October 2010 Archive

ਯੂਨਾਈਟਿਡ ਖਾਲਸਾ ਦਲ (ਯੂ.ਕੇ.) ਨੇ ਗੁੱਗੂ ਤੇ ਹਮਲਾ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਖਤਮ ਕਰਨ ਦੀ ਚਾਲ ਦਾ ਹਿੱਸਾ ਦੱਸਿਆ

ਲੰਡਨ (15 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸਿੱਖ ਕੌਮ ਦੀ ਅਜਾਦੀ ਲਈ ਜੂਝਣ ਵਾਲੇ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਅੱਤਿਆਚਾਰ ਕਰਨ ਵਾਲੇ ਦੁਸ਼ਟ ਨਿਹੰਗ ਅਜੀਤ ਪੂਹਲਾ ਨੂੰ ਸੋਧ ਕੇ ਸ੍ਰ. ਨਵਤੇਜ ਸਿੰਘ ਉਰਫ ਗੁੱਗੂ ਨੇ ਸਿੱਖ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ ਹੈ।

ਧਾਰਾ 295-ਏ ਵਿੱਚ ਕੀਤੀ ਸੋਧ ਦੀ ਵਰਤੋਂ ਸਿੱਖਾਂ ਵਿਰੁੱਧ ਹੋਵੇਗੀ : ਭਾਈ ਦਲਜੀਤ ਸਿੰਘ ਬਿੱਟੂ

ਫ਼ਤਿਹਗੜ੍ਹ ਸਾਹਿਬ, 12 ਅਕਤੂਬਰ (ਪੰਜਾਬ ਨਿਊਜ ਨੈੱਟ.) : “ਪੰਜਾਬ ਦੀ ਬਾਦਲ ਸਰਕਾਰ ਧਾਰਾ 295-ਏ ਵਿੱਚ ਬਦਲਾਓ ਕਰਕੇ ਸਿੱਖੀ ਦੇ ਪ੍ਰਚਾਰ ’ਤੇ ਰੋਕ ਲਗਾ ਕੇ ਸਿੱਖ ਵਿਰੋਧੀ ਸ਼ਕਤੀਆ ਤੇ ਡੇਰੇਦਾਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ।” ਇਹ ਵਿਚਾਰ ਅੱਜ ਇੱਥੇ ਜਿਲ੍ਹਾ ਕਚਹਿਰੀ ਕੰਪਲੈਕਸ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੇਸ਼ ਕੀਤੇ।

ਖਾਲਸਾ ਮਾਰਚ ਰੋਕ ਕੇ ਬਾਦਲ ਸਰਕਾਰ ਨੇ ਜ਼ਕਰੀਏ ਬੇਅੰਤੇ ਦੀ ਯਾਦ ਕਰਵਾਈ: ਡੱਲੇਵਾਲ

ਲੰਡਨ (10 ਅਕਤੂਬਰ, 2010): ਸਿੱਖ ਕੌਮ ਦੇ ਅਲਬੇਲੇ ਜਰਨੈਲ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਤੇ ਅੰਮ੍ਰਿਤਸਰ ਤੋਂ ਪਿੰਡ ਗਦਲੀ ਪੁੱਜਣ ਵਾਲੇ ਖਾਲਸਾ ਮਾਰਚ ਨੂੰ ਰੋਕ ਕੇ ਬਾਦਲ ਨੇ ਸਿੱਖ ਕੌਮ ਤੇ ਗਹਿਰਾ ਵਾਰ ਕੀਤਾ ਹੈ, ਜਿਸ ਨੂੰ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਭਾਰਤੀ ਨਿਆਂ ਪਾਲਿਕਾ ਨੇ ਘੱਟ ਗਿਣਤੀਆਂ ਨੂੰ ਕਦੇ ਇਨਸਾਫ ਨਹੀਂ ਦਿੱਤਾ: ਡੱਲੇਵਾਲ

ਲੰਡਨ (ਅਕਤੁਬਰ 4, 2010): ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਭ੍ਰਿਸ਼ਟ ਅਤੇ ਬਹੁ ਗਿਣਤੀ ਦੇ ਅਸਰ ਅਧੀਨ ਹੈ, ਜਿਸ ਨੇ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਨੂੰ ਕਦੇ ਵੀ ਇਨਸਾਫ ਨਹੀਂ ਦਿੱਤਾ। ਇਸ ਪੱਖਪਾਤੀ ਨਿਆਂਇਕ ਸਿਸਟਮ ਵਲੋਂ ਅਜਾਦੀ ਪਸੰਦ ਬੇਕਸੂਰ ਸਿੱਖਾਂ ਅਤੇ ਮਸਲਮਾਨਾਂ ਨੂੰ ਜੇਹਲਾਂ ਵਿੱਚ ਬੰਦ ਕੀਤਾ ਗਿਆ ਹੈ।

ਭਾਰਤੀ ਬਾਰ ਕੌਂਸਲ ਦੇ ਫੈਸਲੇ ਦਾ ਕਾਨੂੰਨੀ ਸਿੱਖਿਆ ਦੇ ਮਿਆਰ ਅਤੇ ਪੰਜਾਬੀ ਭਾਸ਼ਾ ਉੱਤੇ ਕੀ ਅਸਰ ਪਵੇਗਾ?

ਭਾਰਤੀ ਬਾਰ ਕੌਂਸਲ ਵਕਾਲਤ ਦੇ ਕਿੱਤੇ ਅਤੇ ਕਾਨੂੰਨ ਦੀ ਕਿੱਤਾਮੁਖੀ ਸਿੱਖਿਆ ਬਾਰੇ ਅਹਿਮ ਫੈਸਲੇ ਲੈਣ ਵਾਲੀ ਮੁੱਖ ਸੰਸਥਾ ਹੈ, ਜਿਸ ਦੀ ਸਥਾਪਨਾ ‘ਵਕੀਲਾਂ ਦੇ ਕਾਨੂੰਨ 1961’ (ਐਡਵੋਕੇਟਸ ਐਕਟ 1961) ਤਹਿਤ ਹੋਈ ਹੈ। ਇਸ ਸੰਸਥਾ ਵੱਲੋਂ ਕਾਨੂੰਨੀ ਸਿੱਖਿਆ ਦੇ ਅਦਾਰਿਆਂ ਨੂੰ ਮਾਨਤਾ ਦੇਣ, ਕਾਨੂੰਨ ਦੀ ਪੜ੍ਹਾਈ ਸੰਬੰਧੀ ਲੋੜੀਂਦੇ ਪ੍ਰਬੰਧ ਅਤੇ ਸੁਧਾਰਾਂ ਬਾਰੇ ਫੈਸਲੇ ਲੈਣ ਅਤੇ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅਦਾਲਤਾਂ ਵਿੱਚ ਵਕਾਲਤ ਸ਼ੁਰੂ ਕਰਨ ਦੇ ‘ਇਜਾਜਤ ਪੱਤਰ’ ਦੇਣ ਸਮੇਤ ਅਨੇਕਾਂ ਅਹਿਮ ਕੰਮ ਕੀਤੇ ਜਾਂਦੇ ਹਨ।

« Previous Page