਈ ਧਮਾਕਿਆਂ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਮੌਤ ਉਪਰ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ।

ਗੁਰਬਾਣੀ ਪ੍ਰਸਾਰਣ ਦੇ ਸਮਝੌਤੇ ਤਹਿਤ ਨਿੱਜ਼ੀ ਚੈਨਲ ਵਲੋਂ ਆਇਆ ਪੈਸਾ ਕਿੱਥੇ ਗਿਆ? : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਵਿੱਚ ਹੋਏ 1100 ਕਰੋੜ ਰੁਪਏ ਦੇ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦਾ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇਸ ਮੁੱਦੇ ਨੂੰ ਉਠਾਵੇਗਾ ਕਿ

ਦਲ ਖਾਲਸਾ ਨੇ ਦੱਖਣੀ ਸੂਡਾਨ ਦੇ ਲੋਕਾਂ ਨੂੰ ਵਧਾਈ ਦਿੱਤੀ

ਅੰਮ੍ਰਿਤਸਰ (10 ਜੁਲਾਈ, 2011): ਦਲ ਖਾਲਸਾ ਨੇ ਦੱਖਣੀ ਸੂਡਾਨ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਦਹਾਕਿਆਂ ਦੇ ਸੰਘਰਸ਼ ਮਗਰੋਂ 9 ਜੁਲਾਈ ਨੂੰ ਆਜ਼ਾਦੀ ਪ੍ਰਾਪਤ ਕੀਤੀ ਹੈ। ਇਹ ਇਕ ਅਚੰਭੇ ਵਾਲੀ ਗੱਲ ਹੈ ਕਿ ਗਰੀਬੀ ਦਾ ਮਾਰੇ ,ਇਸ ਮੁਲਕ ਦੇ ਲੋਕ ਆਜ਼ਾਦੀ ਲਈ ਲੜੇ ਤੇ ਮਰੇ। ਯਾਦ ਰਹੇ ਕਿ ਯੂ. ਐਨ. ਦੀ ਮਨੱਖੀ ਵਿਕਾਸ ਰਿਪੋਰਟ ਅਨੁਸਾਰ ਸੂਡਾਨ 169 ਵਿਚੋਂ 154ਵੇਂ ਨੰਬਰ ਤੇ ਹੈ।

ਹਰਪਾਲ ਸਿੰਘ ਚੀਮਾ, ਕਰਨੈਲ ਸਿੰਘ ਪੰਜੋਲੀ ਤੇ ਹੋਰਨਾਂ ਆਗੂਆਂ ਦੀ ਅਗਲੀ ਪੇਸ਼ੀ 26 ਜੁਲਾਈ

ਫ਼ਤਿਹਗੜ੍ਹ ਸਾਹਿਬ (7 ਜੁਲਾਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸ. ਕਰਨੈਲ ਸਿੰਘ ਪੰਜੋਲੀ ਤੇ ਹੋਰ ਆਗੂ, ਰੇਲਵੇ ਪੁਲਿਸ ਵਲੋਂ 22 ਜੂਨ 2008 ਵਿੱਚ ਦਰਜ ਕੀਤੇ ਗਏ ਕੇਸ ਸਬੰਧੀ ਅੱਜ ਚੀਫ ਜੁਡੀਅਸ਼ੀਅਲ ਮੈਜਿਸਟ੍ਰੇਟ ਸ੍ਰੀ ਮਤੀ ਬਲਜਿੰਦਰ ਸਿੱਧੂ ਦੀ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 26 ਜੁਲਾਈ ਰੱਖ ਦਿੱਤੀ ਹੈ।

ਸਮੁੱਚੇ ਫ਼ਤਿਹਗੜ ਸਾਹਿਬ ਜ਼ਿਲ੍ਹੇ ਨੇ ਪ੍ਰੋ. ਭੁੱਲਰ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ

ਫ਼ਤਿਹਗੜ੍ਹ ਸਾਹਿਬ, 6 ਜੁਲਾਈ : ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਦੇ ਹੱਕ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀਆ ਸਮੁੱਚੀਆਂ ਪੰਚਾਇਤਾਂ ਨਿੱਤਰ ਕੇ ਸਾਹਮਣੇ ਆਈਆਂ ਹਨ। 428 ਪੰਚਾਇਤਾਂ ਦੇ ਸਰਪੰਚਾਂ ਅਤੇ 4 ਮਿਊਸਿਂਪਲ ਕੌਂਸਲਾਂ ਵਲੋਂ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤੇ ਪਾ ਦੇਣ ਵਾਲਾ ਇਹ ਪੰਜਾਬ ਦਾ ਪਹਿਲਾ ਜਿਲ੍ਹਾ ਹੋ ਨਿਬੜਿਆ ਹੈ। ਇਸ ਗੱਲ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਇੱਥੇ ਇਹ ਦੱਸਣਯੋਗ ਹੈ ਕਿ 30 ਮਈ ਨੂੰ ਲੁਧਿਆਣਾ ਵਿੱਚ ਪੰਥਕ ਜਥੇਬੰਦੀਆਂ ਦੀ ਹੋਈ ਇਕੱਤਰਤਾ ਵਿੱਚ ਪ੍ਰੋ. ਭੱਲਰ ਨੂੰ ਇਨਸਾਫ ਦਿਵਾਉਣ ਅਤੇ ਉਹਨਾਂ ਦੀ ਰਿਹਾਈ ਲਈ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੇ ਮਤੇ ਪਵਾ ਕੇ ਰਾਸ਼ਟਰਪਤੀ ਨੂੰ ਭੇਜਣ ਦਾ ਫੈਸਲਾ ਹੋਇਆ ਸੀ।

ਲੋਕਾਂ ਨੇ ਅਕਾਲੀ-ਭਾਜਪਾ ਦੇ ‘ਰਾਜ ਨਹੀਂ ਸੇਵਾ’ ਦੇ ਦਾਅਵੇ ਨੂੰ ਨਾਕਾਰਿਆ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (4 ਜੁਲਾਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅਕਾਲੀ-ਭਾਜਪਾ ਦੇ ਪੰਜਾਬ ਬੰਦ ਬਾਰੇ ਟਿਪੱਣੀ ਕਰਦਿਆਾਂ ਕਿਹਾ ਕਿ ਅਕਾਲੀ ਭਾਜਪਾ ਦਾ ਬੰਦ ਦਾ ਇਹ ਸਿਆਸੀ ਸੱਦਾ ਸੀ ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ।

ਭਾਈ ਬੜਾਪਿੰਡ ਦੀ ਦੁਬਾਰਾ ਗ੍ਰਿਫਤਾਰੀ ਲਈ ਬਾਦਲ ਵਲੋਂ ਪੁਲੀਸ ਨੂੰ ਇਸ਼ਾਰਾ ਪੰਚ ਪ੍ਰਧਾਨੀ ਨੂੰ ਸੱਟ ਮਾਰਨ ਦੀ ਸਾਜਿਸ਼

ਲੰਡਨ (4 ਜੁਲਾਈ, 2011): ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਆਗੂ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਪੰਜਾਬ ਪੁਲੀਸ ਦੁਬਾਰਾ ਗ੍ਰਿਫਤਾਰ ਕਰਕੇ ਪੁਰਾਣੇ ਕੇਸ ਚਲਾਉਣ ਦੀਆਂ ਸਕੀਮਾਂ ਘੜ ਰਹੀ ਹੈ , ਜਦਕਿ ਉਹ ਅਮਰੀਕਾ ਅਤੇ ਪੰਜਾਬ ਦੀਆਂ ਜੇਹਲਾਂ ਵਿੱਚ ਪੰਦਰਾਂ ਸਾਲ ਗੁਜ਼ਾਰ ਚੁੱਕਾ ਹੈ ਜੋ ਕਿ ਉਮਰ ਕੈਦ ਤੋਂ ਵੀ ਜਿ਼ਆਦਾ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਪੁਲੀਸ ਦੀਆਂ ਕੁਚਾਲਾਂ ਦੀ ਨਿਖੇਧੀ ਕਰਦਿਆਂ ਦੁਨੀਆਂ ਭਰ ਦੀਆਂ ਸਿੱਖ ਸੰਸਥਾਂਵਾਂ ਨੂੰ ਇਸ ਦੇ ਵਿਆਪਕ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ ।

