ਸਿਆਸੀ ਖਬਰਾਂ

ਤਲਵੰਡੀ ਸਾਬੋ ਜ਼ਿਮਨੀ ਚੋਣ ‘ਚ ਬਲਕਾਰ ਸਿੱਧੂ 6,305 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੇ

August 26, 2014 | By

Balkar-Sidhuਤਲਵੰਡੀ ਸਾਬੋ(25 ਅਗਸਤ 2014): ਪੰਜਾਬੀ ਗਾਇਕ ਬਲਕਾਰ ਸਿੱਧੂ ਤਲਵੰਡੀ ਸਾਬੋ ਹਲਕੇ ਵਿੱਚ ਹੋਈ ਜ਼ਿਮਨੀ ਚੋਣ ਵਿੱਚ 6,305 ਵੋਟਾਂ ਲੈਕੇ ਚੌਥੇ ਸਥਾਨ ‘ਤੇ ਰਿਹਾ। ਬਲਕਾਰ ਸਿੱਧੂ ਪਹਿਲਾਂ ਤਲਵੰਡੀ ਸਾਬੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ।ਪਰ ਬਾਅਦ ਵਿੱਚ ਉਨ੍ਹਾਂ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਵਾਪਸ ਲੈ ਲਈ ਸੀ, ਅਤੇ ਉਨ੍ਹਾਂ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।

ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੇ 21 ਅਗਸਤ ਨੂੰ ਵੋਟਾਂ ਪਈਆਂ ਸਨ ਅਤੇ 25 ਅਗਸਤ ਨੂੰ ਇਸਦੇ ਨਤੀਜ਼ੇ ਐਲਾਨੇ ਗਏ ਸਨ।

ਇਹ ਸੀਟ ਬਾਦਲ ਦਲ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਜਿੱਤੀ ਗਈ,ਉਸਨੇ ਆਪਣੇ ਨਜ਼ਦੀਕੀ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਨੂੰ 46, 642 ਵੋਟਾਂ ਨਾਲ ਹਰਾਇਆਂ, ਜੀਤ ਮਹਿੰਦਰ ਸਿੰਘ ਨੂੰ ਕੁੱਲ 71,747 ਵੋਟਾਂ ਪਈਆਂ, ਜਦਕਿ ਜੱਸੀ ਨੂੰ 25’105 ਵੋਟਾਂ ਮਿਲੀਆਂ।

ਆਮ ਆਦਮੀ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਨੁੰ 13,899 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ।ਤਲਵੰਡੀ ਸਾਬੋ ਜ਼ਿਮਨੀ ਚੋਣ ‘ਚ ਬਲਕਾਰ ਸਿੱਧੂ 6,305 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: