ਚੰਡੀਗੜ੍ਹ- ਪੰਥ ਸੇਵਕਾਂ ਵੱਲੋਂ ਸਾਰੇ ਵਿਸ਼ਵ ਦੇ ਸਿੱਖਾਂ ਦੇ ਸਹਿਯੋਗ ਨਾਲ ਵਿਸ਼ਵ ਸਿੱਖ ਇਕੱਤਰਤਾ ਸ੍ਰੀ ਅਨੰਦਪੁਰ ਸਾਹਿਬ ਵਿਖੇ ੨੮ ਜੂਨ ੨੦੨੩ ਨੂੰ ਸੱਦੀ ਗਈ ਹੈ।
ਇਸ ਇਕੱਤਰਤਾ ਦਾ ਮੁੱਖ ਮੰਤਵ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਜੋ ਪੱਛਮੀ ਫ਼ਲਸਫ਼ੇ ਦੀਆਂ ਰਵਾਇਤਾਂ ਅਨੁਸਾਰ ਫਰੰਗੀ (ਅੰਗਰੇਜ) ਰਾਜ ਦੇ ਸਮੇ ਤੋਂ ਹੀ ਚਲਦਾ ਆ ਰਿਹਾ ਹੈ, ਨੂੰ ਆਜ਼ਾਦ ਕਰਵਾ ਕੇ ਸਿੱਖ ਰਵਾਇਤਾਂ ਅਨੁਸਾਰ ਸਾਂਝੀ ਪੰਥਕ ਅਗਵਾਈ ਅਤੇ ਪੰਚ ਪ੍ਰਧਾਨੀ ਗੁਰਮਤੇ ਦੇ ਆਸ਼ੇ ਅਨੁਸਾਰ ਬਹਾਲ ਕਰਨਾ ਹੈ ।
ਸੰਸਾਰ ਭਰ ਦੇ ਸਰਗਰਮ ਸਿੱਖ ਜਥਿਆਂ ਤੇ ਸੰਸਥਾਵਾਂ ਦੀ ਨੁਮਾਇੰਦਾ ਵਿਸ਼ਵ ਸਿੱਖ ਇਕੱਤਰਤਾ 28 ਜੂਨ ਨੂੰ
ਵਿੰਡਸਰ (ਕਨੇਡਾ) ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਸਮੂਹ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ।