January 2010 Archive

ਸਿੱਖ ਬੀਬੀ ਨੂੰ ਨਿਊਜ਼ੀਲੈਂਡ ਵਾਪਸ ਭੇਜਣ ਦੀ ਚੁਫ਼ੇਰਿਉਂ ਨਿੰਦਾ

ਆਕਲੈਂਡ (18 ਜਨਵਰੀ, 2010): ਪਿਛਲੇ ਦਿਨੀਂ ਨਵੀਂ ਦਿੱਲੀ ਹਵਾਈ ਅੱਡੇ ਤੋਂ ਇਕ ਸਿੱਖ ਬੀਬੀ ਸ਼ੁੱਭਨੀਤ ਕੌਰ ਅਤੇ ਉਸ ਦੇ 2 ਸਾਲਾ ਪੁੱਤਰ ਨੂੰ ਦਿੱਲੀ ਹਵਾਈ ਅੱਡੇ ਕਾਲੀ ਸੂਚੀ ਵਿਚ ਨਾਂਅ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੱਤਾ ਗਿਆ, ਜਦ ਕਿ ਇਹ ਬੀਬੀ ਇਕ ਘਰੇਲੂ ਔਰਤ ਹੈ।

ਨਾਨਕਸ਼ਾਹੀ ਕਲੈਂਡਰ ਵਿੱਚ ਕੀਤੀਆਂ ਤਬਦੀਲੀਆਂ ਦੇ ਮਸਲੇ ਸਬੰਧੀ ਸਿੱਖ ਸੰਮੇਲਣ ਬੁਲਾਉਣ ਦਾ ਐਲਾਨ

ਲੁਧਿਆਣਾ (17 ਜਨਵਰੀ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਖਾਲਸਾ ਪੰਚਾਇਤ, ਅਕਾਲ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਸ਼੍ਰੋਮਣੀ ਪੰਥਕ ਕੌਂਸਲ, ਸ਼੍ਰੋਮਣੀ ਤੱਤ ਖਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਨਾਨਕਸ਼ਾਹੀ ਕੈਲੰਡਰ’ ਵਿਚ ਕੀਤਆਂ ਸੋਧਾਂ ਨੂੰ ਰੱਦ ਕਰਕੇ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਕਿਸੇ ਤਬਦੀਲੀ ਦੇ ਜਾਰੀ ਰੱਖਣ ਦੇ ਹੱਕ ਵਿਚ ਮਤਾ ਪਾਸ ਕੀਤਾ।

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪਤਿੱਤਾਂ ਦੀਆਂ ਵੋਟਾਂ ਨਹੀਂ ਪੈਣ ਦਿਆਂਗੇ-ਖਾਲਸਾ ਐਕਸ਼ਨ ਕਮੇਟੀ

ਜਲੰਧਰ (17 ਜਨਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ 'ਅਜੀਤ' ਵਿੱਚ 18 ਜਨਵਰੀ, 2010 ਨੂੰ ਪ੍ਰਕਾਸ਼ਿਤ ਇੱਕ ਖਬਰ ਅਨੁਸਾਰ ਖਾਲਸਾ ਐਕਸ਼ਨ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਚੋਣ ਕਮਿਸ਼ਨ ਰਾਹੀਂ ਇਹ ਗੱਲ ਯਕੀਨੀ ਬਣਾਏਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਕੋਈ ਵੀ ਪਤਿੱਤ ਵੋਟ ਨਾ ਪਾ ਸਕੇ।

ਜਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਕੱਤਰਤਾ 20 ਜਨਵਰੀ ਨੂੰ

ਜਰਮਨੀ (17 ਜਨਵਰੀ, 2010): ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਭਾਈ ਕਮਲਜੀਤ ਸਿੰਘ ਬੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਰਮਨੀ ਵਿੱਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ, ਧਰਮ ਪ੍ਰਚਾਰ ਤੇ ਮੌਜੂਦਾ ਹਾਲਾਤ ਬਾਰੇ ਵਿਚਾਰਾਂ ਕਰਨ ਲਈ ਜਰਮਨ ਦੇ ਸਮੂਹ ਗੁਰੂ ਘਰਾਂ ਦੀ ਇਕ ਸਾਂਝੀ ਕਮੇਟੀ ਬਣਾਉਣ ਲਈ ਅਹਿਮ ਇਕੱਤਰਤਾ ਗੁਰਦੁਆਰਾ ਸਿੱਖ ਸੈਂਟਰ ਵਿਖੇ 20 ਜਨਵਰੀ ਦੁਪਹਿਰ 1 ਵਜੇ ਬੁਲਾਈ ਗਈ ਹੈ।

ਬ੍ਰਹਮਵਾਦੀ ਸੋਚ ਵਿੱਚ ਰੰਗੇ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਭਗਵਾਂਕਰਨ ਕਰਕੇ ਕੌਮ ਨਾਲ ਕਮਾਇਆ ਧ੍ਰੋਹ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਜਿਸ ਬ੍ਰਹਮਵਾਦ ਦੇ ਕਰਮ ਕਾਂਡ, ਪੰਖਡਵਾਦ, ਊਚ ਨੀਚ, ਛੂਤ ਛਾਤ,ਜਾਤ ਪਾਤ ਦੀਆਂ ਨੀਹਾਂ ਤੇ ਟਿਕੇ ਫੋਕਟ ਕਰਮ ਕਾਂਡੀ ਧਰਮ ਤੋਂ ,ਲੋਕਾਂ ਨੂੰ ਨਿਜ਼ਾਕਤ ਦੁਆ ਕੇ ਸ਼ਬਦ ਗੁਰੂ ਗਿਆਨ ਦਾ ਉਪਦੇਸ਼ ਦ੍ਰਿੜ ਕਰਵਾਇਆ ਸੀ।ਧਰਮ ਦੇ ਬੁਰਕੇ ਹੇਠ ਅਧਰਮੀ ਬ੍ਰਹਮਣਵਾਦੀ ਸੋਚ ਦੇ ਧਾਰਨੀਆਂ ਨੇ ਬਾਬੇ ਨਾਨਕ ਦੇ ਇਸ ਗਿਆਨ ,ਸੱਚ,ਅਣਖ ਕਹਿਣੀ ਤੇ ਕਰਨੀ ਇਕ ਦੇ ਅਧਾਰ ਤੇ ਚਲਾਏ ,ਸਿੱਖ ਪੰਥ ਨਾਲ ਉਸੇ ਦਿਨ ਤੋਂ ਵਿਰੋਧਤਾ ਤੇ ਇਸ ਤੇ ਵਾਰ ਕਰਨ ਤੋਂ ਕੋਈ ਵੀ ਮੌਕਾ ਜਾਣ ਨਹੀ ਦਿੱਤਾ ।ਅੱਜ ਵੀ ਉਸੇ ਕੜੀ ਤਹਿਤ ਬਾਬੇ ਨਾਨਕ ਦੇ ਚਲਾਏ ਨਿਰਾਲੇ ਸਿੱਖ ਪੰਥ ਤੇ ਉਸੇ ਬ੍ਰਹਮਵਾਦੀਆਂ ਵੱਲੋ ਹਮਲੇ ਜਾਰੀ ਹਨ ਪਰ ਸਮੇਂ ਸਮੇਂ ਉਸ ਦੇ ਢੰਗ ਤਰੀਕੇ ਹੀ ਬਦਲਦੇ ਆਏ ਹਨ ।

ਫੂਲਕਾ ਵਲੋਂ ਟਾਈਟਲਰ ਖਿਲਾਫ ਪਾਏ ਮਾਨਹਾਨੀ ਦੇ ਕੇਸ ਦੀ ਅਗਲੀ ਪੇਸ਼ੀ 23 ਫਰਵਰੀ ਨੂੰ

ਨਵੀਂ ਦਿੱਲੀ (16 ਜਨਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ 'ਪਹਿਰੇਦਾਰ' ਵਿੱਚ ਪ੍ਰਕਾਸ਼ਿਤ ਖਬਰ ਅਨੁਸਾਰ ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਪੈਰਵੀ ਕਰ ਰਹੇ ਵਕੀਲ ਐਚ ਐਸ ਫੂਲਕਾ ਵਲੋਂ ਦਾਇਰ ਕੀਤਾ ਮਾਨਹਾਨੀ ਦਾ ਮੁਕੱਦਮਾ ਰੱਦ ਕਰ ਦਿੱਤਾ।

ਭਾਰਤ ਸਰਕਾਰ ਨੇ ਸਿੱਖ ਬੀਬੀ ਅਤੇ ਬੱਚੇ ਨੂੰ ਦਿੱਲੀ ਹਵਾਈਅੱਡੇ ਤੋਂ ਵਾਪਸ ਮੋੜ ਕੇ ਸਿੱਖਾਂ ਦੇ ਜਖਮ ਕੁਰੇਦੇ: ਸਿੱਖ ਜਥੇਬੰਦੀਆਂ

