ਕਨੇਡਾ ਵਿਚ ਰਹਿੰਦੇ ਸਿੱਖ ਲੇਖਕ ਤੇ ਵਿਚਾਰਕ ਸ. ਬਲਜੀਤ ਸਿੰਘ ਘੁੰਮਣ ਨੇ ਸਰ੍ਹੋਂ ਦੇ ਫੁੱਲ ਨੂੰ ਸਿੱਖ ਨਸਲਕੁਸ਼ੀ 1984 ਦੇ ਪ੍ਰਤੀਕ ਵਜੋਂ ਅਪਾਉਣ ਦਾ ਸੁਝਾਅ ਪੇਸ਼ ਕੀਤਾ ਹੈ। ਸ. ਬਲਜੀਤ ਸਿੰਘ ਇਸ ਵਿਚਾਰ ਨੂੰ ਅੱਗੇ ਤੋਰਨ ਲਈ ਇਕ ਮੁਹਿੰਮ ਵੀ ਚਲਾ ਰਹੇ ਹਨ। ਪੱਤਰਕਾਰ ਮਨਦੀਪ ਸਿੰਘ ਵੱਲੋਂ ਸ. ਬਲਜੀਤ ਸਿੰਘ ਘੁੰਮਣ ਨਾਲ ਖਾਸ ਤੌਰ ਉੱਤੇ ਗੱਲਬਾਤ ਕਰਕੇ ਇਹ ਜਾਨਣ ਦਾ ਯਤਨ ਕੀਤਾ ਗਿਆ ਹੈ ਕਿ ਪ੍ਰਤੀਕਾਂ ਦੀ ਕਿਸੇ ਵੀ ਸਮਾਜ ਦੀ ਸਾਂਝੀ ਯਾਦ ਵਿਚ ਕੀ ਮਹੱਤਤਾ ਹੁੰਦੀ ਹੈ? ਇਹ ਕਿਉਂ ਜਰੂਰੀ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਲਈ ਇਕ ਸਾਂਝਾ ਪ੍ਰਤੀਕ ਅਪਨਾਇਆ ਜਾਵੇ? ਸਰ੍ਹੋਂ ਦੇ ਫੁੱਲ ਦਾ ਪੰਜਾਬ ਤੇ ਸਿੱਖਾਂ ਨਾਲ ਕੀ ਸੰਬੰਧ ਬਣਦਾ ਹੈ? ਉਹ ਸਰ੍ਹੋਂ ਦੇ ਫੁੱਲ ਨੂੰ ਸਿੱਖ ਨਸਲਕੁਸ਼ੀ 1984 ਦੇ ਪ੍ਰਤੀਕ ਵਜੋਂ ਅਪਨਾਉਣ ਦੀ ਰਾਏ ਕਿਉਂ ਦੇ ਰਹੇ ਹਨ? ਉਹਨਾ ਦੀ ਮੁਹਿੰਮ ਨੂੰ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਹੈ?
ਸ. ਬਲਜੀਤ ਸਿੰਘ ਨਾਲ ਇਹ ਖਾਸ ਗੱਲਬਾਤ ਆਪ ਸਭ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦੇਣੀ ਜੀ।