ਕੈਨੇਡਾ ਦੇ ਅੰਮਿ੍ਤਧਾਰੀ ਸਿੱਖ ਨੌਜਵਾਨ ਈਸ਼ਵਰ ਸਿੰਘ ਬਸਰਾ ਨੂੰ ਵਕਾਲਤ ਸਬੰਧੀ ਦਾਖ਼ਲੇ ਦੇ ਇਮਤਿਹਾਨ ਮੌਕੇ ਕਿਰਪਾਨ ਪਹਿਨ ਕੇ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਬਰਨਬੀ ਸਥਿਤ ਦਾਖ਼ਲਾ ਸਕੂਲ ‘ਚੋਂ ਈਸ਼ਵਰ ਸਿੰਘ ਨੂੰ ਪ੍ਰੀਖਿਅਕ ਨੇ ਇਹ ਆਖ ਕੇ ਕਿਰਪਾਨ ਉਤਾਰਨ ਲਈ ਮਜਬੂਰ ਕੀਤਾ ਕਿ ਉਸ ਨੇ ‘ਤੇਜ਼ਧਾਰ ਚਾਕੂ’ ਇਮਤਿਹਾਨ ਕੇਂਦਰ ‘ਚ ਲਿਆਂਦਾ ਹੈ।
ਜਬਰੀ ਕਿਰਪਾਨ ਉਤਾਰਨ ਦੀ ਘਟਨਾ ਸਬੰਧੀ ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਕਾਨੂੰਨੀ ਮਾਹਿਰ ਬਲਪ੍ਰੀਤ ਸਿੰਘ ਨੇ ਲਾਅ ਸਕੂਲ ਕੋਲ ਘਟਨਾ ਸਬੰਧੀ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਦੱਸਿਆ ਕਿ ਕਿਰਪਾਨ ਸਿੱਖਾਂ ਲਈ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਇਸ ਨੂੰ ਕੈਨੇਡਾ ਦਾ ਕਾਨੂੰਨ ਜਨਤਕ ਥਾਵਾਂ ‘ਤੇ ਪਹਿਨਣ ਦੀ ਆਗਿਆ ਦਿੰਦਾ ਹੈ।
ਵਿਸ਼ਵ ਸਿੱਖ ਸੰਸਥਾ ਬੀ. ਸੀ. ਦੀ ਉਪ-ਪ੍ਰਧਾਨ ਜਸਬੀਰ ਕੌਰ ਰੰਧਾਵਾ ਨੇ ਕੈਨੇਡਾ ਦੇ ਲਾਅ ਸਕੂਲ ਵੱਲੋਂ ਗਲਤੀ ਸੁਧਾਰਨ ਅਤੇ ਚੇਤਨਾ ਫੈਲਾਉਣ ‘ਤੇ ਸੰਤੁਸ਼ਟੀ ਪ੍ਰਗਟਾਈ ਹੈ।