ਪੰਜਾਬ ਦੇ ਵਿਧਾਇਕ ਤੇ ਸੰਸਦ ਮੈਂਬਰ ਪ੍ਰੋ. ਭੁੱਲਰ ਦੀ ਰਿਹਾਈ ਲਈ ਉਪਰਾਲਾ ਕਰਨ :ਭਾਈ ਬਿੱਟੂ

ਫ਼ਤਿਹਗੜ੍ਹ ਸਾਹਿਬ, 5 ਜੁਲਾਈ : ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਿੱਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਪ੍ਰੋਗਰਾਮਾਂ ’ਤੇ ਪੂਰੀ ਤਨਦੇਹੀ ਨਾਲ ਪਹਿਰਾ ਦੇਣਾ ਚਾਹੀਦਾ ਹੈ।

ਊਹਾਂ ਖੈਰਿ ਸਦਾ ਮੇਰੇ ਭਾਈ …

ਖ਼ਾਲਸੇ ਦਾ ਸਬੰਧ ਅਕਾਲ ਪੁਰਖ ਨਾਲ ਸਿੱਧਾ ਹੋਣ ਦੇ ਕਾਰਨ ਉਸਦਾ ਵੀ ਸਬੰਧ ਸਿੱਧੇ ਰੂਪ ਵਿਚ ਹਰ ਉਸ ਥਾਂ ਨਾਲ ਹੈ ਜਿੱਥੇ ਅਕਾਲ ਪੁਰਖ ਦੀ ਖਲਕਤ ਵਸਦੀ ਹੈ, ਖ਼ਾਲਸਾ ਕਿਸੇ ਖਾਸ ਥਾਂ, ਵਸੋਂ ਜਾਂ ਇਲਾਕੇ ਵਿਚ ਸੀਮਤ ਨਹੀਂ ਹੋ ਸਕਦਾ। ਖ਼ਾਲਸਾ ਅਕਾਲ ਪੁਰਖ ਦੀਆਂ ਡੂੰਘੀਆਂ ਰਮਜਾਂ ਦਾ ਸਭ ਤੋਂ ਨੇੜਲਾ ਗਵਾਹ ਹੈ, ਉਸਨੂੰ ਅਕਾਲ ਪੁਰਖ ਨੇ ਆਪ ਹੀ ਸੋਝੀ ਬਖਸ਼ੀ ਹੈ ਕਿਉਂਕਿ ਖ਼ਾਲਸਾ ਆਪਣੇ ਲਈ ਨਹੀਂ ਸਗੋਂ ਅਕਾਲ ਪੁਰਖ ਦੀ ਸਾਜੀ ਕਾਇਨਾਤ ਲਈ ਸਵਾਸ-ਸਵਾਸ ਬੰਦਗੀ ਕਰਦਾ ਹੈ। ਖ਼ਾਲਸਾ ਗਿਣਤੀਆਂ-ਮਿਣਤੀਆਂ ਦੇ ਪ੍ਰਭਾਵ ਤੋਂ ਵੀ ਮੁਕਤ ਹੈ ਕਿਉਂਕਿ ਗਿਣਤੀਆਂ-ਮਿਣਤੀਆਂ ਅਕਾਲ ਪੁਰਖ ਦੀ ਦੋਮ ਰਚਨਾ ਹੈ ਤੇ ਖ਼ਾਲਸਾ ਤਾਂ ਅੱਵਲ ਹੈ। ...

« Previous Page