ਨਾਸਿਕ (7 ਸਤੰਬਰ 2015): ਨਾਸਿਕ ਵਿਚ ਚਲ ਰਹੇ ਕੁੰਭ ਦੇ ਦੌਰਾਨ ਅਪਣੇ ਸੰਗਠਨ ਦੇ ਇਕ ਪ੍ਰੋਗਰਾਮ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਵਿੱਚ ਕਮੀ ਆਉਣਾ ਬੜਾ ਚਿੰਤਾ ਦਾ ਵਿਸ਼ਾ ਹੈ।
ਪ੍ਰਵੀਨ ਤੋਗੜੀਆ ਨੇ ਕਿਹਾ ਹੈ ਕਿ ਹਿੰਦੂਆਂ ਦੀ ਗਿਣਤੀ ਵਧਾਉਣ ਦੇ ਲਈ ਛੇਤੀ ਹੀ ਕੋਸ਼ਿਸ਼ ਸ਼ੁਰੂ ਕੀਤੀ ਜਾਵੇਗੀ। ਜਿਸ ਹਿੰਦੂ ਪਰਿਵਾਰ ਵਿਚ ਸਨਤਾਨ ਨਹੀਂ ਹੈ, ਉਨ੍ਹਾਂ ਦੇ ਲਈ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਹਿੰਦੂ ਪਰਿਵਾਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਹਨ ਜਿੱਥੇ ਕੁਝ ਬਿਮਾਰੀਆਂ ਦੀ ਵਜ੍ਹਾ ਕਾਰਨ ਬੱਚੇ ਪੈਦਾ ਕਰਨ ਵਿਚ ਦਿੱਕਤ ਆਉਂਦੀ ਹੈ। ਇਲਾਜ ਤੋਂ ਬਾਅਦ ਉਨ੍ਹਾਂ ਚਾਰ ਬੱਚੇ ਪੈਦਾ ਕਰਨ ਦੇ ਲਈ ਬੜਾਵਾ ਦੇਣਗੇ। ਤੋਗੜੀਆ ਨੇ ਕਿਹਾ ਕਿ ਹਿੰਦੂਆਂ ਦੀ ਗਿਣਤੀ 80 ਫ਼ੀਸਦੀ ਤੋਂ ਘੱਟ ਹੋਣਾ ਭਾਰੀ ਚਿੰਤਾ ਦੀ ਗੱਲ ਹੈ।
ਇਸ ਸੰਮੇਲਨ ਵਿਚ ਕੁੱਲ ਦਸ ਮਤੇ ਪਾਸ ਕੀਤੇ ਗਏ। ਇਨ੍ਹਾਂ ਵਿਚ ਧਰਮ ਬਦਲੀ ਨਹੀਂ ਹੋਣ ਦੇਣਾ, ਘਰ ਵਾਪਸੀ ਜਾਰੀ ਰੱਖਣਾ, ਸਮਾਨ ਨਾਗਰਿਕ ਕਾਨੂੰਨ ਬਣਾਉਣ ਦੇ ਲਈ ਕੋਸ਼ਿਸ਼ ਕਰਨਾ, ਤਿੰਨ ਕਰੋੜ ਬੰਗਲਾਦੇਸ਼ੀਆਂ ਨੂੰ ਉਨ੍ਹਾਂ ਦੇ ਦੇਸ਼ ਭਿਜਵਾਉਣਾ, ਲਵ ਜੇਹਾਦ ਨੂੰ ਰੋਕਣਾ, ਮਠ ਅਤੇ ਮੰਦਰਾਂ ਵਿਚ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾਉਣਾ, ਬੇਰੋਜ਼ਗਾਰ ਹਿੰਦੂਆਂ ਦੇ ਲਈ ਰੋਜ਼ਗਾਰ ਉਪਲਬਧ ਕਰਾਉਣਾ, ਬੇਟੀਆਂ ਦੀ ਗਰਭ ਵਿਚ ਹੱਤਿਆ ਰੋਕਣਾ ਆਦਿ ਸ਼ਾਮਲ ਹੈ।