ਅੰਮ੍ਰਿਤਸਰ(10 ਸਤੰਬਰ, 2015): ਸਿੱਖ ਜੱਥੇਬੰਦੀ ਦਲ ਖਾਲਸਾ ਨੇ ਆਰ.ਐੱਸ.ਐੱਸ ਅਤੇ ਬੀਜੀਪੀ ਵੱਲੋਂ ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਵਿੱਚ ਗਾਂ ਦੇ ਮਾਸ ‘ਤੇ ਲਾਈ ਪਾਬੰਦੀ ਦੀ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਸਾਰੇ ਭਾਰਤ ਵਿੱਚ ਸ਼ਰਾਬ ਅਤੇ ਬੀੜੀ, ਸਿਗਰਟ ‘ਤੇ ਪਾਬੰਦੀ ਕਿਉਂ ਨਹੀਂ ਜਾਂਦੀ।
ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਤੋਂ ਆਰ. ਐੱਸ. ਐੱਸ ਦੀ ਰਹਿਨੁਮਾਈ ਹੇਠ ਮੋਦੀ ਸਰਕਾਰ ਦੇ ਹੱਥ ਸੱਤਾ ਦੀ ਦੋਰ ਆਈ ਹੈ ਉਦੋਂ ਤੋਂ ਹੀ ਇਨ੍ਹਾਂ ਆਪਣੀ ਵਿਚਾਰਧਾਰਾ ਘੱਟ ਗਿਣਤੀਆਂ ‘ਤੇ ਥੋਪਣ ਲਈ ਯਤਨ ਤੇਜ਼ ਕਰ ਦਿੱਤੇ ਹਨ।
ਜੰਮੂ ਕਸ਼ਮੀਰ ਦੇ ਮੌਜੂਦਾ ਡਿਪਟੀ ਐਡਵੋਕੇਟ ਜਨਰਲ ਪ੍ਰਮੋਕਸ਼ ਸੇਠ ਵੱਲੋਂ ਗਾਂ ਮਾਸ ਖਿਲਾਫ ਅਰਜ਼ੀ ਦਰਜ਼ ਕਰਨ ਪਿੱਛੇ ਹੋਰ ਮੰਦਭਾਵੀ ਤਾਕਤਾਂ ਦੇ ਕੰਮ ਕਰਨ ਦਾ ਸ਼ੰਕਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤਾਂ ਧਾਰਮਕਿ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀਆਂ।
ਉਨਾਂ ਕਿਹਾ ਕਿ ਧਰਮ ਨਿਰਪੱਖ ਸ਼ਬਦ ਅੱਜ ਭਾਰਤ ਵਿੱਚ ਬੇਮਾਅਨੇ ਹੋ ਚੁੱਕਿਆ ਹੈ । ਜੇਕਰ ਗਾਂ ਦੇ ਮਾਸ ਉੱਤੇ ਭਾਰਤ ਵਿੱਚ ਪਾਬੰਦੀ ਜਾਰੀ ਰਹੀਮ ਤਾਂ ਸਮੁੱਚੇ ਭਾਰਤ ਵਿੱਚ ਸ਼ਰਾਬ ਅਤੇ ਤੰਬਾਕੂ ‘ਤੇ ਵੀ ਪਾਬੰਦੀ ਲੱਗੇ, ਕਿਉਂਕਿ ਇਸਦੀ ਵਰਤੋਂ ਨਾਲ ਕੁਝ ਕੌਮਾਂ ਦੇ ਧਾਰਮਕਿ ਵਿਸ਼ਵਾਸ਼ਾਂ ਨੂੰ ਸੱਟ ਵੱਜਦੀ ਹੈ।
ਦਲ਼ ਖਾਲਸਾ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਇਹਨਾਂ ਅੰਦਰ ਗਾਂ ਝਟਕਾਉਣ ਉਤੇ ਲੱਗੀ ਪਾਬੰਦੀ ਖਤਮ ਕੀਤੀ ਜਾਵੇ ਅਤੇ ਬੁੱਚੜਖਾਨੇ ਖੋਲ੍ਹੇ ਜਾਣ। ਉਹਨਾਂ ਕਿਹਾ ਕਿ ਅਜਿਹੀ ਮੰਗ ਕਰਕੇ ਉਹਨਾਂ ਦਾ ਇਰਾਦਾ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਦਾਚਿਤ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਇਸ ਮੰਗ ਉਹ ਕੇਵਲ ਆਰਥਿਕ ਪੱਖ ਤੋਂ ਕਰ ਰਹੇ ਹਨ। ਦਲ ਖਾਲਸਾ ਆਗੂ ਨੇ ਕਿਹਾ ਕਿ ਪੰਜਾਬ ਦੇ ਬਹੁਤ ਇਲਾਕਿਆਂ ਵਿੱਚ ਕਿਸਾਨਾਂ ਨੂੰ ਆਵਾਰਾ ਪਸ਼ੂਆਂ ਤੋਂ ਆਪਣੀਆਂ ਫਸਲਾਂ ਬਚਾਉਣ ਲਈ ਰਾਤ ਜਾਗਕੇ ਕੱਟਣੀਆਂ ਪੈਂਦੀਆਂ ਹਨ। ਪਰ ਇਸ ਦੇ ਬਾਵਜੂਦ ਆਵਾਰਾ ਪਸ਼ੂ ਫਸਲਾਂ ਦਾ ਨੁਕਸਾਨ ਕਰ ਜਾਂਦੇ ਹਨ।
ਪਾਰਟੀ ਮੁਖੀ ਭਾਈ ਧਾਮੀ ਕਿਹਾ ਕਿ ਨੇ ਉਨ੍ਹਾਂ ਦੀ ਮੰਗ ਦਾ ਕਿਸੇ ਹੋਰ ਫਿਰਕੇ ਨਾਲ ਵਿਰੋਧ ਹੋਣ ਨੂਮ ਨਾਕਾਦਿਆਂ ਕਿਹਾ ਕਿ ਜੇਕਰ ਕੇਰਲਾ, ਪੱਛਮੀ ਬੰਗਾਲ, ਅਤੇ ਭਾਰਤ ਦੀਆਂ ਉੱਤਰ ਦੱਖਣ ਦੇ ਸੱਤ ਹੋਰ ਰਾਜਾਂ ਵਿੱਚ ਗਾਂ ਮਾਰਨ ਦੀ ਪ੍ਰਵਾਨਗੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ।
ਉਂਾਂ ਅੱਗੇ ਦੱਸਦਿਆਂ ਕਿਹਾ ਕਿ ਗਾਂ ਮਾਰਨ ਦੀ ਖੁੱਲ ਨਾਲ ਕਰਜ਼ੇ ਨਾਲ ਜੂਝ ਰਹੇ ਕਿਸਾਨਾਂ ਦੀ ਹਾਲਤ ਵਿੱਚ ਸੂਦਾਰ ਹੋਵੇਗਾ ਅਤੇ ਇਸ ਨਾਲ ਕਿਸਾਨਾਂ ਦੀਆਂ ਖੁਦਕਸ਼ੀਆਂ ‘ਤੇ ਵੀ ਕੂਝ ਰੋਕ ਲੱਗੇਗੀ।
ਉਹਨਾਂ ਕਿਹਾ ਕਿ ਆਵਾਰਾਂ ਪਸ਼ੂ ਕੇਵਲ ਫਸਲਾਂ ਦਾ ਨੁਕਸਾਨ ਹੀ ਨਹੀਂ ਕਰਦੇ ਸਗੋਂ ਅਕਸਰ ਸੜਕੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਹਨਾਂ ਕਿਹਾ ਕਿ ਹਾਦਸਿਆ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆ ਹਨ। ਉਹਨਾਂ ਅੱਗੇ ਕਿਹਾ ਕਿ ਜੇਕਰ ਆਵਾਰਾ ਪਸ਼ੂਆਂ ਨੂੰ ਝਟਕਾਉਣ ਉਤੇ ਪਾਬੰਦੀ ਹਟਾ ਲਈ ਜਾਵੇ ਤਾਂ ਕਿਸਾਨਾਂ ਨੂੰ ਵਿਤੀ ਮਦਦ ਵੀ ਮਿਲੇਗੀ। ਉਹਨਾਂ ਕਿਹਾ ਕਿ ਬੁਚੜਖਾਨੇ ਖੋਲ੍ਹੇ ਜਾਣ ਨਾਲ ਗਾਂ ਦੇ ਮਾਸ ਦੇ ਨਿਰਯਾਤ ਤੋਂ ਇਲਾਵਾ ਚਮੜਾ ਅਤੇ ਮੈਡੀਸਨ ਉਦਯੋਗ ਦਾ ਵੀ ਫਾਇਦਾ ਹੋਵੇਗਾ। ਉਹਨਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਅੰਦਰ 9 ਸੂਬੇ ਅਜਿਹੇ ਹਨ ਜਿਨਾਂ ਵਿੱਚ ਗਾਂ ਦਾ ਮਾਸ ਝਟਕਾਉਣ ਉਤੇ ਕੋਈ ਪਾਬੰਦੀ ਨਹੀਂ ਹੈ ਅਤੇ ਦੇਸ਼ ਦੇ 5 ਵੱਡੇ ਨਿਰਯਾਤਕਾਰਾਂ ਵਿੱਚ 2 ਹਿੰਦੂ ਹਨ।