ਪਟਿਆਲਾ (16 ਜਨਵਰੀ, 2010): ਬੀਤੇ ਦਿਨ੍ਹੀ ਭਾਰਤ ਸਰਕਾਰ ਵੱਲੋਂ ਨਿਊਜ਼ੀਲੈਂਡ ਦੀ ਸ਼ਹਿਰੀ ਸਿੱਖ ਬੀਬੀ ਅਤੇ ਉਸ ਦੇ ਦੋ-ਤਿੰਨ ਕੁ ਸਾਲਾਂ ਦੇ ਬੱਚੇ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਵਾਪਿਸ ਮੋੜਨ ਦੀ ਵੱਖ-ਵੱਖ ਸਿੱਖ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਫੌਰੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸਿੱਖ ਮਾਂ ਪੁੱਤ ਨੂੰ ਭਾਰਤ ਸਰਕਾਰ ਨੇ ਦਿੱਲੀ ਹਵਾਈਅੱਡੇ ਤੋਂ ਮੋੜਿਆ

ਆਕਲੈਂਡ (15 ਜਨਵਰੀ, 2010): ਨਿਉਜ਼ੀਲੈਂਡ ਸਿਟੀਜ਼ਨ ਪੰਜਾਬੀ ਮਾਂ ਪੁੱਤ ਨੂੰ ਭਾਰਤ ਸਰਕਾਰ ਵੱਲੋ ਦਿਲੀ ਏਅਰ ਪੋਰਟ ਤੇ 4 ਘੰਟੇ ਦੇ ਸੁਆਲ ਜੁਆਬ ਤੋ ਬਾਅਦ ਭਾਰਤ ਵਿਚ ਦਾਖਲ ਨਾ ਹੋਣ ਦਿਤਾ। ਇਹ ਕਿਹਾ ਕਿ ਤੁਹਾਡਾ ਨਾਮ ਅਤਵਾਦੀ ਲਿਸਟ ਵਿਚ ਸ਼ਾਮਿਲ ਹੈ ਜਦੋ ਕਿ ਇਸ ਪਰਿਵਾਰ ਨੂੰ ਭਾਰਤੀ ਹਾਈ ਕਮਿਸ਼ਨ ਵਲੋ ਲੋੜੀਂਦਾ ਵੀਜ਼ਾ ਜਾਰੀ ਕੀਤਾ ਗਿਆ ਸੀ ਅਤੇ ਬੀਬੀ ਸ਼ਬਨੀਤ ਕੋਰ 10-12 ਸਾਲਾਂ ਤੋ ਨਿਉਜ਼ੀਲੈਂਡ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮਹਾਨ ਸਮਾਗਮ

ਜਰਮਨੀ (12 ਜਨਵਰੀ, 2010): ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਲੋਂ ਦਸ਼ਮੇਸ਼ ਪਿਤਾ ਜੀ ਦੇ ਆਗਮਨ ਦਿਹਾੜੇ ਤੇ ਸਮੂਹ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਭਾਵਨੀ ਨਾਲ ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਰਖਵਾਏ ਗਏ ।

ਭਾਰਤੀ ਲੀਡਰਾਂ ਨੇ ਪ੍ਰਵਾਸੀਆਂ ਨੂੰ ਦੇਸ਼ ਵਿਚ ਨਿਵੇਸ਼ ਕਰਨ ਲਈ ਡੁਗਡਗੀ ਖੜਕਾਈ

ਫਰੀਦਕੋਟ (11 ਜਨਵਰੀ, 2010 - ਗੁਰਭੇਜ ਸਿੰਘ ਚੌਹਾਨ): ਮਦਾਰੀ ਜਦੋਂ ਖੇਡਾ ਪਾਉਣ ਲੱਗਦਾ ਹੈ ਤਾਂ ਪਹਿਲਾਂ ਡੁਗਡੁਗੀ ਖੜਕਾਉਂਦਾ ਹੈ ,ਲੋਕ ਇਕੱਠੇ ਹੁਦੇ ਹਨ ਫੇਰ ਉਹ ਇਕ ਆਦਮੀ ਨੂੰ ਸਾਹਮਣੇ ਬਿਠਾਕੇ ਕਹਿੰਦਾ ਹੈ ਕਿ ਮੰਗ ਜੋ ਮੰਗਦਾ ਹੈਂ। ਉਹ ਜੋ ਵੀ ਮੰਗਦਾ ਹੈ ਮਦਾਰੀ ਉਸ ਲਈ ਹਾਜ਼ਰ ਕਰਦਾ ਹੈ।

« Previous PageNext Page »