Site icon Sikh Siyasat News

“ਅਸੀਂ ਆਰਐਸਐਸ ਦੇ ‘ਸਿੱਖ ਸੰਮੇਲਨ’ ਦੇ ਨਾਮ ‘ਤੇ ਰਚੇ ਜਾ ਰਹੇ ਪਾਖੰਡ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ”

ਆਰ ਐਸ ਐਸ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਸਿੱਖ/ਧਰਮ ਕੌਮ ਦੀ ਵਿਲੱਖਣਤਾ ਨੂੰ ਨੁਕਸਾਨ ਪਹੁੰਚਾਣ ਲਈ ਬਣਾਈ ‘ਰਾਸ਼ਟਰੀ ਸਿੱਖ ਸੰਗਤ’ ਨੂੰ ਫੌਰੀ ਡਿਜ਼ਾਲਵ ਕਰ ਦੇਵੇ, ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦਾ ਖਿਆਲ ਛੱਡ ਦੇਵੇ।

ਭਾਈ ਗਜਿੰਦਰ ਸਿੰਘ, ਦਲ ਖ਼ਾਲਸਾ

ਸਿੱਖ ਹਿੰਦੂਆਂ ਤੋਂ ਵੱਖਰਾ ਧਰਮ ਹੀ ਨਹੀਂ, ‘ਰਾਸ਼ਟਰ’ ਦੇ ਅਰਥ ਰੱਖਣ ਵਾਲੀ ਇੱਕ ਵਿਲੱਖਣ ਤੇ ਸੰਪੂਰਨ ਕੌਮ ਹਨ ਅਤੇ ਇੱਕ ਵੱਖਰਾ ਆਜ਼ਾਦ ਦੇਸ਼ ਉਹਨਾਂ ਦਾ ਹੱਕ ਹੈ।

ਆਰ ਐਸ ਐਸ ਤੇ ਹੋਰ ਹਿੰਦੂਤੱਵੀ ਤਾਕਤਾਂ ਸਿੱਖਾਂ ਦੀ ਕੌਮੀ ਵਿਲੱਖਣਤਾ ਨੂੰ ਆਪਣੇ ਵਿੱਚ ਜਜ਼ਬ ਕਰ ਲੈਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ, ਉਹ ਸਿੱਖਾਂ ਵਿੱਚੋਂ ਆਜ਼ਾਦੀ ਤੇ ਆਜ਼ਾਦ ਦੇਸ਼ ਦੇ ਜਜ਼ਬੇ ਨੂੰ ਕਦੇ ਮਾਰ ਨਹੀਂ ਸਕਣਗੀਆਂ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Dal Khalsa tells Sikhs to oppose nefarious designs of Rashtriya Sikh Sangat and RSS …

ਬਾਦਲਕੇ ਜਾਂ ਇਹੋ ਜਿਹੇ ਕੁੱਝ ਹੋਰ ਸਿੱਖਾਂ ਦੀ ਹਮਾਇਤ ਹਾਸਿਲ ਕਰ ਕੇ ਉਹ ਸਿੱਖ ਕੌਮ ਨੂੰ ਪੱਕੇ ਤੌਰ ‘ਤੇ ਆਪਣੀ ਜੇਬ੍ਹ ਵਿੱਚ ਨਾ ਸਮਝਣ। ਅਸੀਂ ਹਵਾ ਦਾ ਰੁੱਖ ਜਿਸ ਦਿਨ ਫਿਰ ਮੌੜ੍ਹ ਦਿੱਤਾ, ਜੋ ਅਸੀਂ ਯਕੀਨਨ ਮੋੜ੍ਹਨਾ ਹੈ, ਇਹ ਲੋਕ ਤਿਨਕਿਆਂ ਵਾਂਗ ਉਡਦੇ ਲੱਭਣੇ ਵੀ ਨਹੀਂ।

ਆਰ ਐਸ ਐਸ ਵਾਲਿਓ, ‘ਇਕਬਾਲ ਸਿੰਘ’ ਤੁਹਾਡੇ ਲਈ ‘ਜੱਥੇਦਾਰ’ ਹੋਣੈ, ਸਾਡੇ ਲਈ ਕਿਸੇ ਗਿਣਤੀ ਵਿੱਚ ਵੀ ਨਹੀਂ ਹੈ।

ਵਿਰੋਧ ਦਾ ਪਹਿਲਾ ਫਰਜ਼ ਦਿੱਲੀ ਦੀ ਗੁਰਦਵਾਰਾ ਕਮੇਟੀ ਦਾ ਬਣਦਾ ਹੈ। ਪਰ ਲੱਗਦੈ ਉਹ ਹਾਲੇ ਕਿਸੇ ਹੋਰ ਨਸ਼ੇ ਵਿੱਚ ਨੇ, ਜਦੋਂ ਉਹਨਾਂ ਦਾ ਨਸ਼ਾ ਟੁੱਟੇਗਾ, ਉਹਨਾਂ ਨੂੰ ਵੀ ਆਪਣੀ ਗਲਤੀ ਜ਼ਰੂਰ ਮਹਿਸੂਸ ਹੋਵੇਗੀ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

US Sikh Bodies Call for Boycott of October 25 Event by Anti-Sikh RSS wing …

ਸਾਡਾ ਇਤਿਹਾਸ ਗਵਾਹ ਹੈ ਕਿ ਅਸੀਂ ਆਖਰੀ ਗੋਲੀ ਤੇ ਆਖਰੀ ਸਿੱਖ ਤੱਕ ਲੜ੍ਹਨ ਵਾਲੇ ਲੋਕ ਹਾਂ। ਅਸੀਂ ਤੁਹਾਡੇ ‘ਸਿੱਖ ਸੰਮੇਲਨ’ ਦੇ ਨਾਮ ‘ਤੇ ਰਚੇ ਜਾ ਰਹੇ ਪਾਖੰਡ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।

ਗਜਿੰਦਰ ਸਿੰਘ, ਦਲ ਖਾਲਸਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version