Site icon Sikh Siyasat News

ਵੈਰੋਕੇ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਦਾ ਕਤਲ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਪਿੰਡ ਵੈਰੋਕੇ ਦੇ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਵਿਖੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਚੱਪਲਾਂ ਸਮੇਤ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁਚਾਣ ਵਾਲੀ ਬਲਵਿੰਦਰ ਕੌਰ ਨਾਮੀ ਔਰਤ ਦਾ ਬੀਤੀ ਰਾਤ ਅਣਪਛਾਤੇ ਬੰਦਿਆਂ ਵੱਲੋਂ ਕਤਲ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਿਸ ਥਾਣਾ ਲੋਪੋਕੇ ਨੇ ਮੌਕੇ ‘ਤੇ ਪੁੱਜਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

ਘਟਨਾ ਵਾਲੀ ਥਾਂ ਦਿਖਾਉਂਦੇ ਪਿੰਡ ਵਾਸੀ ਅਤੇ ਇਨਸੈਟ ‘ਚ ਮ੍ਰਿਤਕ ਬਲਵਿੰਦਰ ਕੌਰ ਦੀ ਫੋਟੋ

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਨਵੰਬਰ ਦੇ ਮਹੀਨੇ ਵਿੱਚ ਪਿੰਡ ਵੈਰੋਕੇ ਦੀ ਔਰਤ ਬਲਵਿੰਦਰ ਪਤਨੀ ਲਾਭ ਸਿੰਘ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਕਾਰਣ ਜੇਲ੍ਹ ਵੀ ਕੱਟ ਚੁੱਕੀ ਹੈ, ਦਾ ਸ਼ਨੀਵਾਰ ਰਾਤ 12:30 ਵਜੇ ਦੇ ਕਰੀਬ ਤਿੰਨ ਵਿਅਕਤੀਆਂ ਨੇ ਬਲਵਿੰਦਰ ਦਾ ਦਰਵਾਜ਼ਾ ਖੜਕਾਇਆ ਜਦੋਂ ਬਲਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਅਣਪਛਾਤੇ ਬੰਦਿਆਂ ਵਲੋਂ ਬਲਵਿੰਦਰ ਨੂੰ ਬਾਹਰ ਧੂਅ ਲਿਆ ਗਿਆ ਅਤੇ ਦਾਤਰਾਂ ਨਾਲ ਹਮਲਾ ਕਰਕੇ ਜਾਨੋ ਮਾਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਜਦੋਂ ਅਣਪਛਾਤੇ ਵਿਅਕਤੀਆਂ ਨੇ ਬਲਵਿੰਦਰ ਉੱਪਰ ਹਮਲਾ ਕੀਤਾ ਤਾਂ ਉਸਦਾ ਪਤੀ ਡਰਦਾ ਹੋਇਆ ਕੋਠੇ ਉਪਰ ਚੜ੍ਹ ਗਿਆ ਅਤੇ ਲੁਕ ਗਿਆ। ਅੰਮ੍ਰਿਤਸਰ ਦਿਹਾਤੀ ਦੀ ਡੀ.ਐਸ.ਪੀ ਅਮਨਦੀਪ ਕੌਰ ਨੇ ਘਟਨਾ ਵਾਲੇ ਸਥਾਨ ‘ਤੇ ਪੁੱਜਕੇ ਹਾਲਾਤ ਦਾ ਜਾਇਜ਼ਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version