April 2011 Archive

ਮਰਨ-ਵਰਤਾਂ ਦੀ ਸਿਆਸਤ

1965 ਵਿੱਚ ਸੰਤ ਫ਼ਤਿਹ ਸਿੰਘ ਵਲੋਂ ਰੱਖੇ ਗਏ ਮਰਨ ਵਰਤ ਨਾਲ ਜੁੜੀ ਇਕ ਬਹੁਤ ਹੀ ਅਹਿਮ ਯਾਦ ’ਤੇ ਰੌਸ਼ਨੀ ਪਾਉਂਦਿਆ ਉਨ੍ਹਾਂ ਜੋ ਸਾਨੂੰ ਦੱਸਿਆ, ਅੱਜ ਵੀ ਮੈਂ ਤੇ ਪੰਮੀ ਬਾਈ ਜਦੋਂ ਮਿਲਦੇ ਹਾਂ ਤਾਂ ਉਸ ਵਾਕਿਆਤ ਨੂੰ ਜ਼ਰੂਰ ਯਾਦ ਕਰਦੇ ਹਾਂ। ਉਨ੍ਹਾਂ ਸਾਨੂੰ ਦੱਸਿਆ ਕਿ ਉਸ ਸਮੇਂ ਉਹ ਸੰਤ ਫ਼ਤਿਹ ਸਿੰਘ ਦੇ ਪੀ.ਏ. ਹੁੰਦੇ ਸਨ। ਜਿਸ ਦਿਨ ਫ਼ਤਿਹ ਸਿੰਘ ਨੇ ਮਰਨ ਵਰਤ ਸਬੰਧੀ ਬਣਾਏ ਗਏ ਹਵਨ ਕੁੰਡ ਵਿੱਚ ਆਤਮ-ਦਾਹ ਕਰਨਾ ਸੀ, ਤੋਂ ਇਕ ਦਿਨ ਪਹਿਲਾਂ ਤੱਕ ਉਨ੍ਹਾਂ ਨੂੰ ਕੋਈ ਵੀ ਅਕਾਲੀ ਲੀਡਰ ਮਿਲਣ ਨਹੀਂ ਆਇਆ।

ਕਾਂਗਰਸ-ਭਾਜਪਾ ਦੇ ਮਾਮਲੇ ਵਿਚ ਬਾਦਲ ਦਲ ਦੀ ਦੋਰਹੀ ਨੀਤੀ ਦੀ ਸਿੱਖ ਜਥੇਬੰਦੀਆਂ ਨੇ ਕਰੜੀ ਅਲੋਚਨਾ ਕੀਤੀ

ਅੰਮ੍ਰਿਤਸਰ (26 ਅਪ੍ਰੈਲ, 2011): ਸਿੱਖ ਜਥੇਬੰਦੀਆਂ ਨੇ ਆਈ.ਪੀ.ਐਸ ਅਧਿਕਾਰੀ ਸੰਜੀਵ ਰਾਜਿੰਦਰ ਭੱਟ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਵਿੱਚ ਦਰਜ ਨਰਿੰਦਰ ਮੋਦੀ ਦੇ ਬੋਲ ਕਿ, “ਮੁਸਲਮਾਨਾਂ ਨੂੰ ਗੋਧਰਾ ਕਾਂਡ ਤੋਂ ਬਾਅਦ ਸਬਕ ਸਿਖਾਉਣ ਦੀ ਲੋੜ ਹੈ” ਦਾ ਹਵਾਲਾ ਦੇਂਦਿੰਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਨਸਲਕੁਸ਼ੀ ਦੇ ਮੁੱਦੇ ਉਤੇ ਆਲੋਚਨਾ ਕਰਨ ਦਾ ਹੱਕਦਾਰ ਤਾਂ ਹੀ ਹੈ ਜੇਕਰ ਉਹ ਭਾਜਪਾ ਨਾਲੋਂ ਆਪਣੇ ਸਬੰਧਾਂ ਨੂੰ ਤੋੜੇ ਜਿਸ ਉਤੇ ਬੇਦੋਸ਼ੇ ਮੁਸਲਮਾਨਾਂ ਦੇ ਕਤਲੇਆਮ ਦਾ ਦੋਸ਼ ਆਇਦ ਹੁੰਦਾ ਹੈ।

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਪ੍ਰਧਾਨ ਦੇ ਸਕਦਾ ਹੈ ਅਸਤੀਫਾ; ਵਿਰੋਧੀ ਧਿਰਾਂ ਨੇ ਬਾਦਲ ਸਰਕਾਰ ਉੱਤੇ ਮਿੱਥ-ਮਿੱਥ ਕੇ ਨਿਸ਼ਾਨੇ ਲਾਏ

ਅੰਮ੍ਰਿਤਸਰ, (25 ਅਪ੍ਰੈਲ, 2011): ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਵਲੋਂ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਬਣਾਕੇ ਖਾਲਸਾ ਯੂਨੀਵਰਸਿਟੀ ਪ੍ਰਾਈਵੇਟ ਬਣਾਉਣ ਦੀ ਵਿਉਂਤ ਦਾ ਲੋਕਾਂ ਵਲੋਂ ਖੁੱਲ ਕੇ ਵਿਰੋਧ ਕਰਨ ਕਾਰਣ ਉਨ੍ਹਾਂ ਨੂੰ ਕਾਫੀ ਠੇਸ ਪੁੱਜੀ ਹੈ। ਉਨ੍ਹਾਂਤੇ ਪ੍ਰੋਫੈਸਰ ਤੇ ਆਗੂਆਂ ਨੇ ਕਈ ਤਰਾਂ ਦੇ ਦੋਸ਼ ਲਾਏ ਹਨ, ਜਿਸ ਕਰਕੇ ਮਜੀਠੀਆ ਅਸਤੀਫਾ ਦੇਣ ਲਈ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।

ਆਸ਼ੂਤੋਸ਼ ਦੇ ਅਗਾਮੀ ਸਮਾਗਮਾਂ ਕਾਰਨ ਲੁਧਿਆਣਾ ਵਿਚ ਹਾਲਾਤ ਤਣਾਅ ਪੂਰਨ ਹੋਣ ਦਾ ਖਦਸ਼ਾ; ਜਥੇਬੰਦੀਆਂ ਨੇ ਸਮਾਗਮਾਂ ਉੱਤੇ ਪਾਬੰਦੀ ਲਾਉਣ ਦੀ ਮੰਗ ਉਠਾਈ

ਲੁਧਿਆਣਾ (25 ਅਪ੍ਰੈਲ, 2011): ਵੱਖ-ਵੱਖ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਦਿੱਲੀ ਦੀ ਅਗਵਾਈ ਹੇਠ ਅਕਾਲੀ ਦਲ ਲੌਂਗੋਵਾਲ,ਅਕਾਲੀ ਦਲ ਪੰਚ ਪ੍ਰਧਾਨੀ, ਹਿੰਦੂ ਸਿਖ ਏਕਤਾ ਮੰਚ, ਸੁਖਮਨੀ ਸਾਹਿਬ ਸੇਵਾ ਸੋਸਾਇਟੀ,ਸਿਖ ਫੈਡਰੇਸ਼ਨ,ਯੂਥ ਮੁਸਲਿਮ ਵਿੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ,ਅੰਬੇਦਕਰ ਸੈਨਾ,ਵਰਲਡ ਹਿਊਮਨ ਰਾਈਟਸ ਪ੍ਰੋਟਕਸ਼ਨ ਕੌਂਸਲ ਸ਼ਾਮਿਲ ਹਨ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦਿਤੇ ਮੰਗ ਪੱਤਰ ਵਿੱਚ ਖਦਸ਼ਾ ਜਾਹਰ ਕੀਤਾ ਕਿ ਦਿਵਿਆ ਜਯੋਤੀ ਜਾਗਰਿਤੀ...

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਯੋਗਦਾਨ (ਵਿਸ਼ੇਸ਼ ਤਕਰੀਰ)

ਸ੍ਰ. ਅਜਮੇਰ ਸਿੰਘ ਹੋਰਾਂ ਵੱਲੋਂ ਇਸ ਤਕਰੀਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਯੋਗਦਾਨ ਬਾਰੇ ਵਿਚਾਰ ਦਿੱਤੇ ਗਏ ਹਨ। ਉਨ੍ਹਾਂ ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਬਹਾਦਗੜ੍ਹ (ਪਟਿਆਲਾ), ਪੰਜਾਬ ਵਿਖੇ ਲਗਾਏ ਗਏ ਨੌਜਵਾਨ ਚੇਤਨਾ ਕੈਂਪ ਦੌਰਾਨ ਸਾਂਝੇ ਕੀਤੇ ਸਨ, ਜੋ ਪਾਠਕਾਂ/ਦਰਸ਼ਕਾਂ ਦੇ ਧਿਆਨ ਹਿਤ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਜੰਮੂ ਦੇ ਗੁਰਦੁਵਾਰਾ ਸਿੰਘ ਸਭਾ ’ਚ 1984 ਦੌਰਾਨ ਵਾਪਰੇ ਦੁਖਾਂਤ ਦਾ ਸੱਚ ਚਸ਼ਮਦੀਦਾਂ ਦੀ ਜ਼ੁਬਾਨੀ

