September 2010 Archive

ਸੱਜਣ ਕੁਮਾਰ ਖਿਲਾਫ ਮੁਕਦਮਾ ਜਾਰੀ ਰਹੇਗਾ: ਭਾਰਤੀ ਸੁਪਰੀਮ ਕੋਰਟ

ਨਵੀਂ ਦਿੱਲੀ (20 ਸਤੰਬਰ, 2010 – ਪੰਜਾਬ ਨਿਊਜ਼ ਨੈਟ.) ਭਾਰਤ ਦੀ ਸਭ ਤੋਂ ਉੱਚੀ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ ਹੈ ਕਿ ਨਵੰਬਰ 1984 ਵਿੱਚ ਸਿੱਖਾਂ ਖਿਲਾਫ ਲੋਕਾਂ ਨੂੰ ਭੜਕਾਉਣ ਅਤੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਉਣ ਦੇ ਦੋਸ਼ੀ ਕਾਂਗਰਸੀ ਆਗੂ, ਸੱਜਣ ਕੁਮਾਰ, ਖਿਲਾਫ ਦਿੱਲੀ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਮੁਕਦਮਾ ਜਾਰੀ ਰਹੇਗਾ। ਸੱਜਣ ਕੁਮਾਰ ਵੱਲੋਂ ਹੇਠਲੀ ਅਦਾਲਤ ਵਿੱਚ ਚੱਲ ਰਹੇ ਮੁਕਦਮੇਂ ਨੂੰ ਰੱਦ ਕਰਵਾਉਣ ਲਈ ਉੱਚ ਅਦਾਲਤ ਪਾਸ ਖਾਸ ਅਰਜੀ ਦਾਖਲ ਕੀਤੀ ਸੀ, ਜਿਸ ਉੱਤੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ।

ਸ਼ਹੀਦ ਸਤਪਾਲ ਸਿੰਘ ਡੱਲੇਵਾਲ ਦਾ ਸ਼ਹੀਦੀ ਦਿਹਾੜਾ ਮਨਾਇਆ

ਡੱਲੇਵਾਲ/ਗੋਰਾਇਆ (ਸਤੰਬਰ 20, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ ਅਤੇ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ 20ਵਾਂ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਿਕਾਰ ਘਾਟ, ਛੇਵੀਂ ਪਾਤਸ਼ਾਹੀ, ਪਿੰਡ ਡੱਲੇਵਾਲ ਵਿਖੇ ਮਿਤੀ 19 ਸਤੰਬਰ, 2010 ਦਿਨ ਐਤਵਾਰ ਨੂੰ ਮਾਨਇਆ ਗਿਆ।

ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਅਤੀਤ, ਵਰਤਮਾਨ ਅਤੇ ਭਵਿੱਖ*

ਬਰਤਾਨੀਆ ਦੇ ਉਘੇ ਨੀਤੀਵਾਨ ਅਤੇ ਰਾਜਨੀਤਕ ਫਿਲਾਸਫ਼ਰ ਐਡਮੰਡ ਬਰਕ (1719-97) ਨੇ ਬਹੁਤ ਚਿਰ ਪਹਿਲਾਂ ਚੜ੍ਹਦੀ ਜਵਾਨੀ ਦੇ ਭਵਿੱਖ ਬਾਰੇ ਟਿੱਪਣੀ ਕਰਦਿਆਂ ਆਖਿਆ ਸੀ ਕਿ ‘‘ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਅੱਜ ਦੇ ਜਵਾਨ ਮੁੰਡੇ ਕੁੜੀਆਂ ਵਿਚ ਜਜ਼ਬਿਆਂ ਦਾ ਸੰਸਾਰ ਕਿਹੋ-ਜਿਹਾ ਹੈ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਆਉਣ ਵਾਲੀ ਪੀੜ੍ਹੀ ਦੀ ਤਕਦੀਰ ਵਿਚ ਕੀ ਲਿਖਿਆ ਹੈ?’’

ਰਾਜ ਬਿਨਾ ਨਹਿ ਧਰਮ ਚਲੇ ਹੈਂ…

ਅਜੋਕੇ ਸਮੇਂ ਵਿੱਚ ਸਿੱਖਾਂ ਦੀ ਜੋ ਹਾਲਤ ਭਾਰਤ ਦੇਸ਼ ਵਿੱਚ ਹੈ ਜੇਕਰ ਆਪਾਂ ਅੱਖਾਂ ਖੋਲ ਕੇ ਜਾਗਦੇ ਜਮੀਰ ਦੇ ਨਾਲ ਵੇਖੀਏ ਤਾਂ ਬਹੁਤ ਹੀ ਗਿਰਾਵਟ ਵੱਲ ਜਾ ਰਹੀ ਹੈ।

ਸਿੱਖ ਕੌਮ ਉਜੱਲ ਦੁਸ਼ਾਂਝ ਵਰਗੇ ਗਦਾਰਾਂ ਦਾ ਸਮਾਜਿਕ ਬਾਈਕਾਟ ਕਰੇ : ਚੀਮਾ/ਈਸੜੂ

ਕੌਮਾਂ ਨੂੰ ਢਾਹ ਲਾਉਣ ਲਈ ਹਮੇਸਾਂ ਤੋਂ ਉਜੱਲ ਦੁਸ਼ਾਂਝ ਵਰਗੇ ਮੋਹਰਿਆਂ ਦੀ ਵਰਤੋਂ ਹੁੰਦੀ ਰਹੀ ਹੈ ਇਸ ਵਿਅਕਤੀ ਵਲੋਂ ਕੈਨਡਾ ਵਸਦੀ ਸਿੱਖ ਕੌਮ ਦੀ ਪੜ੍ਹੀ ਲਿਖੀ ਸਮੁੱਚੀ ਨਵੀਂ ਪੀੜ੍ਹੀ ’ਤੇ ਅੱਤਵਾਦ ਦਾ ਠੱਪਾ ਲਗਾ ਕੇ ਕੈਨੇਡਾ ਸਰਕਾਰ ਤੋਂ ਸਖ਼ਤੀ ਵਰਤਣ ਦੀ ਮੰਗ ਪਿੱਛੇ ਜਿੱਥੇ ਕੈਨੇਡਾ ਦੀ ਸਿੱਖ ਨੌਜਵਾਨੀ ਨੂੰ ਖੱਜਲ ਕਰਨ ਦੇ ਮਨਸੂਬੇ ਛਿਪੇ ਹਨ ਉੱਥੇ ਹੀ ਭਾਰਤੀ ਖੁਫੀਆ ਏਜੰਸੀਆਂ ਨੇ ਸਿੱਖ ਕੌਮ ਦੇ ਦੁਸ਼ਮਣ ਉੱਜਲ ਦੁਸ਼ਾਂਝ ਰਾਹੀਂ ਕੈਨੇਡਾ ਸਰਕਾਰ ਨੂੰ ਖਾੜਕੂਵਾਦ ਦਾ ਹਊਆ ਦੇ ਕੇ ਕਨਿਸ਼ਕ ਕਾਂਡ ਦੀ ਦੁਬਾਰਾ ਭਖੀ ਚਰਚਾ ਨੂੰ ਮੋੜਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ

ਗੁਰਧਾਮਾਂ ਤੇ ਮਸਜਿਦਾਂ ਨੂੰ ਢਾਹੁਣ ਵਾਲੇ ਮੰਦਰ ਦੀ ਉਸਾਰੀ ਲਈ ਸਿੱਖਾਂ ਦਾ ਸਾਥ ਕਿਹੜੇ ਮੂੰਹ ਨਾਲ ਮੰਗਦੇ ਹਨ? : ਭਾਈ ਬਿੱਟੂ

ਗੁਰਧਾਮਾਂ ਤੇ ਮਸਜਿਦਾਂ ਨੂੰ ਢਾਹੁਣ ਵਾਲੇ ਤੇ ਸਿੱਖ ਨਸ਼ਲਕੁਸ਼ੀ ਲਈ ਜਿੰਮੇਵਾਰ ਲੋਕ ਮਸਜਿਦ ਨੂੰ ਢਾਹ ਕੇ ਉਸ ਥਾਂ ਮੰਦਰ ਉਸਾਰਨ ਦੀ ਘਿਣਾਉਣੀ ਕਾਰਵਾਈ ਵਿਚ ਸਿੱਖਾਂ ਦਾ ਸਾਥ ਕਿਉਂ ਮੰਗਦੇ ਹਨ? ਇਹ ਉਹੀ ਲੋਕ ਹਨ ਜੋ ਪੰਥ ਤੇ ਪੰਜਾਬ ਦੀ ਹਰ ਜਾਇਜ਼ ਤੋਂ ਜਾਇਜ਼ ਮੰਗ ਦੇ ਹਮੇਸਾਂ ਵਿਰੋਧ ਵਿੱਚ ਆ ਖੜ੍ਹੇ ਹੋਏ ਹਨ।

ਫੈਡਰੇਸ਼ਨ (ਪੀਰਮੁਹੰਮਦ) ਵੱਲੋਂ 1 ਨਵੰਬਰ ਨੂੰ ਪੰਜਾਬ ਅਤੇ ਦਿੱਲੀ ਬੰਦ ਦਾ ਸੱਦਾ

ਮੋਗਾ (13 ਸਤੰਬਰ 2010): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ 66ਵੀਂ ਸਾਲਾਨਾ ਕਾਨਫਰੰਸ ਵਿਚ ‘ਸਿਖ ਇਨਸਾਫ ਲਹਿਰ’ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਅਗਸਤ 1947 ਤੋਂ ਸਮਾਜਿਕ, ਸਿਆਸੀ, ਧਾਰਮਿਕ ਅਤੇ ਆਰਥਿਕ ਤੌਰ ’ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਸਿਖਾਂ ਦੀ ਬੇਹਤਰੀ ਲਈ ਕੰਮ ਕਰਨ ਵਾਸਤੇ ਭਾਈਚਾਰੇ ਨੂੰ ਉਤਸ਼ਾਹਿਤ ਤੇ ਸੰਗਠਿਤ ਕੀਤਾ ਜਾਵੇਗਾ।

ਅਮਰੀਕੀ ਅਦਾਲਤ ਵਲੋਂ ਭਾਰਤੀ ਮੰਤਰੀ ਕਮਲ ਨਾਥ ਦੇ ਖਿਲਾਫ ਮੁਕੱਦਮਾ ਚਲਾਉਣ ਦਾ ਹੁਕਮ

ਨਿਊਯਾਰਕ (13 ਸਤੰਬਰ 2010): ਬੀਤੇ ਦਿਨ 7 ਸਤੰਬਰ 2010 ਨੂੰ ਅਮਰੀਕਾ ਦੀ ਨਿਊਯਾਰਕ ਦੀ ਜ਼ਿਲਾ ਅਦਾਲਤ ਦੇ ਮਾਨਯੋਗ ਜੱਜ ਰੋਬਰਟ ਸਵੀਟ ਨੇ ਭਾਰਤ ਦੇ ਰੋਡਵੇਜ਼ ਮੰਤਰੀ ਕਮਲ ਨਾਥ ਖਿਲਾਫ ਕੇਸ ਵਿਚ ਇਕ ਹੁਕਮ ਜਾਰੀ ਕਰਕੇ ਸੰਬਧਤ ਧਿਰਾਂ ਨੂੰ 29 ਸਤੰਬਰ 2010 ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਸੁਣਵਾਈ ਤੋਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਜਾ ਸਕੇ, ਤੱਥਾਂ ਤੇ ਅਮਕੜਿਆਂ ਦੀ ਘੋਖ ਕੀਤੀ ਜਾ ਸਕੇ, ਤਰੀਕਾ ਤੇ ਸ਼ਡਿਊਲ ਤਿਆਰ ਕੀਤਾ ਜਾ ਸਕੇ ਤੇ ਸੁਣਵਾਈ ਲਈ ਸਮਾਂ ਤੈਅ ਕੀਤਾ ਜਾ ਸਕੇ।

ਪੰਜਾਬੀ ਲਾਗੂ ਕਰਵਾਉਣ ਲਈ ਦਸਤਖਤੀ ਮੁਹਿੰਮ ਸ਼ੁਰੂ ਕੀਤੀ

ਪਟਿਆਲਾ (13 ਸਤੰਬਰ, 2010): ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਨੇ ਭਾਰਤੀ ਬਾਰ ਕੌਂਸਲ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਦੇ ਯਤਨਾਂ ਨੂੰ ਅੱਜ ਇੱਕ ਮੁਹਿੰਮ ਦਾ ਰੂਪ ਦੇ ਦਿੱਤਾ।

ਕਾਲੀ ਸੂਚੀ ਦੇ ਖ਼ਾਤਮੇ ਲਈ ਪੰਚ ਪ੍ਰਧਾਨੀ ਦੇ ਵਫ਼ਦ ਦੀ ਪਰਨੀਤ ਕੌਰ ਨਾਲ ਮੀਟਿੰਗ

ਸਿੱਖਾਂ ਦੀ ਕਾਲੀ ਸੂਚੀ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦਾ ਵਫ਼ਦ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੂੰ ਮਿਲਿਆ ਉਨ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮੁੱਦੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਵਿਚਾਰਨਗੇ ਤੇ ਇਸਦੇ ਹੱਲ ਲਈ ਹਰ ਸੰਭਵ ਯਤਨ ...ਇਸ ਕਾਲੀ ਸੂਚੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਸਿੱਖ ਮਾਨਸਿਕ ਪੀੜਾ ਮਹਿਸੂਸ ਕਰਦੇ ਆ ਰਹੇ ਹਨ ਭਾਵੇਂ ਪਿਛਲੇ ਸਮੇਂ ਦੌਰਾਨ ਇਹ ਸੂਚੀ ਕਦੇ ਵੀ ਜਨਤਕ ਨਹੀਂ ਕੀਤੀ ਗਈ ਪਰ ਇਸਦਾ ਠੱਪਾ ਲਗਾ ਕੇ ਅਕਸਰ ਹੀ ਬਹੁਤ ਸਾਰੇ ਸਿੱਖਾਂ ਨੂੰ ਦੇਸ਼ ਅੰਦਰ ਦਾਖ਼ਲ ਹੋਣੋਂ ਰੋਕਿਆ ਜਾਂਦਾ

« Previous PageNext Page »