ਮੋਦੀ ਸਰਕਾਰ ਨੇ ਇੰਡੀਆ ਦੇ ਫੌਜਦਾਰੀ ਕਾਨੂੰਨਾਂ (ਕ੍ਰਿਮਿਨਲ ਕੋਡ) ਵਿਚ ਤਬਦੀਲੀਆਂ ਕੀਤੀਆਂ ਹਨ ਅਤੇ ਭਾਰਤੀ ਦੰਡਾਵਲੀ (ਇੰਡੀਅਨ ਪੀਨਲ ਕੋਡ) ਨੂੰ ਨਵੇਂ ਬਣਾਏ ਗਏ ਭਾਰਤੀ ਨਿਆ ਸੰਹਿਤਾ ੨੦੨੩ ਦਾ ਰੂਪ ਦਿੱਤਾ ਹੈ। ਇਸ ਵਿਚ ਕੀ ਕੁਝ ਬਦਲਿਆ ਗਿਆ ਹੈ? ਇਹਨਾ ਤਬਦੀਲੀਆਂ ਦਾ ਕੀ ਅਸਰ ਹੋਵੇਗਾ? ਕਿਹੜੇ ਜੁਰਮਾਂ ਦੀ ਸਜਾ ਪਹਿਲਾਂ ਨਾਲੋਂ ਘਟਾ ਦਿੱਤੀ ਹੈ? ਕਿਹੜੇ ਨਵੇਂ ਜ਼ੁਰਮ ਘੜੇ ਗਏ ਹਨ? ਕਿਹਨਾ ਵਾਸਤੇ ਸਜਾ ਵਧਾਈ ਗਈ ਹੈ? ਕੀ ਹੁਣ ਬਿਨਾ ਜ਼ੁਰਮ ਕੀਤਿਆਂ ਵੀ ਸਜ਼ਾ ਹੋ ਸਕਦੀ ਹੈ? ਇਹਨਾ ਸਾਰੇ ਮਸਲਿਆਂ ਬਾਰੇ ਅਤੇ ਅਜਿਹੇ ਹੋਰਨਾਂ ਅਹਿਮ ਸਵਾਲਾਂ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਜਆਬ ਲਾਇਰਜ਼ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਕੀਤੀ ਗਈ ਇਹ ਖਾਸ ਗੱਲਬਾਤ ਜਰੂਰ ਸੁਣੋ ਜੀ।