October 2010 Archive

ਸਿਖਸ ਫਾਰ ਜਸਟਿਸ ਦੀ ਹਿਮਾਇਤ ਕੀਤੀ ਜਾਵੇ: ਢੱਡਰੀਆਂਵਾਲੇ

ਕੈਲੀਫੋਰਨੀਆਂ (21 ਅਕਤੂਬਰ, 2010): ਅਮਰੀਕਾ ਦੇ ਦੌਰੇ ’ਤੇ ਆਏ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦੀ ਪ੍ਰੜੋਤਾ ਕਰਦਿਆਂ ਸਿਖ ਸੰਗਤ ਨੂੰ ਬੇਨਤੀ ਕੀਤੀ ਕਿ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨ ।

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਵਿੱਚ ਕੀਤਾ ਦਾਅਵਾ – ਬੇਅੰਤ ਸਿੰਘ ਦਾ ਕਤਲ ਸਿੱਖਾਂ ਉੱਤੇ ਕੀਤੇ ਜੁਲਮਾਂ ਦਾ ਨਤੀਜਾ ਸੀ

ਚੰਡੀਗੜ੍ਹ/ਪਟਿਆਲਾ (21 ਅਕਤੂਬਰ, 2010): ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤ ਸਿੰਘ ਕਤਲ ਕੇਸ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਸਿੱਖਾਂ ਉੱਤੇ ਹੋਏ ਜੁਲਮਾਂ ਦੀ ਪ੍ਰਤੀ ਕਿਰਿਆ ਸੀ।ਇਹ ਗੱਲ ਦੱਸਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੇ ਸੈਸ਼ਨ ਜੱਜ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਦੀ ਪੁਸ਼ਟੀ ਦੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਰੀ ਸੁਣਵਾਈ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ 1 ਅਕਤੂਬਰ 2010 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਲਿਖੀ ਚਿੱਠੀ ਵਿੱਚ ਉਕਤ ਦਾਅਵਾ ਕੀਤਾ।

ਜੇਲ੍ਹਾਂ ‘ਚ ਗੋਲੀਆਂ ਚੱਲਣ ਤੇ ਪੁਲਿਸ ਹਿਰਾਸਤ ਵਿਚੋਂ ਕਥਿਤ ਫਰਾਰੀ ਦੀਆਂ ਘਟਨਾਵਾਂ ਫਿਰ ਸ਼ੁਰੂ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 20 ਅਕਤੂਬਰ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਵਲੋਂ ਲੋਕਾਂ ਦੇ ਹਿਰਾਸਤ ਵਿਚੋਂ ਫਰਾਰ ਹੋਣ ਦੇ ਕਿੱਸੇ ਬਣਾਉਣ ਤੇ ਜੇਲ੍ਹਾਂ ਵਿਚ ਸਿੱਖਾਂ ਦੇ ਕਤਲਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਫਿਰ ਸ਼ੁਰੂ ਹੋ ਰਿਹਾ ਹੈ। ...ਕਰਨਵੀਰ ਸਿੰਘ ਦੇ ਪੁਲਿਸ ਹਿਰਾਸਤ ਵਿਚੋਂ ਕੱਥਿਤ ਤੌਰ 'ਤੇ ਫਰਾਰ ਹੋ ਜਾਣ ਦੀਆਂ ਖ਼ਬਰਾਂ ਨੇ ਮੁੜ ਪਿਛਲੇ ਦਹਾਕਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਨੌਜਵਾਨਾਂ ਨੂੰ ਮਾਰ ਕੇ ਪੁਲਿਸ ਉਨ੍ਹਾਂ ਦੇ ਹਿਰਾਸਤ ਵਿਚੋਂ ਫਰਾਰ ਹੋਣ ਦੀਆਂ ਇਸ

ਭਾਈ ਬਲਵੰਤ ਸਿੰਘ ਦੀ ਸੂਰਬੀਰਤਾ ਅਤੇ ਦ੍ਰਿੜਤਾ ਖਾਲਿਸਤਾਨ ਦਾ ਰਾਹ ਰੌਸ਼ਨ ਕਰੇਗੀ

ਲੰਡਨ (ਅਕਤੂਬਰ 19, 2010): ਹਜ਼ਾਰਾਂ ਸਿੱਖਾਂ ਦੇ ਕਾਤਲ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੂਰਬੀਰਤਾ, ਦ੍ਰਿੜਤਾ ਅਤੇ ਤਿਆਗ ਨਾਲ ਖਾਲਿਸਤਾਨ ਦੀ ਜੰਗੇ ਅਜ਼ਾਦੀ ਰਾਹ ਰੌਸ਼ਨ ਹੋਵੇਗਾ। ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਭਾਈ ਬਲਵੰਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਇਸ ਨੂੰ ਸੰਘਰਸ਼ ਲਈ ਸ਼ਾਨਾਮੱਤੀ ਸੇਧ ਕਰਾਰ ਦਿੱਤਾ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜਾਂ ਦੇ ਨਾਂ ਲਿਖੀ ਚਿੱਠੀ

ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਦਾ ਸੂਰਜ ਹਨ।

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਥਕ ਧਿਰਾਂ ਇਕ ਸੀਟ ’ਤੇ ਇਕ ਉਮੀਦਵਾਰ ਦੀ ਸਹਿਮਤੀ ਬਣਾਉਣ: ਭਾਈ ਦਲਜੀਤ ਸਿੰਘ

ਲੁਧਿਆਣਾ (16 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਲੁਧਿਆਣਾ ਦੀ ਇਕ ਅਦਾਲਤ ਵਿਚ ਚਲ ਰਹੇ ਕੇਸ ਦੇ ਸਬੰਧ ਵਿਚ ਅੰਮ੍ਰਿਤਸਰ ਜੇਲ ਤੋਂ ਪੇਸ਼ੀ ਲਈ ਲਿਆਦਾ ਗਿਆ।

ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਜਲਸਾ 1 ਨਵੰਬਰ ਨੂੰ

ਨਿਊਯਾਰਕ (2 ਅਕਤੂਬਰ, 2010): ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਤੇ ਇਸ ਨਸਲਕੁਸ਼ੀ ਦੇ ਪੀੜਤਾਂ ਨੂੰ ਹੁਣ ਤੱਕ ਇਨਸਾਫ ਨਾ ਮਿਲਣ ਦੀ ਆਵਾਜ਼ ਉਠਾਉਣ ਲਈ ਅਮਰੀਕਾ ਸਥਿਤ ਕੌਮਾਂਤਰੀ ਪੱਧਰ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਅਮਰੀਕਾ ਦੀਆਂ ਸਮੂ ਗੁਰਦੁਆਰਾ ਕਮੇਟੀਆਂ ਤੇ ਸਿਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਨਵੰਬਰ 2010 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਸਾਹਮਣੇ ਸਵੇਰੇ 11 ਵਜੇ ਤੋਂ 4 ਵਜੇ ਤੇਕ ਇਕ ਵਿਸ਼ਾਲ ਇਨਸਾਫ ਰੈਲੀ ਕੀਤੀ ਜਾ ਰਹੀ ਹੈ।

ਨਵੰਬਰ ਦਾ ਮਹੀਨਾ ਸਿਖ ਨਸਲਕੁਸ਼ੀ ਨੂੰ ਸਮਰਪਿਤ ਕੀਤਾ ਜਾਵੇ

ਨਿਊਯਾਰਕ (12 ਅਕਤੂਬਰ, 2010 - ਪੰਜਾਬ ਨਿਊਜ਼ ਨੈਟ.): ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 26 ਸਾਲ ਬੀਤ ਜਾਣ ਦੇ ਬਾਅਦ ਵੀ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਸ ਲਈ ਜ਼ਿੰਮੇਵਾਰ ਦੋਸ਼ੀ ਅਜ ਵੀ ਖੁਲੇਆਮ ਘੁੰਮ ਰਹੇ ਹਨ।ਵਾਜੇ ਕਹਿਣ ਲਈ ਕਿਹਾ ਸੀ।

ਕੁਫਰ ਟੂਟਾ ਖੁਦਾ-ਖੁਦਾ ਕਰਕੇ… ਕਾਮਵੈਲਥ ਖੇਡਾਂ ਅਤੇ ਭਾਰਤ

ਵਾਸ਼ਿੰਗਟਨ (ਡੀ. ਸੀ.) (06 ਅਕਤੂਬਰ, 2010): ਭ੍ਰਿਸ਼ਟਾਚਾਰ, ਗੰਦਗੀ, ਪੁਲ ਦਾ ਡਿਗਣਾ ਆਦਿਕ ਭਾਰਤ ਲਈ ਬਦਨਾਮੀ ਭਰੀਆਂ ਖਬਰਾਂ ਤੋਂ ਬਾਅਦ ਅਖੀਰ ਨਵੀਂ ਦਿੱਲੀ, ਵਿੱਚ 19ਵੀਂਆਂ ਬ੍ਰਿਟਿਸ਼ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਹੋ ਹੀ ਗਈ। ਅਸਟ੍ਰੇਲੀਆ, ਨੀਊਜ਼ੀਲੈਂਡ, ਇੰਗਲੈਂਡ ਆਦਿਕ ਦੇਸ਼ਾਂ ਦੇ ਕੁਝ ਵਰਲਡ ਕਲਾਸ ਖਿਡਾਰੀ, ਇਨ੍ਹਾਂ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਰਹੇ, ਸੋ ਜ਼ਾਹਰ ਹੈ ਕਿ ਭਾਰਤ ਵਲੋਂ ਇਸ ਵਾਰ ਜ਼ਿਆਦਾ ਮੈਡਲ ਜਿੱਤਣ ਦੀਆਂ ਸੰਭਾਵਨਾਵਾਂ ਹਨ, ਜਿਸ ਨੂੰ ਕਿ ਭਾਰਤ ਦੀ ਜਿੱਤ ਵਜੋਂ ਉਭਾਰਿਆ ਜਾਵੇਗਾ।

ਨਵਤੇਜ ਸਿੰਘ ਨੂੰ ਹੋਰ ਝੂਠੇ ਕੇਸਾਂ ਵਿੱਚ ਫਸਾਉਣ ਖਿਲਾਫ ਸਿੱਖ ਅਵਾਜ਼ ਬੁਲੰਦ ਕਰਨ: ਡੱਲੇਵਾਲ

ਲੰਡਨ (16 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸ੍ਰ. ਨਵਤੇਜ ਸਿੰਘ ਗੁੱਗੂ ਨੂੰ ਇੱਕ ਹੋਰ ਝੂਠੇ ਮੁਕੱਦਮੇ ਵਿੱਚ ਫਸਾਉਣ ਲਈ ਪੰਜਾਬ ਸਰਕਾਰ, ਜੇਹਲ ਪ੍ਰਸਾਸ਼ਨ ਅਤੇ ਜਿੰਦਾ ਸੜ ਚੁੱਕੇ ਅਖੌਤੀ ਨਿਹੰਗ ਅਜੀਤ ਪੂਹਲਾ ਦੇ ਚੇਲੇ ਸਰਗਰਮ ਹਨ, ਜਿਸ ਦਾ ਸਿੱਖ ਕੌਮ ਨੂੰ ਡੱਟ ਕੇ ਵਿਰੋਧ ਕਰਨ ਦੀ ਜਰੂਰਤ ਹੈ।

« Previous PageNext Page »