ਖਾਸ ਖਬਰਾਂ

ਸਿੱਖ ਕਤਲੇਆਮ ਨੂੰ ਆਮ ਲੋਕਾਂ ਦੀ ਪ੍ਰਤੀਕਿਰਿਆ ਕਹਿ ਕੇ ਹਜ਼ਾਰਾਂ ਮਾਸੂਮ ਸਿੱਖਾਂ ਦੇ ਘਿਣਾਉਣੇ ਕਤਲੇਆਮ ਨੂੰ ਭਾਜਪਾ ਪ੍ਰਧਾਨ ਗਡਕਰੀ ਨੇ ਜ਼ਾਇਜ ਠਹਿਰਾਇਆ

April 27, 2010 | By

ਨਵੀਂ ਦਿੱਲੀ, 26 ਅਪ੍ਰੈਲ, 2010 : ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ 1984 ਦੇ ਸਿੱਖ ਕਤਲੇਆਮ ਨੂੰ ਆਮ ਲੋਕਾਂ ਦੀ ਪ੍ਰਤੀਕਿਰਿਆ ਕਹਿ ਕੇ ਇਸ ਕਤਲੇਆਮ ਦੇ ਸਮੁੱਚੇ ਹਿੰਦੂ ਸਮਾਜ ਦੀ ਸਮੂਹਿਕ ਵਿਰਾਸਤੀ ਸੋਚ ਤੋਂ ਪ੍ਰੇਰਿਤ ਹੋਣ  ’ਤੇ ਮੋਹਰ ਲਗਾ ਦਿੱਤੀ ਹੈ, ਭਾਵੇਂ ਬਾਅਦ ਵਿਚ ਉਸਨੇ ਅਪਣੇ ਇਸ ਬਿਆਨ ਤੋਂ ਪਾਸਾ ਵੀ ਵੱਟ ਲਿਆ। ਜ਼ਿਕਰਯੋਗ ਹੈ ਕਿ ਗਡਕਰੀ 1992 ਵਿਚ ਢਾਹੀ ਗਈ ਬਾਬਰੀ ਮਸਜਿਦ ਵਿੱਚ ਭਾਜਪਾ ਦੀ ਸਮੂਲੀਅਤ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਜਿਸ ਦੌਰਾਨ ਉਸਨੇ ਇਹ ਕਹਿਕੇ ਹਜ਼ਾਰਾਂ ਮਾਸੂਮ ਸਿੱਖਾਂ ਦੇ ਕਤਲੇਆਮ ਨੂੰ ਇਕ ਤਰ੍ਹਾਂ ਨਾਲ ਜ਼ਾਇਜ ਹੀ ਠਹਿਰਾ ਦਿੱਤਾ ਕਿ “ਕਤਲੇਆਮ ਭਾਵੇਂ ਗੁਜਰਾਤ ਵਿਚ ਹੋਇਆ ਹੋਵੇ ਭਾਵੇਂ ਦਿੱਲੀ ਦਾ ਸਿੱਖ ਕਤਲੇਆਮ ਹੋਵੇ, ਇਹ ਸਾਰੀਆਂ ਘਟਨਾਵਾਂ ਆਮ ਲੋਕਾਂ ਦੀ ਪ੍ਰਤੀਕਿਰਿਆ ਕਾਰਨ ਹੀ ਹੁੰਦੀਆਂ ਹਨ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: