ਨਾਗਪੁਰ (ਸਤੰਬਰ 27): ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.), ਜੋ ਕਿ ਭਾਰਤੀ ਉਪਮਹਾਂਦੀਪ ‘ਚ ਆਪਣੀ ਹਿੰਦੂਵਾਦੀ ਵਿਚਾਰਧਾਰਾ ਲਈ ਜਾਣਿਆ ਜਾਂਦਾ ਹੈ। ਆਰ.ਐਸ.ਐਸ. ਨੇ ਪੰਜਾਬ ਦੇ ਵੋਟਰਾਂ ਵਿਚ ਖਾਸ ਕਰਕੇ ਦਲਿਤ ਵੋਟਰਾਂ ਵਿਚ ਆਪਣੇ ਆਧਾਰ ਨੂੰ ਮਜਬੂਤ ਕਰਨ ਲਈ ਜਲੰਧਰ ਆਧਾਰਤ ਦਲਿਤ ਆਗੂ ਨਿਰਮਲ ਦਾਸ ਨੂੰ ਦਸ਼ਹਿਰੇ ਮੌਕੇ ਨਾਗਪੁਰ ਹੋਣ ਵਾਲੇ ਪ੍ਰੋਗਰਾਮ ‘ਚ ਮੁੱਖ ਮਹਿਮਾਨ ਬਣਾਇਆ ਹੈ। ਆਸ ਹੈ ਕਿ ਆਰ.ਐਸ.ਐਸ. ਮੁਖੀ ਸਰਸੰਘਸੰਚਾਲਕ ਮੋਹਨ ਭਾਗਵਤ ਵੀ ਇਸ ਪ੍ਰੋਗਰਾਮ ‘ਚ ਨਿਰਮਲ ਦਾਸ ਨਾਲ ਸਟੇਜ ‘ਤੇ ਮੌਜੂਦ ਹੋਵੇਗਾ।
ਇਸ ਬਾਰੇ ਅਗਲੀ ਖਬਰ:
→ ਜ਼ਿਕਰਯੋਗ ਹੈ ਕਿ ਬਾਬਾ ਨਿਰਮਲ ਦਾਸ ਆਰ. ਐਸ. ਐਸ. ਵੱਲੋਂ ਕਰਵਾਏ ਗਏ ਉਕਤ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਮੀਡੀਆ ਰਿਪੋਰਟਾਂ ਅਨੁਸਾਰ ਉਹ ਢਿੱਲੀ ਸਿਹਤ ਕਾਰਨ ਉਕਤ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। (ਸਤੰਬਰ 30, 2017)।
1925 ਦੇ ਦਸ਼ਹਿਰੇ ਮੌਕੇ ਆਰ.ਐਸ.ਐਸ. ਜਥੇਬੰਦੀ ਹੋਂਦ ਵਿਚ ਆਈ ਸੀ, ਅਤੇ ਤਿੰਨ ਦਹਾਕਿਆਂ ਪਿਛੋਂ ਭੀਮਰਾਓ ਅੰਬੇਦਕਰ ਆਪਣੇ ਲੱਖਾਂ ਹਮਾਇਤੀਆਂ ਸਣੇ ਇਸੇ ਦਿਨ ਬੁੱਧ ਧਰਮ ‘ਚ ਸ਼ਾਮਲ ਹੋ ਗਏ ਸਨ। ਇਕ ਅੰਗ੍ਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਜਦੋਂ ਆਰ.ਐਸ.ਐਸ. ਵਿਜੈਦਸ਼ਮੀ (ਦਸ਼ਹਿਰਾ) ਰੇਸ਼ਿਮਬਾਗ ਮੈਦਾਨ ‘ਚ ਮਨਾ ਰਹੀ ਹੋਵੇਗੀ, ਇਹ ਉਹੀ ਮੈਦਾਨ ਹੈ ਜਿੱਥੇ ਅੰਬੇਦਕਰ ਅਤੇ ਉਸਦੇ ਲੱਖਾਂ ਹਮਾਇਤੀਆਂ ਨੇ ਬੁੱਧ ਧਰਮ ਦੀ ‘ਦੀਕਸ਼ਾ’ ਹਾਸਲ ਕੀਤੀ ਸੀ।
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵਲੋਂ ਵੀ ਦੀਕਸ਼ਾਭੂਮੀ ‘ਚ ਇਕੱਠ ਨੂੰ ਸੰਬੋਧਨ ਕੀਤੇ ਜਾਣ ਦੀ ਉਮੀਦ ਹੈ। 2014 ‘ਚ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਦਲਿਤਾਂ ਖਿਲਾਫ ਹਿੰਸਾ ‘ਚ ਕਾਫੀ ਵਾਧਾ ਹੋਇਆ ਹੈ।
ਸਪੱਸ਼ਟ ਤੌਰ ‘ਤੇ ਪੰਜਾਬ ‘ਚ ਆਪਣੇ ਰਵਾਇਤੀ ਹਮਾਇਤੀ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਨਿਰਭਰਤਾ ਘਟਾਉਣ ਲਈ ਭਾਜਪਾ ਨਿਰਮਲ ਦਾਸ ਦੇ ਜ਼ਰੀਏ ਪੰਜਾਬ ‘ਚ ਰਵੀਦਾਸ ਭਾਈਚਾਰੇ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: