Site icon Sikh Siyasat News

ਪ੍ਰਧਾਨ ਪ੍ਰਦੀਪ ਸਿੰਘ ਵੱਲੋਂ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਦਾ ਐਲਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਵਿਚ ਜਿਥੇ ਪੰਜਾਬ ਵਿਚ ਪੈਦਾ ਹੋਏ ਹਾਲਾਤਾਂ ਉਤੇ ਨੌਜ਼ਵਾਨਾਂ ਨੇ ਵਿਚਾਰਾਂ ਕਰਦੇ ਹੋਏ ਪਾਰਟੀ ਦੀ ਸੋਚ ਨੂੰ ਹਰ ਪਿੰਡ ਤੇ ਸ਼ਹਿਰ ਵਿਚ ਲਿਜਾਣ ਦਾ ਤਹੱਈਆ ਕੀਤਾ, ਉਥੇ ਪ੍ਰਦੀਪ ਸਿੰਘ ਵੱਲੋਂ ਪਾਰਟੀ ਅਤੇ ਖ਼ਾਲਸਾ ਪੰਥ ਲਈ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਸੂਝਵਾਨ ਨੌਜ਼ਵਾਨਾਂ ਨੂੰ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿਚ ਅਹੁਦੇ ਸੌਂਪੇ।

ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਵੇਂ ਚੁਣੇ ਅਹੁਦੇਦਾਰ ਯੂਥ ਪ੍ਰਧਾਨ ਪ੍ਰਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਨਾਲ

ਜਿਸ ਅਨੁਸਾਰ ਗੁਰਦੀਪ ਸਿੰਘ ਦੀਪਾ ਪ੍ਰਧਾਨ, ਰਾਜਬੀਰ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਦੁੱਲਵਾ, ਅੰਮ੍ਰਿਤਪਾਲ ਸਿੰਘ ਬਸੀ ਪਠਾਣਾਂ, ਰਘਬੀਰ ਸਿੰਘ ਭੱਦਲਸੂਹਾ, ਸਰਬਜੀਤ ਸਿੰਘ ਸਰਹਿੰਦ ਅਤੇ ਪਵਨਪ੍ਰੀਤ ਸਿੰਘ ਢੋਲੇਵਾਲ ਸਭਨਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਗੋਪਾਲੋ, ਅਵਤਾਰ ਸਿੰਘ ਰੁੜਕੀ, ਰੂਬਲਦੀਪ ਸਿੰਘ ਜਟਾਣਾ, ਗੁਰਮੁੱਖ ਸਿੰਘ ਸਾਨੀਪੁਰ, ਜਗਦੀਪ ਸਿੰਘ ਡੰਘੇੜੀਆਂ, ਸੋਨੀ ਸਿੰਘ ਸੰਧੂ ਮੋਹਨ ਮਾਜਰਾ ਸਭਨਾਂ ਨੂੰ ਜਰਨਲ ਸਕੱਤਰ, ਹਰਪ੍ਰੀਤ ਸਿੰਘ ਖਨਿਆਣ, ਹਰਬੰਸ ਸਿੰਘ ਲਖਣਪੁਰ, ਵਰਿੰਦਰ ਸਿੰਘ ਦੁਭਾਲੀ, ਸਵਰਨਜੀਤ ਸਿੰਘ ਭਰਪੂਰਗੜ੍ਹ, ਗੁਰਜੰਟ ਸਿੰਘ ਮਾਜਰੀ ਜੱਟਾਂ ਸਭਨਾਂ ਨੂੰ ਮੀਤ ਪ੍ਰਧਾਨ, ਗਗਨਦੀਪ ਸਿੰਘ ਡੰਘੇੜੀਆਂ, ਯਾਦਦੀਪ ਸਿੰਘ ਗੱਗੜਵਾਲ, ਸੰਦੀਪ ਸਿੰਘ ਗੰਢੂਆ, ਪ੍ਰੀਤ ਟਿਵਾਣਾ ਚਰਨਾਥਲ, ਗੁਰਪ੍ਰੀਤ ਸਿੰਘ ਦੁਭਾਲੀ, ਪਰਮਿੰਦਰ ਸਿੰਘ ਭਗੜਾਣਾ, ਮਨਜੀਤ ਸਿੰਘ ਫਾਟਕ ਮਾਜਰੀ ਸਭਨਾਂ ਨੂੰ ਸਕੱਤਰ ਐਲਾਨਿਆ ਗਿਆ।

ਇਸ ਮੀਟਿੰਗ ਵਿਚ ਨੌਜਵਾਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਉਤਸਾਹਿਤ ਕਰਨ ਹਿੱਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਚੇਚੇ ਤੌਰ ‘ਤੇ ਪਹੁੰਚੇ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਆਪੋ-ਆਪਣੀਆਂ ਪੰਥਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਗੁਜ਼ਾਰਿਸ਼ ਕਰਦੇ ਹੋਏ ਆਪਣੀ ਜ਼ਿੰਦਗੀ ਗੁਰੂ ਸਿਧਾਤਾਂ ਅਤੇ ਸੋਚ ਉਤੇ ਦ੍ਰਿੜ ਰਹਿੰਦੇ ਹੋਏ ਪੂਰਨ ਕਰਨ ਲਈ ਜਿਥੇ ਪ੍ਰੇਰਿਆ, ਉਥੇ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਤੇ ਸੋਚ ਦਾ ਪ੍ਰਚਾਰ ਕਰਨ ਦੀ ਬੇਨਤੀ ਕਰਦੇ ਹੋਏ ਨੌਜਵਾਨਾਂ ਨੂੰ 2017 ਦੀਆਂ ਚੋਣਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਅਤੇ ਪਾਰਟੀ ਦੀ ਸਰਕਾਰ ਕਾਇਮ ਕਰਨ ਲਈ ਹੁਣ ਤੋਂ ਹੀ ਪਿੰਡਾਂ ਦੀ ਬਰੂਹਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਆਪਣੇ ਸਮਰਥਕ ਬਣਾਉਣ ਦੀ ਤਾਕੀਦ ਵੀ ਕੀਤੀ।

ਸੋਮਵਾਰ ਦੀ ਮੀਟਿੰਗ ਵਿਚ ਹਰਮਿੰਦਰ ਸਿੰਘ ਮਨੀ ਮਾਧੋਪੁਰ ਵਰਕਿੰਗ ਕਮੇਟੀ ਯੂਥ ਵਿੰਗ ਪੰਜਾਬ, ਬਿਕਰਮਜੀਤ ਸਿੰਘ ਸੁਹਾਵੀ ਵਰਕਿੰਗ ਕਮੇਟੀ ਪੰਜਾਬ, ਨਾਜਰ ਸਿੰਘ ਕਾਹਨਪੁਰਾ ਖਜ਼ਾਨਚੀ ਤੋਂ ਇਲਾਵਾ ਜਿ਼ਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ, ਸਿਮਰਜੀਤ ਸਿੰਘ ਐਡਵੋਕੇਟ, ਗੁਰਮੁੱਖ ਸਿੰਘ ਸ਼ਮਸਪੁਰ, ਪ੍ਰਦੀਪ ਸਿੰਘ ਗੜਗੱਜ ਜਰਨਲ ਸਕੱਤਰ, ਕੁਲਦੀਪ ਸਿੰਘ ਦੁਭਾਲੀ ਸੀਨੀਅਰ ਮੀਤ ਪ੍ਰਧਾਨ, ਮੱਖਣ ਸਿੰਘ ਸਮਾਓ, ਧਰਮ ਸਿੰਘ ਕਲੌੜ, ਰਾਜੀਵ ਵਿਜਨ ਸਕੱਤਰ ਜਰਨਲ, ਕ੍ਰਿਸ਼ਨ ਸਿੰਘ ਸਲਾਣਾ ਸਰਪ੍ਰਸਤ, ਧਰਮਿੰਦਰ ਸਿੰਘ, ਸੁਖਦੇਵ ਸਿੰਘ ਗੱਗੜਵਾਲ ਬਲਾਕ ਖਮਾਣੋਂ, ਲੱਖਾ ਮਹੇਸ਼ਪੁਰੀਆ, ਜਰਨੈਲ ਸਿੰਘ ਜਟਾਣਾ, ਕੁਲਵੰਤ ਸਿੰਘ ਸਿੰਘ, ਮਨਪ੍ਰੀਤ ਸਿੰਘ ਕਲੌੜ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version