December 2009 Archive

ਡੇਰਾ ਸਿਰਸਾ ਖਿਲਾਫ਼ ਰਵਾਨਾ ਹੋਇਆ 40ਵਾਂ ਜਥਾ ਗ੍ਰਿਫ਼ਤਾਰ

ਤਲਵੰਡੀ ਸਾਬੋ, 20 ਦਸੰਬਰ (ਜ. ਸ਼ ਰਾਹੀ)-ਡੇਰਾ ਸਿਰਸਾ ਖਿਲਾਫ਼ ਸਿੱਖ ਜਥੇਬੰਦੀਆਂ ਵਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਨਿਰੰਤਰ ਜਾਰੀ ਹੈ। ਅੱਜ 40ਵਾਂ ਜਥਾ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਰਵਾਨਾ ਹੋਇਆ ਜਿਸਨੂੰ ਪੁਲਿਸ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ।

ਪੰਚ ਪ੍ਰਧਾਨੀ ਤੇ ਖਾਲਸਾ ਐਕਸ਼ਨ ਕਮੇਟੀ ਵੱਲੋਂ ਸਾਂਝੀ ਕਾਨਫਰੰਸ 25 ਦਸੰਬਰ ਨੂੰ।

ਫਤਹਿਗੜ੍ਹ ਸਾਹਿਬ (18 ਦਸੰਬਰ, 2009): ਸਿੱਖ ਪੰਥ ਦੇ ਮਹਾਨ ਸ਼ਹੀਦਾਂ ਸਾਹਿਬਜ਼ਾਦਾ ਬਾਬ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਸਿੱਖ ਜਥੇਬੰਦੀਆਂ ਵੱਲੋਂ ਸਾਂਝੀ ਪੰਥਕ ਕਾਰਨਫਰੰਸ 25 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਜਾ ਰਹੀ ਹੈ।

ਵਿਦਿਅਕ ਸੰਸਾਰ: ਬੀ ਐੱਡ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੁੱਟ

ਫਰੀਦਕੋਟ (19 ਦਸੰਬਰ, 2009) ਚਾਲੂ ਅਕਾਦਮਿਕ ਸ਼ੈਸ਼ਨ ਦੌਰਾਨ ਬੀ ਐੱਡ ਕਾਲਜਾਂ ਵਿੱਚ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਮਾਨਯੋਗ ਹਾਈ ਕੋਰਟ ਵੱਲੋਂ ਮਿਲੀ ਰਾਹਤ ਦਾ ਨਜ਼ਾਇਜ਼ ਫਾਇਦਾ ਉਠਾਉਂਦਿਆਂ ਇਨ੍ਹ੍ਹਾ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਸ਼ਰੇਆਮ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦਾਖਲਾ ਲੈਣ ਲਈ ਪੁੱਜੇ ਹਰ ਵਿਦਿਆਰਥੀ ਤੋਂ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਕਿ ਯੂਨੀਵਰਸਿਟੀ ਵੱਲੋਂ ਨਿਰਧਾਰਤ ਫੀਸ 34 ਹਜ਼ਾਰ ਰੁਪਏ ਦੇ ਲੱਗ ਪਗ ਹੈ।

ਦਲ ਖਾਲਸਾ ਵੱਲੋ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਫਰੈਕਫਰਟ ਵਿਖੇ 20 ਦਸਬੰਰ ਨੂੰ ਸ਼ਹੀਦੀ ਸਮਾਗਮ ।

ਜਰਮਨ (18 ਦਸੰਬਰ, 2009): ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਪ੍ਰਧਾਨ ਭਾਈ ਜਗਮੋਹਨ ਸਿੰਘ ਮੰਡ, ਭਾਈ ਅੰਗਰੇਜ਼ ਸਿੰਘ, ਸ੍ਰ ਹਰਮੀਤ ਸਿੰਘ ,ਭਾਈ ਸੁਰਿੰਦਰਪਾਲ ਸਿੰਘ ਸ੍ਰ. ਸਰਬਜੀਤ ਸਿੰਘ, ਸ੍ਰ. ਜਸਪਾਲ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖ ਕੌਮ ਦੇ ਅਜ਼ਾਦ ਵਤਨ ਵਾਸਤੇ ਸ਼ਹੀਦ ਹੋ ਗਏ ਸਮੂਹ ਸ਼ਹੀਦਾਂ ਤੇ ਲੁਧਿਆਣਾ ਗੋਲੀ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਈ ਦਲ ਖਾਲਸਾ ਇੰਟਰਨੈਸ਼ਨਲ ਵੱਲੋ ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ।

ਪੰਚ ਪ੍ਰਧਾਨੀ ਵੱਲੋਂ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵੰਡੀਆਂ ਗਈਆਂ

ਪੰਚ ਪ੍ਰਧਾਨੀ ਵੱਲੋਂ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵੰਡੀਆਂ ਗਈਆਂ|

ਪੰਚ ਪ੍ਰਧਾਨੀ ਆਗੂਆਂ ਨੇ ਫਰੀਦਕੋਟ ਵਿਖੇ ਸੰਤ ਭਿੰਡਰਾਵਾਲਿਆਂ ਦੇ ਸਟਿੱਕਰ ਵੰਡੇ

ਫਰੀਦਕੋਟ, (16 ਦਸੰਬਰ, 2009): ਕੱਟੜ ਹਿੰਦੂਤਵ ਦੇ ਇਜੰਡੇ ਨਾਲ ਪ੍ਰਣਾਈ ਸ਼ਿਵ ਸੈਨਾ ਸੰਘ ਪਰਿਵਾਰ ਅਤੇ ਆਰ.ਐਸ.ਐਸ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਬੁਰੀ ਤਰਾਂ ਅਸਫਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀਦਲ ਪੰਚ ਪ੍ਰਧਾਨੀ ਨੇ ਆਪਣੇ ਮਿਥੇ ਪ੍ਰੋਗ੍ਰਾਮ ਅਨੁਸਾਰ ਵੱਖ ਵੱਖ ਥਾਵਾਂ ਤੇ ਸਟਿੱਕਰ ਵੰਡੇ ਹਨ ਤੇ ਦੇਖਣ ਵਿੱਚ ਆਇਆ ਹੈ ਕਿ ਅੱਜ ਵੀ ਲੋਕਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਪ੍ਰਤੀ ਉਨਾਂ ਹੀ ਸਤਿਕਾਰ ਹੈ।

ਲੁਧਿਆਣਾ ਗੋਲੀ ਕਾਂਡ ਦੇ ਜ਼ਖ਼ਮੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਦਿਵਸ ਸਮਾਗਮ ਕਰਵਾਇਆ

ਲੁਧਿਆਣਾ (13 ਦਸੰਬਰ, 2009): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਪ੍ਰਕਾਸ਼ਿਤ ਇੱਕ ਖਬਰ ਅਨੁਸਾਰ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ 13 ਦਸੰਬਰ ਨੂੰ ਲੁਧਿਆਣਾ ਗੋਲੀ ਕਾਂਡ ਦੇ ਜ਼ਖ਼ਮੀਆਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਅਰਦਾਸ ਦਿਵਸ ਮਨਾਇਆ ਗਿਆ।

ਡੇਰਾ ਸਿਰਸਾ ਖਿਲਾਫ਼ ਰਵਾਨਾ ਹੋਇਆ 39ਵਾਂ ਸ਼ਹੀਦੀ ਜਥਾ ਗ੍ਰਿਫ਼ਤਾਰ

ਤਲਵੰਡੀ ਸਾਬੋ (13 ਦਸੰਬਰ, 2009): ਆਪਣੇ ਆਪ ਨੂੰ ਪੰਥਕ ਕਹਾਉਂਦੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਮਾਰ ਹੁਣ ਸਿੱਖ ਜਗਤ ਹੋਰ ਨਹੀਂ ਸਹਿਣ ਕਰੇਗਾ ਸਗੋਂ ਇਕਮੁੱਠ ਹੋ ਕੇ ਸਰਕਾਰ ਦੇ ਕਥਿਤ ਪੰਥਕ ਮਾਰੂ ਮਨਸੂਬਿਆਂ ਖਿਲਾਫ਼ ਆਵਾਜ਼ ਬੁਲੰਦ ਕਰੇਗਾ।

ਜਰਮਨ ਦੇ ਪੰਥਕ ਇਕੱਠ ਵੱਲੋਂ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ

ਜਰਮਨੀ (13 ਦਸੰਬਰ, 2009): ਲੁਧਿਆਣਾ ਵਿਖੇ ਵਾਪਰੀਆਂ ਸਿੱਖ ਵਿਰੋਧੀ ਘਟਨਾਵਾਂ ਸਬੰਧੀ ਵਿਚਾਰਾਂ ਕਰਨ ਲਈ ਜਰਮਨ ਦੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਕ ਵਿਸ਼ੇਸ਼ ਸਾਂਝੀ ਇਕੱਤਰਤਾ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਹੋਈ।

ਸਾਊਥਾਲ ’ਚ ਲੁਧਿਆਣਾ ਕਾਂਡ ਸਬੰਧੀ ਵਿਸ਼ਾਲ ਕਾਨਫ਼ਰੰਸ – ਸਰਕਾਰ ਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ

ਲੰਡਨ (13 ਦਸੰਬਰ, 2009): ਬਿਜਲਈ ਅਤੇ ਅਖਬਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਹੋਈ ਇੱਕ ਮੁੱਖ ਖਬਰ ਅਨੁਸਾਰ ਲੁਧਿਆਣਾ ਕਾਂਡ ਦਾ ਸੇਕ ਇੰਗਲੈਂਡ ਤੱਕ ਵੀ ਪਹੁੰਚ ਗਿਆ ਹੈ।

« Previous PageNext Page »