February 2010 Archive

ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਵਾਲਿਆਂ ’ਤੇ ਧਾਰਾ 295-ਏ ਤਹਿਤ ਕਾਰਵਾਈ ਦੀ ਮੰਗ

ਮੋਹਾਲੀ (22 ਫਰਵਰੀ, 2010): ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਵਲੋਂ ਰਾਮ ਨੌਮੀ ਦੇ ਇਕ ਪ੍ਰੋਗਰਾਮ ਦੌਰਾਨ ਈਸਾ ਮਸੀਹ ਦੀ ਅਪਮਾਨਜਨਕ ਤਸਵੀਰ ਦਾ ਪ੍ਰਦਰਸ਼ਨ ਕਰਕੇ ਈਸਾਈ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਮੋਹਾਲੀ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਸਖ਼ਤ ਨਿਖੇਧੀ ਕੀਤੀ ਗਈ।

ਅੱਠ ਦਿਨਾ ਬਾਅਦ ਪੁਲਿਸ ਨੇ ਜੱਸਾ ਦੀ ਗ੍ਰਿਫਤਾਰੀ ਨਾਭਾ ਤੋਂ ਦਿਖਾਈ, ਵੱਡੀ ਵਾਰਦਾਤ ਅਸਫਲ ਕਰਨ ਦਾ ਦਾਅਵਾ

ਨਾਭਾ/ ਲੁਧਿਆਣਾ (ਫਰਵਰੀ 22, 2010): ਵੱਖ-ਵੱਖ ਅਖਬਾਰੀ ਖਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਭਾ ਕੋਲ ਇੱਕ ਗੈਸ ਪਲਾਂਟ ਕੋਲੋਂ ਕੁਝ ਸਮਾਂ ਪਹਿਲਾਂ ਮਿਲੇ ਅਣਚੱਲੇ ਬੰਬ ਦੇ ਸਬੰਧ ਵਿਚ ਪੁਲਿਸ ਨੇ ਅੱਜ ਦੋ ਦੋਸ਼ੀਆਂ ਨੂੰ ਵਿਸਫੋਟਕ ਪਦਾਰਥ, ਅਸਲ੍ਹੇ ਅਤੇ ਬਾਰੂਦੀ ਛੜਾਂ ਸਣੇ ਨਾਭਾ ਇਲਾਕੇ ਵਿਚੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਬਿਆਨ ਨੇ ਇਕ ਵਾਰ ਫਿਰ ਸਿੱਖਾਂ ਚ ਬੇਗਾਨਗੀ ਦੀ ਭਾਵਨਾ ਨੂੰ ਜਨਮ ਦਿੱਤਾ

ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਜੰਮੂ ਕਸ਼ਮੀਰ ਵਿਚ ਪਾਕਿਸਤਾਨੀ ਹਿੱਸੇ ਵਾਲੇ ਕਸ਼ਮੀਰ ਵਿਚ ਰਹਿ ਰਹੇ ਖਾੜਕੂਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਘੜੀ ਜਾ ਰਹੀ ਨੀਤੀ ਤਹਿਤ ਯੂਨੀਫਾਈਡ ਕਮਾਂਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈਸ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਇਹ ਕਹਿ ਕੇ ਕਿ ਇਹ ਆਤਮ ਸਮਰਪਣ ਨੀਤੀ ਸਿਰਫ ਕਸ਼ਮੀਰੀ ਦਹਿਸ਼ਗਰਦਾਂ ਲਈ ਹੈ,ਸਿੱਖ ਦਹਿਸ਼ਤਗਰਦਾਂ ਲਈ ਹਾਲੇ ਕੋਈ ਛੋਟ ਨਹੀਂ,ਇਕ ਵਾਰ ਸਿੱਖਾਂ ਦੇ ਮਨਾ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਕਰ ਦਿੱਤੀ ਹੈ।