ਦਸੂਹਾ (23 ਅਪ੍ਰੈਲ, 2011): ਸਾਲ 1984' ਦਾ ਨਾਂ ਜਦੋਂ ਵੀ ਕਿਤੇ ਸੁਨਣ ਨੂੰ ਜਾਂ ਪੜ੍ਹਨ ਨੂੰ ਮਿਲਦਾ ਹੈ ਤਾਂ ਇਸ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਹੀ ਹਰ ਉਹ ਵਿਅਕਤੀ ਸੁੰਨ ਜਿਹਾ ਹੋ ਜਾਂਦਾ ਹੈ, ਕਿਉਂਕਿ ਇਸ ਨਾਲ ਜੁੜੀ ਘਟਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹ ਉਹ ਮਨਹੂਸ ਸਾਲ ਹੈ, ਜਿਸ ਦੌਰਾਨ ਭਾਰਤ ਵਿਚ ਐਸੀ ਅੱਗ ਲੱਗੀ, ਜਿਸ ਨੇ ਭਾਰਤ ਦੇ ਹਰ ਪ੍ਰਾਂਤ ਨੂੰ ਸੇਕ ਪਹੁੰਚਾਇਆ ਅਤੇ ਪੂਰੀ ਦੁਨੀਆਂ ਵਿਚ ਵਸਦੇ ਸਾਰੇ ਸਿੱਖਾਂ ਦੇ ਹਿਰਦੇ ਵੰਲੂਧਰੇ ਗਏ।

ਮੋਦੀ ਜਿਹੇ ਸਿਆਸਤਦਾਨ ਅਸਲ ਖਤਰਾ

ਫ਼ਤਹਿਗੜ੍ਹ ਸਾਹਿਬ (23 ਅਪ੍ਰੈਲ, 2011): ਗੁਜਰਾਤ ਦੇ ਇਕ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਵਲੋਂ ਸੁਪਰੀਮ ਕੋਰਟ ਵਿਚ ਦਾਇਰ ਹਲਫ਼ਨਾਮੇ ਨਾਲ ਫਰਵਰੀ 2002 ਵਿੱਚ ਹੋਏ ਮੁਸਲਿਮ ਕਤਲੇਆਮ ਵਿੱਚ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਬਾਅਦ ਹੁਣ ਮੋਦੀ ’ਤੇ ਵੀ ਗੋਧਰਾ ਕਾਂਡ ਦੇ ਕਹੇ ਜਾਂਦੇ ਦੋਸ਼ੀਆਂ ਵਾਂਗ ਹੀ ਮੁੱਕਦਮਾ ਚਲਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਬਖਸ਼ੀਸ ਸਿੰਘ ਬਾਬਾ ਦੀ ਲੜਕੀ ਦੇ ਇਲਾਜ ਲਈ ਸ਼੍ਰੋਮਣੀ ਕਮੇਟੀ ਫਰਜ਼ ਪਛਾਣੇ

ਲੰਡਨ (22 ਅਪ੍ਰੈਲ, 2011): ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਪ੍ਰਤੀ ਫਰਜ਼ ਪਛਾਨਣ ਲਈ ਆਖਿਆ ਗਿਆ ਹੈ ।

ਗੁਰਦਾਸ ਮਾਨ ਮਨੋਂ ਲਹਿ ਗਿਆ, (ਨਵੇਂ ਗੀਤ ਬਾਰੇ ਇਕ ਸਰੋਤੇ ਦੇ ਵਿਚਾਰ)

ਸਹਿਜ ਸੁਭਾਹ ਧਿਆਨ ਗੁਰਦਾਸ ਮਾਨ ਦੀ ਨਵੀਂ ਐਲਬਮ ਵਿਚਲੇ ਕੁਝ ਗੀਤਾਂ ਤੇ ਚਲਾ ਗਿਆ! ਪਹਿਲਾਂ ਪਹਿਲ ਤਾਂ ਮੈਂ ਏਨਾ ਗੌਰ ਨਹੀਂ ਕੀਤਾ ਪਰ ਜਿਓਂ ਜਿਓਂ ਸੁਣੀ ਗਿਆ ਓਨਾ ਹੀ ਮਨ ਭਰੀ ਗਿਆ! ਗੁਰਦਾਸ ਮਾਨ ਦੀ ਏਸ ਨਵੀਂ ਐਲਬਮ ਚ ਗੀਤ ਸੁਣਿਆ ਕਿ "ਸਾਡੀ ਕਿਥੇ ਲੱਗੀ ਐ ਤੇ ਲੱਗੀ ਰਹਿਣ ਦੇ"...

ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਅਕਾਲ ਚਲਾਣਾ ਕਰ ਗਏ

ਦਿੱਲੀ (21 ਅਪ੍ਰੈਲ, 2011): ਪੰਥਕ ਹਲਕਿਆਂ 'ਚ ਇਹ ਖਬਰ ਦੁੱਖ ਨਾਲ ਪੜੀ ਜਾਵੇਗੀ ਕਿ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਅੱਜ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਹਨ। ਬਾਬਾ ਹਰਬੰਸ ਸਿੰਘ ਜਿਹੜੇ ਕਿ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਸ਼ਾਮ ਨੂੰ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ...

« Previous PageNext Page »