ਕੋਲਕਾਤਾ (20 ਦਸੰਬਰ, 2014): ਹਿੰਦੂਤਵੀਆਂ ਵੱਲੋਂ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਖਿਲਾਫ ਐਲਾਨੀਆਂ ਜੰਗ ਹਰ ਦਿਨ ਬੱਖਦੀ ਜਾ ਰਹੀ ਹੈ। ਬਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਨਵੇਂ ਦਿਨ ਘੱਟ ਗਿਣਤੀਆਂ ਨੂੰ ਹਿੰਦੂ ਕਹਿਕੇ ਜਾਂ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਦੇ ਐਲਾਨ ਕਰਕੇ ਸ਼ਰੇਆਮ ਜ਼ਲੀਲ ਕੀਤਾ ਜਾ ਰਿਹਾ ਹੈ।
ਅੱਜ ਫਿਰ ਆਪਣੀ ਗੱਲ ਦੁਹਰਾਉਦਿਆਂ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਹੈ ਅਤੇ ਜਿਹੜੇ ਭੁੱਲੇ ਭਟਕੇ ਵਾਪਸ ਚਲੇ ਗਏ ਹਨ ਉਨ੍ਹਾਂ ਨੂੰ ਵਾਪਸ ਹਿੰਦੂ ਧਰਮ ‘ਚ ਲੈ ਕੇਆਉਣ ਦੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਆਪਣੇ ਮਕਸਦ ‘ਚ ਕਾਮਯਾਬ ਨਹੀਂ ਹੋ ਜਾਂਦੇ।
ਕੋਲਕਾਤਾ ਦੇ ਸ਼ਹੀਦ ਮਿਨਾਰ ਮੈਦਾਨ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ‘ਗੋਲਡਨ ਜੁਬਲੀ’ ਮੌਕੇ ਸਮਾਗਮ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਹੁਣ ਜਾਗ ਗਿਆ ਹੈ । ਹਿੰਦੂ ਸਮਾਜ ਨੂੰ ਕਿਸੇ ਤੋਂ ਡਰਨ ਦੀ ਲੋਣ ਨਹੀਂ ਹੈ। ਪਾਕਿਸਤਾਨ ਵੀ ਭਾਰਤ ਦੀ ਜ਼ਮੀਨ ਹੈ ਙ ਜਿਨ੍ਹਾਂ ਨੂੰ ਧਰਮ ਤਬਦੀਲੀ ਪਸੰਦ ਨਹੀਂ, ਉਹ ਕਾਨੂੰਨ ਬਣਾਉਣ।
ਉਨ੍ਹਾਂ ਕਿਹਾ ਕਿ 1945 ‘ਚ ਕੁਛ ਹੋਣ ਤੋਂ ਬਾਅਦ ਪਾਕਿਸਤਾਨ ਬਣਿਆ ਹੈ । ਪਾਕਿਸਤਾਨ ਸਥਾਈ ਨਹੀਂ ਹੈ।ਬਦਲਾਅ ‘ਚ ਹੁਣ ਜ਼ਿਆਦਾ ਸਮਾਂ ਨਹੀਂ ਹੈ। ਦੁਨੀਆ ਚ ਪੁੱਠੀ-ਸਿੱਧੀ ਗੱਲਾਂ ਕਰਨ ਵਾਲੇ ਬਹੁਤ ਲੋਕ ਹਨ। ਇਸ ਨਾਲ ਆਪਣੇ ਮਨ ‘ਚ ਸ਼ੰਕਾ ਲੈ ਕੇ ਆਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਬਦਲਣਾ ਨਹੀਂ ਹੈ । ਹਿੰਦੂ ਕਹਿੰਦੇ ਹਨ ਬਦਲਾਅ ਅੰਦਰੋਂ ਹੁੰਦਾ ਹੈ ।
ਅਸੀਂ ਹਿੰਦੂ ਕਿਸੇ ਦੂਜੀ ਥਾਂ ਤੋਂ ਘੁਸਪੈਠ ਕਰਕੇ ਇਥੇ ਨਹੀਂ ਆਏ ਹਾਂ। ਇਹ ਸਾਡਾ ਹਿੰਦੂ ਰਾਸ਼ਟਰ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰੀਸ਼ਦ ਦੇ ਪੋਸਟਰਾਂ ‘ਚ ‘ਅਸੀਂ ਸਾਰੇ ਹਿੰਦੂ’ ਦੇ ਨਾਅਰੇ ਕਾਰਨ ਵਿਵਾਦ ਵੀ ਰਿਹਾ ਸੀ