ਆਤਮ ਸਮਰਪਣ ਅਤੇ ਮੁਆਫੀ ਸਿੱਖ ਰਵਾਇਤਾਂ ਦੇ ਅਨਕੂਲ ਨਹੀਂ – ਡੱਲੇਵਾਲ

ਕਾਵੈਂਟਰੀ (21 ਫਰਵਰੀ, 2010): ਭਾਰਤ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਵਲੋਂ ਕਸ਼ਮੀਰ ਦੀ ਅਜ਼ਾਦੀ ਲਈ ਜੂਝ ਰਹੇ ਖਾੜਕੂਆਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਵਾਪਸ ਪਰਤਣ ਲਈ ਦਿੱਤਾ ਗਿਆ ਸੱਦਾ ਇੱਕ ਮਹਿਜ਼ ਸਿਆਸੀ ਪੈਂਤੜਾ ਅਤੇ ਚਾਣਕੀਆ ਨੀਤੀ ਦਾ ਹਿੱਸਾ ਹੈ ।

ਸੌ ਫੀਸਦੀ ਸੱਚ ਦੇ ਹਾਮੀ ਸੰਤ ਭਿਡਰਾਂਵਾਲੇ ਬਨਾਮ ਸੌ ਫੀਸਦੀ ਝੂਠ ਦੇ ਪੁਜਾਰੀ ਅਕਾਲੀ

14 ਐੱਪਰੈਲ 1984 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੀਹਵੀਂ ਸਦੀ ਦੇ ਸੂਰਬੀਰ ਯੋਧੇ ਜਰਨੈਲ, ਮਹਾਂਪੁਰਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅੱਤ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ ਜੂਝਾਰੂ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਗਪਾਲ ਪੁਰੀਏ ਬਦਮਾਸ਼ ਦੇ ਵਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ ।

ਭਾਈ ਦਲਜੀਤ ਸਿੰਘ ਬਿੱਟੂ ਨੂੰ ਜਾਣ ਬੁੱਝ ਕੇ ਅਦਾਲਤ ਵਿੱਚ ਲਗਾਤਾਰ ਨਹੀਂ ਲਿਆਦਾ ਜਾ ਰਿਹਾ

ਲੰਡਨ (21 ਫਰਵਰੀ, 2010): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਦਰਜਨਾਂ ਸਾਥੀਆਂ ਸਮੇਤ ਪੰਜਾਬ ਸਰਕਾਰ ਨੇ ਸਿਆਸੀ ਰੰਜਿਸ਼ ਦੇ ਤਹਿਤ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਹੈ ਤਾਂ ਕਿ ਉਹਨਾਂ ਦੀ ਪਾਰਟੀ ਸ੍ਰ਼ੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੂੰ ਟੱਕਰ ਨਾ ਦੇ ਸਕੇ।

ਪਰਮਿੰਦਰ ਸਿੰਘ ਪਟਿਆਲਾ ਨੂੰ ਗੈਰ-ਕਾਨੂੰਨੀ ਹਿਰਾਸਤ ਦੇ ਤੀਸਰੇ ਦਿਨ ਛੱਡਿਆ

ਪਟਿਆਲਾ/ ਲੁਧਿਆਣਾ (20 ਫਰਵਰੀ, 2010): ਬੀਤੇ ਦਿਨ 19 ਫਰਵਰੀ, 2010 ਦੀ ਦੇਰ ਰਾਤ ਨੂੰ ਪਟਿਆਲਾ ਪੁਲਿਸ ਵੱਲੋਂ ਸਿੱਖ ਨੌਜਵਾਨ ਪਰਮਿੰਦਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚੋਂ ਰਿਹਾਅ ਕਰ ਦੇਣ ਦੀ ਸੂਚਨਾ ਮਿਲੀ ਹੈ।

ਪਟਿਆਲਾ ਦੇ ਐਸ. ਐਸ. ਪੀ ਨੇ ਮਾਣਕੀ ਵਿਖੇ ਛਾਪੇ ਮਾਰਨ ਦੀ ਗੱਲ ਕਬੂਲੀ ਪਰ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ

ਪਟਿਆਲਾ/ ਲੁਧਿਆਣਾ (19 ਫਰਵਰੀ, 2010): ਵੱਖ-ਵੱਖ ਅਖਬਾਰੀ ਖਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿਲ੍ਹੇ ਦੇ ਪੁਲਿਸ ਮੁਖੀ ਰਣਬੀਰ ਸਿੰਘ ਖਟੜਾ ਨੇ ਪਿਛਲੇ ਦਿਨੀਂ ਮਾਣਕੀ ਵਿਖੇ ਜਸਬੀਰ ਸਿੰਘ ਜੱਸਾ ਅਤੇ ਦਰਸ਼ਨ ਸਿੰਘ (ਦੋਵੇਂ ਭਰਾ ਹਨ) ਦੇ ਘਰ ਛਾਪੇ ਮਾਰਨ ਦੀ ਗੱਲ ਕਬੂਲੀ ਹੈ ਪਰ ਉਸ ਨੇ ਉਨ੍ਹਾਂ ਦੇ ਪਟਿਆਲਾ ਪੁਲਿਸ ਦੀ ਹਿਰਾਸਤ ਵਿੱਚ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਮੁਖੀ ਦਾ ਕਹਿਣਾ ਹੈ ਕਿ ਪੁਲਿਸ ਮਾਣਕੀ ਵਾਸੀ ਦੋਵਾਂ ਭਰਾਵਾਂ ਦੀਆਂ ਸਰਗਰਮੀਆਂ ਅਤੇ ਨਾਭਾ ਤੋਂ ਫੜੇ ਅਣਚੱਲੇ ਵਿਸਫੋਟਕ ਪਦਾਰਥ (ਡਾਇਨਾਮਾਈਟ ਬੰਬ) ਦੀ ਪੜਤਾਲ ਕਰ ਰਹੀ ਹੈ ਅਤੇ ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਸਬੀਰ ਸਿੰਘ ਜੱਸਾ ਦੀ ਪਤਨੀ ਬੀਬੀ ਕਰਮਜੀਤ ਕੌਰ ਵੱਲੋਂ ਪੁਲਿਸ ਉੱਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।

ਮਾਣਕੀ ਦੇ ਦੋ ਨੌਜਵਾਨਾਂ ਦੇ ਛੇ ਦਿਨਾ ਤੋਂ ਗੈਰਕਾਨੂੰਨੀ ਪੁਲਿਸ ਹਿਰਾਸਤ ਵਿੱਚ

ਪਟਿਆਲਾ (18 ਫਰਵਰੀ, 2010) ਪੰਜਾਬ ਪੁਲਿਸ ਵੱਲੋਂ ਮਨੁੱਖੀ ਹੱਕਾਂ ਤੇ ਕਾਨੂੰਨ ਦੀ ਉਲੰਘਣਾ ਇੱਕ ਹੋਰ ਮਸਲਾ ਸਾਹਮਣੇ ਆਇਆ ਹੈ ਜਿਸ ਤਹਿਤ ਕਰਮਜੀਤ ਕੌਰ ਪਤਨੀ ਜਸਬੀਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਤੇ ਦਿਓਰ ਦਰਸ਼ਨ ਸਿੰਘ ਨੂੰ ਪੁਲਿਸ ਵੱਲੋਂ 13 ਫਰਵਰੀ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਹੈ।

ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਕੀਤੇ ਪ੍ਰੋ. ਭੁੱਲਰ ਦੀ ਰਿਹਾਈ ਲਈ ਦਸਤਖਤ

ਪਟਿਆਲਾ (17 ਫਰਵਰੀ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਕਾਈ ਵੱਲੋਂ ਅੱਜ ਯੂਨੀਵਰਸਿਟੀ ਕਾਲਜ ਔਵ ਇੰਜੀਨੀਅਰਿੰਗ ਵਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜ ਹੋਰਾਂ ਦੀ ਫਾਂਸੀ ਰੱਦ ਕਰਵਾਉਣ ਲਈ ਦਸਤਖਤੀ ਮੁਹਿੰਮ ਚਲਾਈ ਗਈ।

« Previous PageNext Page »