Site icon Sikh Siyasat News

ਹਰਿਆਣਾ ਦੇ ਨਵੇਂ ਬਨਣ ਵਾਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੌਣ ਹਨ?

ਚੰਡੀਗੜ੍ਹ ( 22 ਅਕਤੂਬਰ, 2014):  ਹਾਲ ਹੀ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਹੋਈਆਂ ਆਮ ਚੋਣਾਂ ਵਿੱਚ ਕਰਨਾਲ ਤੋਂ ਜਿੱਤ ਕੇ ਪਹਿਲੀਵਾਰ ਵਿਧਾਕਿਕ ਬਣੇ ਮਨੋਹਰ ਲਾਲ ਖੱਟਰ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਹੋਣਗੇ।ਉਨ੍ਹਾਂ ਨੇ ਕਰਨਾਲ ਹਲਕੇ ਤੋਂ 63,773 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਦ ਸਿਰਜਿਆ। ਹਰਿਆਣਾ ਵਿੱਚੋਂ ਉਹ ਸਭ ਤੋਂ ਵੱਧ ਵੋਟਾਂ ਲੈਕੇ ਜਿੱਤਣ ਵਾਲੇ ਵਿਧਾਇਕ ਹਨ।ਉਹ ਪੰਜਾਬੀ ਪਰਿਵਾਰ ਵਿੱਚੋਂ ਹਰਿਆਣਾ ‘ਚ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਨੇਤਾ ਹਨ।

ਮਨੋਹਰ ਲਾਲ ਖੱਟਰ (ਵਿਚਕਾਰ)

ਖੱਟਰ ਨਾਲ ਜੁੜੀਆਂ ਗੱਲਾਂ :

1 ਹਰਿਆਣਾ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਦੀ ਸਭ ਤੋਂ ਵੱਡੀ ਉਨ੍ਹਾਂ ਦੀ ਯੋਗਤਾ ਆਰ. ਐੱਸ. ਐੱਸ ਦਾ ਸਰਗਰਮ ਅਤੇ ਪੁਰਾਣਾ ਪ੍ਰਚਾਰਕ ਹੋਣਾ ਹੈ। 60ਵਰ੍ਹਿਆਂ ਦੇ ਖੱਟਰ 35 ਸਾਲ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਵਰਕਰ ਹਨ । ਉਹ 1977 ਤੋਂ 24 ਸਾਲ ਦੀ ਉਮਰ ਵਿੱਚ ਆਰ ਐਸ ਐਸ ਨਾਲ ਜੁੜੇ ਸਨ।ਬੀਤੇ 20 ਸਾਲ ਤੋਂ ਬੀਜੇਪੀ ਵਿੱਚ ਸਰਗਰਮ ਹਨ।

2 ਪਹਿਲੀ ਵਾਰ ਵਿਧਾਇਕ ਬਣੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ।

3 ਮਨੋਹਰ ਲਾਲ ਖੱਟਰ ਮੂਲ ਰੂਪ ਵਿੱਚ ਪੰਜਾਬੀ ਹਨ। ਰਾਜ ਵਿੱਚ ਪਹਿਲੀ ਵਾਰ ਕੋਈ ਪੰਜਾਬੀ ਮੁੱਖ ਮੰਤਰੀ ਬਣ ਰਿਹਾ।

4 ਖੱਟਰ ਦੇ ਪਿਤਾ 1947 ਵਿੱਚ ਭਾਰਤ ਦੀ ਵੰਡ ਸਮੇਂ ਪਾਕਿਸਤਾਨ ਤੋਂ ਆ ਕੇ ਰੋਹਤਕ ਜਿ਼ਲ੍ਹੇ ਦੇ ਪਿੰਡ ਨਿਦਾਨਾ ਵਿੱਚ ਵੱਸ ਗਏ । ਜਿੱਥੇ 1954 ਵਿੱਚ ਖੱਟਰ ਦਾ ਜਨਮ ਹੋਇਆ। ਬਾਅਦ ਵਿੱਚ ਉਸਦਾ ਪਰਿਵਾਰ ਬਨਿਆਨੀ ਪਿੰਡ ਵਿੱਚ ਖੇਤੀ ਕਰਨ ਲੱਗਾ ਅਤੇ ਉੱਥੇ ਹੀ ਰਿਹਾਇਸ਼ ਕਰ ਲਈ।

5 ਮਨੋਹਰ ਲਾਲ ਖੱਟਰ ਦਸਵੀਂ ਪਾਸ ਕਰਕੇ ਦਿੱਲੀ ਦੇ ਸਦਰ ਬਾਜ਼ਾਰ ਵਿੱਚ ਦੁਕਾਨਦਾਰੀ ਕਰਨ ਲੱਗੇ ਅਤੇ ਉੱਥੇ ਹੀ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ।

6 ਉਹਨਾਂ ਕਿਹਾ ਆਰ ਐਸ ਐਸ ਵਿੱਚ ਕੰਮ ਕਰਨ ਨੂੰ ਮੁੱਖ ਰੱਖਦੇ ਹੋਏ ਸ਼ਾਦੀ ਨਹੀਂ ਕੀਤੀ , ਪ੍ਰਚਾਰਕ ਦੇ ਤੌਰ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕੀਤਾ। ਦੋਵੇ ਇੱਕ ਕਮਰਾ ਵੀ ਸਾਂਝਾ ਕਰਦੇ ਸਨ । ਇਸ ਸਮੇਂ ਬਣੀ ਆਪਸੀ ਲਿਹਾਜ਼ ਦੇ ਚੱਲਦੇ ਹੀ ਖੱਟਰ ਨੇ ਚੋਣ ਲੜੀ।

7 ਰੋਹਤਕ ਦੀ ਥਾਂ ਕਰਨਾਲ ਤੋਂ ਚੋਣ ਲੜਾਉਣ ਦਾ ਵਿਰੋਧ ਵੀ ਹੋਇਆ ਆਖਿਰਕਾਰ ਖੱਟਰ ਆਰਾਮ ਨਾਲ ਜਿੱਤੇ ਉਹ ਵੀ ਕਰਨਾਲ ਵਿੱਚੋਂ 63,773 ਵੋਟਾਂ ਨਾਲ।

8 ਮਨੋਹਰ ਲਾਲ ਖੱਟਰ ਨੂੰ ਪ੍ਰਸ਼ਾਸਨ ਦਾ ਤਜ਼ਰਬਾ ਨਹੀਂ ਹੈ ਪਰ ਆਰ ਐਸ ਐਸ ਵਿੱਚ ਕੰਮ ਕਰਨਾ ਉਸਦੀ ਤਾਕਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version