ਜਿੱਥੇ ਵਾਤਾਵਰਨ ਅਤੇ ਕੁਦਰਤੀ ਤਵਾਜਨ ਦੀ ਬਿਹਤਰੀ ਲਈ ਕਿਸੇ ਖਿੱਤੇ ਦਾ 33% ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ ਓਥੇ ਪੰਜਾਬ ਵਿੱਚ ਸਿਰਫ 6% ਹਿੱਸੇ ਉੱਤੇ ਹੀ ਰੁੱਖ ਹਨ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ #ਝੋਨਾ_ਘਟਾਓ_ਪੰਜਾਬ_ਬਚਾਓ ਮੁਹਿੰਮ ਤਹਿਤ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਦੌਰਾਨ ਕੁਰਾਲੀ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਵੱਲੋਂ ਲਗਾਏ ਗਏ ਰੁੱਖ ਵੇਖੇ ਗਏ। ਇਹ ਨੌਜਵਾਨ ਬੀਤੇ ਤਿੰਨ-ਚਾਰ ਸਾਲਾਂ ਤੋਂ ਆਪਣੇ ਪਿੰਡ ਦੀਆਂ ਸਾਂਝੀਆਂ ਥਾਵਾਂ ਉੱਤੇ ਰੁੱਖ ਲਗਾ ਰਹੇ ਹਨ। ਜਦੋਂ ਅਸੀਂ ਇਹ ਰੁੱਖ ਵੇਖਣ ਗਏ ਤਾਂ ਕੜਕਦੀ ਧੁੱਪ ਅਤੇ ਗਰਮੀ ਸੀ ਪਰ ਰੁੱਖਾਂ ਹੇਠ ਬਹੁਤ ਰਮਣੀਕ ਮਹੌਲ ਸੀ। #ਰੁੱਖ_ਲਗਾਓ_ਧਰਤ_ਬਚਾਓ