ਖਾਸ ਖਬਰਾਂ » ਸਿੱਖ ਖਬਰਾਂ

ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਕਿਤਾਬ ਵਿਚ ਸ਼੍ਰੀ ਗੁਰੁ ਗੋਬਿੰਦ ਸਿੰਘ ਅਤੇ ਸਿੱਖ ਸ਼ਖ਼ਸ਼ੀਅਤਾਂ ਦੀ ਨਿਰਾਦਰੀ

August 31, 2013 | By

 ਜਲੰਧਰ (30 ਅਗਸਤ 2013):- ਜਲੰਧਰ ਵਿਖੇ ਚਲ ਰਹੀ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵੱਲੋਂ ਛਪਵਾਈ ਇਤਿਹਾਸ ਦੀ ਕਿਤਾਬ ਦੇ ਕਾਲੇ ਕਾਰਨਾਮੇ ਦਾ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪਰਦਾਫਾਸ ਕੀਤਾ ਹੈ। ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮਹੁੰਮਦ ਨੇ ਕਿਹਾ ਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਲੋਂ ਜੋ ਐਮ. ਏ. ਭਾਗ-1 ਦੇ ਵਿਦਿਆਰਥੀਆਂ ਲਈ ਇਤਿਹਾਸ ਦੀ ਪੁਸਤਕ “ਪੋਲੀਟੀਕਲ ਸਟਰਕਚਰਜ਼ ਇੰਨ ਇੰਡੀਆ” ਜੋ ਕਿ “ਲਕਸ਼ਮੀ ਪਬਲੀਕੇਸ਼ਨ ਪ੍ਰਾਈਵੇਟ ਲਿਮ.” ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ ਹੈ ਉਸ ਵਿੱਚ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਮਨ ਘੜਤ ਕਹਾਣੀ ਲਿਖੀ ਹੋਈ ਹੈ।

ਉਕਤ ਪੁਸਤਕ ਦੇ ਪੰਨਾ ਨੰਬਰ 160 ਪਾਠ-2 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਜੀ 1708 ਈ. ਵਿਚ ਜਦੋਂ ਨਾਦਿਰ ਨਾਮਕ ਸਥਾਨ ਉਤੇ ਇਕ ਪਠਾਣ ਦੇ ਛੁਰਾ ਮਾਰਨ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤਾਂ ਕੁਝ ਦਿਨਾਂ ਤੋਂ ਬਾਅਦ ਉਨ੍ਹਾਂ ਆਪਣੀ ਮੌਤ ਨਿਸ਼ਚਿਤ ਜਾਣਦੇ ਹੋਏ ਆਪਣੇ ਇੱਕ ਕਮਰੇ ਵਿੱਚ ਬੰਦ ਹੋ ਗਏ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਹੱਤਿਆ ਕਰ ਲਈ ਸੀ।

ਉਨ੍ਹਾਂ ਅੱਗੇ ਕਿਹਾ ਇੱਥੇ ਹੀ ਬਸ ਨਹੀਂ ਇਸ ਕਿਤਾਬ ਵਿਚ ਸਿੱਖ ਰਾਜ ਦੇ ਪਹਿਲੇ ਬਾਨੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੇਵਲ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੇਵਲ ਰਣਜੀਤ ਸਿੰਘ ਹੀ ਲਿਖਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਜਾਣ ਬੁਝ ਕੇ ਸਿੱਖ ਸ਼ਖਸ਼ੀਅਤਾਂ ਦਾ ਨਿਰਾਦਰ ਕੀਤਾ ਗਿਆ ਹੈ ਅਤੇ ਭਾਰਤ ਦੇ ਇਤਿਹਾਸ ਵਿਚ ਸਿਰਫ ਡੇਢ ਸਫੇ ਦੇ ਪੇਜ਼ ਵਿੱਚ ਹੀ ਪੰਜਾਬ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿਖੇ ਲਗੀ ਇਤਿਹਾਸ ਦੀ ਕਿਤਾਬ ਉਤੇ ਪੂਰਨ ਪਾਬੰਦੀ ਲਗਾ ਕੇ ਯੂਨੀਵਰਸਿਟੀ ਅਤੇ ਪਬਲੀਕੇਸ਼ਨ ਖਿਲਾਫ ਬਣਦੀ ਕਾਰਵਾਈ ਕਰਨ। ਉਨ੍ਹਾਂ ਇਸ ਕਿਤਾਬ ਦੇ ਖਿਲਾਫ ਪੂਰੇ ਸਿੱਖ ਜਗਤ ਨੂੰ ਲਾਮਬੰਦ ਹੋਣ ਦੀ ਅਪੀਲ ਵੀ ਕੀਤੀ।

ਪੀਰ ਮੁਹੰਮਦ ਨੇ ਕਿਹਾ ਫੈਡਰੇਸ਼ਨ ਯੂਨੀਵਰਸਿਟੀ ਅਤੇ ਪਬਲੀਕੇਸ਼ਨ ਖਿਲਾਫ ਤੁਰੰਤ ਧਾਰਾ 295-ਏ ਤਹਿਤ ਮਾਮਲਾ ਦਰਜ ਕਰਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,