June 2011 Archive

ਪੀ. ਚਿਦੰਬਰਮ ਨੂੰ ਜਵਾਬ: ਸਿੱਖਾਂ ਨੂੰ ਹਰ ਧੱਕੇ ਦਾ ਇਨਸਾਫ਼ ਦੇਣ ਬਾਅਦ ਦੀ ਭਾਰਤੀ ਨਿਜ਼ਾਮ ਮਾਫ਼ੀ ਦਾ ਹੱਕਦਾਰ

ਫ਼ਤਿਹਗੜ੍ਹ ਸਾਹਿਬ (26 ਜੂਨ, 2011) : ਭਾਰਤੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵਲੋਂ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਮੁਆਫ਼ ਕਰ ਦੇਣ ਸਬੰਧੀ ਸਿੱਖਾਂ ਨੂੰ ਦਿੱਤੇ ਗਏ ‘ਸੱਦੇ’ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਭਾਰਤੀ ਨਿਜ਼ਾਮ 84 ਦੀ ਸਿੱਖ ਨਸ਼ਲਕੁਸ਼ੀ ਬਾਰੇ ਜ਼ਰਾ ਵੀ ਗੰਭੀਰ ਹੁੰਦਾ ਤਾਂ ਇਨ੍ਹਾਂ ਸਿੱਖਾਂ ਦੇ ਕਾਤਲਾਂ ਨੂੰ ਕਦੋਂ ਦਾ ਫਾਸ਼ੀ ਦੇ ਤਖ਼ਤੇ ਤੇ ਪਹੁੰਚਾ ਚੁੱਕਿਆ ਹੁੰਦਾ ਪਰ ਦੋਸ਼ੀ ਅੱਜ ਵੀ ਭਾਰਤੀ ਸਟੇਟ ਦੀ ‘ਪ੍ਰਾਹੁਣਾਚਾਰੀ’ ...

ਬਖਸ਼ੀਸ਼ ਸਿੰਘ ਸਖਤ ਬਿਮਾਰ, ਜੇਲ੍ਹ ਪ੍ਰਸ਼ਾਸਨ ਅਣਗਹਿਲੀ ਵਰਤ ਰਿਹਾ ਹੈ

ਨਾਭਾ (27 ਜੂਨ, 2011): ਇਥੋਂ ਦੀ ਬਹੁਤ ਸਖਤ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਬਖਸ਼ੀਸ ਸਿੰਘ ਉਰਫ ਬਾਬਾ ਸਪੁੱਤਰ ਸ੍ਰ, ਰਤਨ ਸਿੰਘ ਪਿੰਡ ਨਿਜਾਮੀਵਾਲਾ ਬਾਰੇ ਇਹ ਖਬਰ ਮਿਲੀ ਹੈ ਕਿ ਉਹ ਪਿਛਲੇ ਹਫਤੇ ਤੋਂ ਸਖਤ ਬੀਮਾਰ ਹੈ ਅਤੇ ਉਸ ਦੀ ਹਾਲਤ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ, ਪਰ ਜੇਲ ਪ੍ਰਸਾਸ਼ਨ ਵਲੋਂ ਉਸਦਾ ਢੁੱਕਵਾਂ ਇਲਾਜ ਨਹੀਂ ਕਰਵਾਇਆ ਜਾ ਰਿਹਾ ਜੋ ਕਿ ਸਰਕਾਰ ਦੀ ਬਦਨੀਤੀ ਦਾ ਪ੍ਰਤੀਕ ਜਾਪਦਾ ਹੈ ।

1984 ਬਾਰੇ ਚਿਦੰਬਰਮ ਦਾ ਬਿਆਨ ਘੱਟ ਗਿਣਤੀ ਧਾਰਮਿਕ ਭਾਈਚਾਰੇ ਨੂੰ ਮਾਰਨ ਦਾ ਖੁਲਾ ਲਾਇਸੰਸ

ਰਿਆਸੀ (ਜੰਮੂ), (26 ਜੂਨ 2011): ਜਦੋਂ ਸਿਖ ਜੰਮੂ ਕਸ਼ਮੀਰ ਦੇ ਜ਼ਿਲਾ ਰਿਆਸੀ ਵਿਚ ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਵਿਚ ਪੱਥਰ ਮਾਰ ਮਾਰ ਕੇ ਮਾਰੇ ਗਏ ਸਿਖਾਂ ਦੋ ਹੋਏ ਤਾਜ਼ਾ ਖੁਲਾਸੇ ਦਾ ਸੋਗ ਮਨਾ ਰਹੇ ਹਨ ਤਾਂ ਉਥੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਉਹ ਨਵੰਬਰ 1984 ਤੋਂ ਅੱਗੇ ਵਧਣ। ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਵਿਚ ਮਾਰੇ ਗਏ ਸਿਖਾਂ, ਜ੍ਹਿਨ੍ਹਾਂ ਨੂੰ ਇਸੇ ਥਾਂ ’ਤੇ 26 ਸਾਲ ਪਹਿਲਾਂ 1 ਨਵੰਬਰ 1984 ਨੂੰ ਪੱਥਰ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ

ਬਾਪੂ ਆਤਮਾ ਸਿੰਘ ਭੈਰੋਵਾਲ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ

ਲੁਧਿਆਣਾ (21 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਪਾਰਟੀ ਦੀ ਕੈਨੇਡਾ ਇਕਾਈ ਦੇ ਆਗੂ ਲਖਵਿੰਦਰ ਸਿੰਘ ਦੇ ਪਿਤਾ ਬਾਪੂ ਆਤਮਾ ਸਿੰਘ ਜੀ ਦੇ ਅਕਾਲ ਚਲਾਣੇ ਉਪਰ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।ਅੰਮ੍ਰਿਤਸਰ ਜੇਲ ਵਿਚ ਨਜ਼ਰਬੰਦ ਪਾਰਟੀ ਦੇ ਕੌਮੀ ਚੇਅਰਮੈਨ ਭਾਈ ਦਲਜੀਤ ਸਿੰਘ ,ਕੌਮੀ ਪੰਚ ਕੁਲਬੀਰ ਸਿੰਘ ਬੜ੍ਹਾਪਿੰਡ, ਸਕੱਤਰ ਜਨਰਲ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਯੂਥ ਆਗੂ ਮਨਧੀਰ ਸਿੰਘ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਵਲੋਂ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਹੈ ।

ਹਰਿਆਣਾ ਵੱਲੋਂ ਨਹਿਰ ਅਤੇ ਕੰਥ ਦੀ ਉਸਾਰੀ ਕਾਰਨ ਪੰਜਾਬ ਵਿਚ ਹੜਾਂ ਦਾ ਖਤਰਾ

ਕੁਝ ਵਰ੍ਹੇ ਪਹਿਲਾਂ ਜਦੋਂਕਿ ਹਰਿਆਣੇ ਵਲੋਂ ਪੰਜਾਬ ਦੇ ਪਾਣੀਆਂ ਦੀ ਅੱਗੋਂ ਲੁੱਟ ਲਈ ਹਾਂਸੀ-ਬੁਟਾਣਾ ਨਹਿਰ ਦਾ ਗੈਰ-ਕਾਨੂੰਨੀ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਅਸੀਂ ਇਸ ਸਬੰਧੀ ਲਗਾਤਾਰਤਾ ਨਾਲ ਕਈ ਲਿਖਤਾਂ ਲਿਖੀਆਂ ਪਰ ਅਫਸੋਸ ਸਦਾ ਵਾਂਗ, ਪੰਜਾਬ ਦੀ ਸਿਆਸੀ ਲੀਡਰਸ਼ਿਪ ਕੁੰਭਕਰਣ ਦੀ ਨੀਂਦ ਸੁੱਤੀ ਰਹੀ।

ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦੀ ਥਾਂ ਇਸ ਵਿਚ ਵਾਧਾ ਕੀਤਾ ਜਾ ਰਿਹਾ ਹੈ

ਲੁਧਿਆਣਾ (24 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਕੇਂਦਰ ਸਰਕਾਰ ਉਪਰ ਦੋਸ਼ ਲਾਇਆ ਹੈ ਕਿ ਉਹ ਸਿੱਖਾਂ ਨਾਲ ਦੋਗਲੀ ਨੀਤੀ ਅਧੀਨ ਵਰਤਾਅ ਕਰ ਰਹੀ ਹੈ । ਇਕ ਪਾਸੇ ਤਾਂ ਉਹ ਇਹ ਦਾਅਵਾ ਕਰ ਰਹੀ ਹੈ ਕਿ ਉਸਨੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰ ਦਿੱਤੀ ਹੈ ਪਰ ਦੂਜੇ ਪਾਸੇ ਇਸ ਸੂਚੀ ਵਿਚ ਲਗਾਤਰ ਵਾਧਾ ਕਰਕੇ ਬੇਦੋਸ਼ੇ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ –ਪਰੇਸ਼ਾਨ ਕੀਤਾ ਜਾ ਰਿਹਾ ਹੈ ।ਅਜਿਹਾ ਕਰਕੇ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸਿਰਫ ਤੇ ਸਿਰਫ ਇਕ ਹੀ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਹਮੇਸ਼ਾਂ ਸਿੱਖਾਂ ਦੀ ਦੁਸਮਣ ਰਹੀ ਹੈ ਤੇ ਰਹੇਗੀ ਅਤੇ ਉਸਨੂੰ ਸਿੱਖਾਂ ਤੇ ਵਿਸਵਾਸ ਨਹੀਂ ਹੈ।

ਬਾਦਲ ਪ੍ਰੋ. ਭੁੱਲਰ ਦੀ ਸਜ਼ਾ ਨੂੰ ਟਾਲਣ ਦੀ ਥਾਂ ਉਨ੍ਹਾਂ ਦੀ ਰਿਹਾਈ ਲਈ ਯਤਨ ਕਰਨ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (24 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਅਤੇ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ 15 ਮਿੰਟ ਦੀ ਹੋਈ ਮੁਲਾਕਾਤ ਵਿੱਚ ਪੰਜਾਬ ਦੇ ਹੋਰ ਮਸਲੇ ਵਿਚਾਰਨ ਦੇ ਨਾਲ-ਨਾਲ ਪ੍ਰੋ. ਭੁੱਲਰ ਦੀ ਸਜ਼ਾ ਨੂੰ ਟਾਲਣ ਲਈ ਕੋਈ ਰਾਹ ਲੱਭਣ ਲਈ ਕਿਹਾ ਹੈ ਜਦਕਿ ਉਨ੍ਹਾਂ ਨੂੰ ਇਹ ਸਜ਼ਾ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ।

ਹਾਈਕੋਰਟ ਦੇ ਆਦੇਸ਼ਾਂ ‘ਤੇ ਸੰਭਵ ਹੋਈ 1992 ਤੋਂ ਨਜ਼ਰਬੰਦ ਸਿੱਖ ਖਾੜਕੂ ਆਗੂ ਭਾਈ ਲਾਲ ਸਿੰਘ ਦੀ ਰਿਹਾਈ

ਨਾਭਾ/ਪਟਿਆਲਾ (20 ਜੂਨ, 2011): 1984 ਦੇ ਦਰਬਾਰ ਸਾਹਿਬ ਹਮਲੇ ਅਤੇ ਸਿੱਖ ਕਤਲੇਆਮ ਤੋਂ ਬਾਅਦ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ। ਸਿੱਟੇ ਵਜੋਂ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਗੈਰਤਮੰਦ ਸਿੱਖਾਂ ਨੇ ਗੁਰੂ ਸਾਹਿਬਾਨ ਦੇ ਬਖਸ਼ੇ ਸਿਧਾਤਾਂ ਮੁਤਾਬਕ ਹਥਿਆਰਬੰਦ ਸੰਘਰਸ਼ ਵਿਚ ਕੁੱਦਣਾ ਕੀਤਾ ਜਿਸ ਵਿਚ ਭਾਈ ਲਾਲ ਸਿੰਘ ਸਪੁੱਤਰ ਸ੍ਰ. ਭਾਗ ਸਿੰਘ, ਵਾਸੀ ਪਿੰਡ ਨਵਾਂ ਪਿੰਡ ਅਕਾਲਗੜ (ਫਗਵਾੜਾ) ਜਿਲ੍ਹਾ ਕਪੂਰਥਲਾ ਦਾ ਨਾਮ ਸਭ ਤੋਂ ਅੱਗੇ ਹੈ।

ਕਾਲੀ ਸੂਚੀ ਵਿਚ ਨਾਂ ਨਾ ਹੋਣ ਦੇ ਬਾਵਜੁਦ ਪੰਜਾਬ ਆਉਣ ਉੱਤੇ ਰੋਕ, ਲਖਵਿੰਦਰ ਸਿੰਘ ਪਿਤਾ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਿਲ ਨਹੀਂ ਹੋ ਸਕੇ

ਭਾਈ ਲਖਵਿੰਦਰ ਸਿੰਘ ਜਿਹਨਾਂ ਉੱਤੇ ਪੰਜਾਬ ਜਾਂ ਭਾਰਤ ਵਿਚ ਕੋਈ ਕੇਸ ਦਰਜ਼ ਨਹੀਂ ਤੇ ਉਹ ਜਨਵਰੀ 2009 ਤੱਕ ਲਗਾਤਾਰ ਕਈ ਵਾਰ ਪੰਜਾਬ ਆਏ ਪਰ ਜਨਵਰੀ 2009 ਵਿਚ ਉਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ।

ਕਿਹੜੀ ਕਾਲੀ ਸੂਚੀ ਹੈ ਜਿਸ ਅਧੀਨ ਭਾਈ ਲਖਵਿੰਦਰ ਸਿੰਘ ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰਾਂ ਵਿਚ ਸ਼ਾਮਲ ਨਹੀਂ ਹੋ ਸਕਦੇ?

ਲੁਧਿਆਣਾ (19 ਜੂਨ, 2011): ਭਾਈ ਲਖਵਿੰਦਰ ਸਿੰਘ ਵਾਸੀ ਪਿੰਡ ਭਰੋਵਾਲ ਖੁਰਦ, ਤਹਿਸੀਲ ਜਗਰਾਓ, ਜਿਲ੍ਹਾ ਲੁਧਿਆਣਾ ਦੇ ਸਤਿਕਾਰਯੋਗ ਪਿਤਾ ਜੀ ਸ. ਆਤਮਾ ਸਿੰਘ ਜੀ ਕੱਲ਼੍ਹ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਮ ਸੰਸਕਾਰ ਕੱਲ੍ਹ 20 ਜੂਨ, 2011, ਦਿਨ ਸੋਮਵਾਰ, ਦੁਪਹਿਰ ਬਾਦ 4 ਵਜੇ ਪਿੰਡ ਭਰੋਵਾਲ ਖੁਰਦ ਵਿਖੇ ਕੀਤਾ ਜਾਵੇਗਾ। ਸਮੂਹ ਪੰਥ ਦਰਦੀਆਂ ਨੂੰ ਪੁੱਜਣ ਦੀ ਬੇਨਤੀ ਹੈ।

« Previous PageNext Page »